ਪ੍ਰਧਾਨ ਮੰਤਰੀ ਦਫਤਰ

ਰਾਜਕੋਟ, ਗੁਜਰਾਤ ਦੇ ਰਾਜਕੋਟ, ਵਿੱਚ ਵਿੰਭਿੰਨ ਵਿਕਾਸਤਮਕ ਕਾਰਜਾਂ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 27 JUL 2023 8:08PM by PIB Chandigarh

 

ਕੈਸੇ ਹੈਂ ਸਭੀ? ਸੁਖ ਮੇਂ?

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਮੰਤਰੀ-ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਜਯੋਤਿਰਾਦਿੱਤਯ ਸਿੰਧੀਆ ਜੀ, ਸਾਬਕਾ ਮੁੱਖ ਮੰਤਰੀ ਭਾਈ ਵਿਜੈ ਰੂਪਾਣੀ ਜੀ, ਸੀ ਆਰ ਪਾਟੀਲ ਜੀ।

ਸਾਥੀਓ,

ਹੁਣੇ ਵਿਜੈ ਭੀ ਮੇਰੇ ਕੰਨ ਵਿੱਚ ਦੱਸ ਰਹੇ ਸਨ ਅਤੇ ਮੈਂ ਵੀ ਨੋਟਿਸ ਕਰ ਰਿਹਾ ਹਾਂ ਕਿ ਰਾਜਕੋਟ ਵਿੱਚ ਕਾਰਜਕ੍ਰਮ ਹੋਵੇ, ਛੁੱਟੀ ਦਾ ਦਿਨ ਨਾ ਹੋਵੇ, ਛੁੱਟੀ ਨਾ ਹੋਵੇ ਅਤੇ ਦੁਪਹਿਰ ਦਾ ਸਮਾਂ ਹੋਵੇ, ਰਾਜਕੋਟ ਵਿੱਚ ਕੋਈ ਇਸ ਸਮੇਂ ਵਿੱਚ ਸਭਾ ਕਰਨ ਦਾ ਨਾ ਸੋਚੋ, ਉੱਥੇ ਇਤਨੀ ਬੜੀ ਸੰਖਿਆ ਵਿੱਚ ਵਿਸ਼ਾਲ ਜਨ ਸਭਾ, ਅੱਜ ਰਾਜਕੋਟ ਨੇ ਰਾਜਕੋਟ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨਹੀਂ ਤਾਂ ਦੋ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਸ਼ਾਮ ਨੂੰ 8 ਵਜੇ ਦੇ ਬਾਅਦ ਠੀਕ ਰਹੇਗਾ ਭਾਈ, ਅਤੇ ਰਾਜਕੋਟ ਨੂੰ ਤਾਂ ਦੁਪਹਿਰ ਨੂੰ ਸੌਣ ਦੇ ਲਈ ਸਮਾਂ ਚਾਹੀਦਾ ਹੈ ਵੈਸੇ ਤਾਂ।

ਅੱਜ ਰਾਜਕੋਟ ਦੇ ਨਾਲ-ਨਾਲ ਪੂਰੇ ਸੌਰਾਸ਼ਟਰ ਅਤੇ ਗੁਜਰਾਤ ਦੇ ਲਈ ਬੜਾ ਦਿਨ ਹੈ। ਲੇਕਿਨ ਪ੍ਰਾਰੰਭ ਵਿੱਚ ਮੈਂ ਉਨ੍ਹਾਂ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਨਾ ਚਾਹੁੰਦਾ ਹਾ, ਜਿਨ੍ਹਾਂ ਨੂੰ ਪ੍ਰਾਕ੍ਰਿਤਿਕ ਆਪਦਾਵਾਂ(ਆਫ਼ਤਾਂ) ਦੇ ਚਲਦੇ ਕਾਫੀ ਨੁਕਸਾਨ ਉਠਾਉਣਾ ਪਿਆ ਹੈ। ਕੁਝ ਦਿਨ ਪਹਿਲਾਂ ਹੀ ਸਾਇਕਲੋਨ ਆਇਆ ਸੀ ਅਤੇ ਫਿਰ ਹੜ੍ਹ ਨੇ ਵੀ ਬਹੁਤ ਤਬਾਹੀ ਮਚਾਈ। ਸੰਕਟ ਦੇ ਇਸ ਸਮੇਂ ਵਿੱਚ ਇੱਕ ਵਾਰ ਫਿਰ ਜਨਤਾ ਅਤੇ ਸਰਕਾਰ ਨੇ ਸਾਥ ਮਿਲ ਕੇ ਇਸ ਦਾ ਮੁਕਾਬਲਾ ਕੀਤਾ ਹੈ। ਸਾਰੇ ਪ੍ਰਭਾਵਿਤ ਪਰਿਵਾਰਾਂ ਦਾ ਜੀਵਨ ਜਲਦ ਤੋਂ ਜਲਦ ਸਾਧਾਰਣ( ਨਾਰਮਲ) ਹੋਵੇ, ਇਸ ਦੇ ਲਈ ਭੂਪੇਂਦਰ ਭਾਈ ਦੀ ਸਰਕਾਰ ਹਰ ਸੰਭਵ ਪ੍ਰਯਾਸ ਕਰ ਹੀ ਰਹੀ ਹੈ। ਕੇਂਦਰ ਸਰਕਾਰ ਭੀ, ਰਾਜ ਸਰਕਾਰ ਨੂੰ ਜਿਸ ਭੀ ਸਹਿਯੋਗ ਦੀ ਜ਼ਰੂਰਤ ਹੈ, ਉਸ ਨੂੰ ਪੂਰਾ ਕਰ ਰਹੀ ਹੈ।

