ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ-ਚੀਨ ਸਰਹੱਦ ਤੋਂ ਲਗਦੇ ਸਾਰੇ ਪਿੰਡਾਂ ਤੱਕ ਜਲਦ ਫ੍ਰੀ-ਡਿਸ਼, ਆਲ ਇੰਡੀਆ ਰੇਡੀਓ ਵੀ ਹੋਵੇਗੀ ਮਜ਼ਬੂਤ: ਅਨੁਰਾਗ ਠਾਕੁਰ


14000 ਫੁੱਟ ’ਤੇ ਵਿਦਿਆਰਥੀਆਂ ਨਾਲ ਖੇਡਿਆ ਵਾਲੀਵਾਲ ਅਤੇ ਟੇਬਲ ਟੈਨਿਸ’

ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਦੇ ਤਹਿਤ ਲੇਹ-ਲੱਦਾਖ ਦੀ ਤਿੰਨ ਦਿਨਾਂ ਯਾਤਰਾ ’ਤੇ ਅਨੁਰਾਗ ਠਾਕੁਰ 15000 ਫੁੱਟ ’ਤੇ ਭਾਰਤ ਚੀਨ ਸਰੱਹਦ ’ਤੇ ਜਵਾਨਾਂ ਨੂੰ ਮਿਲੇ

ਸਰਹੱਦ ’ਤੇ ਮੋਬਾਈਲ ਕਨੈਕਟੀਵਿਟੀ ਸੁਦ੍ਰਿੜ੍ਹ ਕਰਨ ਲਈ ਤੇਜ਼ੀ ਨਾਲ ਕੰਮ ਹੋ ਰਹੇ: ਅਨੁਰਾਗ ਠਾਕੁਰ

Posted On: 13 JUL 2023 4:23PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਅਤੇ ਖੇਡ ਮਾਮਲਿਆਂ ਦੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਦੇ ਤਹਿਤ ਤਿੰਨ ਦਿਨਾਂ ਲੇਹ-ਲੱਦਾਖ ਯਾਤਰਾ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਲੇਹ ਤੋਂ 211 ਕਿਲੋਮੀਟਰ ਦੂਰ, ਭਾਰਤ-ਚੀਨ ਸਰਹੱਦ ਨਾਲ ਲਗਦੇ ਪਿੰਡ ‘ਕਾਰਜੋਕ’ ਵਿੱਚ ਰਾਤ ਬਿਤਾਈ।

ਇਸ ਤੋਂ ਇਲਾਵਾ ਯੁਵਾ ਅਤੇ ਖੇਡ ਮਾਮਲਿਆਂ ਦੇ ਮੰਤਰੀ ਨੇ 14000 ਫੁੱਟ ਦੀ ਉਚਾਈ ’ਤੇ ਪੁਗਾ ਰਿਹਾਇਸ਼ੀ ਸਕੂਲ ਦੇ ਆਪਣੇ ਦੌਰੇ ਦੌਰਾਨ ਨੌਜਵਾਨਾਂ ਨਾਲ ਵਾਲੀਵਾਲ ਵੀ ਖੇਡਿਆ ਅਤੇ ਨੌਜਵਾਨਾਂ ਦੇ ਸੱਦੇ ’ਤੇ ਰਾਤ ਵਿੱਚ ਮੋਬਾਈਲ ਫੌਨ ਦੀ ਰੋਸ਼ਨੀ ਵਿੱਚ ਟੇਬਲ ਟੈਨਿਸ ’ਤੇ ਵੀ ਹੱਥ ਅਜ਼ਮਾਇਆ। ਸ਼੍ਰੀ ਠਾਕੁਰ ਨੇ ਕਿਹਾ ਕਿ ਲੇਹ ਲੱਦਾਖ ਦੇ ਨੌਜਵਾਨ ਪ੍ਰਤਿਭਾ ਨਾਲ ਭਰੇ ਹਨ। 2014 ਤੋਂ ਪਹਿਲਾਂ ਇਨ੍ਹਾਂ ਦੀ ਪ੍ਰਤਿਭਾ ਨੂੰ ਦੇਖਣ ਵਾਲਾ ਕੋਈ ਨਹੀਂ ਸੀ। ਅੱਜ ਮੋਦੀ ਜੀ ਦੀ ਅਗਵਾਈ ਵਿੱਚ ਇਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾ ਰਿਹਾ ਹੈ।” ਸ਼੍ਰੀ ਠਾਕੁਰ ਨੇ ਕਾਰਜੋਕ ਅਤੇ ਪੁਗਾ ਵਿੱਚ ਖੇਡ ਉਪਕਰਣ ਵੀ ਵੰਡੇ ਗਏ।

