ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 7-8 ਜੁਲਾਈ ਨੂੰ 4 ਰਾਜਾਂ ਦੀ ਯਾਤਰਾ ‘ਤੇ ਜਾਣਗੇ; ਲਗਭਗ 50,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ


ਪ੍ਰਧਾਨ ਮੰਤਰੀ 7 ਜੁਲਾਈ ਨੂੰ ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼; ਅਤੇ 8 ਜੁਲਾਈ ਨੂੰ ਤੇਲੰਗਾਨਾ ਅਤੇ ਰਾਜਸਥਾਨ ਦਾ ਦੌਰਾ ਕਰਨਗੇ

ਪ੍ਰਧਾਨ ਮੰਤਰੀ ਰਾਏਪੁਰ ਵਿੱਚ ਕਰੀਬ 7500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਇਨਫ੍ਰਾਸਟ੍ਰਕਚਰ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਛੱਤੀਸਗੜ੍ਹ ਵਿੱਚ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਗੋਰਖਪੁਰ ਵਿੱਚ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਗੋਰਖਪੁਰ-ਲਖਨਊ ਅਤੇ ਜੋਧਪੁਰ-ਅਹਿਮਦਾਬਾਦ (ਸਾਬਰਮਤੀ) ਨੂੰ ਜੋੜਨ ਵਾਲੀਆਂ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ

ਪ੍ਰਧਾਨ ਮੰਤਰੀ ਗੋਰਖਪੁਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 12,100 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸਮਰਪਿਤ ਫ੍ਰੇਟ ਕੌਰੀਡੋਰ ਦੇ ਪੰਡਿਤ ਦੀਨਦਿਆਲ ਉਪਾਧਿਆਇ ਜੰਕਸ਼ਨ-ਸੋਨ ਨਗਰ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਐੱਨਐੱਚ-56 ਦੇ ਵਾਰਾਣਸੀ-ਜੌਨਪੁਰ ਸੈਕਸ਼ਨ ਦੇ ਦਰਮਿਆਨ ਬਣੀ ਚਾਰ ਲੇਨ ਦੀ ਸੜਕ ਦਾ ਲੋਕ-ਅਰਪਣ ਕਰਨਗੇ, ਜਿਸ ਨਾਲ ਵਾਰਾਣਸੀ ਤੋਂ ਲਖਨਊ ਤੱਕ ਦੀ ਯਾਤਰਾ ਅਸਾਨ ਅਤੇ ਤੇਜ਼

Posted On: 05 JUL 2023 11:48AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 7-8 ਜੁਲਾਈ, 2023 ਨੂੰ ਚਾਰ ਰਾਜਾਂ ਦੀ ਯਾਤਰਾ ‘ਤੇ ਜਾਣਗੇ। ਪ੍ਰਧਾਨ ਮੰਤਰੀ 7 ਜੁਲਾਈ ਨੂੰ ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਦੀ ਯਾਤਰਾ ‘ਤੇ ਰਹਿਣਗੇ। ਪ੍ਰਧਾਨ ਮੰਤਰੀ 8 ਜੁਲਾਈ ਨੂੰ ਤੇਲੰਗਾਨਾ ਅਤੇ ਰਾਜਸਥਾਨ ਦਾ ਦੌਰਾ ਕਰਨਗੇ।

 

ਪ੍ਰਧਾਨ ਮੰਤਰੀ ਰਾਏਪੁਰ ਵਿੱਚ 7 ਜੁਲਾਈ ਨੂੰ ਸਵੇਰੇ ਕਰੀਬ 10:45 ਵਜੇ ਇੱਕ ਜਨਤਕ ਪ੍ਰੋਗਰਾਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 2:30 ਵਜੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਪਹੁੰਚਣਗੇ, ਜਿੱਥੇ ਉਹ ਗੀਤਾ ਪ੍ਰੈੱਸ, ਗੋਰਖਪੁਰ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਦੇ ਬਾਅਦ ਪ੍ਰਧਾਨ ਮੰਤਰੀ ਗੋਰਖਪੁਰ ਰੇਲਵੇ ਸਟੇਸ਼ਨ ‘ਤੇ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਕਰੀਬ 5 ਵਜੇ ਵਾਰਾਣਸੀ ਪਹੁੰਚਣਗੇ, ਜਿੱਥੇ ਉਹ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

 

ਪ੍ਰਧਾਨ ਮੰਤਰੀ 8 ਜੁਲਾਈ ਨੂੰ ਸਵੇਰੇ ਕਰੀਬ 10:45 ਵਜੇ ਤੇਲੰਗਾਨਾ ਦੇ ਵਾਰੰਗਲ ਪਹੁੰਚਣਗੇ ਅਤੇ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸ਼ਾਮ ਕਰੀਬ 4:15 ਵਜੇ ਬੀਕਾਨੇਰ ਪਹੁੰਚਣਗੇ, ਜਿੱਥੇ ਉਹ ਰਾਜਸਥਾਨ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

 

