ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ

Posted On: 20 MAY 2023 12:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀ-7 ਸਮਿਟ ਦੇ ਦੌਰਾਨ 20 ਮਈ, 2023 ਨੂੰ ਹਿਰੋਸ਼ਿਮਾ ਵਿੱਚ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ੍ਰੀ ਯੂਨ ਸੁਕ ਯੇਓਲ ਦੇ ਨਾਲ ਮੁਲਾਕਾਤ ਕੀਤੀ।


 

ਦੋਨਾਂ ਨੇਤਾਵਾਂ ਨੇ ਭਾਰਤ – ਕੋਰੀਆ ਗਣਰਾਜ ਦੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਵਿਸ਼ੇਸ਼ ਤੌਰ ‘ਤੇ ਵਪਾਰ ਅਤੇ ਨਿਵੇਸ਼, ਹਾਈ ਟੈਕਨੋਲੋਜੀ, ਆਈਟੀ ਹਾਰਡਵੇਅਰ ਮੈਨੂਫੈਕਚਰਿੰਗ, ਰੱਖਿਆ, ਸੈਮੀਕੰਡਕਟਰਸ ਅਤੇ ਸੰਸਕ੍ਰਿਤੀ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ।
 

ਦੋਨਾਂ ਨੇਤਾਵਾਂ ਨੇ ਦਰਜ ਕੀਤਾ ਕਿ ਦੋਨੋਂ ਦੇਸ਼ ਇਸ ਵਰ੍ਹੇ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਸਹਿਯੋਗ ਨੂੰ ਹੋਰ ਅਧਿਕ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ।


 

ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਪ੍ਰਧਾਨ ਮੰਤਰੀ ਦੀ ਜੀ-20 ਦੀ ਲੀਡਰਸ਼ਿਪ ਦੀ ਸਰਾਹਨਾ ਕੀਤੀ ਅਤੇ ਆਪਣਾ ਸਮਰਥਨ ਜਤਾਇਆ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਸਤੰਬਰ ਵਿੱਚ ਜੀ-20 ਨੇਤਾਵਾਂ ਦੇ ਸਮਿਟ ਦੇ ਲਈ ਰਾਸ਼ਟਰਪਤੀ ਯੂਨ ਦੀ ਭਾਰਤ ਯਾਤਰਾ ਦੀ ਉਮੀਦ ਜਤਾਈ।


 

ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਅਤੇ ਉਸ ਵਿੱਚ ਭਾਰਤ ਦੇ ਮਹੱਤਵ ਦਾ ਸੁਆਗਤ ਕੀਤਾ।

ਦੋਨੋਂ ਨੇਤਾਵਾਂ ਨੇ ਖੇਤਰੀ ਘਟਨਾਕ੍ਰਮਾਂ ‘ਤੇ ਵਿਚਾਰਾਂ ਦਾ ਸਕਾਰਾਤਮਕ ਅਦਾਨ-ਪ੍ਰਦਾਨ ਵੀ ਕੀਤਾ।

 

******

 

ਡੀਐੱਸ/ਐੱਸਟੀ



(Release ID: 1926018) Visitor Counter : 92