ਭਾਈਓ ਅਤੇ ਭੈਣੋਂ,

ਬੀਤੇ ਵਰ੍ਹਿਆਂ ਵਿੱਚ ਰਾਜਕੋਟ ਨੂੰ ਅਸੀਂ ਹਰ ਪ੍ਰਕਾਰ ਨਾਲ ਅੱਗੇ ਵਧਦਾ ਦੇਖਿਆ ਹੈ। ਹੁਣ ਰਾਜਕੋਟ ਦੀ ਪਹਿਚਾਣ, ਸੌਰਾਸ਼ਟਰ ਦੇ ਗ੍ਰੋਥ ਇੰਜਣ ਦੀ ਤਰ੍ਹਾਂ ਵੀ ਹੋ ਰਹੀ ਹੈ। ਇੱਥੇ ਇਤਨਾ ਕੁਝ ਹੈ। ਉਦਯੋਗ-ਧੰਦੇ ਹਨ, ਬਿਜ਼ਨਸ ਹਨ, ਸੰਸਕ੍ਰਿਤੀ ਹੈ, ਖਾਨ-ਪਾਨ ਹੈ। ਲੇਕਿਨ ਇੱਕ ਕਮੀ ਮਹਿਸੂਸ ਹੁੰਦੀ ਸੀ, ਅਤੇ ਤੁਸੀਂ ਸਾਰੇ ਭੀ ਵਾਰ-ਵਾਰ ਮੈਨੂੰ ਦੱਸਦੇ ਰਹਿੰਦੇ  ਸੀ। ਅਤੇ ਉਹ ਕਮੀ ਭੀ ਅੱਜ ਪੂਰੀ ਹੋ ਗਈ ਹੈ। ਹੁਣੇ ਕੁਝ ਦੇਰ ਪਹਿਲਾਂ ਜਦੋਂ ਮੈਂ ਨਵੇਂ ਬਣੇ ਏਅਰਪੋਰਟ ’ਤੇ ਸਾਂ, ਤਾਂ ਤੁਹਾਡੇ ਇਸ ਸੁਪਨੇ ਦੇ ਪੂਰੇ ਹੋਣ ਦੀ ਖੁਸ਼ੀ ਮੈਂ ਭੀ ਮਹਿਸੂਸ ਕੀਤੀ। ਅਤੇ ਮੈਂ ਹਮੇਸ਼ਾ ਕਹਿੰਦਾ ਹਾਂ, ਰਾਜਕੋਟ ਹੈ, ਜਿਸ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੈਨੂੰ ਪਹਿਲੀ ਵਾਰ ਵਿਧਾਇਕ ਬਣਾਇਆ। ਮੇਰੀ ਰਾਜਨੀਤਕ ਯਾਤਰਾ ਦੀ ਸ਼ੁਰੂਆਤ, ਉਸ ਨੂੰ ਹਰੀ ਝੰਡੀ ਦਿਖਾਉਣ ਦਾ ਕੰਮ ਰਾਜਕੋਟ ਨੇ ਕੀਤਾ। ਅਤੇ ਇਸ ਲਈ ਰਾਜਕੋਟ ਦਾ ਮੇਰੇ ’ਤੇ ਕਰਜ਼ ਹਮੇਸ਼ਾ ਬਣਿਆ ਰਹਿੰਦਾ ਹੈ। ਅਤੇ ਮੇਰੀ ਭੀ ਕੋਸ਼ਿਸ਼ ਹੈ ਕਿ ਉਸ ਕਰਜ਼ ਨੂੰ ਘੱਟ ਕਰਦਾ ਚਲਾਂ।

ਅੱਜ ਰਾਜਕੋਟ ਨੂੰ ਨਵਾਂ ਅਤੇ ਬੜਾ, ਇੰਟਰਨੈਸ਼ਨਲ ਏਅਰਪੋਰਟ ਮਿਲ ਚੁੱਕਿਆ ਹੈ। ਹੁਣ ਰਾਜਕੋਟ ਤੋਂ ਦੇਸ਼ ਦੇ ਨਾਲ-ਨਾਲ ਦੁਨੀਆ ਦੇ ਅਨੇਕ ਸ਼ਹਿਰਾਂ ਦੇ ਲਈ ਭੀ ਸਿੱਧੀਆਂ ਫਲਾਇਟਸ ਸੰਭਵ ਹੋਵੇ ਪਾਉਣਗੀਆਂ। ਇਸ ਏਅਰਪੋਰਟ ਨਾਲ ਯਾਤਰਾ ਵਿੱਚ ਤਾਂ ਅਸਾਨੀ ਹੋਵੇਗੀ ਹੀ, ਇਸ ਪੂਰੇ ਖੇਤਰ ਦੇ ਉਦਯੋਗਾਂ ਨੂੰ ਭੀ ਬਹੁਤ ਲਾਭ ਹੋਵੇਗਾ। ਅਤੇ ਜਦੋਂ ਮੈਂ ਮੁੱਖ ਮੰਤਰੀ ਸਾਂ, ਸ਼ੁਰੂਆਤੀ ਦਿਨ ਸਨ, ਜ਼ਿਆਦਾ ਅਨੁਭਵ ਤਾਂ ਨਹੀਂ ਸੀ ਅਤੇ ਇੱਕ ਵਾਰ ਮੈਂ ਕਿਹਾ ਸੀ ਇਹ ਤਾਂ ਮੇਰਾ ਮਿਨੀ ਜਪਾਨ ਬਣ ਰਿਹਾ ਹੈ, ਤਦ ਬਹੁਤ ਲੋਕਾਂ ਨੇ ਮਜ਼ਾਕ ਉਡਾਇਆ ਸੀ ਮੇਰਾ। ਲੇਕਿਨ ਅੱਜ ਉਹ ਸ਼ਬਦ ਤੁਸੀਂ ਸੱਚ ਕਰਕੇ ਦਿਖਾ ਦਿੱਤੇ ਹਨ।

ਸਾਥੀਓ,

ਇੱਥੋਂ ਦੇ ਕਿਸਾਨਾਂ ਦੇ ਲਈ ਭੀ ਹੁਣ ਫਲ-ਸਬਜ਼ੀਆਂ ਨੂੰ ਦੇਸ਼-ਵਿਦੇਸ਼ ਦੀਆਂ ਮੰਡੀਆਂ ਤੱਕ ਭੇਜਣਾ ਅਸਾਨ ਹੋ ਜਾਏਗਾ। ਯਾਨੀ ਰਾਜਕੋਟ ਨੂੰ ਸਿਰਫ਼ ਇੱਕ ਏਅਰਪੋਰਟ ਨਹੀਂ, ਬਲਕਿ ਇਸ ਪੂਰੇ ਖੇਤਰ ਦੇ ਵਿਕਾਸ ਨੂੰ ਨਵੀਂ ਊਰਜਾ ਦੇਣ ਵਾਲਾ, ਨਵੀਂ ਉਡਾਣ ਦੇਣ ਵਾਲਾ ਇੱਕ ਪਾਵਰਹਾਊਸ ਮਿਲਿਆ ਹੈ। ਅੱਜ ਇੱਥੇ ਸੌਨੀ ਯੋਜਨਾ ਦੇ ਤਹਿਤ ਅਨੇਕ ਪ੍ਰੋਜੈਕਟਸ ਦਾ ਲੋਕਅਰਪਣ ਭੀ ਹੋਇਆ ਹੈ। ਇਨ੍ਹਾਂ ਪ੍ਰੋਜੈਕਟਸ ਦੇ ਪੂਰਾ ਹੋਣ ਨਾਲ ਸੌਰਾਸ਼ਟਰ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਅਤੇ ਪੀਣ ਦਾ ਪਾਣੀ ਉਪਲਬਧ ਹੋ ਪਾਏਗਾ। ਇਸ ਦੇ ਇਲਾਵਾ ਭੀ ਰਾਜਕੋਟ ਦੇ ਵਿਕਾਸ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਲੋਕਅਰਪਣ ਅੱਜ ਇੱਥੇ ਕਰਨ ਦਾ ਅਵਸਰ ਮਿਲਿਆ ਹੈ। ਮੈਂ ਇਨ੍ਹਾਂ ਸਭ ਪਰਿਯੋਜਨਾਵਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਸਮਾਜ ਦੇ ਹਰ ਵਰਗ, ਹਰ ਖੇਤਰ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਕੰਮ ਕੀਤਾ ਹੈ। ਅਸੀਂ ਗੁੱਡ ਗਵਰਨੈਂਸ ਦੀ, ਸੁਸ਼ਾਸਨ ਦੀ ਗਰੰਟੀ ਦੇ ਕੇ ਆਏ ਹਾਂ। ਅੱਜ ਅਸੀਂ ਉਸ ਗਰੰਟੀ ਨੂੰ ਪੂਰਾ ਕਰਕੇ ਦਿਖਾ ਰਹੇ ਹਾਂ। ਅਸੀਂ ਗ਼ਰੀਬ ਹੋਵੇ, ਦਲਿਤ ਹੋਵੇ, ਪਿਛੜੇ ਹੋਣ, ਆਦਿਵਾਸੀ ਹੋਵੇ, ਸਭ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਨਿਰੰਤਰ ਕੰਮ ਕੀਤਾ ਹੈ।