ਪ੍ਰਧਾਨ ਮੰਤਰੀ, ਰਾਏਪੁਰ ਵਿੱਚ

ਇਨਫ੍ਰਾਸਟ੍ਰਕਚਰ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਲਗਭਗ 6,400 ਕਰੋੜ ਰੁਪਏ ਦੇ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਲੋਕ-ਅਰਪਣ ਅਤੇ ਨੀਂਹ ਪੱਥਰ ਰੱਖਣਗੇ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ – ਜਬਲਪੁਰ-ਜਗਦਲਪੁਰ ਰਾਸ਼ਟਰੀ ਰਾਜਮਾਰਗ ਦੇ ਰਾਏਪੁਰ-ਕੋਡੇਬੋੜ ਸੈਕਸ਼ਨ ਦੀ 33 ਕਿਲੋਮੀਟਰ ਲੰਬੀ 4 ਲੇਨ ਵਾਲੀ ਸੜਕ, ਆਦਿ। ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਇਲਾਵਾ, ਇਹ ਸੈਕਸ਼ਨ, ਜਗਦਲਪੁਰ ਦੇ ਨੇੜੇ ਸਥਿਤ ਇਸਪਾਤ (ਸਟੀਲ) ਪਲਾਂਟਾਂ ਦੇ ਲਈ ਕੱਚੇ ਮਾਲ ਅਤੇ ਤਿਆਰ ਉਤਪਾਦਾਂ ਦੇ ਆਵਾਗਮਨ ਦਾ ਅਭਿੰਨ ਅੰਗ ਹੈ ਅਤੇ ਕੱਚਾ ਲੋਹਾ (ਆਇਰਨ ਓਰ) ਸਮ੍ਰਿੱਧ ਖੇਤਰਾਂ ਨੂੰ ਕਨੈਕਟੀਵਿਟੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਐੱਨਐੱਚ-130 ਦੇ ਬਿਲਾਸਪੁਰ-ਅੰਬਿਕਾਪੁਰ ਸੈਕਸ਼ਨ ਦੇ 53 ਕਿਲੋਮੀਟਰ ਲੰਬੇ ਬਿਲਾਸਪੁਰ-ਪਥਰਾਪਾਲੀ ਸੈਕਸ਼ਨ ‘ਤੇ ਬਣੀ 4-ਲੇਨ ਦੀ ਸੜਕ ਦਾ ਲੋਕ-ਅਰਪਣ ਕਰਨਗੇ। ਇਹ ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਦਰਮਿਆਨ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਸਥਿਤ ਕੋਲਾ ਖਦਾਨਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਕੇ ਕੋਲੇ ਦੇ ਆਵਾਗਮਨ ਨੂੰ ਹੁਲਾਰਾ ਦੇਵੇਗਾ।

 

ਪ੍ਰਧਾਨ ਮੰਤਰੀ 6-ਲੇਨ ਵਾਲੇ ਗ੍ਰੀਨਫੀਲਡ ਰਾਏਪੁਰ-ਵਿਸ਼ਾਖਾਪੱਟਨਮ ਕੌਰੀਡੋਰ (Greenfield Raipur - Visakhapatnam corridor) ਦੇ ਛੱਤੀਸਗੜ੍ਹ ਸੈਕਸ਼ਨ ਦੇ ਲਈ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਸ਼ਾਮਲ ਹਨ – ਐੱਨਐੱਚ- 130 ਸੀਡੀ ‘ਤੇ 43 ਕਿਲੋਮੀਟਰ ਲੰਬੇ ਛੇ ਲੇਨ ਵਾਲੇ ਝਾਂਕੀ-ਸਰਗੀ ਸੈਕਸ਼ਨ (Jhanki-Sargi section) ਦਾ ਵਿਕਾਸ; ਐੱਨਐੱਚ- 130 ਸੀਡੀ ‘ਤੇ 57 ਕਿਲੋਮੀਟਰ ਲੰਬੇ ਛੇ ਲੇਨ ਵਾਲੇ ਸਰਗੀ-ਬਸਨਵਾਹੀ (Sargi-Basanwahi) ਸੈਕਸ਼ਨ ਦਾ ਵਿਕਾਸ ਅਤੇ ਐੱਨਐੱਚ- 130 ਸੀਡੀ ‘ਤੇ 25 ਕਿਲੋਮੀਟਰ ਲੰਬੇ ਛੇ ਲੇਨ ਵਾਲੇ ਬਸਨਵਾਹੀ-ਮਾਰੰਗਪੁਰੀ ਸੈਕਸ਼ਨ (Basanwahi-Marangpuri section) ਦਾ ਵਿਕਾਸ। 2.8 ਕਿਲੋਮੀਟਰ ਲੰਬੀ 6-ਲੇਨ ਸੁਰੰਗ ਇੱਕ ਪ੍ਰਮੁੱਖ ਘਟਕ ਹੈ –ਉਦੰਤੀ ਵਣਜੀਵ ਰੱਖ ਏਰੀਆ (Udanti Wildlife Sanctuary area) ਵਿੱਚ ਵਣਜੀਵਾਂ ਦੇ ਅਸਾਨ ਆਵਾਗਮਨ ਦੇ ਲਈ 27 ਰਸਤੇ ਅਤੇ 17 ਬੰਦਰ ਛਤਰੀਆਂ ਦਾ ਨਿਰਮਾਣ। ਇਨ੍ਹਾਂ ਪ੍ਰੋਜੈਕਟਾਂ ਨਾਲ ਧਮਤਰੀ ਸਥਿਤ ਚਾਵਲ ਮਿੱਲਾਂ ਅਤੇ ਕਾਂਕੇਰ ਦੇ ਬੌਕਸਾਈਟ ਸਮ੍ਰਿੱਧ ਖੇਤਰਾਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ ਅਤੇ ਇਸ ਨਾਲ ਕੋਂਡਾਗਾਓਂ ਦੇ ਹਸਤਸ਼ਿਲਪ ਉਦਯੋਗ ਨੂੰ ਵੀ ਲਾਭ ਹੋਵੇਗਾ। ਕੁੱਲ ਮਿਲਾ ਕੇ, ਇਹ ਪ੍ਰੋਜੈਕਟ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਪ੍ਰਦਾਨ ਕਰਨਗੇ।

 

