ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗਾ ਦਿਵਸ ’ਤੇ ਰਾਸ਼ਟਰ ਨੂੰ ਸੰਬੋਧਨ ਕੀਤਾ


ਯੋਗਾ ਇੱਕ ਗਲੋਬਲ ਭਾਵਨਾ, ਇੱਕ ਜਨ ਅੰਦੋਲਨ ਬਣ ਗਿਆ ਹੈ: ਪ੍ਰਧਾਨ ਮੰਤਰੀ

“ਵਸੁਧੈਵ ਕੁਟੁੰਬਕਮ ਦੀ ਭਾਵਨਾ ਦੇ ਬਰਾਬਰ ਹੀ, ਯੋਗਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਨਾਲ ਜੋੜਦਾ ਹੈ, ਜੋ ਭਾਰਤ ਦੀ ਜੀ-20 ਪ੍ਰਧਾਨਗੀ ਦਾ ਮਾਰਗਦਰਸ਼ਕ ਵਿਸ਼ਾ ਵੀ ਹੈ: ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ”

ਡਾ. ਮਨਸੁਖ ਮਾਂਡਵੀਯਾ ਨੇ ਏਮਜ਼, ਨਵੀਂ ਦਿੱਲੀ ਵਿੱਚ ਸਮੂਹਿਕ ਯੋਗ ਪ੍ਰਦਰਸ਼ਨ ਦੇ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ ਦੀ ਅਗਵਾਈ ਕੀਤੀ

ਯੋਗਾ ਭਾਰਤ ਦੀ ਸੌਫਟ ਪਾਵਰ ਬਣ ਗਿਆ ਹੈ: ਡਾ. ਮਾਂਡਵੀਯਾ

“ਯੋਗਾ ਮਨ ਨੂੰ ਸ਼ਾਂਤ ਕਰਨ ਅਤੇ ਸਰੀਰ ਨੂੰ ਊਰਜਾਵਾਨ ਬਣਾਉਣ ਵਿੱਚ ਮਦਦ ਕਰਦਾ ਹੈ; ਜਦੋਂ ਵੀ ਅਸੀਂ ਸਵਸਥ ਅਤੇ ਤੰਦਰੁਸਤੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਯੋਗਾ ਦਾ ਧਿਆਨ ਆਉਂਦਾ ਹੈ; ਇਹ ਇੱਕ ਤਰ੍ਹਾਂ ਦੀ ਨਿਵਾਰਕ ਦੇਖਭਾਲ ਹੈ ਕਿਉਂਕਿ ਇਸ ਨਾਲ ਸਰੀਰ ਵਿੱਚ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਹੁੰਦਾ ਹੈ।”

“ਕੋਵਿਡ ਤੋਂ ਬਾਅਦ, ਲੋਕ ਆਪਣੀ ਸਿਹਤ ਅਤੇ ਤੰਦਰੁਸਤੀ ਬਾਰੇ ਵਧੇਰੇ ਜਾਗਰੂਕ ਹੋ ਗਏ ਹਨ; ਇਸ ਕਾਰਨ, ਯੋਗਾ ਦੀ ਪ੍ਰਸੰਗਿਕਤਾ ਅਤੇ ਪ੍ਰਸਿੱਧੀ ਵੀ ਬਹੁਤ ਵਧ ਗਈ ਹੈ।”

ਯੋਗਾ ਦੇ ਵਿਸ਼ਵੀਕਰਨ ਲਈ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ

Posted On: 21 JUN 2023 10:02AM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਰਾਹੀਂ ਦੇਸ਼ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ, “ਯੋਗਾ ਇੱਕ ਆਲਮੀ ਭਾਵਨਾ, ਇੱਕ ਜਨ ਅੰਦੋਲਨ ਬਣ ਗਿਆ ਹੈ। ਵਸੁਧੈਵ ਕੁਟੁੰਬਕਮ ਦੀ ਭਾਵਨਾ ਦੇ ਬਰਾਬਰ ਹੀ, ਯੋਗਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਨਾਲ ਜੋੜਦਾ ਹੈ, ਜੋ ਭਾਰਤ ਦੀ ਜੀ20 ਪ੍ਰਧਾਨਗੀ ਦਾ ਮਾਰਗਦਰਸ਼ਕ ਵਿਸ਼ਾ ਵੀ ਹੈ: ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ।”

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਮੁਖ ਮਾਂਡਵੀਯਾ ਨੇ ਏਮਜ਼, ਨਵੀਂ ਦਿੱਲੀ ਵਿੱਚ 9ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ ਦੇ ਤਹਿਤ ਸੈਕੜਾਂ ਭਾਗੀਦਾਰਾਂ ਦੇ ਨਾਲ ਸਮੂਹਿਕ ਯੋਗਾ ਪ੍ਰਦਰਸ਼ਨ ਦੀ ਅਗਵਾਈ ਕੀਤੀ।

 