ਭਾਰਤ ਚੀਨ ਸਰਹੱਦ ਨਾਲ ਲਗਦੇ ਪਿੰਡਾਂ ਦੇ ਵਿਕਾਸ ਦੇ ਪ੍ਰਤੀ ਮੋਦੀ ਸਰਕਾਰ ਦੀ ਪ੍ਰਤੀਬੱਧਤਾ ਜ਼ਾਹਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ-ਚੀਨ ਸਰਹੱਦ ’ਤੇ ਸਥਿਤ ਇਲਾਕਿਆਂ ਵਿੱਚ ਪ੍ਰਸਾਰਣ ਅਤੇ ਨੈੱਟਵਰਕ ਕਨੈਕਟੀਵਿਟੀ ਵਧਾਉਣ ਲਈ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ਅਸੀਂ ਜਲਦੀ ਭਾਰਤ-ਚੀਨ ਸਰਹੱਦ ’ਤੇ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ ਦੂਰਦਰਸ਼ਨ ਫ੍ਰੀ ਡਿਸ਼ ਦਾ ਕਨੈਕਸ਼ਨ ਉਪਲਬਧ ਕਰਵਾਉਣਗੇ, ਇਸ ਤੋਂ ਇਲਾਵਾ ਬਿਹਤਰ ਮੋਬਾਇਲ ਕਨੈਕਟੀਵਿਟੀ ਉਪਲਬਧ ਕਰਵਾਉਣ ਲਈ ਵੀ ਤੇਜ਼ੀ ਨਾਲ ਕੰਮ ਕੀਤੇ ਜਾ ਰਹੇ ਹਨ।”

ਜ਼ਿਕਰਯੋਗ ਹੈ ਕੀ ਡੀਡੀ “ਫ੍ਰੀ-ਡਿਸ਼” ਪਲੈਟਫਾਰਮ ਰਾਹੀਂ ਸਰਹੱਦੀ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਪਹੁੰਚ ਬਣਾਉਣ ਦਾ ਟੀਚਾ ਹਾਸਲ ਕਰਨ ਲਈ ਸਰਕਾਰ ਨੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਵਿੱਚ 1.5 ਲੱਖ ਮੁਫ਼ਤ “ਫ੍ਰੀ-ਡਿਸ਼ ਵੰਡਣ ਦਾ ਪ੍ਰਸਤਾਵ ਰੱਖਿਆ ਸੀ।

 

 

ਸ਼੍ਰੀ ਠਾਕੁਰ ਨੇ ਅੱਗੇ ਕਿਹਾ, “ਅਸੀਂ ਲੇਹ ਲੱਦਾਖ ਨੂੰ ਵਿਕਾਸ ਦੇ ਮਾਮਲਿਆਂ ਵਿੱਚ ਬਾਕੀ ਭਾਰਤ ਦੇ ਬਰਾਬਰ ਲਿਆਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ, ਫਿਜ਼ੀਕਲ ਕਨੈਕਟੀਵਿਟੀ ਜਿਵੇਂ ਸੜਕ, ਪੁਲ, ਟਨਲ ਆਦਿ ਦੇ ਨਾਲ ਨਾਲ ਅਸੀਂ ਡਿਜ਼ੀਟਲ ਕਨੈਕਟੀਵਿਟੀ ਵੀ ਸੁਨਿਸ਼ਚਿਤ ਕਰ ਰਹੇ ਹਾਂ, ਟੂਰਿਜ਼ਮ ਹੋਵੇ ਜਾਂ ਖੇਡ, ਮੋਦੀ ਸਰਕਾਰ ਲੇਹ ਲੱਦਾਖ ਦੀਆਂ ਸਾਰੀਆਂ ਬੁਨਿਆਦੀ ਜ਼ਰੂਰਤਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰੇਗੀ।”

 

 

 “ਮੋਦੀ ਸਰਕਾਰ ਦੁਆਰਾ ਚਲਾਏ ਜਾ ਰਹੇ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਦੇ ਤਹਿਤ ਉਹ ਲੇਹ-ਲੱਦਾਖ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਹਨ। ਇਸ ਦੌਰਾਨ ਕੇਂਦਰੀ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਮੀਟਿੰਗ ਕੀਤੀ।

ਇਸ ਤੋਂ ਬਾਅਦ ਕੇਂਦਰੀ ਮੰਤਰੀ ਅਧਿਕਾਰੀਆਂ ਦੀ ਇੱਕ ਟੀਮ ਅਤੇ ਸਥਾਨਕ ਪ੍ਰਤੀਨਿਧੀਆਂ ਦੇ ਨਾਲ ਖਾਰਨਾਕ ਅਤੇ ਸਮਦ ਪਿੰਡ ਦੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਨਾਲ ਸਮੇਂ ਬਿਤਾ ਕੇ ਉਨ੍ਹਾਂ ਦੀਆਂ ਆਸਾਂ-ਉਮੀਦਾਂ ਅਤੇ ਸੱਮਸਿਆਵਾਂ ਸੁਣੀਆਂ। ਸ਼੍ਰੀ ਠਾਕੁਰ ਨੇ ਇਸ ਦੌਰਾਨ ਖਾਰਨਾਕ ਵਿੱਚ ‘ਦਾਧ ਖਾਰਨਾਕ ਰਾਜਮਾਰਗ’ ਨਾਲ ਜੁੜਨ  ਵਾਲੀ ਪੀਐੱਮਜੀਐੱਸਵਾਈ ਸੜਕ ਦਾ ਉਦਘਾਟਨ ਵੀ ਕੀਤਾ।