ਪ੍ਰਧਾਨ ਮੰਤਰੀ 103 ਕਿਲੋਮੀਟਰ ਲੰਬੀ ਰਾਏਪੁਰ-ਖਰਿਆਰ ਰੋਡ ਰੇਲ ਲਾਈਨ ਦੇ ਦੋਹਰੀਕਰਣ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨੂੰ 750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਨਾਲ ਬੰਦਰਗਾਹਾਂ ਤੋਂ ਛੱਤੀਸਗੜ੍ਹ ਦੇ ਉਦਯੋਗਾਂ ਦੇ ਲਈ ਕੋਲਾ, ਇਸਪਾਤ, ਖਾਦਾਂ ਅਤੇ ਹੋਰ ਵਸਤੂਆਂ ਦੀ ਟ੍ਰਾਂਸਪੋਰਟੇਸ਼ਨ ਅਸਾਨ ਹੋ ਜਾਵੇਗੀ। ਉਹ ਕੇਵਟੀ-ਅੰਤਾਗੜ੍ਹ (Keoti - Antagarh) ਨੂੰ ਜੋੜਨ ਵਾਲੀ 17 ਕਿਲੋਮੀਟਰ ਲੰਬੀ ਨਵੀਂ ਰੇਲਵੇ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 290 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਨਵੀਂ ਰੇਲਵੇ ਲਾਈਨ ਭਿਲਾਈ ਸਟੀਲ ਪਲਾਂਟ ਨੂੰ ਦੱਲੀ ਰਾਜਹਰਾ ਅਤੇ ਰਾਵਘਾਟ (Dalli Rajhara and Rowghat) ਖੇਤਰਾਂ ਦੀਆਂ ਕੱਚਾ ਲੋਹਾ (ਆਇਰਨ ਓਰ) ਖਦਾਨਾਂ ਨਾਲ ਕਨੈਕਟੀਵਿਟੀ ਪ੍ਰਦਾਨ ਕਰੇਗੀ ਅਤੇ ਘਣੇ ਜੰਗਲਾਂ ਤੋਂ ਹੋ ਕੇ ਦੱਖਣੀ ਛੱਤੀਸਗੜ੍ਹ ਦੇ ਦੂਰਦਰਾਜ ਦੇ ਇਲਾਕਿਆਂ ਨੂੰ ਜੋੜੇਗੀ।

 

ਪ੍ਰਧਾਨ ਮੰਤਰੀ ਕੋਰਬਾ ਵਿੱਚ 130 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣੇ 60 ਹਜ਼ਾਰ ਮੀਟ੍ਰਿਕ ਟਨ ਪ੍ਰਤੀ ਵਰ੍ਹੇ ਦੀ ਸਮਰੱਥਾ ਵਾਲੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਬੌਟਲਿੰਗ ਪਲਾਂਟ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਦੇ ਤਹਿਤ ਲਾਭਾਰਥੀਆਂ ਨੂੰ 75 ਲੱਖ ਕਾਰਡ ਵੰਡਣ ਦੀ ਵੀ ਸ਼ੁਰੂਆਤ ਕਰਨਗੇ।

 

ਪ੍ਰਧਾਨ ਮੰਤਰੀ, ਗੋਰਖਪੁਰ ਵਿੱਚ

ਪ੍ਰਧਾਨ ਮੰਤਰੀ ਗੋਰਖਪੁਰ ਵਿੱਚ ਗੀਤਾ ਪ੍ਰੈੱਸ ਜਾਣਗੇ ਅਤੇ ਇਤਿਹਾਸਿਕ ਪ੍ਰਿੰਟਿਗ ਪ੍ਰੈੱਸ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੇ ਦੌਰਾਨ, ਉਹ ਚਿਤ੍ਰਮਯ ਸ਼ਿਵ ਪੁਰਾਣ ਗ੍ਰੰਥ (chitramaya Shiva Purana granth ) ਜਾਰੀ ਕਰਨਗੇ। ਪ੍ਰਧਾਨ ਮੰਤਰੀ ਗੀਤਾ ਪ੍ਰੈੱਸ ਵਿੱਚ ਲੀਲਾ ਚਿਤ੍ਰ ਮੰਦਿਰ (Leela Chitra temple) ਵੀ ਜਾਣਗੇ।

 

 

ਪ੍ਰਧਾਨ ਮੰਤਰੀ ਗੋਰਖਪੁਰ ਰੇਲਵੇ ਸਟੇਸ਼ਨ ਤੋਂ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਦੋ ਟ੍ਰੇਨਾਂ ਹਨ : ਗੋਰਖਪੁਰ-ਲਖਨਊ ਵੰਦੇ ਭਾਰਤ ਐਕਸਪ੍ਰੈੱਸ ਅਤੇ ਜੋਧਪੁਰ-ਅਹਿਮਦਾਬਾਦ (ਸਾਬਰਮਤੀ) ਵੰਦੇ ਭਾਰਤ ਐਕਸਪ੍ਰੈੱਸ।

 

ਗੋਰਖਪੁਰ-ਲਖਨਊ ਵੰਦੇ ਭਾਰਤ ਐਕਸਪ੍ਰੈੱਸ ਅਯੁੱਧਿਆ ਤੋਂ ਹੋਕੇ ਗੁਜਰੇਗੀ ਅਤੇ ਰਾਜ ਦੇ ਮਹੱਤਵਪੂਰਨ ਸ਼ਹਿਰਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ ਅਤੇ ਟੂਰਿਜ਼ਮ ਨੂੰ ਵੀ ਹੁਲਾਰਾ ਦੇਵੇਗੀ। ਜੋਧਪੁਰ-ਸਾਬਰਮਤੀ ਵੰਦੇ ਭਾਰਤ ਐਕਸਪ੍ਰੈੱਸ ਜੋਧਪੁਰ, ਆਬੂ ਰੋਡ, ਅਹਿਮਦਾਬਾਦ ਜਿਹੇ ਪ੍ਰਸਿੱਧ ਸਥਾਨਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ ਅਤੇ ਖੇਤਰ ਵਿੱਚ ਸਮਾਜਿਕ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗੀ।

