ਪ੍ਰਧਾਨ ਮੰਤਰੀ ਦਫਤਰ

ਇੱਕ ਇਤਿਹਾਸਕ ਪਹਿਲ ਵਿੱਚ, ਪ੍ਰਧਾਨ ਮੰਤਰੀ 6 ਅਗਸਤ ਨੂੰ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਣਗੇ


ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 24,470 ਕਰੋੜ ਰੁਪਏ ਦੀ ਲਾਗਤ ਨਾਲ ਸਟੇਸ਼ਨਾਂ ਦਾ ਪੁਨਰ ਵਿਕਾਸ ਕੀਤਾ ਜਾਵੇਗਾ

ਸ਼ਹਿਰ ਦੇ ਦੋਵਾਂ ਪਾਸਿਆਂ ਦੇ ਸਹੀ ਇੰਟੀਗ੍ਰੇਸ਼ਨ ਦੇ ਨਾਲ ਸਟੇਸ਼ਨਾਂ ਨੂੰ 'ਸਿਟੀ ਸੈਂਟਰਾਂ' ਵਜੋਂ ਵਿਕਸਿਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤੇ ਜਾ ਰਹੇ ਹਨ

ਸ਼ਹਿਰ ਦੇ ਸਮੁੱਚੇ ਸ਼ਹਿਰੀ ਵਿਕਾਸ ਦੇ ਸੰਪੂਰਨ ਵਿਜ਼ਨ ਦੁਆਰਾ ਸੰਚਾਲਿਤ ਇੰਟੀਗ੍ਰੇਟਿਡ ਅਪ੍ਰੋਚ, ਰੇਲਵੇ ਸਟੇਸ਼ਨ ਦੇ ਆਸ-ਪਾਸ ਕੇਂਦਰਿਤ ਹੈ

ਸਟੇਸ਼ਨ ਬਿਲਡਿੰਗ ਦਾ ਡਿਜ਼ਾਈਨ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਤੋਂ ਪ੍ਰੇਰਿਤ ਹੋਵੇਗਾ

Posted On: 04 AUG 2023 2:21PM by PIB Chandigarh

ਇੱਕ ਇਤਿਹਾਸਕ ਪਹਿਲ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਣਗੇ। 

 

ਪ੍ਰਧਾਨ ਮੰਤਰੀ ਨੇ ਅਕਸਰ ਅਤਿਆਧੁਨਿਕ ਪਬਲਿਕ ਟਰਾਂਸਪੋਰਟ ਦੇ ਪ੍ਰਬੰਧ 'ਤੇ ਜ਼ੋਰ ਦਿੱਤਾ ਹੈ। ਇਹ ਨੋਟ ਕਰਦੇ ਹੋਏ ਕਿ ਰੇਲਵੇ ਦੇਸ਼ ਭਰ ਦੇ ਲੋਕਾਂ ਦੀ ਆਵਾਜਾਈ ਦਾ ਪਸੰਦੀਦਾ ਸਾਧਨ ਹੈ, ਉਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਇਸ ਵਿਜ਼ਨ ਤੋਂ ਸੇਧ ਲੈ ਕੇ, ਦੇਸ਼ ਭਰ ਵਿੱਚ 1309 ਸਟੇਸ਼ਨਾਂ ਨੂੰ ਪੁਨਰ ਵਿਕਸਿਤ ਕਰਨ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਸ਼ੁਰੂ ਕੀਤੀ ਗਈ ਸੀ।

 

ਇਸ ਯੋਜਨਾ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਵੱਲੋਂ 508 ਸਟੇਸ਼ਨਾਂ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।

 

ਇਨ੍ਹਾਂ ਸਟੇਸ਼ਨਾਂ ਨੂੰ 24,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੁਨਰ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਸਟੇਸ਼ਨਾਂ ਨੂੰ 'ਸਿਟੀ ਸੈਂਟਰਾਂ' ਵਜੋਂ ਵਿਕਸਿਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਦੇ ਦੋਵਾਂ ਪਾਸਿਆਂ ਦਾ ਸਹੀ ਏਕੀਕਰਣ ਕੀਤਾ ਜਾ ਰਿਹਾ ਹੈ। ਇਹ ਏਕੀਕ੍ਰਿਤ ਪਹੁੰਚ ਰੇਲਵੇ ਸਟੇਸ਼ਨ ਦੇ ਆਸ-ਪਾਸ ਕੇਂਦਰਿਤ ਸ਼ਹਿਰ ਦੇ ਸਮੁੱਚੇ ਸ਼ਹਿਰੀ ਵਿਕਾਸ ਦੇ ਸੰਪੂਰਨ ਵਿਜ਼ਨ ਦੁਆਰਾ ਸੰਚਾਲਿਤ ਹੈ। 

 

ਇਹ 508 ਸਟੇਸ਼ਨ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 55-55, ਬਿਹਾਰ ਵਿੱਚ 49, ਮਹਾਰਾਸ਼ਟਰ ਵਿੱਚ 44, ਪੱਛਮੀ ਬੰਗਾਲ ਵਿੱਚ 37, ਮੱਧ ਪ੍ਰਦੇਸ਼ ਵਿੱਚ 34, ਅਸਾਮ ਵਿੱਚ 32, ਓਡੀਸ਼ਾ ਵਿੱਚ 25, ਪੰਜਾਬ ਵਿੱਚ 22, ਗੁਜਰਾਤ ਅਤੇ ਤੇਲੰਗਾਨਾ ਵਿੱਚ 21-21, ਝਾਰਖੰਡ ਵਿੱਚ 20, ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ 18-18, ਹਰਿਆਣਾ ਵਿੱਚ 15, ਕਰਨਾਟਕ ਵਿੱਚ 13 ਅਤੇ ਹੋਰ ਸਟੇਸ਼ਨ ਸ਼ਾਮਲ ਹਨ। 

 

ਪੁਨਰ-ਵਿਕਾਸ ਆਧੁਨਿਕ ਯਾਤਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਟ੍ਰੈਫਿਕ ਸਰਕੂਲੇਸ਼ਨ, ਇੰਟਰ-ਮੋਡਲ ਇੰਟੀਗ੍ਰੇਸ਼ਨ ਅਤੇ ਯਾਤਰੀਆਂ ਦੇ ਮਾਰਗਦਰਸ਼ਨ ਲਈ ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਸਾਈਨੇਜ ਨੂੰ ਯਕੀਨੀ ਬਣਾਏਗਾ। ਸਟੇਸ਼ਨ ਬਿਲਡਿੰਗ ਦਾ ਡਿਜ਼ਾਈਨ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਤੋਂ ਪ੍ਰੇਰਿਤ ਹੋਵੇਗਾ।

 

 

*********

 

 

ਡੀਐੱਸ/ਐੱਸਟੀ



(Release ID: 1945920) Visitor Counter : 154