 

ਸਾਡੀ ਸਰਕਾਰ ਦੇ ਪ੍ਰਯਾਸਾਂ ਨਾਲ, ਅੱਜ ਦੇਸ਼ ਵਿੱਚ ਗ਼ਰੀਬੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਹੁਣੇ ਹਾਲ ਵਿੱਚ ਜੋ ਰਿਪੋਰਟ ਆਈ ਹੈ, ਉਹ ਕਹਿੰਦੀ ਹੈ ਕਿ ਸਾਡੀ ਸਰਕਾਰ ਦੇ 5 ਸਾਲ ਵਿੱਚ, ਸਾਢੇ ਤੇਰ੍ਹਾਂ ਕਰੋੜ ਲੋਕ, ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਯਾਨੀ ਅੱਜ ਭਾਰਤ ਵਿੱਚ ਗ਼ਰੀਬੀ ਤੋਂ ਬਾਹਰ ਨਿਕਲ ਕੇ, ਇੱਕ ਨਿਓ-ਮਿਡਲ ਕਲਾਸ, ਨਵੇਂ ਮੱਧ ਵਰਗ ਦੀ ਸਿਰਜਣਾ ਹੋ ਰਹੀ ਹੈ। ਇਸ ਲਈ ਸਾਡੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਵਿੱਚ ਮਿਡਲ ਕਲਾਸ ਭੀ ਹੈ, ਨਿਓ-ਮਿਡਲ ਕਲਾਸ ਭੀ ਹੈ, ਇੱਕ ਪ੍ਰਕਾਰ ਨਾਲ ਪੂਰਾ ਮੱਧ ਵਰਗ ਹੈ।

ਸਾਥੀਓ,

ਤੁਸੀਂ ਯਾਦ ਕਰੋ, 2014 ਤੋਂ ਪਹਿਲਾਂ ਮੱਧ ਵਰਗ ਦੀ ਇੱਕ ਬਹੁਤ ਆਮ ਸ਼ਿਕਾਇਤ ਕੀ ਹੁੰਦੀ ਸੀ? ਲੋਕ ਕਹਿੰਦੇ ਸਨ, ਕਨੈਕਟੀਵਿਟੀ ਕਿਤਨੀ ਖਰਾਬ ਹੈ, ਸਾਡਾ ਕਿਤਨਾ ਸਮਾਂ ਆਉਣ-ਜਾਣ ਵਿੱਚ ਹੀ ਬਰਬਾਦ ਹੋ ਜਾਂਦਾ ਹੈ। ਲੋਕ ਕਿਤੇ ਬਾਹਰ ਦੇਸ਼ ਤੋਂ ਆਉਂਦੇ ਸਨ, ਬਾਹਰ ਦੀਆਂ ਫਿਲਮਾਂ ਨੂੰ ਦੇਖਦੇ ਸਨ, ਟੀਵੀ ’ਤੇ ਦੁਨੀਆ ਦੀ ਆਪਣੀ ਨਜ਼ਰ ਜਾਂਦੀ ਸੀ, ਤਾਂ ਉਨ੍ਹਾਂ ਦੇ ਮਨ ਵਿੱਚ ਸਵਾਲ ਉੱਠਦੇ ਸਨ, ਸੋਚਦੇ ਸਨ ਕਿ ਸਾਡੇ ਦੇਸ਼ ਵਿੱਚ ਕਦੋਂ ਐਸਾ ਹੋਵੇਗਾ, ਕਦੋਂ ਐਸੀਆਂ ਸੜਕਾਂ ਬਣਨਗੀਆਂ, ਕਦੋਂ ਅਜਿਹੇ ਏਅਰਪੋਰਟ ਬਣਨਗੇ। ਸਕੂਲ-ਦਫ਼ਤਰ ਆਉਣ-ਜਾਣ ਵਿੱਚ ਪਰੇਸ਼ਾਨੀ, ਵਪਾਰ-ਕਾਰੋਬਾਰ ਕਰਨ ਵਿੱਚ ਪਰੇਸ਼ਾਨੀ। ਕਨੈਕਟੀਵਿਟੀ ਦਾ ਦੇਸ਼ ਵਿੱਚ ਇਹੀ ਹਾਲ ਸੀ। ਅਸੀਂ ਬੀਤੇ 9 ਵਰ੍ਹਿਆਂ ਵਿੱਚ ਇਸ ਪਰੇਸ਼ਾਨੀ ਨੂੰ ਦੂਰ ਕਰਨ ਦਾ ਹਰ ਸੰਭਵ ਪ੍ਰਯਾਸ ਕੀਤਾ ਹੈ। 2014 ਵਿੱਚ ਸਿਰਫ਼ 4 ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ ਸੀ। ਅੱਜ ਦੇਸ਼ ਦੇ 20 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ ਪਹੁੰਚ ਚੁੱਕਿਆ ਹੈ। ਅੱਜ ਦੇਸ਼ ਦੇ 25 ਅਲੱਗ-ਅਲੱਗ ਰੂਟਸ ’ਤੇ ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਚਲ ਰਹੀਆਂ ਹਨ। 2014 ਵਿੱਚ ਦੇਸ਼ ਵਿੱਚ 70 ਦੇ ਆਸਪਾਸ ਏਅਰਪੋਰਟ ਹੋਇਆ ਕਰਦੇ ਸਨ। ਹੁਣ ਇਨ੍ਹਾਂ ਦੀ ਸੰਖਿਆ ਭੀ ਵਧ ਕੇ ਡਬਲ ਤੋਂ ਵੀ ਜ਼ਿਆਦਾ ਪਹੁੰਚ ਚੁੱਕੀ ਹੈ।

