ਪ੍ਰਧਾਨ ਮੰਤਰੀ ਦਫਤਰ
9ਵੇਂ ਅੰਤਰਰਾਸ਼ਟਰੀ ਯੋਗ ਦਿਵਸ-2023 ‘ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
Posted On:
21 JUN 2023 11:30PM by PIB Chandigarh
ਸੰਯੁਕਤ ਰਾਸ਼ਟਰ ਮਹਾ ਸਭਾ ਦੇ ਪ੍ਰਧਾਨ, ਮਹਾਮਹਿਮ, ਸ਼੍ਰੀ ਸਾਬਾ ਕੋਰੋਸੀ,
ਸੰਯੁਕਤ ਰਾਸ਼ਟਰ ਦੇ ਡਿਪਟੀ ਸੈਕਟਰੀ ਜਨਰਲ, ਮਹਾਮਹਿਮ ਅਮੀਨਾ ਮੁਹੰਮਦ,
ਨਿਊਯਾਰਕ ਦੇ ਮੇਅਰ ਮਹਾਮਹਿਮ ਐਰਿਕ ਐਡਮਸ,
ਅਤੇ ਦੁਨੀਆ ਭਰ ਤੋਂ ਮੇਰੇ ਪਿਆਰੇ ਮਿੱਤਰੋ,
ਨਮਸਕਾਰ!
ਮਿੱਤਰੋ,
ਇਸ ਸੁਹਾਨੀ ਸੁਬ੍ਹਾ ਵਿੱਚ, ਅਸੀਂ ਇੱਥੇ ਸੰਯੁਕਤ ਰਾਸ਼ਟਰ ਵਿੱਚ ਇਕੱਤਰ ਹੋਏ ਹਾਂ। ਸੰਪੂਰਨ ਮਾਨਵਤਾ ਦੇ ਮਿਲਨ ਸਥਲ ‘ਤੇ! ਨਿਊਯਾਰਕ ਦੇ ਇਸ ਸ਼ਾਨਦਾਰ ਸ਼ਹਿਰ ਵਿੱਚ! ਮੈਨੂੰ ਪਤਾ ਹੈ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਕਾਫੀ ਦੂਰ ਤੋਂ ਆਏ ਹਨ। ਇੱਥੇ ਆਉਣ ਦੇ ਲਈ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਸੂਰਜ ਉਦੈ (ਸੂਰਜ ਚੜ੍ਹਨ) ਤੋਂ ਪਹਿਲਾਂ ਉੱਠੇ ਹੋਣਗੇ।
ਤੁਹਾਨੂੰ ਸਭ ਨੂੰ ਦੇਖ ਕੇ ਮੈਂ ਪ੍ਰਸੰਨਤਾ ਦਾ ਅਨੁਭਵ ਕਰ ਰਿਹਾ ਹਾਂ। ਅਤੇ, ਮੈਂ ਤੁਹਾਡਾ ਸਭ ਦਾ ਇੱਥੇ ਆਉਣ ਦੇ ਲਈ ਧੰਨਵਾਦ ਕਰਦਾ ਹਾਂ!
ਮਿੱਤਰੋ,
ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਇੱਥੇ ਲਗਭਗ ਹਰ ਰਾਸ਼ਟਰੀਅਤਾ ਦੀ ਪ੍ਰਤੀਨਿਧਤਾ ਹੈ ਅਤੇ, ਸਾਨੂੰ ਸਭ ਨੂੰ ਇਕੱਠਿਆਂ ਲਿਆਉਣ ਦਾ ਬੇਹੱਦ ਆਸਾਧਾਰਣ ਪ੍ਰਯੋਜਨ ਯੋਗ ਹੈ!
