ਪ੍ਰਧਾਨ ਮੰਤਰੀ ਦਫਤਰ

ਸੰਸਦ ਦੇ ਮਾਨਸੂਨ ਸੈਸ਼ਨ, 2023 ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

Posted On: 20 JUL 2023 11:55AM by PIB Chandigarh

ਨਮਸਕਾਰ ਸਾਥੀਓਂ,

ਮਾਨਸੂਨ ਸੈਸ਼ਨ ਵਿੱਚ ਆਪ ਸਭ ਦਾ ਸੁਆਗਤ ਹੈ। ਸਾਵਣ ਦਾ ਪਵਿੱਤਰ ਮਾਸ ਚਲ ਰਿਹਾ ਹੈ ਅਤੇ ਇਸ ਵਾਰ ਤਾਂ ਡਬਲ ਸਾਵਣ ਹੈ ਅਤੇ ਇਸ ਲਈ ਸਾਵਣ ਦੀ ਅਵਧੀ ਵੀ ਜ਼ਰਾ ਜ਼ਿਆਦਾ ਹੈ। ਅਤੇ ਸਾਵਣ ਮਾਸ ਪਵਿੱਤਰ ਸੰਕਲਪ ਦੇ ਲਈ, ਪਵਿੱਤਰ ਕੰਮਾਂ ਦੇ ਲਈ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਅਤੇ ਅੱਜ ਜਦੋਂ ਲੋਕਤੰਤਰ ਮੰਦਿਰ ਵਿੱਚ ਇਸ ਸਾਵਣ ਦੇ ਪਵਿੱਤਰ ਮਾਸ ਵਿੱਚ ਮਿਲ ਰਿਹਾ ਹੈ ਤਾਂ ਲੋਕਤੰਤਰ ਦੇ ਮੰਦਿਰ ਵਿੱਚ ਅਜਿਹੇ ਅਨੇਕ ਪਵਿੱਤਰ ਕੰਮ ਕਰਨ ਲਈ ਇਸ ਤੋਂ ਵੱਡਾ ਉੱਤਮ ਅਵਸਰ ਨਹੀਂ ਹੋ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਰੇ ਮਾਨਯੋਗ ਸਾਂਸਦ ਮਿਲ ਕੇ ਇਸ ਸੈਸ਼ਨ ਦਾ ਜਨਹਿਤ ਵਿੱਚ ਸਭ ਤੋਂ ਅਧਿਕ ਉਪਯੋਗ ਕਰਨਗੇ।

ਸੰਸਦ ਦੀ ਜੋ ਜ਼ਿੰਮੇਦਾਰੀ ਅਤੇ ਸੰਸਦ ਵਿੱਚ ਹਰ ਸਾਂਸਦ ਦੀ ਜੋ ਜ਼ਿੰਮੇਦਾਰੀ ਹੈ ਅਜਿਹੇ ਅਨੇਕ ਕਾਨੂੰਨਾਂ ਨੂੰ ਬਣਾਉਣਾ, ਇਸ ਦੀ ਵਿਸਤਾਰ ਨਾਲ ਚਰਚਾ ਕਰਨਾ ਬਹੁਤ ਹੀ ਜ਼ਰੂਰੀ ਹੈ। ਅਤੇ ਚਰਚਾ ਜਿਤਨੀ ਜ਼ਿਆਦਾ ਹੁੰਦੀ ਹੈ, ਚਰਚਾ ਜਿਤਨੀ ਜ਼ਿਆਦਾ ਪੈਨੀ ਹੁੰਦੀ ਹੈ ਉਤਨਾ ਜਨਹਿਤ ਵਿੱਚ ਦੂਰਗਾਮੀ ਪਰਿਣਾਮ ਦੇਣ ਵਾਲੇ ਚੰਗੇ ਫ਼ੈਸਲੇ ਹੁੰਦੇ ਹਨ। ਸਦਨ ਵਿੱਚ ਜੋ ਮਾਣਯੋਗ ਸਾਂਸਦ ਆਉਂਦੇ ਹਨ ਉਹ ਧਰਤੀ ਨਾਲ ਜੁੜੇ ਹੋਏ ਹੁੰਦੇ ਹਨ, ਜਨਤਾ ਦੇ ਦੁੱਖ,ਦਰਦ ਨੂੰ ਸਮਝਣ ਵਾਲੇ ਹੁੰਦੇ ਹਨ। ਅਤੇ ਇਸ ਲਈ ਜਦੋਂ ਚਰਚਾ ਹੁੰਦੀ ਹੈ ਤਾਂ ਉਨ੍ਹਾਂ ਦੀ ਤਰਫ਼ੋਂ ਜੋ ਵਿਚਾਰ ਆਉਂਦੇ ਹਨ ਉਹ ਜੜ੍ਹਾਂ ਨਾਲ ਜੁੜੇ ਹੋਏ ਵਿਚਾਰ ਆਉਂਦੇ ਹਨ ਅਤੇ ਇਸ ਲਈ ਚਰਚਾ ਤਾਂ ਸਮ੍ਰਿੱਧ ਹੁੰਦੀ ਹੈ, ਫ਼ੈਸਲੇ ਵੀ ਸਸ਼ਕਤ ਆਉਂਦੇ ਹਨ,ਪਰਿਣਾਮਕਾਰੀ ਹੁੰਦੇ ਹਨ। ਅਤੇ ਇਸ ਲਈ ਮੈਂ ਸਾਰੇ ਰਾਜਨੀਤਕ ਦਲਾਂ ਨੂੰ, ਸਾਰੇ ਮਾਨਯੋਗ ਸਾਂਸਦਾਂ ਨੂੰ ਇਸ ਸੈਸ਼ਨ ਦਾ ਭਰਪੂਰ ਉਪਯੋਗ ਕਰਕੇ ਜਨਹਿਤ ਦੇ ਕੰਮਾਂ ਨੂੰ ਅਸੀਂ ਅੱਗੇ ਵਧਾਈਏ।

