ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ


ਦੋਨਾਂ ਨੇਤਾਵਾਂ ਨੇ ਬ੍ਰਿਕਸ ਵਿੱਚ ਸਹਿਯੋਗ ਸਹਿਤ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ਦੀ ਸਮੀਖਿਆ ਕੀਤੀ

ਰਾਸ਼ਟਰਪਤੀ ਰਾਮਾਫੋਸਾ ਨੇ ਅਫਰੀਕੀ ਨੇਤਾਵਾਂ ਦੀ ਸ਼ਾਂਤੀ ਪਹਿਲ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ

ਪ੍ਰਧਾਨ ਮੰਤਰੀ ਨੇ ਅੱਗੇ ਵਧਣ ਦੇ ਤਰੀਕੇ ਦੇ ਰੂਪ ਵਿੱਚ ਗੱਲਬਾਤ ਅਤੇ ਕੂਟਨੀਤੀ ਨੂੰ ਲੈ ਕੇ ਭਾਰਤ ਦੇ ਲਗਾਤਾਰ ਸੱਦੇ ਦੀ ਚਰਚਾ ਕੀਤੀ

ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤ ਦੀ ਜੀ20 ਪ੍ਰਧਾਨਗੀ ਲਈ ਆਪਣਾ ਪੂਰਨ ਸਮਰਥਨ ਵਿਅਕਤ ਕੀਤਾ

Posted On: 10 JUN 2023 10:16PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫਰੀਕਾ ਦੇ ਰਾਸ਼ਟਰਪਤੀਸ਼੍ਰੀ ਮਤੇਮੇਲਾ ਸਿਰਿਲ ਰਾਮਾਫੋਸਾ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।

ਇਸ ਦੌਰਾਨ ਦੋਨੋਂ ਲੀਡਰਾਂ ਨੇ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ,  ਜੋ ਇਤਿਹਾਸਿਕ ਅਤੇ ਮਜ਼ਬੂਤ ਆਪਸੀ ਸਬੰਧਾਂ ‘ਤੇ ਅਧਾਰਿਤ ਹੈ।  ਪ੍ਰਧਾਨ ਮੰਤਰੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ 12 ਚੀਤਿਆਂ ਦਾ ਭਾਰਤ ਵਿੱਚ ਪੁਨਰ- ਸਥਾਪਨ ਕਰਨ ਲਈ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ।

ਇਸ ਦੇ ਇਲਾਵਾ ਉਨ੍ਹਾਂ ਨੇ ਇਸ ਸਾਲ ਦੱਖਣੀ ਅਫਰੀਕਾ ਦੀ ਪ੍ਰਧਾਨਗੀ  ਦੇ ਤਹਿਤ ਬ੍ਰਿਕਸ  ਵਿੱਚ ਸਹਿਯੋਗ ਸਹਿਤ ਆਪਸੀ ਹਿਤ ਦੇ ਕਈ ਰੀਜਨਲ ਅਤੇ ਗਲੋਬਲ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ।

ਰਾਸ਼ਟਰਪਤੀ ਰਾਮਾਫੋਸਾ ਨੇ ਅਫਰੀਕੀ ਨੇਤਾਵਾਂ ਦੀ ਸ਼ਾਂਤੀ ਪਹਿਲ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ।

ਪ੍ਰਧਾਨ ਮੰਤਰੀ ਨੇ ਇਸ ਦਾ ਉਲੇਖ ਕੀਤਾ ਕਿ ਭਾਰਤ ਯੂਕ੍ਰੇਨ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਸਾਰੀਆਂ ਪਹਿਲਾਂ ਦਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਅੱਗੇ ਵਧਣ ਦੇ ਤਰੀਕੇ ਦੇ ਰੂਪ ਵਿੱਚ ਗੱਲਬਾਤ ਅਤੇ ਕੂਟਨੀਤੀ ਨੂੰ ਲੈ ਕੇ ਭਾਰਤ ਦੇ ਲਗਾਤਾਰ ਸੱਦੇ ਨੂੰ ਦੁਹਰਾਇਆ।

ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤ ਦੀ ਜੀ20 ਪ੍ਰਧਾਨਗੀ ਦੇ ਇੱਕ ਹਿੱਸੇ ਦੇ ਤਹਿਤ ਭਾਰਤ ਦੀਆਂ ਵਿਭਿੰਨ ਪਹਿਲਾਂ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਭਾਰਤ ਯਾਤਰਾ ਦੇ ਲਈ ਉਤਸੁਕ ਹਨ।

ਦੋਨੋਂ ਲੀਡਰਾਂ  ਨੇ ਆਪਸੀ ਸੰਪਰਕ ਨੂੰ ਬਣਾਈ ਰੱਖਣ ਨੂੰ ਲੈ ਕੇ ਵੀ ਸਹਿਮਤੀ ਵਿਅਕਤ ਕੀਤੀ ।

 

**********

 

ਡੀਐੱਸ/ਐੱਸਟੀ



(Release ID: 1931522) Visitor Counter : 105