 

ਪ੍ਰਧਾਨ ਮੰਤਰੀ ਗੋਰਖਪੁਰ ਰੇਲਵੇ ਸਟੇਸ਼ਨ ਪੁਨਰਵਿਕਾਸ ਦਾ ਨੀਂਹ ਪੱਥਰ ਵੀ ਰੱਖਣਗੇ। ਲਗਭਗ 498 ਕਰੋੜ ਰੁਪਏ ਦੀ ਲਾਗਤ ਨਾਲ ਸਟੇਸ਼ਨ ਦਾ ਪੁਨਰਵਿਕਾਸ ਕੀਤਾ ਜਾਵੇਗਾ, ਜੋ ਵਿਸ਼ਵ ਪੱਧਰੀ ਯਾਤਰੀ ਸੁਵਿਧਾਵਾਂ ਪ੍ਰਦਾਨ ਕਰੇਗਾ।

 

 

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ,

ਵਾਰਾਣਸੀ ਵਿੱਚ ਜਨਤਕ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ 12100 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ-ਸੋਨ ਨਗਰ ਰੇਲਵੇ ਲਾਈਨ ਦੇ ਦਰਮਿਆਨ ਸਮਰਪਿਤ ਫ੍ਰੇਟ ਕੌਰੀਡੋਰ ਦਾ ਲੋਕ-ਅਰਪਣ ਕਰਨਗੇ। 6760 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ, ਨਵੀਂ ਲਾਈਨ ਵਸਤੂਆਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਤਿੰਨ ਰੇਲਵੇ ਲਾਈਨਾਂ ਦਾ ਵੀ ਲੋਕ-ਅਰਪਣ ਕਰਨਗੇ, ਜਿਨ੍ਹਾਂ ਦਾ ਬਿਜਲੀਕਰਣ ਜਾਂ ਦੋਹਰੀਕਰਣ 990 ਕਰੋੜ ਤੋਂ ਅਧਿਕ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ- ਗ਼ਾਜ਼ੀਪੁਰ ਸ਼ਹਿਰ- ਔਂਰਿਹਾਰ ਰੇਲ ਲਾਈਨ, ਔਂਰਿਹਾਰ-ਜੌਨਪੁਰ ਰੇਲਵੇ ਲਾਈਨ ਅਤੇ ਭਟਨੀ -ਔਂਰਿਹਾਰ ਰੇਲ ਲਾਈਨ। ਇਹ ਉੱਤਰ ਪ੍ਰਦੇਸ਼ ਵਿੱਚ ਰੇਲਵੇ ਲਾਈਨਾਂ ਦੇ ਸ਼ਤ-ਪ੍ਰਤੀਸ਼ਤ ਬਿਜਲੀਕਰਣ ਦੇ ਪੂਰਾ ਹੋਣ ਦਾ ਪ੍ਰਤੀਕ ਹੋਣਗੀਆਂ।

 

ਪ੍ਰਧਾਨ ਮੰਤਰੀ ਐੱਨਐੱਚ-56 ਦੇ ਵਾਰਾਣਸੀ-ਜੌਨਪੁਰ ਸੈਕਸ਼ਨ ਦੀ ਫੋਰ-ਲੇਨ ਵਾਲੀ ਸੜਕ ਦਾ ਵੀ ਲੋਕ-ਅਰਪਣ ਕਰਨਗੇ, ਜਿਸ ਨੂੰ 2,750 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਨਾਲ ਵਾਰਾਣਸੀ ਤੋਂ ਲਖਨਊ ਦੇ ਦਰਮਿਆਨ ਯਾਤਰਾ ਅਸਾਨ ਅਤੇ ਤੇਜ਼ ਹੋ ਜਾਵੇਗੀ।

 

