ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਫਰਾਂਸ ਦੀ ਸੈਨੇਟ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕੀਤੀ

Posted On: 13 JUL 2023 10:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 13 ਜੁਲਾਈ, 2023 ਨੂੰ ਫਰਾਂਸ ਦੀ ਸੈਨੇਟ ਦੇ ਪ੍ਰੈਜ਼ੀਡੈਂਟ ਮਹਾਮਹਿਮ ਸ਼੍ਰੀ ਜੇਰਾਰਡ ਲਾਰਸ਼ਰ ( Mr. Gerard Larcher) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ‘ਲੋਕਤੰਤਰ, ਆਜ਼ਾਦੀ ਅਤੇ ਸਮਾਨਤਾ’ ਦੀਆਂ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜੋ ਭਾਰਤ-ਫਰਾਂਸ ਸਾਂਝੀਦਾਰੀ ਦਾ ਨੀਂਹ ਪੱਥਰ ਰੱਖਿਆ ਹੈ ਅਤੇ ਜਿਸ ਦੇ ਪਿੱਛੇ ਜਨਮਾਨਸ ਦੀ ਸ਼ਕਤੀ ਹੈ।

ਚਰਚਾ ਦਾ ਆਯਾਮ ਵਿਸਤ੍ਰਿਤ ਸੀ, ਜਿਸ ਵਿੱਚ ਤਮਾਮ ਮੁੱਦੇ ਸ਼ਾਮਲ ਸਨ, ਜਿਵੇਂ ਹੀ-20 ਵਿੱਚ ਭਾਰਤ ਦੀਆਂ ਪ੍ਰਾਥਮਿਕਤਾਵਾਂ, ਟੈਕਨੋਲੋਜੀ ਦੇ ਉਪਯੋਗ ਵਿੱਚ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਅਤੇ ਦੋਨਾਂ ਦੇਸ਼ਾਂ ਦੇ ਉੱਚ ਸਦਨਾਂ ਦੇ ਦਰਮਿਆਨ ਸਹਿਯੋਗ। ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਵਿਸ਼ਿਆਂ ’ਤੇ ਵੀ ਗੱਲਬਾਤ ਕੀਤੀ ਗਈ।

***

ਡੀਐੱਸ/ਏਕੇ



(Release ID: 1939460) Visitor Counter : 85