ਹਵਾਈ ਸੇਵਾ ਦੇ ਵਿਸਤਾਰ ਨੇ ਭਾਰਤ ਦੇ ਏਅਰਲਾਈਨ ਸੈਕਟਰ ਨੂੰ ਦੁਨੀਆ ਵਿੱਚ ਨਵੀਂ ਉਚਾਈ ਦਿੱਤੀ ਹੈ। ਅੱਜ ਭਾਰਤ ਦੀਆਂ ਕੰਪਨੀਆਂ, ਲੱਖਾਂ ਕਰੋੜ ਰੁਪਏ ਦੇ ਨਵੇਂ ਜਹਾਜ਼ ਖਰੀਦ ਰਹੀਆਂ ਹਨ। ਕਿਤੇ ਇੱਕ ਸਾਈਕਲ ਨਵੀਂ ਆ ਜਾਵੇ, ਗੱਡੀ ਨਵੀਂ ਆ ਜਾਵੇ, ਸਕੂਟਰ ਨਵਾਂ ਆ ਜਾਵੇ ਤਾਂ ਚਰਚਾ ਹੁੰਦੀ ਹੈ। ਅੱਜ ਹਿੰਦੁਸਤਾਨ ਵਿੱਚ ਇੱਕ ਹਜ਼ਾਰ ਨਵੇਂ ਜਹਾਜ਼ਾਂ ਦੇ ਆਰਡਰ ਬੁੱਕ ਹੈ। ਅਤੇ ਸੰਭਾਵਨਾ ਹੈ, ਆਉਣ ਵਾਲੇ ਦਿਨਾਂ ਵਿੱਚ ਦੋ ਹਜ਼ਾਰ ਜਹਾਜ਼ਾਂ ਦੇ ਆਰਡਰ ਦੀ। ਅਤੇ ਤੁਹਾਨੂੰ ਯਾਦ ਹੈ, ਮੈਨੂੰ ਤਾਂ ਯਾਦ ਹੈ, ਗੁਜਰਾਤ ਚੋਣਾਂ ਦੇ ਸਮੇਂ ਮੈਂ ਤੁਹਾਨੂੰ ਕਿਹਾ ਸੀ- ਉਹ ਦਿਨ ਦੂਰ ਨਹੀਂ ਜਦੋਂ ਗੁਜਰਾਤ ਏਅਰੋ-ਪਲੇਨ ਭੀ ਬਣਾਏਗਾ। ਅੱਜ ਗੁਜਰਾਤ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਭਾਈਓ ਅਤੇ ਭੈਣੋਂ,

Ease of Living, Quality of Life, ਸਾਡੀ ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਪਹਿਲੇ ਦੇਸ਼ ਦੇ ਲੋਕਾਂ ਨੂੰ ਕਿਸ-ਕਿਸ ਤਰ੍ਹਾਂ ਦੀ ਪਰੇਸ਼ਾਨੀ ਤੋਂ ਗੁਜਰਨਾ ਹੁੰਦਾ ਸੀ, ਇਹ ਭੀ ਅਸੀਂ ਭੁੱਲ ਨਹੀਂ ਸਕਦੇ। ਬਿਜਲੀ-ਪਾਣੀ ਦਾ ਬਿਲ ਭਰਨਾ ਹੋਵੇ, ਤਾਂ ਲਾਈਨ। ਹਸਪਤਾਲ ਵਿੱਚ ਇਲਾਜ ਕਰਨਾ ਹੈ ਤਾਂ ਲੰਬੀ ਲਾਈਨ। ਬੀਮਾ ਅਤੇ ਪੈਨਸ਼ਨ ਲੈਣਾ ਹੈ ਤਾਂ ਭੀ ਭਰਪੂਰ ਸਮੱਸਿਆਵਾਂ। ਟੈਕਸ ਰਿਟਰਨ ਫਾਈਲ ਕਰਨਾ ਹੈ ਤਾਂ ਭੀ ਮੁਸਬੀਤਾਂ ਤੋਂ ਗੁਜਰਨਾ। ਅਸੀਂ ਡਿਜੀਟਲ ਇੰਡੀਆ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਦਿੱਤਾ। ਬੈਂਕ ਜਾ ਕੇ ਕੰਮ ਕਰਵਾਉਣ ਵਿੱਚ ਪਹਿਲਾਂ ਕਿਤਨਾ ਸਮਾਂ ਅਤੇ ਊਰਜਾ ਲਗ ਜਾਂਦੀ ਸੀ। ਅੱਜ ਤੁਹਾਡਾ ਬੈਂਕ ਤੁਹਾਡੇ ਮੋਬਾਈਲ ਫੋਨ ’ਤੇ ਹੈ। ਇਹ ਭੀ ਕਈਆਂ ਨੂੰ ਯਾਦ ਨਹੀਂ ਹੋਵੇਗਾ ਕਿ ਪਿਛਲੀ ਵਾਰ ਬੈਂਕ ਕਦੋਂ ਗਏ ਸਨ। ਜਾਣ ਦੀ ਜ਼ਰੂਰਤ ਹੀ ਨਹੀਂ ਪੈ ਰਹੀ ਹੈ।

ਸਾਥੀਓ,

ਆਪ (ਤੁਸੀਂ) ਉਹ ਦਿਨ ਭੀ ਯਾਦ ਕਰੋ ਜਦੋਂ ਟੈਕਸ ਰਿਟਰਨ ਫਾਈਲ ਕਰਨਾ ਵੀ ਬੜੀ ਚੁਣੌਤੀ ਹੋਇਆ ਕਰਦੀ ਸੀ। ਇਸ ਦੇ ਲਈ ਕਿਸੇ ਨੂੰ ਢੂੰਡੋ, ਇੱਥੇ ਜਾਓ ਉੱਥੇ ਦੌੜੋ। ਇਹੀ ਸਭ ਕੁਝ ਹੋਇਆ ਕਰਦਾ ਸੀ। ਅੱਜ ਕੁਝ ਹੀ ਸਮੇਂ ਵਿੱਚ ਤੁਸੀਂ ਅਸਾਨੀ ਨਾਲ ਔਨਲਾਈਨ ਰਿਟਰਨ ਫਾਈਲ ਕਰ ਸਕਦੇ ਹੋ। ਅਗਰ ਰੀਫੰਡ ਹੁੰਦਾ ਹੈ ਤਾਂ ਉਸ ਦਾ ਪੈਸਾ ਵੀ ਕੁਝ ਹੀ ਦਿਨਾਂ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਂਦਾ ਹੈ, ਵਰਨਾ ਪਹਿਲਾਂ ਕਈ-ਕਈ ਮਹੀਨੇ ਲਗ ਜਾਂਦੇ ਸਨ।

