ਸੱਭਿਆਚਾਰ ਮੰਤਰਾਲਾ
ਦੇਸ਼ ਦੇ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ‘ਵੀਰਾਂ’ ਨੂੰ ਸ਼ਰਧਾਂਜਲੀ ਦੇਣ ਦੇ ਲਈ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ
ਪਿੰਡ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ, ਰਾਸ਼ਟਰਵਿਆਪੀ ਜਨ-ਭਾਗੀਦਾਰੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ
ਗ੍ਰਾਮ ਪੰਚਾਇਤਾਂ ਵਿੱਚ ਸ਼ਿਲਾਫਲਕਮ੍ (ਯਾਦਗਾਰੀ ਪੱਟੀਆਂ-MEMORIAL PLAQUE) ਸਥਾਪਿਤ ਕੀਤੀਆਂ ਜਾਣਗੀਆਂ
ਅੰਮ੍ਰਿਤ ਵਾਟਿਕਾ ਦੇ ਨਿਰਮਾਣ ਦੇ ਲਈ, ਅੰਮ੍ਰਿਤ ਕਲਸ਼ ਯਾਤਰਾ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਦੀ ਮਿੱਟੀ ਦਿੱਲੀ ਲਿਆਂਦੀ ਜਾਵੇਗੀ
Posted On:
03 AUG 2023 7:50PM by PIB Chandigarh
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਦਾ ਐਲਾਨ ਕੀਤਾ ਸੀ। ਇਸ ਮੁਹਿੰਮ ਦਾ ਉਦੇਸ਼ ਉਨ੍ਹਾਂ ਬਹਾਦਰ ਸੁਤੰਤਰਤਾ ਸੈਨਾਨੀਆਂ ਅਤੇ ਬਹਾਦਰਾਂ (ਵੀਰਾਂ) ਦਾ ਸਨਮਾਨ ਕਰਨਾ ਹੈ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਨਿਓਛਾਵਰ ਕਰ ਦਿੱਤਾ। ਇਸ ਮੁਹਿੰਮ ਵਿੱਚ ਬਹਾਦਰਾਂ ਨੂੰ ਯਾਦ ਕਰਨ ਦੇ ਲਈ ਦੇਸ਼ ਭਰ ਵਿੱਚ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੀ ਯਾਦ ਵਿੱਚ ਅੰਮ੍ਰਿਤ ਸਰੋਵਰਾਂ ਦੇ ਨੇੜੇ ਗ੍ਰਾਮ ਪੰਚਾਇਤਾਂ ਵਿੱਚ ਸ਼ਿਲਾਫਲਕਮ੍ (ਯਾਦਗਾਰੀ ਪੱਟੀਆਂ-MEMORIAL PLAQUE) ਸਥਾਪਿਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਅੱਜ ਨਵੀਂ ਦਿੱਲੀ ਵਿੱਚ ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ, ਸੱਭਿਆਚਾਰ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਯੁਵਾ ਪ੍ਰੋਗਰਾਮ ਸਕੱਤਰ ਸ਼੍ਰੀਮਤੀ ਮੀਤਾ ਰਾਜੀਵਲੋਚਨ ਦੁਆਰਾ ਆਯੋਜਿਤ ਇੱਕ ਸੰਯੁਕਤ ਸੰਵਾਦਦਾਤਾ ਸੰਮੇਲਨ ਵਿੱਚ ਸਾਂਝਾ ਕੀਤੀ ਗਈ। ਇਸ ਮੌਕੇ ‘ਤੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਗੌਰਵ ਦ੍ਵਿਵੇਦੀ ਵੀ ਮੌਜੂਦ ਸਨ।
ਸੰਵਾਦਦਾਤਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ ਕਿ ਮੇਰੀ ਮਾਟੀ ਮੇਰਾ ਦੇਸ਼; ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਸਮਾਪਨ ਪ੍ਰੋਗਰਾਮ ਹੋਵੇਗਾ, ਜਿਸ ਦੇ ਤਹਿਤ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਵਰ੍ਹੇ ਆਯੋਜਿਤ ਰਾਸ਼ਟਰਵਿਆਪੀ ਮੁਹਿੰਮ, ਹਰ ਘਰ ਤਿਰੰਗਾ, ਬੇਹੱਦ ਸਫ਼ਲ ਰਹੀ ਸੀ ਅਤੇ ਇਸ ਸਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਇੱਕ ਹੋਰ ਅਭਿਲਾਸ਼ੀ (ਮਹੱਤਵਾਆਕਾਂਖੀ) ਪ੍ਰੋਗਰਾਮ ‘ਮੇਰੀ ਮਾਟੀ ਮੇਰਾ ਦੇਸ਼’ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੀ ਅਪੂਰਵ ਚੰਦ੍ਰਾ ਨੇ ਦੱਸਿਆ ਕਿ ਬਹਾਦਰਾਂ (ਵੀਰਾਂ) ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਸ਼ਿਲਾਫਲਕਮ੍ ਸਥਾਪਿਤ ਕਰਨਾ, ਮਿੱਟੀ ਕਾ ਨਮਨ ਅਤੇ ਵੀਰੋਂ ਕਾ ਵੰਦਨ; ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਦੇ ਪ੍ਰਮੁੱਖ ਕੰਪੋਨੈਂਟਸ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਵੀ ਹਰ ਘਰ ਤਿਰੰਗਾ ਦਾ ਆਯੋਜਨ ਕੀਤਾ ਜਾਵੇਗਾ, ਲੇਕਿਨ ਇਸ ਨੂੰ ਮੇਰੀ ਮਾਟੀ ਮੇਰਾ ਦੇਸ਼ ਦੇ ਇੱਕ ਮਹੱਤਵਪੂਰਨ ਕੰਪੋਨੈਂਟ ਦੇ ਤੌਰ ‘ਤੇ ਮਨਾਇਆ ਜਾਵੇਗਾ। ਸਕੱਤਰ ਨੇ ਮੁਹਿੰਮ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਦੇਸ਼ ਦੇ ਹਰ ਕੋਨੇ ਤੱਕ ਲਿਜਾਉਣ ਵਿੱਚ ਮੀਡੀਆ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ।
ਸੱਭਿਆਚਾਰ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਆਪਣੀ ਪੇਸ਼ਕਾਰੀ ਵਿੱਚ ਦੱਸਿਆ ਕਿ ਮੁਹਿੰਮ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਸੁਰੱਖਿਆ ਬਲਾਂ ਨੂੰ ਸਮਰਪਿਤ ਸ਼ਿਲਾਫਲਕਮ੍ ਦੀ ਸਥਾਪਨਾ ਜਿਹੇ ਪ੍ਰੋਗਰਾਮਾਂ ਦੇ ਨਾਲ-ਨਾਲ ਪੰਚ ਪ੍ਰਾਣ ਪ੍ਰਤਿਗਿਆ, ਵਸੁਧਾ ਵੰਦਨ, ਵੀਰੋਂ ਕਾ ਵੰਦਨ ਜਿਹੀਆਂ ਪਹਿਲਾਂ ਸ਼ਾਮਲ ਹੋਣਗੀਆਂ, ਜੋ ਸਾਡੇ ਬਹਾਦਰਾਂ (ਵੀਰਾਂ) ਦੀਆਂ ਬਹਾਦਰੀਪੂਰਣ ਬਲੀਦਾਨਾਂ ਦਾ ਸਨਮਾਨ ਕਰਦੀ ਹੈ। ਪਿੰਡ, ਪੰਚਾਇਤ, ਬਲਾਕ, ਕਸਬੇ, ਸ਼ਹਿਰ, ਨਗਰ ਪਾਲਿਕਾ ਆਦਿ ਦੇ ਸਥਾਨਕ ਬਹਾਦਰਾਂ (ਵੀਰਾਂ) ਦੇ ਸਨਮਾਨ ਦੀ ਭਾਵਨਾ ਨੂੰ ਸਲਾਮ ਕਰਨ ਵਾਲੀ ਸ਼ਿਲਾਫਲਕਮ੍ ਜਾਂ ਯਾਦਗਾਰੀ ਪੱਟੀਆਂ (Memorial plaques) ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ। ਇਸ ਵਿੱਚ ਉਸ ਖੇਤਰ ਨਾਲ ਸਬੰਧਿਤ ਉਨ੍ਹਾਂ ਲੋਕਾਂ ਦੇ ਨਾਲ ਦੇ ਨਾਲ ਪ੍ਰਧਾਨ ਮੰਤਰੀ ਦਾ ਸੰਦੇਸ਼ ਹੋਵੇਗਾ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਨਿਓਛਾਵਰ ਕਰ ਦਿੱਤਾ ਸੀ।
