ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 3 ਜੂਨ ਨੂੰ ਗੋਆ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ


ਇਹ ਦੇਸ਼ ਦੀ 19ਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ

ਵੰਦੇ ਭਾਰਤ ਟ੍ਰੇਨ ਲਗਭਗ ਸਾਢੇ ਸੱਤ ਘੰਟਿਆਂ ਵਿੱਚ ਮੁੰਬਈ ਅਤੇ ਗੋਆ ਦੇ ਦਰਮਿਆਨ ਦੀ ਯਾਤਰਾ ਨੂੰ ਪੂਰਾ ਕਰੇਗੀ, ਇਸ ਮਾਰਗ ਦੀ ਵਰਤਮਾਨ ਵਿੱਚ ਸਭ ਤੋਂ ਤੇਜ਼ ਟ੍ਰੇਨ ਦੀ ਤੁਲਨਾ ਵਿੱਚ, ਯਾਤਰਾ-ਅਵਧੀ ਵਿੱਚ ਲਗਭਗ ਇੱਕ ਘੰਟੇ ਦੀ ਬਚਤ ਹੋਵੇਗੀ

ਟ੍ਰੇਨ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰੇਗੀ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ

Posted On: 02 JUN 2023 1:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਜੂਨ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਮਡਗਾਓ ਰੇਲਵੇ ਸਟੇਸ਼ਨ ਤੋਂ ਗੋਆ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ’ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ, ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਮੁੰਬਈ – ਗੋਆ ਮਾਰਗ ਵਿੱਚ ਰੇਲ-ਸੰਪਰਕ ਵਿੱਚ ਸੁਧਾਰ ਕਰੇਗੀ ਅਤੇ ਖੇਤਰ ਦੇ ਲੋਕਾਂ ਨੂੰ ਤੇਜ਼ ਗਤੀ ਅਤੇ ਅਰਾਮ ਨਾਲ ਯਾਤਰਾ ਕਰਨ ਦਾ ਅਵਸਰ ਪ੍ਰਦਾਨ ਕਰੇਗੀ। ਇਹ ਦੇਸ਼ ਦੇ ਚਲਣ ਵਾਲੀ 19ਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ।

ਟ੍ਰੇਨ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਅਤੇ ਗੋਆ ਦੇ ਮਡਗਾਓ ਸਟੇਸ਼ਨ ਦੇ ਦਰਮਿਆਨ ਚਲੇਗੀ। ਇਹ ਟ੍ਰੇਨ ਇਸ ਯਾਤਰਾ ਨੂੰ ਲਗਭਗ ਸਾਢੇ ਸੱਤ ਘੰਟਿਆਂ ਵਿੱਚ ਪੂਰਾ ਕਰੇਗੀ, ਜਿਸ ਨਾਲ ਵਰਤਮਾਨ ਵਿੱਚ ਇਨ੍ਹਾਂ ਦੋਨੋਂ ਸਥਾਨਾਂ ਦੇ ਦਰਮਿਆਨ ਚਲਣ ਵਾਲੀ ਸਭ ਤੋਂ ਤੇਜ਼ ਟ੍ਰੇਨ ਦੀ ਤੁਲਨਾ ਵਿੱਚ, ਯਾਤਰਾ ਸਮੇਂ ਵਿੱਚ ਲਗਭਗ ਇੱਕ ਘੰਟੇ ਦੇ ਸਮੇਂ ਦੀ ਬਚਤ ਕਰਨ ਵਿੱਚ ਮਦਦ ਮਿਲੇਗੀ।

ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਅਤੇ ਕਵਚ ਤਕਨੀਕ ਸਮੇਤ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਸਵਦੇਸ਼ ਵਿੱਚ ਬਣੀ ਇਸ ਟ੍ਰੇਨ ਨਾਲ ਦੋਨੋਂ ਰਾਜਾਂ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ।

 

 

*******

ਡੀਐੱਸ/ਐੱਸਟੀ



(Release ID: 1929406) Visitor Counter : 67