ਪ੍ਰਧਾਨ ਮੰਤਰੀ ਦੁਆਰਾ ਵਾਰਾਣਸੀ ਵਿੱਚ ਜਿਨ੍ਹਾਂ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਉਨ੍ਹਾਂ ਵਿੱਚ ਸ਼ਾਮਲ ਹਨ-18 ਪੀਡਬਲਿਊਡੀ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਣ; ਬੀਐੱਚਯੂ ਪਰਿਸਰ ਵਿੱਚ ਅੰਤਰਰਾਸ਼ਟਰੀ ਗਰਲਸ ਹੋਸਟਲ ਭਵਨ ਦਾ ਨਿਰਮਾਣ; ਪਿੰਡ ਕਰਸਰਾ ਵਿੱਚ ਸੈਂਟਰਲ ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲਸ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਿਪੇਟ-CIPET)- ਵੋਕੇਸ਼ਨਲ ਟ੍ਰੇਨਿੰਗ ਸੈਂਟਰ; ਪੁਲਿਸ ਸਟੇਸ਼ਨ ਸਿੰਧੌਰਾ, ਪੀਏਸੀ ਭੁੱਲਨਪੁਰ, ਫਾਇਰ ਸਟੇਸ਼ਨ ਪਿੰਡਰਾ ਅਤੇ ਸਰਕਾਰੀ ਰਿਹਾਇਸ਼ੀ ਸਕੂਲ ਤਰਸਦਾ ਵਿੱਚ ਰਿਹਾਇਸ਼ੀ ਭਵਨ ਅਤੇ ਸੁਵਿਧਾਵਾਂ; ਆਰਥਿਕ ਅਪਰਾਧ ਖੋਜ ਸੰਗਠਨ ਭਵਨ; ਮੋਹਨ ਕਟਰਾ ਤੋਂ ਕੋਨਿਆ ਘਾਟ (Konia Ghat) ਤੱਕ ਸੀਵਰ ਲਾਈਨ ਅਤੇ ਰਮਨਾ ਪਿੰਡ ਵਿੱਚ ਆਧੁਨਿਕ ਸੈਪਟੇਜ਼ ਪ੍ਰਬੰਧਨ ਪ੍ਰਣਾਲੀ; 30 ਦੋ ਤਰਫ਼ ਵਾਲੇ ਬੈਕਲਿਟ ਐੱਲਈਡੀ ਯੂਨੀਪੋਲਸ(ਖੰਭੇ)(double-sided backlit LED unipoles); ਐੱਨਡੀਡੀਬੀ ਮਿਲਕ ਪਲਾਂਟ, ਰਾਮਨਗਰ ਵਿੱਚ ਗਊ ਦੇ ਗੋਬਰ ‘ਤੇ ਅਧਾਰਿਤ ਬਾਇਓ-ਗੈਸ ਪਲਾਂਟ ਅਤੇ ਦਸ਼ਾਸ਼ਵਮੇਧ ਘਾਟ ‘ਤੇ ਇੱਕ ਅਨੂਠਾ ਤੈਰਦਾ ਹੋਇਆ ਚੇਂਜਿੰਗ ਰੂਮ ਜੈੱਟੀ, ਜੋ ਭਗਤਾਂ ਨੂੰ ਗੰਗਾ ਨਦੀ ਵਿੱਚ ਇਜ਼ਨਾਨ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ।

 

ਪ੍ਰਧਾਨ ਮੰਤਰੀ ਚੌਖੰਡੀ, ਕਾਦੀਪੁਰ ਅਤੇ ਹਰਦੱਤਪੁਰ ਰੇਲਵੇ ਸਟੇਸ਼ਨਾਂ ਦੇ ਪਾਸ 3 ਦੋ-ਲੇਨ ਵਾਲੇ ਰੇਲ ਓਵਰ ਬ੍ਰਿਜ (ਆਰਓਬੀ) ਦਾ ਨਿਰਮਾਣ; ਵਯਾਸਨਗਰ (Vyasnagar) ਦਾ ਨਿਰਮਾਣ-ਪੰਡਿਤ ਦੀਨਦਿਆਲ ਉਪਾਧਿਆਇ ਜੰਕਸ਼ਨ ਰੇਲ ਫਲਾਈਓਵਰ ਦਾ ਨਿਰਮਾਣ ਅਤੇ 15 ਪੀਡਬਲਿਊਡੀ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਣ ਨਾਲ ਜੁੜੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਨੂੰ ਲਗਭਗ 780 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਦੇ ਤਹਿਤ 550 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਨ ਵਾਲੀਆਂ 192 ਗ੍ਰਾਮੀਣ ਪੇਅਜਲ ਯੋਜਨਾਵਾਂ(ਡ੍ਰਿੰਕਿੰਗ ਵਾਟਰ ਸਕੀਮਸ) ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ 192 ਪਿੰਡਾਂ ਦੇ 7 ਲੱਖ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਪ੍ਰਾਪਤ ਹੋਵੇਗਾ।

 

ਪ੍ਰਧਾਨ ਮੰਤਰੀ ਮਣੀਕ੍ਰਣਿਕਾ ਅਤੇ ਹਰੀਸ਼ਚੰਦਰ ਘਾਟ ਦੇ ਫਿਰ ਤੋਂ ਡਿਜ਼ਾਈਨ ਤਿਆਰ ਕਰਨ ਅਤੇ ਇਨ੍ਹਾਂ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪੁਨਰਵਿਕਾਸ ਕੀਤੇ ਜਾਣ ਵਾਲੇ ਘਾਟਾਂ ਵਿੱਚ ਜਨਤਕ ਸੁਵਿਧਾਵਾਂ, ਇੰਤਜ਼ਾਰ ਖੇਤਰ (ਵੇਟਿੰਗ ਏਰੀਆ), ਲੱਕੜੀ ਭੰਡਾਰਣ, ਵੇਸਟ ਡਿਸਪੋਜ਼ਲ (ਕਚਰਾ ਨਿਪਟਾਨ) ਅਤੇ ਵਾਤਾਵਰਣ ਦੇ ਅਨੁਕੂਲ ਦਾਹ ਸੰਸਕਾਰ ਦੀ ਵਿਵਸਥਾ ਹੋਵੇਗੀ।

 