 

ਇਹ ਸੈਸ਼ਨ ਅਨੇਕ ਰੂਪਾਂ ਤੋਂ ਮਹੱਤਵ ਦਾ ਵੀ ਹੈ ਕਿਉਂਕਿ ਇਸ ਸੈਸ਼ਨ ਵਿੱਚ ਜੋ ਬਿਲ ਲਿਆਂਦੇ ਜਾ ਰਹੇ ਹਨ ਉਹ ਸਿੱਧੇ-ਸਿੱਧੇ ਜਨਤਾ ਦੇ ਹਿਤਾਂ ਨਾਲ ਜੁੜੇ ਹੋਏ ਹਨ। ਸਾਡੀ ਯੁਵਾ ਪੀੜ੍ਹੀ ਜੋ ਪੂਰੀ ਤਰ੍ਹਾਂ ਡਿਜੀਟਲ ਵਰਲਡ ਦੇ ਨਾਲ ਇੱਕ ਪ੍ਰਕਾਰ ਨਾਲ ਅਗਵਾਈ ਕਰ ਰਹੀ ਹੈ, ਇਸ ਸਮੇਂ Data Protection Bill ਦੇਸ਼ ਦੇ ਹਰ ਨਾਗਰਿਕ ਨੂੰ ਇੱਕ ਨਵਾਂ ਵਿਸ਼ਵਾਸ ਦੇਣ ਵਾਲਾ ਬਿਲ ਹੈ, ਅਤੇ ਵਿਸ਼ਵ ਵਿੱਚ ਭਾਰਤ ਦੀ ਪ੍ਰਤਿਸ਼ਠਿਤਾ ਵਧਾਉਣ ਵਾਲਾ ਬਿਲ ਹੈ। ਇਸੇ ਪ੍ਰਕਾਰ ਨਾਲ National Research Foundation, ਨਵੀਂ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਇੱਕ ਬਹੁਤ ਵੱਡਾ ਅਹਿਮ ਕਦਮ ਹੈ ਅਤੇ ਇਸ ਦਾ ਉਪਯੋਗ ਖੋਜ ਨੂੰ ਬਲ ਦੇਣਾ, innovation ਨੂੰ ਬਲ ਦੇਣਾ, research ਨੂੰ ਬਲ ਦੇਣਾ ਅਤੇ ਸਾਡੀ ਯੁਵਾ ਪੀੜ੍ਹੀ ਜੋ ਵਿਸ਼ਵ ਦੇ ਅੰਦਰ ਨਵੇਂ ਉਪਕ੍ਰਮਾਂ ਦੇ ਦੁਆਰਾ ਵਿਸ਼ਵ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦੀ ਹੈ, ਉਨ੍ਹਾਂ ਦੇ ਲਈ ਵੱਡਾ ਅਵਸਰ ਲੈ ਕੇ ਆ ਰਹੀ ਹੈ।