ਯੋਗ ਦਾ ਅਰਥ ਹੈ- ਇਕਜੁੱਟ ਹੋਣਾ। ਤਾਂ, ਤੁਹਾਡਾ ਇਕੱਠਿਆਂ ਆਉਣਾ ਯੋਗ ਦੇ ਦੂਸਰੇ ਰੂਪ ਦੀ ਅਭਿਵਿਅਕਤੀ ਹੈ। ਮੈਨੂੰ ਯਾਦ ਹੈ, ਲਗਭਗ ਨੌਂ ਵਰ੍ਹੇ ਪਹਿਲਾਂ, ਇੱਥੇ ਹੀ ਸੰਯੁਕਤ ਰਾਸ਼ਟਰ ਵਿੱਚ, ਮੈਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਦੇਣ ਦਾ ਸਨਮਾਨ ਮਿਲਿਆ ਸੀ।
ਉਸ ਸਮੇਂ ਪੂਰੀ ਦੁਨੀਆ ਦਾ ਇਸ ਵਿਚਾਰ ਦੇ ਸਮਰਥਨ ਵਿੱਚ ਇਕੱਠਿਆਂ ਖੜ੍ਹੇ ਹੋਣਾ ਅਭੁੱਲ ਸੀ। ਮੈਂ ਹੁਣੇ-ਹੁਣੇ ਵੀਰ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਨੂੰ ਆਪਣੇ ਸ਼ਰਧਾਸੁਮਨ ਅਰਪਿਤ ਕੀਤੇ ਹਨ। 2015 ਵਿੱਚ, ਮੈਂ ਉਨ੍ਹਾਂ ਦੀ ਯਾਦ ਵਿੱਚ ਸੰਯੁਕਤ ਰਾਸ਼ਟਰ ਵਿੱਚ ਇੱਕ ਨਵੀਨ ਸਮਾਰਕ ਦੇ ਨਿਰਮਾਣ ਦਾ ਸੱਦਾ ਦਿੱਤਾ ਸੀ।
ਅਤੇ ਪਿਛਲੇ ਹਫ਼ਤੇ, ਪੂਰੀ ਦੁਨੀਆ ਨੇ ਇਸ ਨੂੰ ਜਲਦੀ ਹੀ ਸਾਕਾਰ ਕਰਨ ਲਈ ਭਾਰਤ ਦੇ ਨਾਲ ਆਪਣੀ ਪ੍ਰਤੀਬੱਧਤਾ ਜਤਾਈ। ਸਭ ਤੋਂ ਬੜੀ ਸੈਨਯ ਟੁਕੜੀ (the largest troop) ਦਾ ਯੋਗਦਾਨ ਕਰਨ ਵਾਲੇ ਦੇਸ਼ ਦੇ ਰੂਪ ਵਿੱਚ, ਅਸੀਂ ਇਸ ਨੇਕ ਕਾਰਜ ਵਿੱਚ ਸਮਰਥਨ ਦੀ ਅਭਿਵਿਅਕਤੀ ਦੇ ਲਈ ਸਾਰੇ ਦੇਸ਼ਾਂ ਦੇ ਆਭਾਰੀ ਹਾਂ।
ਪਿਛਲੇ ਵਰ੍ਹੇ, 2023 ਨੂੰ ਅੰਤਰਰਾਸ਼ਟਰੀ ਮਿਲਟਸ ਵਰ੍ਹੇ (the International Year of Millets) ਦੇ ਰੂਪ ਵਿੱਚ ਮਨਾਉਣ ਦੇ ਭਾਰਤ ਦੇ ਪ੍ਰਸਤਾਵ ਦਾ ਸਮਰਥਨ ਕਰਨ ਦੇ ਲਈ ਪੂਰੀ ਦੁਨੀਆ ਨੇ ਇਕੱਠਿਆਂ ਸਮਰਥਨ ਜਤਾਇਆ ਸੀ। ਮਿਲਟਸ ਇੱਕ ਸੁਪਰਫੂਡ ਹਨ। ਉਹ ਸੰਪੂਰਨ ਸਿਹਤ ਨੂੰ ਹੁਲਾਰਾ ਦਿੰਦੇ ਹਨ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਵੀ ਉੱਤਮ ਹਨ। ਅਤੇ ਅੱਜ, ਪੂਰੀ ਦੁਨੀਆ ਨੂੰ ਫਿਰ ਤੋਂ ਯੋਗ ਦੇ ਲਈ ਇਕੱਠਿਆਂ ਆਉਂਦੇ ਦੇਖਣਾ ਅਦਭੁਤ ਹੈ!
ਮਿੱਤਰੋ,
ਯੋਗ ਭਾਰਤ ਤੋਂ ਆਉਂਦਾ ਹੈ ਅਤੇ ਇਹ ਬਹੁਤ ਪੁਰਾਣੀ ਪਰੰਪਰਾ ਹੈ। ਲੇਕਿਨ ਸਾਰੀਆਂ ਪ੍ਰਾਚੀਨ ਭਾਰਤੀ ਪਰੰਪਰਾਵਾਂ ਦੀ ਤਰ੍ਹਾਂ ਇਹ ਵੀ ਜੀਵੰਤ ਅਤੇ ਗਤੀਸ਼ੀਲ ਹੈ। ਯੋਗ ਮੁਫ਼ਤ ਹੈ - ਕਾਪੀਰਾਈਟ ਤੋਂ ਮੁਕਤ, ਪੇਟੈਂਟ ਤੋਂ ਮੁਕਤ, ਅਤੇ ਰਾਇਲਟੀ ਭੁਗਤਾਨ ਤੋਂ ਵੀ ਮੁਕਤ ਹੈ। ਤੁਹਾਡੀ ਆਯੂ, ਲਿੰਗ ਅਤੇ ਫਿਟਨਸ ਪੱਧਰ ਦੇ ਅਨੁਸਾਰ ਯੋਗ ਸਵੀਕਰਣ ਕਰਨ ਯੋਗ (adaptable) ਹੈ। ਯੋਗ ਸਰਲ ਹੈ - ਤੁਸੀਂ ਇਸ ਨੂੰ ਘਰ ‘ਤੇ, ਜਾਂ ਕੰਮ ‘ਤੇ , ਅਤੇ ਯਾਤਰਾ ਵਿੱਚ ਵੀ ਕਰ ਸਕਦੇ ਹੋ। (Yoga is portable - you can do it at home, or at work, or in transit.)