ਸ਼੍ਰੀ ਗੋਵਿੰਦ ਮੋਹਨ ਨੇ ਕਿਹਾ ਕਿ ਇਹ ਮੁਹਿੰਮ; ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਸਮਾਪਨ ਪ੍ਰੋਗਰਾਮ ਹੈ, ਜੋ ਕਿ 12 ਮਾਰਚ, 2021 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਦੇ ਤਹਿਤ ਪੂਰੇ ਭਾਰਤ ਵਿੱਚ 2 ਲੱਖ ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਆਪਕ ਜਨ-ਭਾਗੀਦਾਰੀ ਦੇਖੀ ਗਈ ਹੈ। 9 ਤੋਂ 30 ਅਗਸਤ, 2023 ਤੱਕ, ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਦੇ ਤਹਿਤ ਪਿੰਡ ਅਤੇ ਬਲਾਕ ਪੱਧਰ, ਸਥਾਨਕ ਸ਼ਹਿਰੀ ਸੰਸਥਾਵਾਂ ਦੇ ਨਾਲ-ਨਾਲ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਦਿੱਲੀ ਵਿੱਚ 'ਅੰਮ੍ਰਿਤ ਵਾਟਿਕਾ' ਬਣਾਉਣ ਲਈ 7500 ਕਲਸਾਂ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਮਿੱਟੀ ਲੈ ਕੇ 'ਅੰਮ੍ਰਿਤ ਕਲਸ਼ ਯਾਤਰਾ' ਕੱਢੀ ਜਾਵੇਗੀ। ਇਹ 'ਅੰਮ੍ਰਿਤ ਵਾਟਿਕਾ' 'ਏਕ ਭਾਰਤ ਸ੍ਰੇਸ਼ਠ ਭਾਰਤ' ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੋਵੇਗੀ।
ਵਿਸਤ੍ਰਿਤ ਵੇਰਵਾ ਦਿੰਦੇ ਹੋਏ ਸੱਭਿਆਚਾਰਕ ਸਕੱਤਰ ਨੇ ਕਿਹਾ ਕਿ ਸਮੂਹਿਕ ਭਾਗੀਦਾਰੀ (ਜਨ ਭਾਗੀਦਾਰੀ) ਨੂੰ ਉਤਸ਼ਾਹਿਤ ਕਰਨ ਲਈ ਇੱਕ ਵੈਬਸਾਈਟ https://merimaatimeradesh.gov.in ਲਾਂਚ ਕੀਤੀ ਗਈ ਹੈ, ਜਿੱਥੇ ਲੋਕ ਮਿੱਟੀ ਜਾਂ ਮਿੱਟੀ ਦੇ ਦੀਵੇ ਹੱਥ ਵਿੱਚ ਲੈ ਕੇ ਆਪਣੀ ਸੈਲਫੀ ਅਪਲੋਡ ਕਰ ਸਕਦੇ ਹਨ। ਅਜਿਹਾ ਕਰਕੇ, ਉਹ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ, ਗੁਲਾਮੀ ਦੀ ਮਾਨਸਿਕਤਾ ਨੂੰ ਖਤਮ ਕਰਨ, ਆਪਣੀ ਸਮ੍ਰਿੱਧ ਵਿਰਾਸਤ 'ਤੇ ਮਾਣ ਕਰਨ, ਏਕਤਾ ਅਤੇ ਇਕਜੁੱਟਤਾ ਬਣਾਈ ਰੱਖਣ, ਨਾਗਰਿਕ ਦੇ ਰੂਪ ਵਿੱਚ ਆਪਣੇ ਕਰਤੱਵਾਂ ਨੂੰ ਪੂਰਾ ਕਰਨ ਅਤੇ ਰਾਸ਼ਟਰ ਦੀ ਰੱਖਿਆ ਕਰਨ ਵਾਲਿਆਂ ਦਾ ਸਨਮਾਨ ਕਰਨ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਪੰਚ ਪ੍ਰਾਣ ਦੀ ਪ੍ਰਤਿਗਿਆ ਲੈ ਸਕਦੇ ਹਨ। ਇੱਕ ਵਾਰ ਪ੍ਰਤਿਗਿਆ ਲੈਣ ਤੋਂ ਬਾਅਦ, ਭਾਗੀਦਾਰੀ ਦਾ ਇੱਕ ਡਿਜੀਟਲ ਸਰਟੀਫਿਕੇਟ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਪਿਛਲੇ ਵਰ੍ਹੇ, "ਹਰ ਘਰ ਤਿਰੰਗਾ" ਪ੍ਰੋਗਰਾਮ ਨੇ, ਸਾਰਿਆਂ ਦੀ ਸ਼ਮੂਲੀਅਤ ਨਾਲ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਸੀ। ਇਸ ਸਾਲ ਵੀ ਹਰ ਘਰ ਤਿਰੰਗਾ 13 ਤੋਂ 15 ਅਗਸਤ 2023 ਤੱਕ ਮਨਾਇਆ ਜਾਵੇਗਾ। ਭਾਰਤੀ ਹਰ ਜਗ੍ਹਾ ਰਾਸ਼ਟਰੀ ਝੰਡਾ ਲਹਿਰਾ ਸਕਦੇ ਹਨ, ਤਿਰੰਗੇ ਨਾਲ ਸੈਲਫੀ ਲੈ ਸਕਦੇ ਹਨ ਅਤੇ ਇਸ ਨੂੰ ਹਰ ਘਰ ਤਿਰੰਗਾ ਵੈੱਬਸਾਈਟ 'ਤੇ ਅਪਲੋਡ ਕਰ ਸਕਦੇ ਹਨ। (harghartiranga.com)।
ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਮੀਤਾ ਰਾਜੀਵਲੋਚਨ ਨੇ ਦੱਸਿਆ ਕਿ ਰਾਸ਼ਟਰਵਿਆਪੀ ਮੁਹਿੰਮ ਦਾ ਵੇਰਵਾ https:// yuva.gov.in/meri_maati_mera_ ਦੇਸ਼ ਪੋਰਟਲ ‘ਤੇ ਦੇਖਿਆ ਜਾ ਸਕਦਾ ਹੈ। ਪੋਰਟਲ ਵਿੱਚ ਨਾ ਸਿਰਫ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਦੇ ਤਹਿਤ ਵਿਭਿੰਨ ਗਤੀਵਿਧੀਆਂ ‘ਤੇ ਪ੍ਰਾਸੰਗਿਕ ਜਾਣਕਾਰੀ ਉਪਲਬਧ ਹੋਵੇਗੀ, ਬਲਕਿ ਯੁਵਾ ਸੈਲਫੀ ਅਤੇ ਪੌਦਾਰੋਪਣ ਜਿਹੀਆਂ ਗਤੀਵਿਧੀਆਂ ਨੂੰ ਇਸ ਵੈੱਬਸਾਈਟ ‘ਤੇ ਅੱਪਲੋਡ ਕਰਕੇ ਵੀ ਇਸ ਪੋਰਟਲ ਦੇ ਜ਼ਰੀਏ ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਹੋ। ਉਨ੍ਹਾਂ ਨੇ ਨੌਜਵਾਨਾਂ ਨਾਲ ਮੁਹਿੰਮ ਵਿੱਚ ਉਤਸ਼ਾਹ ਦੇ ਨਾਲ ਹਿੱਸਾ ਲੈਣ ਅਤੇ ਸਾਡੀ ਮਾਤ੍ਰਭੂਮੀ ਦੇ ਬਹਾਦਰਾਂ (ਵੀਰਾਂ) ਨੂੰ ਸ਼ਰਧਾਂਜਲੀ ਦੇਣ ਦੇ ਰਾਸ਼ਟਰਵਿਆਪੀ ਪ੍ਰਯਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਗੌਰਵ ਦ੍ਵਿਵੇਦੀ ਨੇ ਆਕਾਸ਼ਵਾਣੀ, ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਦੇ ਹੋਰ ਡਿਜੀਟਲ ਪਲੈਟਫਾਰਮਾਂ ਦੇ ਜ਼ਰੀਏ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਦੀ ਮੀਡੀਆ ਕਵਰੇਜ਼ ਦਾ ਵੇਰਵਾ ਦਿੱਤਾ।
‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ 9 ਅਗਸਤ ਨੂੰ ਸ਼ੁਰੂ ਹੋਵੇਗੀ, ਜਿਸ ਦੇ ਤਹਿਤ 15 ਅਗਸਤ, 2023, ਸੁਤੰਰਤਾ ਦਿਵਸ ਤੱਕ ਨਿਰਧਾਰਿਤ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਤੋਂ ਬਾਅਦ ਦੇ ਪ੍ਰੋਗਰਾਮ 16 ਅਗਸਤ, 2023 ਤੋਂ ਬਲਾਕ, ਨਗਰ ਪਾਲਿਕਾ/ਨਿਗਮ ਅਤੇ ਰਾਜ ਪੱਧਰ ‘ਤੇ ਹੋਣਗੇ। ਸਮਾਪਨ ਸਮਾਗਮ ਕਰਤੱਵ ਪਥ, ਨਵੀਂ ਦਿੱਲੀ ਵਿੱਚ ਮਾਣਯੋਗ ਵਿਅਕਤੀਆਂ ਦੀ ਮੌਜੂਦਗੀ ਵਿੱਚ 30 ਅਗਸਤ, 2023 ਨੂੰ ਨਿਰਧਾਰਿਤ ਹੈ।
****
ਐੱਨਬੀ/ਐੱਸਕੇਟੀ
(Release ID: 1945855)
Visitor Counter : 140
Read this release in:
Kannada
,
Bengali
,
Urdu
,
English
,
Hindi
,
Nepali
,
Marathi
,
Assamese
,
Gujarati
,
Odia
,
Tamil
,
Telugu
,
Malayalam