ਜਨਵਿਸ਼ਵਾਸ ਵੀ ਆਮ ਮਾਨਵੀ ਦੇ ਪ੍ਰਤੀ ਭਰੋਸਾ ਕਰਨਾ ਕਈ ਕਾਨੂੰਨਾਂ ਨੂੰ decriminalise ਕਰਨਾ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਾਲਾ ਇਹ ਬਿਲ। ਇਸੇ ਤਰ੍ਹਾਂ ਨਾਲ ਜੋ ਪੁਰਾਣੇ ਕਾਨੂੰਨ ਹੈ ਉਨ੍ਹਾਂ ਨੂੰ ਖ਼ਤਮ ਕਰਨ ਲਈ ਵੀ ਇੱਕ ਬਿਲ ਵਿੱਚ ਪ੍ਰਾਵਧਾਨ ਕੀਤਾ ਜਾ ਰਿਹਾ ਹੈ। ਸਾਡੇ ਇੱਥੇ ਸਦੀਆਂ ਤੋਂ ਇੱਕ ਪਰੰਪਰਾ ਰਹੀ ਹੈ ਕਿ ਜਦੋਂ ਵਿਵਾਦ ਹੋਵੇ ਤਾਂ ਸੰਵਾਦ ਨਾਲ ਸੁਲਝਾਇਆ ਜਾਵੇ। Mediation ਦੀ ਪਰੰਪਰਾ ਸਾਡੇ ਦੇਸ਼ ਦੀ ਬਹੁਤ ਸਦੀਆਂ ਪੁਰਾਣੀ ਹੈ ਉਸ ਨੂੰ ਹੁਣ ਕਾਨੂੰਨੀ ਅਧਾਰ ਦਿੰਦੇ ਹੋਏ Mediation Bill  ਲਿਆਉਣ ਦੀ ਦਿਸ਼ਾ ਵਿੱਚ ਇਸ ਸੈਸ਼ਨ ਦਾ ਬਹੁਤ ਵੱਡਾ ਉਪਯੋਗ ਹੈ ਜੋ ਅਨੇਕ ਵਿਵਾਦਾਂ  ਨਾਲ ਆਮ ਤੋਂ ਆਮ ਮਾਨਵੀ ਤੋਂ ਲੈ ਕੇ ਅਸਾਧਾਰਣ ਸੰਜੋਗਾਂ ਨੂੰ ਵੀ ਮਿਲ ਬੈਠ ਕੇ ਸੁਲਝਾਉਣ ਦੀ ਇੱਕ ਮਜ਼ਬੂਤ ਨੀਂਹ ਬਣਾਏਗਾ। ਇਸੇ ਪ੍ਰਕਾਰ ਨਾਲ Dental Mission ਨੂੰ ਲੈ ਕੇ ਇਹ ਬਿਲ ਜੋ ਸਾਡੇ Dental Colleges ਨੂੰ ਲੈ ਕੇ ਮੈਡੀਕਲ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਵਿਵਸਥਾ ਨੂੰ ਆਕਾਰ ਦੇਵੇਗਾ।

 ਅਜਿਹੇ ਅਨੇਕ ਮਹੱਤਵਪੂਰਨ ਬਿਲ ਇਸ ਵਾਰ ਇਸ ਸੈਸ਼ਨ ਵਿੱਚ ਸੰਸਦ ਵਿੱਚ ਆ ਰਹੇ ਹਨ ਤਦ ਇਹ ਜਨਹਿਤ ਦੇ ਹਨ, ਇਹ ਯੁਵਾ ਹਿਤ ਦੇ ਹਨ, ਇਹ ਭਾਰਤ ਦੇ ਉੱਜਵਲ ਭਵਿੱਖ ਦੇ ਲਈ ਹਨ। ਮੈਨੂੰ ਵਿਸ਼ਵਾਸ ਹੈ ਇਸ ਸਦਨ ਵਿੱਚ ਗੰਭੀਰਤਾਪੂਰਵਕ ਇਨ੍ਹਾਂ ਬਿਲਾਂ ‘ਤੇ ਚਰਚਾ ਕਰਕੇ ਅਸੀਂ ਬਹੁਤ ਤੇਜ਼ੀ ਨਾਲ ਰਾਸ਼ਟਰ ਹਿਤ ਦੇ ਮਹੱਤਵਪੂਰਨ ਕਦਮਾਂ ਨੂੰ ਅੱਗੇ ਵਧਾਵਾਂਗੇ।

