ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
‘ਅੰਕੜਾ ਦਿਵਸ’ 29 ਜੂਨ, 2023 ਨੂੰ ਮਨਾਇਆ ਜਾਵੇਗਾ
ਪ੍ਰੋਗਰਾਮ ਦਾ ਵਿਸ਼ਾ: ਸਥਿਰ ਵਿਕਾਸ ਲਕਸ਼ਾਂ ਦੀ ਨਿਗਰਾਨੀ ਦੇ ਲਈ ਰਾਜ ਸੰਕੇਤਕ ਢਾਂਚੇ ਦਾ ਰਾਸ਼ਟਰੀ ਸੰਕੇਤਕ ਢਾਂਚੇ ਦੇ ਨਾਲ ਸੰਯੋਜਨ
Posted On:
29 JUN 2023 3:05PM by PIB Chandigarh
ਅੰਕੜਾ ਅਤੇ ਆਰਥਿਕ ਯੋਜਨਾ ਨਿਰਮਾਣ ਦੇ ਖੇਤਰ ਵਿੱਚ (ਸਵਰਗੀ) ਪ੍ਰੋਫੈਸਰ ਪ੍ਰਸ਼ਾਂਤ ਚੰਦਰ ਮਹਾਲਨੋਬਿਸ ਦੁਆਰਾ ਕੀਤੇ ਗਏ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ ਭਾਰਤ ਸਰਕਾਰ 2007 ਤੋਂ ਹਰ ਸਾਲ ਉਨ੍ਹਾਂ ਦੀ ਜਯੰਤੀ 29 ਜੂਨ ਨੂੰ “ਅੰਕੜਾ ਦਿਵਸ” ਵਜੋਂ ਮਨਾ ਰਹੀ ਹੈ।
ਇਸ ਸਾਲ, ਅੰਕੜਾ ਦਿਵਸ 2023 ਦਾ ਮੁੱਖ ਪ੍ਰੋਗਰਾਮ ਨਵੀਂ ਦਿੱਲੀ ਦੇ ਲੋਧੀ ਰੋਡ ਸਥਿਤ ਸਕੋਪ ਕੰਪਲੈਕਸ ਦੇ ਸਕੋਪ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (ਐਮਓਐੱਸਪੀਆਈ) ਦੇ ਕੇਂਦਰੀ ਮੰਤਰੀ (ਸੁਤੰਤਰ ਚਾਰਜ), ਯੋਜਨਾ ਮੰਤਰਾਲੇ ਅਤੇ ਕਾਰਪੋਰੇਟ ਕਾਰਜ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਸ਼ਟਰੀ ਅੰਕੜਾ ਕਮਿਸ਼ਨ ਦੇ ਚੇਅਰਮੈਨ ਪ੍ਰੋ. ਰਾਜੀਵ ਲਕਸ਼ਮਣ ਕਰੰਦੀਕਰ ਅਤੇ ਭਾਰਤ ਦੇ ਮੁੱਖ ਅੰਕੜਾ ਵਿਗਿਆਨੀ ਅਤੇ ਐੱਮਓਐੱਸਪੀਆਈ ਦੇ ਸਕੱਤਰ ਡਾ. ਜੀਪੀ ਸਾਮੰਤ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਐੱਮਓਐੱਸਪੀਆਈ ਦੇ ਸੀਨੀਅਰ ਅਧਿਕਾਰੀਆਂ, ਸਬੰਧਿਤ ਕੇਂਦਰੀ ਮੰਤਰਾਲਿਆਂ/ਵਿਭਾਗਾਂ ਅਤੇ ਰਾਜ/ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀਆਂ ਸਰਕਾਰਾਂ ਦੇ ਪ੍ਰਤੀਨਿਧਾਂ, ਸੰਯੁਕਤ ਰਾਸ਼ਟਰ ਸੰਗਠਨਾਂ ਦੇ ਨੁਮਾਇੰਦਿਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਮੰਤਰਾਲੇ ਦੇ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਵੀ ਲਾਈਵ ਸਟ੍ਰੀਮ ਕੀਤਾ ਗਿਆ।
ਇਸ ਸਮਾਗਮ ਦੇ ਦੌਰਾਨ ‘ਔਨ ਦਾ ਸਪੌਟ’ ਲੇਖ ਲੇਖਣ ਮੁਕਾਬਲਾ, 2023’ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਅੰਕੜਾ ਦਿਵਸ, 2023 ਦੇ ਵਿਸ਼ੇ ’ਤੇ ਐੱਮਓਐੱਸਪੀਆਈ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਆਸ਼ੂਤੋਸ਼ ਓਝਾ ਦੁਆਰਾ ਇੱਕ ਸੰਖੇਪ ਪੇਸ਼ਕਾਰੀ ਦਿੱਤੀ ਗਈ। ਭਾਰਤ ਦੇ ਲਈ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਸ਼੍ਰੀ ਸ਼ੋਂਬੇ ਸ਼ਾਰਪ, ਨੀਤੀ ਆਯੋਗ ਦੇ ਸੀਨੀਅਰ ਸਲਾਹਕਾਰ ਡਾ. ਯੋਗੇਸ਼ ਸੂਰੀ ਅਤੇ ਨੀਤੀ ਆਯੋਗ ਦੇ ਡਾਇਰੈਕਟਰ ਸ਼੍ਰੀ ਰਾਜੇਸ਼ ਗੁਪਤਾ ਨੇ ਵੀ ਅੰਕੜਾ ਦਿਵਸ, 2023 ਦੀ ਵਿਸ਼ਾ-ਵਸਤੂ ’ਤੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ।
ਇਸ ਪ੍ਰੋਗਰਾਮ ਦੇ ਦੌਰਾਨ ਸਥਾਈ ਵਿਕਾਸ ਲਕਸ਼-ਰਾਸ਼ਟਰੀ ਸੰਕੇਤਕ ਢਾਂਚਾ,ਪ੍ਰਗਤੀ ਰਿਪੋਰਟ 2023 ਜਾਰੀ ਕੀਤੀ ਗਈ। ਰਿਪੋਰਟ ਦੇ ਨਾਲ-ਨਾਲ ਸਥਾਈ ਵਿਕਾਸ ਲਕਸ਼-ਰਾਸ਼ਟਰੀ ਸੰਕੇਤਕ ਢਾਂਚਾ 2023 ’ਤੇ ਇੱਕ ਡੇਟਾ ਸਨੈਪਸ਼ੌਟ ਵੀ ਜਾਰੀ ਕੀਤਾ ਗਿਆ। ਇਸ ਰਿਪੋਰਟ ਵਿੱਚ ਐਕਸਲ ਫਾਈਲ ਵਿੱਚ ਐੱਮਓਐੱਸਪੀਆਈ ਵੈਬਸਾਈਟ ਤੋਂ ਟਾਰਗੇਟ ਵਾਈਜ਼ ਡੇਟਾ ਨੂੰ ਡਾਊਨਲੋਡ ਕਰਨ ਦੀ ਵਿਵਸਥਾ ਹੈ।
*****
ਏਕੇਐੱਨ
(Release ID: 1936390)
Visitor Counter : 127