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਕੇਂਦਰ ਸਿਹਤ ਮੰਤਰੀ ਨੇ ਕਿਹਾ, “ਯੋਗਾ ਭਾਰਤ ਦੀ ਇੱਕ ਪ੍ਰਾਚੀਨ ਪਰੰਪਰਾ ਹੈ, ਲੇਕਿਨ ਸਮੇਂ ਦੇ ਨਾਲ, ਇਸ ਦਾ ਅਭਿਆਸ ਘੱਟ ਹੋਣ ਲੱਗਿਆ ਹੈ। ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੋਗਾ ਨੂੰ ਬਹੁਤ ਬੜਾ ਪ੍ਰੋਤਸਾਹਨ ਦਿੱਤਾ ਹੈ ਅਤੇ ਅੱਜ ਦੁਨੀਆ ਵਿੱਚ ਅਜਿਹੀ ਕੋਈ ਜਗ੍ਹਾ ਨਹੀਂ ਹੈ, ਜਿੱਥੇ ਯੋਗਾ ਦਾ ਅਭਿਆਸ ਨਹੀਂ ਕੀਤਾ ਜਾਂਦਾ ਹੈ। ਇਹ ਭਾਰਤ ਦਾ ਸੌਫਟ ਪਾਵਰ ਬਣ ਗਿਆ ਹੈ।”

ਰੋਜ਼ਾਨਾ ਜੀਵਨ ਵਿੱਚ ਯੋਗਾ ਕਰਨ ਦੇ ਲਾਭਾਂ ਨੂੰ ਉਜਾਗਰ ਕਰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ, “ਯੋਗਾ ਮਨ ਨੂੰ ਸ਼ਾਂਤ ਕਰਨ ਅਤੇ ਸਰੀਰ ਨੂੰ ਊਰਜਾਵਾਨ ਬਣਾਉਣ ਵਿੱਚ ਮਦਦ ਕਰਦਾ ਹੈ। ਜਦੋਂ ਵੀ ਅਸੀਂ ਸਿਹਤ ਅਤੇ ਤੰਦਰੁਸਤੀ ਦੀ ਗੱਲ ਕਰਦੇ ਹਾਂ, ਤਾਂ ਸਾਡੇ ਮਨ ਵਿੱਚ ਯੋਗਾ ਦਾ ਹੀ ਧਿਆਨ ਆਉਂਦਾ ਹੈ। ਇਹ ਇੱਕ ਤਰ੍ਹਾਂ ਦੀ ਨਿਵਾਰਕ ਦੇਖਭਾਲ ਹੈ, ਕਿਉਂਕਿ ਇਸ ਨਾਲ ਸਰੀਰ ਵਿੱਚ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਹੁੰਦਾ ਹੈ।”

 

 

ਯੋਗਾ ਦੀ ਵਿਆਪਕ ਸਵੀਕ੍ਰਿਤੀ ‘ਤੇ, ਕੇਂਦਰ ਸਿਹਤ ਮੰਤਰੀ ਨੇ ਕਿਹਾ, “ਕੋਵਿਡ ਤੋਂ ਬਾਅਦ, ਲੋਕ ਆਪਣੀ ਸਿਹਤ ਅਤੇ ਤੰਦਰੁਸਤੀ ਬਾਰੇ ਵਧੇਰੇ ਜਾਗਰੂਕ ਹੋ ਗਏ ਹਨ। ਇਸ ਕਾਰਨ, ਯੋਗਾ ਦੀ ਪ੍ਰਸੰਗਿਕਤਾ ਅਤੇ ਪ੍ਰਸਿੱਧੀ ਵੀ ਵਧ ਗਈ ਹੈ।”

 

ਯੋਗਾ ਪ੍ਰੋਗਰਾਮ ਤੋਂ ਪਹਿਲਾਂ, ਡਾ. ਮਾਂਡਵੀਯਾ ਨੇ ਸਾਈਕਲ ਰਾਈਡ ਵਿੱਚ ਹਿੱਸਾ ਲੈ ਕੇ ਏਮਜ਼ ਦੇ ‘ਗੋ ਗ੍ਰੀਨ’ ਇਨੀਸ਼ੀਏਟਿਵ ਨੂੰ ਵੀ ਆਪਣਾ ਸਮਰਥਨ ਦਿੱਤਾ।

ਡਾ. ਮਾਂਡਵੀਯਾ ਨੇ ਯੋਗਾ ਨੂੰ ਗਲੋਬਲ ਪੱਧਰ ’ਤੇ ਪ੍ਰਸਿੱਧ ਬਣਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਨਾ ਸਿਰਫ਼ ਯੋਗਾ ਦਾ ਅਭਿਆਸ ਕਰਨ, ਬਲਕਿ ਦੂਸਰਿਆਂ ਨੂੰ ਵੀ ਇਸ ਦਾ ਅਭਿਆਸ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਅਪੀਲ ਕੀਤੀ।

ਇਸ ਪ੍ਰੋਗਰਾਮ ਨੂੰ ਇੱਥੇ ਦੇਖਿਆ ਜਾ ਸਕਦਾ ਹੈ: 

https://www.youtube.com/watch?v=Z201HxCOA5Y

ਇਸ ਮੌਕੇ ’ਤੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਸੁਧਾਂਸ਼ ਪੰਤ, ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੀਵ ਮਾਂਝੀ, ਏਮਜ਼, ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ.ਐੱਮ ਸ੍ਰੀਨਿਵਾਸ ਅਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

******

ਐੱਮਵੀ



(Release ID: 1934071) Visitor Counter : 102