ਨੀਂਹ ਪੱਥਰ ਰੱਖੇ ਜਾਣ ਵਾਲੇ ਹੋਰ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ- ਵਾਰਾਣਸੀ ਵਿੱਚ ਗੰਗਾ ਨਦੀ ਤਟ ‘ਤੇ ਸਥਿਤ ਦਸ਼ਾਸ਼ਵਮੇਧ ਘਾਟ (Dashashwamedh Ghat) ਦੇ ਤੈਰਦੇ ਹੋਏ ਚੇਂਜਿੰਗ ਰੂਮ ਜੈਟੀਜ਼ (jetties) ਦੀ ਤਰਜ ‘ਤੇ ਛੇ ਧਾਰਮਿਕ ਤੌਰ ‘ਤੇ ਮਹੱਤਵਪੂਰਨ ਇਜ਼ਨਾਨ ਘਾਟਾਂ ‘ਤੇ ਤੈਰਦੇ ਹੋਏ ਚੇਂਜਿੰਗ ਰੂਮ ਜੈਟੀਜ਼ (jetties) ਦਾ ਨਿਰਮਾਣ ਅਤੇ ਸਿਪੇਟ ਪਰਿਸਰ ਕਰਸਰਾ (CIPET campus Karsara)ਵਿੱਚ ਹੋਸਟਲ ਨਿਰਮਾਣ ਆਦਿ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਲਾਭਾਰਥੀਆਂ ਨੂੰ ਪੀਐੱਮਸਵਨਿਧੀ (PMSVANidhi) ਦੇ ਰਿਣ, ਪੀਐੱਮਏਵਾਈ (PMAY) ਗ੍ਰਾਮੀਣ ਘਰਾਂ ਦੀਆਂ ਚਾਬੀਆਂ ਅਤੇ ਆਯੁਸ਼ਮਾਨ ਭਾਰਤ ਕਾਰਡ ਵੀ ਵੰਡਣਗੇ। ਇਸ ਨਾਲ 5 ਲੱਖ ਪੀਐੱਮਏਵਾਈ ਲਾਭਾਰਥੀਆਂ ਦੇ ਗ੍ਰਹਿ ਪ੍ਰਵੇਸ਼, 1.25 ਲੱਖ ਪਾਤਰ ਲਾਭਾਰਥੀਆਂ ਨੂੰ ਪੀਐੱਮਸਵਨਿਧੀ ਰਿਣ ਵੰਡਣ ਅਤੇ 2.88 ਕਰੋੜ ਆਯੁਸ਼ਮਾਨ ਕਾਰਡ ਵੰਡਣ ਦੇ ਕਾਰਜਕ੍ਰਮ ਦੀ ਸ਼ੁਰੂਆਤ ਹੋਵੇਗੀ।

 

ਪ੍ਰਧਾਨ ਮੰਤਰੀ ਵਾਰੰਗਲ ਵਿੱਚ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇਲੰਗਾਨਾ ਵਿੱਚ ਲਗਭਗ 6,100 ਕਰੋੜ ਰੁਪਏ ਦੇ ਕਈ ਮਹੱਤਵਪੂਰਨ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਲਗਭਗ 5,500 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ 176 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇਅ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਾਗਪੁਰ-ਵਿਜੈਵਾੜਾ ਕੌਰੀਡੋਰ ਦਾ 108 ਕਿਲੋਮੀਟਰ ਲੰਬਾ ਮੰਚੇਰਿਅਲ-ਵਾਰੰਗਲ (Mancherial and Warangal) ਸੈਕਸ਼ਨ ਵਿੱਚ ਸ਼ਾਮਲ ਹਨ। ਇਸ ਸੈਕਸ਼ਨ ਨਾਲ ਮੰਚੇਰਿਅਲ ਅਤੇ ਵਾਰੰਗਲ ਦੇ ਦਰਮਿਆਨ ਦੀ ਦੂਰੀ ਵਿੱਚ ਲਗਭਗ 34 ਕਿਲੋਮੀਟਰ ਦੀ ਕਮੀ ਆਵੇਗੀ, ਜਿਸ ਨਾਲ ਯਾਤਰਾ ਅਵਧੀ ਘੱਟ ਹੋ ਜਾਵੇਗੀ ਅਤੇ ਐੱਨਐੱਚ-44 ਅਤੇ ਐੱਨਐੱਚ-65 ‘ਤੇ ਯਾਤਾਯਾਤ ਦੀ ਆਵਾਜਾਈ ਹੋਰ ਬਿਹਤਰ ਹੋਵੇਗੀ। ਉਹ ਐੱਨਐੱਚ-563 ਦੇ 68 ਕਿਲੋਮੀਟਰ ਲੰਬੇ ਕਰੀਮਨਗਰ-ਵਾਰੰਗਲ ਸੈਕਸ਼ਨ ਨੂੰ ਮੌਜੂਦਾ ਟੂ ਲੇਨ ਤੋਂ ਫੋਰ ਲੇਨ ਵਿੱਚ ਉੱਨਤ ਕਰਨ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਨਾਲ ਹੈਦਰਾਬਾਦ-ਵਾਰੰਗਲ ਇੰਡਸਟ੍ਰੀਅਲ ਕੌਰੀਡੋਰ, ਕਾਕਤੀਯ ਮੈਗਾ ਟੈਕਸਟਾਇਲ ਪਾਰਕ (Kakatiya Mega Textile Park) ਅਤੇ ਵਾਰੰਗਲ ਸਥਿਤ ਸਪੈਸ਼ਲ ਇਕਨੌਮਿਕ ਜ਼ੋਨ (ਐੱਸਈਜ਼ੈੱਡ-SEZ) ਦੇ ਦਰਮਿਆਨ ਕਨੈਕਟੀਵਿਟੀ ਸੁਵਿਧਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਰੇਲਵੇ ਮੈਨੂਫੈਕਚਰਿੰਗ ਯੂਨਿਟ, ਕਾਜ਼ੀਪੇਟ ਦਾ ਨੀਂਹ ਪੱਥਰ ਵੀ ਰੱਖਣਗੇ। 500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਣ ਵਾਲੀ ਇਸ ਆਧੁਨਿਕ ਮੈਨੂਫੈਕਚਰਿੰਗ ਯੂਨਿਟ ਤੋਂ ਵੈਗਨ ਨਿਰਮਾਣ ਸਮਰੱਥਾ ਵਿੱਚ ਵਾਧਾ ਹੋਵੇਗਾ। ਇਹ ਪਲਾਂਟ ਨਵੀਨਤਮ ਟੈਕਨੋਲੋਜੀ ਮਿਆਰਾਂ ਅਤੇ ਸੁਵਿਧਾਵਾਂ ਜਿਹੇ ਵੈਗਨਾਂ ਦੀ ਰੋਬੋਟਿਕ ਪੇਂਟਿੰਗ(Robotic Painting of Wagons) , ਅਤਿਆਧੁਨਿਕ ਮਸ਼ੀਨਰੀ ਅਤੇ ਸਮੱਗਰੀ ਭੰਡਾਰਣ ਅਤੇ ਰੱਖ-ਰਖਾਅ (handling) ਦੀ ਆਧੁਨਿਕ ਸੁਵਿਧਾ ਨਾਲ ਲੈਸ ਹੋਵੇਗਾ। ਇਸ ਨਾਲ ਸਥਾਨਕ ਰੋਜ਼ਗਾਰ ਸਿਰਜਣਾ ਅਤੇ ਆਸਪਾਸ ਤੇ ਖੇਤਰਾਂ ਵਿੱਚ ਸਹਾਇਕ ਇਕਾਈਆਂ ਦੇ ਵਿਕਾਸ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ, ਬੀਕਾਨੇਰ ਵਿੱਚ