ਯੋਗ ਵਿੱਚ ਆਪਣੇ ਨੂੰ ਸਥਿਤੀ ਦੇ ਅਨੁਰੂਪ ਢਾਲਿਆ ਜਾ ਸਕਦਾ ਹੈ -ਤੁਸੀਂ ਇਸ ਨੂੰ ਇਕੱਲੇ ਜਾਂ ਸਮੂਹ ਵਿੱਚ ਅਭਿਆਸ ਕਰ ਸਕਦੇ ਹੋ, ਸਿੱਖਿਅਕ ਤੋਂ ਸਿੱਖ ਸਕਦੇ ਹੋ, ਜਾਂ ਖ਼ੁਦ ਸਿੱਖ ਸਕਦੇ ਹੋ। ਯੋਗ ਸਭ ਨੂੰ ਜੋੜਨ ਵਾਲਾ ਹੈ- ਇਹ ਸਾਰਿਆਂ ਦੇ ਲਈ ਹੈ, ਸਾਰੀਆਂ ਜਾਤੀਆਂ ਦੇ ਲਈ ਹੈ , ਸਾਰੇ ਧਰਮਾਂ ਦੇ ਲਈ ਹੈ ਅਤੇ ਸਾਰੀਆਂ ਸੰਸਕ੍ਰਿਤੀਆਂ ਦੇ ਲਈ ਹੈ। ਯੋਗ ਸਹੀ ਅਰਥ ਵਿੱਚ ਯੂਨੀਵਰਸਲ ਹੈ । (Yoga is flexible - you can practice it alone, or in a group, learn from a teacher, or be self-taught. Yoga is unifying - it is for everyone, for all ethnicities, for all faiths, and for all cultures. Yoga is truly universal. )
ਮਿੱਤਰੋ,
ਜਦੋਂ ਅਸੀਂ ਯੋਗ ਕਰਦੇ ਹਾਂ ਤਾਂ ਅਸੀਂ ਸਰੀਰਕ ਤੌਰ ‘ਤੇ ਸਵਸਥ (ਤੰਦਰੁਸਤ), ਮਾਨਸਿਕ ਤੌਰ ‘ਤੇ ਸ਼ਾਂਤ ਅਤੇ ਭਾਵਨਾਤਮਕ ਤੌਰ ‘ਤੇ ਸੰਤੁਸ਼ਟ ਮਹਿਸੂਸ ਕਰਦੇ ਹਾਂ। ਲੇਕਿਨ ਇਹ ਸਿਰਫ਼ ਆਸਣ ‘ਤੇ ਬੈਠ ਕੇ ਹੀ ਵਿਆਯਾਮ ਕਰਨ ਤੱਕ ਸੀਮਿਤ ਨਹੀਂ ਹੈ, ਯੋਗ ਜੀਵਨ ਦਾ ਇੱਕ ਤਰੀਕਾ ਹੈ। ਸਿਹਤ ਅਤੇ ਭਲਾਈ ਦੇ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਹੈ। ਵਿਚਾਰਾਂ ਅਤੇ ਕਾਰਜਾਂ ਵਿੱਚ ਸਾਵਧਾਨੀ ਵਰਤਣ ਦਾ ਇੱਕ ਤਰੀਕਾ ਹੈ। ਸਦਭਾਵ ਵਿੱਚ ਜੀਣ ਦਾ ਤਰੀਕਾ- ਖ਼ੁਦ ਦੇ ਨਾਲ, ਦੂਸਰਿਆਂ ਦੇ ਨਾਲ ਅਤੇ ਪ੍ਰਕ੍ਰਿਤੀ ਦੇ ਨਾਲ। ਮੈਨੂੰ ਪ੍ਰਸੰਨਤਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਯੋਗ ਦੇ ਵਿਭਿੰਨ ਪਹਿਲੂਆਂ ਨੂੰ ਵਿਗਿਆਨਿਕ ਤੌਰ ‘ਤੇ ਮਾਨਤਾ ਦਿਵਾਉਣ ‘ਤੇ ਕਾਰਜ ਕਰ ਰਹੇ ਹਨ। ਸਹੀ ਅਰਥਾਂ ਵਿੱਚ, ਇਹੀ ਮਾਰਗ ਹੈ।
ਮਿੱਤਰੋ,