ਸਾਥੀਓ

ਮਿਡਲ ਕਲਾਸ ਦੇ ਲੋਕਾਂ ਦੇ ਪਾਸ ਆਪਣਾ ਘਰ ਹੋਵੇ, ਇਸ ਨੂੰ ਲੈ ਭੀ ਪਹਿਲੀਆਂ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਸੀ। ਅਸੀਂ ਗ਼ਰੀਬਾਂ ਦੇ ਘਰ ਦੀ ਭੀ ਚਿੰਤਾ ਕੀਤੀ ਅਤੇ ਮਿਡਲ ਕਲਾਸ ਦੇ ਘਰ ਦਾ ਸੁਪਨਾ ਪੂਰਾ ਕਰਨ ਦਾ ਭੀ ਇੰਤਜ਼ਾਮ ਕੀਤਾ। ਪੀਐੱਮ ਆਵਾਸ ਯੋਜਨਾ ਦੇ ਤਹਿਤ ਅਸੀਂ ਮੱਧ ਵਰਗ ਦੇ ਪਰਿਵਾਰਾਂ ਨੂੰ ਘਰ ਬਣਾਉਣ ਦੇ ਲਈ ਵਿਸ਼ੇਸ਼ ਸਬਸਿਡੀ ਦਿੱਤੀ। ਇਸ ਦੇ ਤਹਿਤ 18 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਮਦਦ ਦਿੱਤੀ ਗਈ। ਹੁਣ ਤੱਕ ਦੇਸ਼ ਦੇ ਮੱਧ ਵਰਗ ਦੇ 6 ਲੱਖ ਤੋਂ ਜ਼ਿਆਦਾ ਪਰਿਵਾਰ ਇਸ ਦਾ ਲਾਭ ਉਠਾ ਚੁੱਕੇ ਹਨ। ਇੱਥੇ ਗੁਜਰਾਤ ਨੇ ਭੀ 60 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਨੇ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਉਠਾਇਆ ਹੈ।

 ਸਾਥੀਓ,

ਕੇਂਦਰ ਵਿੱਚ ਜਦੋਂ ਪੁਰਾਣੀ ਸਰਕਾਰ ਸੀ, ਤਾਂ ਅਕਸਰ ਸੁਣਦੇ ਸਾਂ ਕਿ ਘਰ ਦੇ ਨਾਮ ’ਤੇ ਇਹ ਠੱਗੀ ਹੋ ਗਈ, ਉਹ ਧੋਖਾ ਹੋ ਗਿਆ। ਕਈ-ਕਈ ਸਾਲਾਂ ਤੱਕ ਘਰ ਦਾ ਪਜ਼ੈਸ਼ਨ ਨਹੀਂ ਮਿਲਦਾ ਸੀ। ਕੋਈ ਕਾਇਦਾ-ਕਾਨੂੰਨ ਨਹੀਂ ਸੀ। ਕੋਈ ਪੁੱਛਣ ਵਾਲਾ ਨਹੀਂ ਸੀ। ਇਹ ਸਾਡੀ ਸਰਕਾਰ ਹੈ ਜਿਸ ਨੇ ਰੇਰਾ ਕਾਨੂੰਨ ਬਣਾਇਆ, ਲੋਕਾਂ ਦੇ ਹਿਤਾਂ ਨੂੰ ਸੁਰੱਖਿਅਤ ਕੀਤਾ। ਰੇਰਾ ਕਾਨੂੰਨ ਦੀ ਵਜ੍ਹਾ ਨਾਲ ਅੱਜ ਲੱਖਾਂ ਲੋਕਾਂ ਦੇ ਪੈਸੇ ਲੁਟਣ ਤੋਂ ਬਚ ਰਹੇ ਹਨ।