ਪ੍ਰਧਾਨ ਮੰਤਰੀ ਬੀਕਾਨੇਰ ਵਿੱਚ 24,300 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਨਾਲ ਖੇਤਰ ਦੇ ਬੁਨਿਆਦੀ ਢਾਂਚੇ ਅਤੇ ਭਲਾਈ ਦਾ ਵਿਸਤਾਰ ਹੋਵੇਗਾ।

 

ਪ੍ਰਧਾਨ ਮੰਤਰੀ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ ਦੇ ਛੇ ਲੇਨ ਵਾਲੇ ਗ੍ਰੀਨਫੀਲਡ ਐਕਸਪ੍ਰੈੱਸਵੇ ਸੈਕਸ਼ਨ ਦਾ ਲੋਕ-ਅਰਪਣ ਕਰਨਗੇ। ਰਾਜਸਥਾਨ ਵਿੱਚ ਇਸ ਗਲਿਆਰੇ ਦੀ ਲੰਬਾਈ 500 ਕਿਲੋਮੀਟਰ ਤੋਂ ਅਧਿਕ ਹੈ, ਜੋ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਜਾਖੜਾਵਾਲੀ ਪਿੰਡ ਤੋਂ ਜਾਲੋਰ ਜ਼ਿਲ੍ਹੇ ਦੇ ਖੇਤਲਾਵਾਸ ਪਿੰਡ ਤੱਕ ਫੈਲਿਆ ਹੋਇਆ ਹੈ। ਇਸ ਨੂੰ ਲਗਭਗ 11,125 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਐਕਸਪ੍ਰੈੱਸਵੇ ਦੇ ਜ਼ਰੀਏ ਯਾਤਰਾ ਦੇ ਸਮੇਂ ਵਿੱਚ ਕਾਫੀ ਕਮੀ ਆਵੇਗੀ ਅਤੇ ਪ੍ਰਮੁੱਖ ਸ਼ਹਿਰਾਂ ਅਤੇ ਇੰਡਸਟ੍ਰੀਅਲ ਕੌਰੀਡੋਰਾਂ (ਉਦਯੋਗਿਕ ਗਲਿਆਰਿਆਂ) ਦੇ ਦਰਮਿਆਨ ਕਨੈਕਟੀਵਿਟੀ ਸੁਵਿਧਾ ਵਿੱਚ ਸੁਧਾਰ ਹੋਵੇਗਾ। ਐਕਸਪ੍ਰੈੱਸਵੇ ਨਾ ਕੇਵਲ ਵਸਤੂਆਂ ਦੀ ਨਿਰਵਿਘਨ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਪ੍ਰਦਾਨ ਕਰੇਗਾ, ਬਲਕਿ ਇਸ ਨਾਲ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵੀ ਪ੍ਰੋਤਸਾਹਨ ਮਿਲੇਗਾ।

 