ਮੈਂ ਜਾਣਦਾ ਹਾਂ ਕਿ ਆਪ (ਤੁਸੀਂ) ਸਾਰੇ ਯੋਗ ਸ਼ੁਰੂ ਕਰਨ ਦੇ ਇੱਛੁਕ ਹੋ! ਅਤੇ, ਮੈਂ ਇਹੀ ਚਾਹੁੰਦਾ ਹਾਂ। ਅੱਜ ਇੱਥੇ ਸਾਡੀ ਮੇਜ਼ਬਾਨੀ ਕਰਨ ਦੇ ਲਈ ਮੈਂ ਸੰਯੁਕਤ ਰਾਸ਼ਟਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਆਯੋਜਨ ਨੂੰ ਸਫ਼ਲ ਬਣਾਉਣ ਵਿੱਚ ਹਰ ਸੰਭਵ ਸਹਾਇਤਾ ਅਤੇ ਸਮਰਥਨ ਲਈ ਮੈਂ ਮੇਅਰ ਅਤੇ ਨਿਊਯਾਰਕ ਸ਼ਹਿਰ ਦਾ ਆਭਾਰੀ ਹਾਂ ਅਤੇ ਸਭ ਤੋਂ ਵਧ ਕੇ, ਮੈਂ ਅੱਜ ਇੱਥੇ ਆਉਣ ਲਈ ਆਪ ਸਭ ਦਾ ਇੱਕ ਵਾਰ ਫਿਰ ਧੰਨਵਾਦ ਕਰਨਾ ਚਾਹੁੰਦਾ ਹਾਂ। ਆਓ ਅਸੀਂ ਯੋਗ ਦੀ ਸ਼ਕਤੀ ਦਾ ਉਪਯੋਗ ਨਾ ਕੇਵਲ ਸਵਸਥ (ਤੰਦਰੁਸਤ) ਅਤੇ ਪ੍ਰਸੰਨ ਰਹਿਣ ਦੇ ਲਈ ਕਰੀਏ, ਬਲਕਿ ਆਪਣੇ ਅਤੇ ਇੱਕ-ਦੂਸਰੇ ਦੇ ਪ੍ਰਤੀ ਦਇਆਸ਼ੀਲ ਬਣੇ ਰਹਿਣ ਲਈ ਵੀ ਕਰੀਏ।
ਆਓ ਅਸੀਂ ਯੋਗ ਦੀ ਸ਼ਕਤੀ ਦਾ ਉਪਯੋਗ ਮਿੱਤਰਤਾ ਦੇ ਸੇਤੁ (ਪੁਲ਼), ਇੱਕ ਸ਼ਾਂਤੀਪੂਰਨ ਦੁਨੀਆ ਅਤੇ ਇੱਕ ਸਵੱਛ, ਹਰਿਤ ਅਤੇ ਦੀਰਘਕਾਲੀ ਸਥਾਈ ਭਵਿੱਖ ਦੇ ਨਿਰਮਾਣ ਦੇ ਲਈ ਕਰੀਏ। ਆਓ ਅਸੀਂ ਸਭ ਮਿਲ ਕੇ - "ਇੱਕ ਪ੍ਰਿਥਵੀ, ਇੱਕ ਪਰਿਵਾਰ,ਇੱਕ ਭਵਿੱਖ” ਦੇ ਲਕਸ਼ ਨੂੰ ਸਾਕਾਰ ਕਰੀਏ। ਮੈਂ ਇਸੇ ਕਾਮਨਾ ਦੇ ਨਾਲ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ:
ਸਰਵੇ ਭਵੰਤੁ ਸੁਖਿਨ:
ਸਰਵੇ ਸੰਤੁ ਨਿਰਾਮਯਾ:
(सर्वे भवन्तु सुखिनः
सर्वे सन्तु निरामयाः)
ਸਾਰੇ ਪ੍ਰਸੰਨ ਰਹਿਣ, ਸਾਰੇ ਸਵਸਥ (ਤੰਦਰੁਸਤ) ਰਹਿਣ!
ਧੰਨਵਾਦ!
ਤੁਹਾਡਾ ਬਹੁਤ-ਬਹੁਤ ਧੰਨਵਾਦ!
*******
ਡੀਐੱਸ/ਐੱਸਟੀ
(Release ID: 1937295)
Visitor Counter : 107
Read this release in:
Malayalam
,
Hindi
,
Telugu
,
Kannada
,
Manipuri
,
English
,
Urdu
,
Marathi
,
Bengali
,
Assamese
,
Gujarati
,
Odia
,
Tamil