ਗ੍ਰਹਿ ਮੰਤਰਾਲਾ

ਸੁਤੰਤਰਤਾ ਦਿਵਸ, 2023 ਮੌਕੇ 954 ਪੁਲਿਸ ਕਰਮਚਾਰੀ ਪੁਲਿਸ ਮੈਡਲਾਂ ਨਾਲ ਸਨਮਾਨਿਤ


ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਪੀਐੱਮਜੀ) ਨਾਲ 01, ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਐੱਮਜੀ) ਨਾਲ 229, ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਡਿਸਟਿੰਗਉਸ਼ਡ ਸਰਵਿਸ (ਪੀਪੀਐੱਮ) ਨਾਲ 82 ਅਤੇ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (ਪੀਐੱਮ) ਨਾਲ 642 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ

Posted On: 14 AUG 2023 10:29AM by PIB Chandigarh

ਸੁਤੰਤਰਤਾ ਦਿਵਸ, 2023 ਦੇ ਮੌਕੇ 'ਤੇ ਕੁੱਲ 954 ਪੁਲਿਸ ਕਰਮਚਾਰੀਆਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਪੀਐੱਮਜੀ) ਨਾਲ 01 ਸੀਆਰਪੀਐੱਫ ਕਰਮਚਾਰੀ, ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਐੱਮਜੀ) ਨਾਲ 229, ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਡਿਸਟਿੰਗਉਸ਼ਡ ਸਰਵਿਸ (ਪੀਪੀਐੱਮ) ਨਾਲ 82 ਅਤੇ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (ਪੀਐੱਮ) ਨਾਲ 642 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

230 ਬਹਾਦਰੀ ਪੁਰਸਕਾਰਾਂ ਵਿੱਚੋਂ ਜ਼ਿਆਦਾਤਰ ਖੱਬੇ ਪੱਖੀ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ਦੇ 125 ਕਰਮਚਾਰੀਆਂ, ਜੰਮੂ-ਕਸ਼ਮੀਰ ਖੇਤਰ ਦੇ 71 ਅਤੇ ਉੱਤਰ ਪੂਰਬੀ ਖੇਤਰ ਦੇ 11 ਕਰਮਚਾਰੀਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਵਿੱਚ 28 ਸੀਆਰਪੀਐੱਫ, 33 ਮਹਾਰਾਸ਼ਟਰ, 55 ਜੰਮੂ-ਕਸ਼ਮੀਰ ਪੁਲਿਸ, 24 ਛੱਤੀਸਗੜ੍ਹ, 22 ਤੇਲੰਗਾਨਾ ਅਤੇ 18 ਆਂਧਰ ਪ੍ਰਦੇਸ਼ ਅਤੇ ਬਾਕੀ ਹੋਰਨਾਂ ਰਾਜਾਂ/ਯੂਟੀ ਅਤੇ ਸੀਏਪੀਐੱਫ ਤੋਂ ਹਨ।

ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਪੀਐੱਮਜੀ) ਅਤੇ ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਐੱਮਜੀ)ਜਾਨ ਅਤੇ ਸੰਪਤੀ ਬਚਾਉਣ, ਜਾਂ ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਬਹਾਦਰੀ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਪੁਲਿਸ ਸੇਵਾ ਵਿੱਚ ਵਿਸ਼ਿਸ਼ਟ ਰਿਕਾਰਡ ਲਈ ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਡਿਸਟਿੰਗਉਸ਼ਡ ਸਰਵਿਸ (ਪੀਪੀਐੱਮ) ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (ਪੀਐੱਮ) ਨਾਲ ਸਰੋਤ ਅਤੇ ਡਿਊਟੀ ਪ੍ਰਤੀ ਸਮਰਪਣ ਰਾਹੀਂ ਦਰਸਾਈ ਵਡਮੁੱਲੀ ਸੇਵਾ ਲਈ ਸਨਮਾਨਿਤ ਕੀਤਾ ਜਾਂਦਾ ਹੈ।

ਪੁਰਸਕਾਰ ਸੂਚੀਆਂ ਦੇ ਵੇਰਵੇ ਹੇਠਾਂ ਦਿੱਤੇ ਅਨੁਸਾਰ ਨੱਥੀ ਕੀਤੇ ਗਏ ਹਨ:

ਲੜੀ ਨੰ.

ਵਿਸ਼ਾ

ਵਿਅਕਤੀਆਂ ਦੀ ਗਿਣਤੀ 

ਸੂਚੀ

1

ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਪੀਐੱਮਜੀ)

01

ਸੂਚੀ -I

2

ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਐੱਮਜੀ)

229

ਸੂਚੀ -II

3

ਪ੍ਰੈਸੀਡੈਂਟ'ਸ ਪੁਲਿਸ ਮੈਡਲ ਫਾਰ ਡਿਸਟਿੰਗਉਸ਼ਡ ਸਰਵਿਸ 

82

ਸੂਚੀ -III

4

ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ 

642

ਸੂਚੀ -IV

5

ਪੁਲਿਸ ਕਰਮਚਾਰੀਆਂ ਨੂੰ ਮੈਡਲ ਅਵਾਰਡਾਂ ਦੀ ਰਾਜ ਅਨੁਸਾਰ/ਫੋਰਸ ਅਨੁਸਾਰ ਸੂਚੀ

ਸੂਚੀ ਅਨੁਸਾਰ

ਸੂਚੀ -V


 

ਸੂਚੀ-1 ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-II ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-III ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-IV ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-V ਦੇਖਣ ਲਈ ਇੱਥੇ ਕਲਿੱਕ ਕਰੋ

ਵੇਰਵੇ www.mha.gov.in  ਅਤੇ https://awards.gov.in  'ਤੇ ਉਪਲਬਧ ਹਨ।

*****

ਆਰਕੇ/ਏਵਾਈ/ਏਕੇਐੱਸ/ਆਰਆਰ 



(Release ID: 1948601) Visitor Counter : 118