ਭਾਈਓ ਅਤੇ ਭੈਣੋਂ,

ਅੱਜ ਜਦੋਂ ਦੇਸ਼ ਵਿੱਚ ਇਤਨਾ ਕੰਮ ਹੋ ਰਿਹਾ ਹੈ, ਦੇਸ਼ ਅੱਗੇ ਵਧ ਰਿਹਾ ਹੈ ਤਾਂ ਕੁਝ ਲੋਕਾਂ ਨੂੰ ਪਰੇਸ਼ਾਨੀ ਹੋਣੀ ਬਹੁਤ ਸੁਭਾਵਿਕ ਹੈ। ਜੋ ਲੋਕ ਦੇਸ਼ ਦੀ ਜਨਤਾ ਨੂੰ ਹਮੇਸ਼ਾ ਤਰਸਾ ਕੇ ਰੱਖਦੇ ਸਨ, ਜਿਨ੍ਹਾਂ ਲੋਕਾਂ ਨੂੰ ਦੇਸ਼ ਦੀ ਜਨਤਾ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਨਾਲ ਕੋਈ ਮਤਲਬ ਨਹੀਂ ਸੀ, ਉਹ ਲੋਕ ਦੇਸ਼ ਦੀ ਜਨਤਾ ਦੇ ਸੁਪਨੇ ਪੂਰੇ ਹੁੰਦੇ ਦੇਖ ਕੇ, ਅੱਜ ਜਰਾ ਜ਼ਿਆਦਾ ਚਿੜੇ ਹੋਏ ਹਨ। ਅਤੇ ਇਸ ਲਈ ਆਪ (ਤੁਸੀਂ) ਦੇਖ ਰਹੇ ਹੋ, ਅੱਜਕੱਲ੍ਹ ਇਨ੍ਹਾਂ ਭ੍ਰਿਸ਼ਟਾਚਾਰੀਆਂ ਅਤੇ ਪਰਿਵਾਰਵਾਦਾਂ ਨੇ ਆਪਣੀ ‘ਜਮਾਤ’ ਦਾ ਨਾਮ ਭੀ ਬਦਲ ਲਿਆ ਹੈ। ਚਿਹਰੇ ਉਹੀ ਪੁਰਾਣੇ ਹਨ, ਪਾਪ ਭੀ ਪੁਰਾਣੇ ਹਨ, ਤੌਰ ਤਰੀਕੇ ਭੀ ਪੁਰਾਣੇ ਹਨ ਲੇਕਿਨ ‘ਜਮਾਤ’ ਦਾ ਨਾਮ ਬਦਲ ਗਿਆ ਹੈ। ਇਨ੍ਹਾਂ ਦੇ ਤੌਰ-ਤਰੀਕੇ ਭੀ ਉਹੀ ਹਨ ਪੁਰਾਣੇ ਹਨ। ਇਨ੍ਹਾਂ ਦੇ ਇਰਾਦੇ ਭੀ ਉਹ ਹੀ ਹਨ। ਜਦੋਂ ਮਿਡਲ ਕਲਾਸ ਨੂੰ ਕੁਝ ਸਸਤਾ ਮਿਲਦਾ ਹੈ, ਤਾਂ ਇਹ ਕਹਿੰਦੇ ਹਨ ਕਿ ਕਿਸਾਨ ਨੂੰ ਸਹੀ ਕੀਮਤ ਨਹੀਂ ਮਿਲ ਰਹੀ। ਜਦੋਂ ਕਿਸਾਨ ਨੂੰ ਜ਼ਿਆਦਾ ਕੀਮਤ ਮਿਲਦੀ ਹੈ, ਤਾਂ ਇਹ ਕਹਿੰਦੇ ਹਨ ਕਿ ਮਹਿੰਗਾਈ ਵਧ ਰਹੀ ਹੈ। ਇਹੀ ਦੋਹਰਾਪਣ, ਇਨ੍ਹਾਂ ਦੀ ਰਾਜਨੀਤੀ ਹੈ। ਅਤੇ ਤੁਸੀਂ ਦੋਖੋ, ਮਹਿੰਗਾਈ ਦੇ ਮਾਮਲੇ ਵਿੱਚ ਇਨ੍ਹਾਂ ਦਾ ਟ੍ਰੈਕ ਰਿਕਾਰਡ ਕੀ ਹੈ? ਜਦੋਂ ਉਹ ਕੇਂਦਰ ਵਿੱਚ ਸੱਤਾ ਵਿੱਚ ਸਨ, ਤਾਂ ਇਨ੍ਹਾਂ ਨੇ ਮਹਿੰਗਾਈ ਦਰ ਨੂੰ 10 ਪ੍ਰਤੀਸ਼ਤ ਤੱਕ ਪਹੁੰਚਾ ਦਿੱਤਾ ਸੀ। ਅਗਰ ਸਾਡੀ ਸਰਕਾਰ ਨੇ ਮਹਿੰਗਾਈ ਕਾਬੂ ਵਿੱਚ ਨਹੀਂ (ਨਾ) ਕੀਤੀ ਹੁੰਦੀ ਤਾਂ ਅੱਜ ਭਾਰਤ ਵਿੱਚ ਕੀਮਤਾਂ ਅਸਮਾਨ ਛੂਹ ਰਹੀਆਂ ਹੁੰਦੀਆਂ। ਅਗਰ ਦੇਸ਼ ਵਿੱਚ ਪਹਿਲੇ ਵਾਲੀ ਸਰਕਾਰ ਹੁੰਦੀ ਤਾਂ ਅੱਜ, ਦੁੱਧ 300 ਰੁਪਏ ਲੀਟਰ, ਦਾਲ਼ 500 ਰੁਪਏ ਕਿਲੋ ਵਿਕ ਰਹੀ ਹੁੰਦੀ। ਬੱਚਿਆਂ ਦੀ ਸਕੂਲ ਫੀਸ ਤੋਂ ਲੈ ਕੇ ਆਉਣ-ਜਾਣ ਦਾ ਕਿਰਾਇਆ ਤੱਕ, ਸਭ ਕੁਝ ਕਈ ਗੁਣਾ ਹੋ ਚੁੱਕਿਆ ਹੋ ਚੁੱਕਿਆ ਹੁੰਦਾ। ਲੇਕਿਨ ਸਾਥੀਓ, ਇਹ ਸਾਡੀ ਸਰਕਾਰ ਹੈ ਜਿਸ ਨੇ ਕੋਰੋਨਾ ਮਹਾਮਾਰੀ ਦੇ ਬਾਵਜੂਦ, ਰੂਸ-ਯੂਕ੍ਰੇਨ ਯੁੱਧ ਦੇ ਬਾਵਜੂਦ ਮਹਿੰਗਾਈ ਨੂੰ ਕਾਬੂ ਵਿੱਚ ਕਰਕੇ ਰੱਖਿਆ ਹੈ। ਅੱਜ ਸਾਡੇ ਆਸ-ਪੜੌਸ ਦੇ ਦੇਸ਼ਾਂ ਵਿੱਚ 25-30 ਪਰਸੈਂਟ ਦੀ ਦਰ ਨਾਲ ਮਹਿੰਗਾਈ ਵਧ ਰਹੀ ਹੈ। ਲੇਕਿਨ ਭਾਰਤ ਵਿੱਚ ਐਸਾ ਨਹੀਂ ਹੈ। ਅਸੀਂ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਮਹਿੰਗਾਈ ਕੰਟਰੋਲ ਕਰਨ ਦੇ ਪ੍ਰਯਾਸ ਕਰਦੇ ਆਏ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।

ਭਾਈਓ ਅਤੇ ਭੈਣੋਂ,

ਗ਼ਰੀਬ ਦਾ ਖਰਚ ਬਚਾਉਣ, ਮੱਧ ਵਰਗ ਦਾ ਖਰਚ ਬਚਾਉਣ ਦੇ ਨਾਲ ਹੀ ਸਾਡੀ ਸਰਕਾਰ ਨੇ ਇਹ ਭੀ ਕੋਸ਼ਿਸ਼ ਕੀਤੀ ਹੈ ਕਿ ਮਿਡਲ ਕਲਾਸ ਦੀ ਜੇਬ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੱਚਤ ਹੋਵੇ। ਤੁਹਾਨੂੰ ਯਾਦ ਹੋਵੇਗਾ, 9 ਵਰ੍ਹੇ ਪਹਿਲਾਂ ਤੱਕ 2 ਲੱਖ ਰੁਪਏ ਸਲਾਨਾ ਕਮਾਈ ’ਤੇ ਟੈਕਸ ਲਗ ਜਾਂਦਾ ਸੀ। ਅੱਜ 7 ਲੱਖ ਰੁਪਏ ਤੱਕ ਦੀ ਕਮਾਈ ਹੋਣ ’ਤੇ ਭੀ ਟੈਕਸ ਕਿਤਨਾ ਹੈ? ਜ਼ੀਰੋ, ਸ਼ੂਨਯ। ਸੱਤ ਲੱਖ ਦੀ ਕਮਾਈ ’ਤੇ ਕੋਈ ਟੈਕਸ ਨਹੀਂ ਲਗਦਾ। ਇਸ ਨਾਲ ਸ਼ਹਿਰਾਂ ਵਿੱਚ ਰਹਿਣ ਵਾਲੇ ਮੱਧ ਵਰਗ ਪਰਿਵਾਰਾਂ ਦੇ ਹਰ ਸਾਲ ਹਜ਼ਾਰਾਂ ਰੁਪਏ ਬਚ ਰਹੇ ਹਨ। ਅਸੀਂ ਛੋਟੀ ਬੱਚਤ ’ਤੇ ਅਧਿਕ ਵਿਆਜ ਦੇਣ ਦਾ ਵੀ ਕਦਮ ਉਠਾਇਆ ਹੈ। ਇਸ ਸਾਲ  EPFO ’ਤੇ ਸਵਾ 8 ਪ੍ਰਤੀਸ਼ਤ ਇੰਟਰੈਸਟ ਤੈਅ ਕੀਤਾ ਗਿਆ ਹੈ।

