ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਅੰਤਰਰਾਸ਼ਟਰੀ ਯੋਗ ਦਿਵਸ, 2023 ਮੌਕੇ ਮੁੱਖ ਮਹਿਮਾਨ ਹੋਣਗੇ


ਉਪ ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਪ੍ਰਦਰਸ਼ਨ ਦੀ ਅਗਵਾਈ ਕਰਨਗੇ

ਉਪ ਰਾਸ਼ਟਰਪਤੀ ਆਪਣੀ ਯਾਤਰਾ ਦੌਰਾਨ ਨਰਮਦਾ ਜੀ ਦੀ ਆਰਤੀ ਵਿੱਚ ਸ਼ਾਮਲ ਹੋਣਗੇ

Posted On: 19 JUN 2023 4:15PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ 21 ਜੂਨ 2023 ਨੂੰ ਜਬਲਪੁਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ 2023) ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਉਹ ਇਕੱਠ ਨੂੰ ਸੰਬੋਧਨ ਕਰਨਗੇ ਅਤੇ ਬਾਅਦ ਵਿੱਚ ਪ੍ਰੋਗਰਾਮ ਵਾਲੇ ਸਥਾਨ 'ਤੇ ਵਿਸ਼ਾਲ ਯੋਗ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਆਈਡੀਵਾਈ 2023 ਦਾ ਮੋਟੋ ਹੈ "'ਵਸੁਧੈਵ ਕੁਟੁੰਬਕਮ' ਲਈ ਯੋਗ"। 

 

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ 2014 ਵਿੱਚ ਇੱਕ ਮਤੇ ਰਾਹੀਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੇ ਨੂੰ 9 ਸਾਲ ਹੋ ਗਏ ਹਨ। ਜਦੋਂ ਕਿ ਆਈਡੀਵਾਈ 2023 ਦੇ ਵਿਸ਼ਵ ਪੱਧਰੀ ਜਸ਼ਨ ਦੀ ਅਗਵਾਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਕਰਨਗੇ, ਆਈਡੀਵਾਈ 2023 ਦੇ ਰਾਸ਼ਟਰੀ ਜਸ਼ਨ ਦੀ ਅਗਵਾਈ ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਕਰਨਗੇ।

 

ਸ਼੍ਰੀ ਧਨਖੜ 20 ਜੂਨ ਨੂੰ ਜਬਲਪੁਰ ਪਹੁੰਚਣਗੇ, ਜਿੱਥੇ ਉਹ ਸ਼੍ਰੀਮਤੀ (ਡਾ.) ਸੁਦੇਸ਼ ਧਨਖੜ ਦੇ ਨਾਲ ਗਵਾਰੀਘਾਟ ਵਿਖੇ ਨਰਮਦਾ ਜੀ ਦੀ ਆਰਤੀ ਵਿੱਚ ਸ਼ਿਰਕਤ ਕਰਨਗੇ।

 

ਮੱਧ ਪ੍ਰਦੇਸ਼ ਦੇ ਮਾਣਯੋਗ ਰਾਜਪਾਲ, ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਆਯੂਸ਼ ਅਤੇ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਦੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਹੋਰ ਪਤਵੰਤਿਆਂ ਦੇ ਆਈਡੀਵਾਈ 2023 ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

 

 **********

 

ਐੱਮਐੱਸ/ਆਰਕੇ/ਆਰਸੀ


(Release ID: 1933585)