ਸਾਥੀਓਂ,

ਅੱਜ ਜਦੋਂ ਮੈਂ  ਤੁਹਾਡੇ ਦਰਮਿਆਨ ਆਇਆ ਹਾਂ ਇਸ ਲੋਕਤੰਤਰ ਦੇ ਮੰਦਿਰ ਦੇ ਕੋਲ ਖੜ੍ਹਾ ਹਾਂ ਤਦ ਮੇਰਾ ਹਿਰਦਾ ਪੀੜਾ ਨਾਲ ਭਰਿਆ ਹੋਇਆ ਹੈ, ਕ੍ਰੋਧ ਨਾਲ ਭਰਿਆ ਹੋਇਆ ਹੈ ਮਣੀਪੁਰ ਦੀ ਜੋ ਘਟਨਾ ਸਾਹਮਣੇ ਆਈ ਹੈ ਕਿਸੇ ਵੀ ਸੱਭਿਅਕ ਸਮਾਜ ਦੇ ਲਈ ਇਹ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਪਾਪ ਕਰਨ ਵਾਲੇ, ਗੁਨਾਹ ਕਰਨ ਵਾਲੇ ਕਿਤਨੇ ਹਨ, ਕੌਣ ਹਨ ਓਹ ਆਪਣੀ ਜਗ੍ਹਾ ’ਤੇ ਹਨ ਲੇਕਿਨ ਬੇਇਜ਼ਤੀ ਪੂਰੇ ਦੇਸ਼ ਦੀ ਹੋ ਰਹੀ ਹੈ, 140 ਕਰੋੜ ਦੇਸ਼ਵਾਸੀਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਮੈਂ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕਰਦਾ ਹਾਂ ਉਹ ਆਪਣੇ ਰਾਜ ਵਿੱਚ ਕਾਨੂੰਨ ਵਿਵਸਥਾਵਾਂ ਨੂੰ ਹੋਰ ਮਜ਼ਬੂਤ ਕਰਨ, ਖ਼ਾਸ ਕਰਕੇ ਸਾਡੀਆਂ ਮਾਤਾਵਾਂ, ਭੈਣਾਂ ਦੀ ਰੱਖਿਆ ਦੇ ਲਈ ਕਠੋਰ ਤੋਂ ਕਠੋਰ ਕਦਮ ਉਠਾਉਣ।

ਘਟਨਾ ਚਾਹੇ ਰਾਜਸਥਾਨ ਦੀ ਹੋਵੇ, ਘਟਨਾ ਚਾਹੇ ਛੱਤੀਸਗੜ੍ਹ ਦੀ ਹੋਵੇ, ਘਟਨਾ ਚਾਹੇ ਮਣੀਪੁਰ ਦੀ ਹੋਵੇ। ਇਸ ਦੇਸ਼ ਵਿੱਚ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ, ਕਿਸੇ ਦੀ ਵੀ ਰਾਜ ਸਰਕਾਰ ਵਿੱਚ ਰਾਜਨੀਤਕ ਵਾਦ-ਵਿਵਾਦ ਤੋਂ ਉੱਪਰ ਉਠ ਕੇ ਕਾਨੂੰਨ ਵਿਵਸਥਾ ਦੀ ਮਹਾਨਤਾ, ਨਾਰੀ ਦਾ ਸਨਮਾਨ ਅਤੇ ਮੈਂ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿਸੇ ਵੀ ਗੁਨਾਹਗਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਾਨੂੰਨ ਆਪਣੀ ਪੂਰੀ ਸ਼ਕਤੀ ਨਾਲ, ਪੂਰੀ ਸਖ਼ਤੀ ਨਾਲ ਇੱਕ ਤੋਂ ਬਾਅਦ ਇੱਕ ਕਦਮ ਉਠਾਏਗਾ। ਮਣੀਪੁਰ ਦੀਆਂ ਬੇਟੀਆਂ ਦੇ ਨਾਲ ਜੋ ਹੋਇਆ ਹੈ ਇਸ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ ਹੈ।

ਬਹੁਤ-ਬਹੁਤ ਧੰਨਵਾਦ ਦੋਸਤੋ।

************

ਡੀਐੱਸ/ਵੀਜੇ/ਆਰਕੇ(Release ID: 1941029) Visitor Counter : 108