ਸਾਥੀਓ, 

ਸਾਡੀ ਸਰਕਾਰ ਦੀਆਂ ਨੀਤੀਆਂ-ਨਿਰਣਿਆਂ ਨਾਲ ਕਿਵੇਂ ਤੁਹਾਡੇ ਪੈਸ ਬਚ ਰਹੇ ਹਨ, ਇਸ ਦੀ ਇੱਕ ਉਦਾਹਰਣ ਤੁਹਾਡਾ ਮੋਬਾਈਲ ਫੋਨ ਭੀ ਹੈ। ਸ਼ਾਇਦ ਤੁਹਾਡਾ ਉੱਧਰ ਧਿਆਨ ਨਹੀਂ ਗਿਆ ਹੋਵੇਗਾ। ਅੱਜ ਅਮੀਰ ਹੋਵੇ ਜਾਂ ਗ਼ਰੀਬ, ਜ਼ਿਆਦਾਤਰ ਲੋਕਾਂ ਦੇ ਪਾਸ ਫੋਨ ਜ਼ਰੂਰ ਹੁੰਦਾ ਹੈ। ਅੱਜ ਹਰ ਭਾਰਤੀ, ਔਸਤਨ ਹਰ ਮਹੀਨੇ ਕਰੀਬ-ਕਰੀਬ 20 ਜੀਬੀ ਡੇਟਾ ਇਸਤੇਮਾਲ ਕਰਦਾ ਹੈ। ਤੁਸੀਂ ਜਾਣਦੇ ਹੋ, 2014 ਵਿੱਚ 1 GB ਡੇਟਾ ਦੀ ਕੀਮਤ ਕਿਤਨੀ ਸੀ? 2014 ਵਿੱਚ 1 GB ਡੇਟਾ ਦੇ ਲਈ ਤੁਹਾਨੂੰ 300 ਰੁਪਏ ਦੇਣੇ ਪੈਂਦੇ ਸਨ। ਅਗਰ ਉਹੀ ਪੁਰਾਣੀ ਸਰਕਾਰ ਅੱਜ ਹੁੰਦੀ ਤਾਂ ਤੁਹਾਡਾ ਮੋਬਾਈਲ ਦਾ ਹੀ ਬਿਲ ਹਰ ਮਹੀਨੇ ਘੱਟ ਤੋਂ ਘੱਟ 6 ਹਜ਼ਾਰ ਰੁਪਏ ਦੇਣਾ ਪੈਂਦਾ। ਜਦਕਿ ਅੱਜ 20 ਜੀਬੀ ਡੇਟਾ ਦੇ ਲਈ ਤਿੰਨ-ਚਾਰ ਸੌ ਰੁਪਏ ਦਾ ਹੀ ਬਿਲ ਆਉਂਦਾ ਹੈ। ਯਾਨੀ ਅੱਜ ਲੋਕਾਂ ਦੇ ਹਰ ਮਹੀਨੇ ਮੋਬਾਈਲ ਬਿਲ ਵਿੱਚ ਕਰੀਬ-ਕਰੀਬ 5 ਹਜ਼ਾਰ ਰੁਪਏ ਹਰ ਮਹੀਨੇ ਬਚ ਰਹੇ ਹਨ।

ਸਾਥੀਓ,

ਜਿਨ੍ਹਾਂ ਪਰਿਵਾਰਾਂ ਵਿੱਚ ਸੀਨੀਅਰ ਸਿਟੀਜ਼ਨ ਹੋਣ, ਬਿਰਧ ਮਾਤਾ-ਪਿਤਾ ਹੋਣ, ਦਾਦਾ-ਦਾਦੀ ਹੋਣ ਅਤੇ ਇਨ੍ਹਾਂ ਨੂੰ ਕੋਈ ਬਿਮਾਰੀ ਹੋਵੇ, ਤਾਂ ਪਰਿਵਾਰ ਵਿੱਚ ਰੈਗੂਲਰ ਦਵਾਈਆਂ ਲੈਣੀਆਂ ਪੈਂਦੀਆ ਹਨ, ਉਨ੍ਹਾਂ ਨੂੰ ਭੀ ਸਾਡੀ ਸਰਕਾਰ ਯੋਜਨਾਵਾਂ ਨਾਲ ਬਹੁਤ ਬੱਚਤ ਕਰਵਾ ਰਹੀ ਹੈ। ਪਹਿਲਾਂ ਇਨ੍ਹਾਂ ਲੋਕਾਂ ਨੂੰ ਮਾਰਕਿਟ ਵਿੱਚ ਅਧਿਕਿ ਕੀਮਤ ’ਤੇ ਦਵਾਈ ਖਰੀਦਣੀ ਪੈਂਦੀ ਸੀ। ਉਨ੍ਹਾਂ ਨੂੰ ਇਸ ਚਿੰਤਾ ਤੋਂ ਉਬਾਰਨ ਦੇ ਲਈ ਅਸੀਂ ਜਨਔਸ਼ਧੀ ਕੇਂਦਰ  ’ਤੇ ਸਸਤੀ ਦਵਾਈ ਦੇਣਾ ਸ਼ੁਰੂ ਕੀਤਾ। ਇਨ੍ਹਾਂ ਸਟੋਰਸ ਦੀ ਵਜ੍ਹਾ ਨਾਲ ਗ਼ਰੀਬਾਂ ਅਤੇ ਮੱਧ ਵਰਗ ਦੇ ਕਰੀਬ 20 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਗ਼ਰੀਬ ਦੇ ਲਈ ਸੰਵੇਦਨਸ਼ੀਲ ਸਰਕਾਰ, ਮੱਧ ਵਰਗ ਦੇ ਲਈ ਸੰਵੇਦਨਸ਼ੀਲ ਸਰਕਾਰ, ਇੱਕ ਦੇ ਬਾਅਦ ਇੱਕ ਉਹ ਕਦਮ ਉਠਾਉਂਦੀ ਹੈ ਤਾਕਿ ਸਾਧਾਰਣ ਨਾਗਰਿਕ ਦੀ ਜੇਬ ’ਤੇ ਬੋਝ ਨਾ ਪਵੇ।