ਖੇਤਰ ਵਿੱਚ ਪਾਵਰ ਸੈਕਟਰ (ਬਿਜਲੀ ਖੇਤਰ) ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਲਗਭਗ 10,950 ਕਰੋੜ ਰੁਪਏ ਦੀ ਲਾਗਤ ਨਾਲ ਹਰਿਤ ਊਰਜਾ ਗਲਿਆਰੇ ਦੇ ਲਈ ਨਿਰਮਿਤ ਅੰਤਰ ਰਾਜ ਟ੍ਰਾਂਸਮਿਸ਼ਨ ਲਾਈਨ ਦੇ ਫੇਸ- I ਦਾ ਲੋਕ-ਅਰਪਣ ਕਰਨਗੇ। ਇਹ ਹਰਿਤ ਊਰਜਾ ਗਲਿਆਰਾ ਲਗਭਗ 6 ਗੀਗਾਵਾਟ ਅਖੁੱਟ ਊਰਜਾ ਨੂੰ ਏਕੀਕ੍ਰਿਤ ਕਰੇਗਾ ਅਤੇ ਪੱਛਮੀ ਖੇਤਰ ਵਿੱਚ ਤਾਪ ਬਿਜਲੀ ਉਤਪਾਦਨ ਅਤੇ ਉੱਤਰੀ ਖੇਤਰ ਵਿੱਚ ਪਣ ਬਿਜਲੀ ਉਤਪਾਦਨ ਦੇ ਨਾਲ ਅਖੁੱਟ ਊਰਜਾ ਦੇ ਗ੍ਰਿੱਡ ਸੰਤੁਲਨ ਵਿੱਚ ਮਦਦ ਕਰੇਗਾ, ਜਿਸ ਨਾਲ ਉੱਤਰੀ ਖੇਤਰ ਅਤੇ ਪੱਛਮੀ ਖੇਤਰ ਦੇ ਦਰਮਿਆਨ ਟ੍ਰਾਂਸਮਿਸ਼ਨ ਸਮਰੱਥਾ ਮਜ਼ਬੂਤ ਹੋਵੇਗੀ। ਪ੍ਰਧਾਨ ਮੰਤਰੀ ਬੀਕਾਨੇਰ-ਭਿਵਾੜੀ ਟ੍ਰਾਂਸਮਿਸ਼ਨ ਲਾਈਨ ਦਾ ਵੀ ਲੋਕ-ਅਰਪਣ ਕਰਨਗੇ। ਲਗਭਗ 1,340 ਕਰੋੜ ਰੁਪਏ ਦੀ ਲਾਗਤ ਨਾਲ ਪਾਵਰ ਗ੍ਰਿੱਡ ਦੁਆਰਾ ਵਿਕਸਿਤ ਕੀਤੀ ਜਾਣ ਵਾਲੀ ਬੀਕਾਨੇਰ-ਭਿਵਾੜੀ ਟ੍ਰਾਂਸਮਿਸ਼ਨ ਲਾਈਨ ਰਾਜਸਥਾਨ ਵਿੱਚ 8.1 ਗੀਗਾਵਾਟ ਸੌਰ ਊਰਜਾ (ਸੋਲਰ ਪਾਵਰ) ਦੇ ਉਪਯੋਗ ਵਿੱਚ ਮਦਦ ਕਰੇਗੀ।

 

ਪ੍ਰਧਾਨ ਮੰਤਰੀ ਬੀਕਾਨੇਰ ਵਿੱਚ 30 ਬਿਸਤਰਿਆਂ ਵਾਲੇ ਨਵੇਂ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ- ESIC) ਹਸਪਤਾਲ ਦਾ ਲੋਕ-ਅਰਪਣ ਕਰਨਗੇ। ਇਸ ਹਸਪਤਾਲ ਵਿੱਚ 100 ਬਿਸਤਰਿਆਂ ਤੱਕ ਦੇ ਵਿਸਤਾਰ ਦੀ ਸਮਰੱਥਾ ਹੋਵੇਗੀ। ਇਹ ਹਸਪਤਾਲ ਇੱਕ ਮਹੱਤਵਪੂਰਨ ਸਿਹਤ ਸੁਵਿਧਾ ਕੇਂਦਰ (ਹੈਲਥਕੇਅਰ ਫੈਸਿਲਿਟੀ) ਦੇ ਰੂਪ ਵਿੱਚ ਕੰਮ ਕਰੇਗਾ, ਲੋਕਲ ਕਮਿਊਨਿਟੀ ਦੀਆਂ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਸੁਲਭ ਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ (ਕੁਆਲਿਟੀ ਹੈਲਥਕੇਅਰ ਸਰਵਿਸਿਜ਼) ਸੁਨਿਸ਼ਚਿਤ ਕਰੇਗਾ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਬੀਕਾਨੇਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ। ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਇਸ ਪੁਨਰਵਿਕਾਸ ਕਾਰਜ ਵਿੱਚ ਸ਼ਾਮਲ ਹੋਵੇਗਾ-ਰੇਲਵੇ ਸਟੇਸ਼ਨ ਦੀ ਮੌਜੂਦਾ ਸੰਰਚਨਾ ਦੀ ਵਿਰਾਸਤ ਸਥਿਤੀ ਦੀ ਸੰਭਾਲ਼ ਨੂੰ ਸੁਨਿਸ਼ਚਿਤ ਕਰਦੇ ਹੋਏ ਫਰਸ਼ ਅਤੇ ਛੱਤ ਦੇ ਨਾਲ ਸਾਰੇ ਪਲੈਟਫਾਰਮਾਂ ਦਾ ਨਵੀਨੀਕਰਣ।

 

ਪ੍ਰਧਾਨ ਮੰਤਰੀ 43 ਕਿਲੋਮੀਟਰ ਲੰਬੇ ਚੁਰੂ-ਰਤਨਗੜ੍ਹ ਰੇਲ ਸੈਕਸ਼ਨ ਦੇ ਦੋਹਰੀਕਰਣ ਦਾ ਨੀਂਹ ਪੱਥਰ ਰੱਖਣਗੇ। ਇਸ ਰੇਲ ਲਾਈਨ ਦੇ ਦੋਹਰੀਕਰਣ ਨਾਲ ਕਨੈਕਟੀਵਿਟੀ ਸੁਵਿਧਾ ਦਾ ਵਿਸਤਾਰ ਹੋਵੇਗਾ ਅਤੇ ਬੀਕਾਨੇਰ ਖੇਤਰ ਤੋਂ ਦੇਸ਼ ਦੇ ਬਾਕੀ ਹਿੱਸਿਆਂ ਤੱਕ ਜਿਪਸਮ, ਚੂਨਾ ਪੱਥਰ, ਅਨਾਜ ਅਤੇ ਖਾਦ ਉਤਪਾਦਾਂ

ਦੀ ਟ੍ਰਾਂਸਪੋਰਟੇਸ਼ਨ ਵਿੱਚ ਅਸਾਨੀ ਹੋਵੇਗੀ।

 

****

 

ਡੀਐੱਸ/ਐੱਲਪੀ  



(Release ID: 1937818) Visitor Counter : 88