 

 

ਅੱਗੇ ਸ਼੍ਰੀ ਠਾਕੁਰ ਨੇ 32 ਪਰਿਵਾਰਾਂ ਦੇ ਲਈ ਰਿਹਾਇਸ਼, ਸੌਰ ਊਰਜਾ, ਪੀਣ ਵਾਲਾ ਪਾਣੀ, ਸਾਈਕਲਿੰਗ ਟ੍ਰੈਕ, ਬਨਾਵਟੀ ਝੀਲ ਅਤੇ ਟੂਰਿਜ਼ਮ ਸਬਸਿਡੀ ਸਬੰਧੀ ਹੋਰ ਵਿਸ਼ਿਆ ’ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਉਨ੍ਹਾਂ ਨੇ ਸਰਹੱਦ ਸੁਰੱਖਿਆ, ਸੜਕ, ਮੋਬਾਈਲ ਟਾਵਰਾਂ ਦੇ ਵਿਕਾਸ, ਜੰਗਲੀ ਜੀਵਾਂ ਦੇ ਮੁੱਦੇ, ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਵਿੱਚ ਸਮਾਵੇਸ਼, ਇੱਕ ਹੀ ਇਲਾਕੇ ਵਿੱਚ ਖਾਨਾਬਦੋਸ਼ਾਂ ਨੂੰ ਵਸਾਉਣਾ ਜਿਹੇ ਹੋਰ ਮੁੱਦਿਆਂ ’ਤੇ ਵੀ ਸਾਰਥਕ ਗੱਲਬਾਤ ਕੀਤੀ।

ਸਥਾਨਕ ਲੋਕਾਂ ਨਾਲ ਗੱਲਬਾਤ ਵਿੱਚ ਸ਼੍ਰੀ ਠਾਕੁਰ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਲੱਦਾਖ ਵਿੱਚ ਕਈ ਵਿਕਾਸ ਦੇ ਕੰਮ ਹੋਏ ਹਨ। ਅੱਜ ਇੱਥੇ ਲੋਕਾਂ ਨੂੰ ਸਿੱਧੇ ਖਾਤੇ ਵਿੱਚ ਸਰਕਾਰੀ ਸਹਾਇਤਾ ਮਿਲ ਰਹੀ ਹੈ, 24 ਘੰਟੇ ਬਿਜਲੀ ਹੈ, 21,000 ਕਰੋੜ ਰੁਪਏ ਦੀ ਲਾਗਤ ਨਾਲ ਅਲਟਰਾ-ਮੈਗਾ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ, ਆਜੀਵੀਕਾ ਦੇ ਬਿਹਤਰ ਅਵਸਰ ਮਿਲ ਰਹੇ ਹਨ, ਲੇਹ ਵਿੱਚ 375 ਮੋਬਾ  ਈਲ ਟਾਵਰ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।”          

 

  

 

ਸ਼੍ਰੀ ਠਾਕੁਰ ਨੇ ਕਿਹਾ ਕਿ ਅੱਜ ਦੁਰ-ਦੁਰਾਡੇ ਤੋਂ ਦੁਰ-ਦੁਰਾਡੇ ਛਾਂਗਥਾਂਗ ਇਲਾਕੇ ਵਿੱਚ ਵੀ ਹਰ ਘਰ ਨੂੰ ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਅਧੀਨ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼੍ਰੀ ਠਾਕੁਰ ਨੇ ਛਾਂਗਥਾਂਗ ਅਤੇ ਆਸਪਾਸ ਦੇ ਪਿੰਡਾਂ ਵਿੱਚ ਵਿਕਾਸ ਵਿੱਚ ਵਾਧਾ ਕਰਨ ਵਾਲੀਆਂ ਹੋਰ ਯੋਜਨਾਵਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪਹਿਲਾਂ ਵਿੱਚ ਬਿਹਤਰ ਕਨੈਕਟੀਵਿਟੀ ਲਈ ਬੁਨਿਆਦੀ ਢਾਂਚੇ ਨੂੰ ਉੱਨਤ ਬਣਾਉਣਾ ਅਤੇ ਖੇਤਰ ਦੀ ਕੁਦਰਤੀ ਸੁੰਦਰਤਾ ਦੀ ਬੁਨਿਆਦ ’ਤੇ ਈਕੋ-ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣਾ ਸ਼ਾਮਲ ਹੈ। ਸ਼੍ਰੀ ਠਾਕੁਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਹਰ ਜ਼ਰੂਰੀ ਸਮਰਥਨ ਅਤੇ ਸੰਸਾਧਨ ਉਪਲਬਧ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਯਤਨ ਨਾਲ ਛਾਂਗਥਾਂਗ ਵਿੱਚ ਵੀ ਟੂਰਿਜ਼ਮ ਦਾ ਵਿਕਾਸ ਹੋਵੇਗਾ।

******

ਸੌਰਭ ਸਿੰਘ



(Release ID: 1939518) Visitor Counter : 90