ਭਾਈਓ ਅਤੇ ਭੈਣੋਂ,

ਇੱਥੇ ਗੁਜਰਾਤ ਦੇ ਵਿਕਾਸ ਦੇ ਲਈ, ਸੌਰਾਸ਼ਟਰ ਦੇ ਵਿਕਾਸ ਦੇ ਲਈ ਵੀ ਸਾਡੀ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਗੁਜਰਾਤ ਤੋਂ ਬਿਹਤਰ, ਸੌਰਾਸ਼ਟਰ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਪੀਣ ਦੀ ਕਮੀ ਦਾ ਮਤਲਬ ਕੀ ਹੁੰਦਾ ਹੈ? ਸੌਨੀ ਯੋਜਨਾ ਤੋਂ ਪਹਿਲਾਂ ਕੀ ਸਥਿਤੀ ਸੀ ਅਤੇ ਸੌਨੀ ਯੋਜਨਾ ਦੇ ਬਾਅਦ ਕੀ ਬਦਲਾਅ ਆਇਆ ਹੈ , ਇਹ ਸਾਨੂੰ ਸੌਰਾਸ਼ਟਰ ਵਿੱਚ ਦਿਖਦਾ ਹੈ। ਸੌਰਾਸ਼ਟਰ ਵਿੱਚ ਦਰਜਨਾਂ ਬੰਨ੍ਹ, ਹਜ਼ਾਰਾਂ ਚੈੱਕਡੈਮਸ, ਅੱਜ ਪਾਣੀ ਦੇ ਸਰੋਤ ਬਣ ਚੁੱਕੇ ਹਨ। ਹਰ ਘਰ ਜਲ ਯੋਜਨਾ ਦੇ ਤਹਿਤ ਗੁਜਰਾਤ ਦੇ ਕਰੋੜਾਂ ਪਰਿਵਾਰਾਂ, ਉਨ੍ਹਾਂ ਨੂੰ ਹੁਣ ਨਲ ਸੇ ਜਲ ਮਿਲਣ ਲਗਿਆ ਹੈ। 

ਸਾਥੀਓ,

ਇਹੀ ਸੁਸ਼ਾਸਨ ਦਾ ਮਾਡਲ ਹੈ, ਜੋ ਦੇਸ਼ ਵਿੱਚ ਬੀਤੇ 9 ਵਰ੍ਹਿਆਂ ਵਿੱਚ ਇੱਕ ਦੇ ਬਾਅਦ ਇੱਕ ਕਦਮ ਉਠਾ ਕੇ, ਜਨ ਸਾਧਾਰਣ ਦੀ ਸੇਵਾ ਕਰਕੇ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਅਸੀਂ ਇਸ ਮਾਡਲ ਨੂੰ ਸਿੱਧ ਕੀਤਾ ਹੈ। ਐਸਾ ਸੁਸ਼ਾਸਨ, ਜਿਸ ਵਿੱਚ ਸਮਾਜ ਦੇ ਹਰ ਵਰਗ, ਹਰ ਪਰਿਵਾਰ ਦੀਆਂ ਜ਼ਰੂਰਤਾਂ, ਉਸ ਦੀਆਂ ਆਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਿਆ ਜਾ  ਰਿਹਾ ਹੈ। ਇਹੀ ਵਿਕਸਿਤ ਭਾਰਤ ਦੇ ਨਿਰਮਾਣ ਦਾ ਸਾਡਾ ਰਸਤਾ ਹੈ। ਇਸੇ ਰਸਤੇ ’ਤੇ ਚਲਦੇ ਹੋਏ, ਸਾਨੂੰ ਅੰਮ੍ਰਿਤਕਾਲ ਦੇ ਸੰਕਲਪਾਂ ਨੂੰ ਸਿੱਧ ਕਰਨਾ ਹੈ। ਰਾਜਕੋਟ ਤੋਂ ਇਤਨੀ ਬੜੀ ਸੰਖਿਆ ਵਿੱਚ ਤੁਹਾਡਾ ਆਉਣਾ, ਆਪ ਸਭ ਨੂੰ ਨਵਾਂ ਏਅਰਪੋਰਟ ਮਿਲਣਾ ਉਹ ਵੀ ਅੰਤਰਰਾਸ਼ਟਰੀ ਏਅਰਪੋਰਟ ਮਿਲਣਾ ਅਤੇ ਦੂਸਰੇ ਵੀ ਅਨੇਕ ਪ੍ਰੋਜੈਕਟਸ ਦਾ ਅੱਜ ਨਜਰਾਨਾ, ਮੇਰੇ ਸੌਰਾਸ਼ਟਰ ਦੇ ਲੋਕਾਂ ਨੂੰ , ਮੇਰੇ ਗੁਜਰਾਤ ਦੇ ਰਾਜਕੋਟ ਦੇ ਲੋਕਾਂ ਨੂੰ ਮਿਲਿਆ। ਮੈਂ ਇਨ੍ਹਾਂ ਸਭ ਦੇ ਲਈ ਤੁਹਾਨੂੰ  ਬਹੁਤ-ਬਹੁਤ ਵਧਾਈ ਦਿੰਦਾ ਹੈ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾ। ਅਤੇ ਭੂਪੇਂਦਰ ਭਾਈ  ਦੀ ਸਰਕਾਰ ਤੁਹਾਡੀਆਂ ਆਸ਼ਾ-ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦੇਵੇਗੀ, ਇਹ ਮੇਰਾ ਪੂਰਾ ਵਿਸ਼ਵਾਸ ਹੈ। ਫਿਰ ਇੱਕ ਵਾਰ ਇਸ ਸੁਆਗਤ ਸਨਮਾਨ ਦੇ ਲਈ, ਇਸ ਪਿਆਰ ਦੇ ਲਈ ਮੈਂ ਤੁਹਾਡਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ !

 

ਡਿਸਕਲੇਮਰ: ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਕੁਝ ਅੰਸ਼ ਗੁਜਰਾਤੀ ਭਾਸ਼ਾ ਵਿੱਚ ਹੈ, ਜਿਸ ਦਾ ਇੱਥੇ ਭਾਵਾਨੁਵਾਦ ਕੀਤਾ ਗਿਆ ਹੈ।

 

*****

 

ਡੀਐੱਸ/ਐੱਸਟੀ/ਐੱਨਐੱਸ



(Release ID: 1944033) Visitor Counter : 89