ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 29 ਮਈ ਨੂੰ ਅਸਾਮ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਅਸਾਮ ਤੋਂ ਝੰਡੀ ਦਿਖਾ ਕੇ ਰਵਾਨਾ ਕਰਨਗੇ


ਵੰਦੇ ਭਾਰਤ ਐਕਸਪ੍ਰੈੱਸ, ਗੁਵਾਹਾਟੀ ਤੋਂ ਨਿਊ ਜਲਪਾਈਗੁੜੀ ਤੱਕ ਦੀ ਯਾਤਰਾ 5 ਘੰਟੇ 30 ਮਿੰਟ ਵਿੱਚ ਤੈਅ ਕਰੇਗੀ, ਜਦੋਕਿ ਮੌਜੂਦਾ ਸਭ ਤੋਂ ਤੇਜ਼ ਟ੍ਰੇਨ ਇਸ ਯਾਤਰਾ ਲਈ 6 ਘੰਟੇ 30 ਮਿੰਟ ਦਾ ਸਮਾਂ ਲੈਂਦੀ ਹੈ

ਪ੍ਰਧਾਨ ਮੰਤਰੀ ਨਵੇਂ ਬਿਜਲੀਕ੍ਰਿਤ ਸੈਕਸ਼ਨਾਂ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਬਣੇ ਡੇਮੂ/ਮੇਮੂ ਸ਼ੈੱਡ ਦਾ ਉਦਘਾਟਨ ਕਰਨਗੇ

Posted On: 28 MAY 2023 5:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਮਈ ਨੂੰ ਦੁਪਹਿਰ 12 ਵਜੇ ਅਸਾਮ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਝੰਡੀ ਦਿਖਾ ਕੇ ਰਵਾਨਾ ਕਰਨਗੇ ।

ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਖੇਤਰ ਦੇ ਲੋਕਾਂ ਨੂੰ ਤੇਜ਼ ਗਤੀ ਦੇ ਨਾਲ ਅਰਾਮ ਨਾਲ ਯਾਤਰਾ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ। ਇਸ ਨਾਲ ਪ੍ਰਦੇਸ਼ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਗੁਵਾਹਾਟੀ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਵਾਲੀ ਇਹ ਟ੍ਰੇਨ,  ਇਨ੍ਹਾਂ ਦੋ ਸਥਾਨਾਂ ਨੂੰ ਜੋੜਨ ਵਾਲੀ ਵਰਤਮਾਨ ਸਭ ਤੋਂ ਤੇਜ਼ ਟ੍ਰੇਨ ਦੀ ਤੁਲਨਾ ਵਿੱਚ,  ਯਾਤਰਾ-ਅਵਧੀ ਵਿੱਚ ਲਗਭਗ ਇੱਕ ਘੰਟੇ ਦੀ ਬੱਚਤ ਕਰੇਗੀ।  ਵੰਦੇ ਭਾਰਤ 5 ਘੰਟੇ 30 ਮਿੰਟ ਵਿੱਚ ਇਸ ਯਾਤਰਾ ਨੂੰ ਪੂਰਾ ਕਰੇਗੀ,  ਜਦੋਕਿ ਵਰਤਮਾਨ ਸਭ ਤੋਂ ਤੇਜ਼ ਟ੍ਰੇਨ ਇਸ ਯਾਤਰਾ ਨੂੰ ਪੂਰਾ ਕਰਨ ਵਿੱਚ 6 ਘੰਟੇ 30 ਮਿੰਟ ਦਾ ਸਮਾਂ ਲੈਂਦੀ ਹੈ ।

 

ਪ੍ਰਧਾਨ ਮੰਤਰੀ 182 ਰੂਟ ਕਿਲੋਮੀਟਰ ਦੇ ਨਵੇਂ ਬਿਜਲੀਕ੍ਰਿਤ (ਇਲੈਕਟ੍ਰੀਫਾਈਡ) ਰੇਲ-ਸੈਕਸ਼ਨਾਂ ਨੂੰ ਵੀ ਸਮਰਪਿਤ ਕਰਨਗੇ ।  ਇਨ੍ਹਾਂ ਨਾਲ ਟ੍ਰੇਨਾਂ ਨੂੰ ਤੇਜ਼ ਗਤੀ ਨਾਲ ਚਲਾਉਣ ਅਤੇ ਟ੍ਰੇਨਾਂ ਦੀ ਯਾਤਰਾ- ਅਵਧੀ ਵਿੱਚ ਕਮੀ ਲਿਆਉਣ ਦੇ ਨਾਲ ਪ੍ਰਦੂਸ਼ਣ ਮੁਕਤ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਨ੍ਹਾਂ ਨਾਲ ਇਲੈਕਟ੍ਰਿਕ ਟ੍ਰੈਕਸ਼ਨ ’ਤੇ ਚਲਣ ਵਾਲੀਆਂ ਟ੍ਰੇਨਾਂ ਵੀ ਮੇਘਾਲਿਆਂ ਵਿੱਚ ਐਂਟਰ  ਕਰਨ ਵਿੱਚ ਸਮਰੱਥ ਹੋਣਗੀਆਂ

ਪ੍ਰਧਾਨ ਮੰਤਰੀ ਅਸਾਮ ਦੇ ਲੁਮਡਿੰਗ ਵਿੱਚ ਇੱਕ ਨਵੇਂ ਬਣੇ ਡੇਮੂ/ਮੇਮੂ ਸ਼ੈੱਡ ਦਾ ਵੀ ਉਦਘਾਟਨ ਕਰਨਗੇ। ਇਹ ਨਵੀਂ ਸੁਵਿਧਾ ਇਸ ਖੇਤਰ ਵਿੱਚ ਪਰਿਚਾਲਿਤ ਡੇਮੂ  ਰੇਕਸ ਦੀ ਦੇਖ-ਰੇਖ ਕਰਨ ਵਿੱਚ ਸਹਾਇਕ ਹੋਵੇਗੀ,  ਜਿਸ ਦੇ ਨਾਲ ਬਿਹਤਰ ਪਰਿਚਾਲਨ ਸਮਰੱਥਾ ਹਾਸਲ ਹੋਵੇਗੀ

*****

 

 

ਡੀਐੱਸ/ਐੱਸਟੀ


(Release ID: 1928223) Visitor Counter : 119