ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਡਾ. ਐੱਲ ਮੁਰੂਗਨ ਨੇ ਕਾਨਸ ਫਿਲਮ ਫੈਸਟੀਵਲ ਵਿਖੇ ਇੰਡੀਅਨ ਪੇਵੇਲੀਅਨ ਦਾ ਉਦਘਾਟਨ ਕੀਤਾ, ਕਿਹਾ-ਫ਼ਿਲਮਾਂ ਪੂਰੇ ਵਿਸ਼ਵ ਵਿੱਚ ਕਹਾਣੀ ਕਹਿਣ ਦੇ ਖੇਤਰ ਵਿੱਚ ਭਾਰਤ ਦੀ ਮਜ਼ਬੂਤੀ ਨੂੰ ਦਿਖਾਉਂਦੀਆਂ ਹਨ


ਵਿਸ਼ਵ ਨੇ ਭਾਰਤੀ ਰਚਨਾਤਾਮਕ ਅਤੇ ਸਮਰੱਥਾ ਦੇ ਸਿਰਫ਼ ਸਤ੍ਹਾ ਨੂੰ ਅਨਾਵਰਿਤ ਕੀਤਾ ਹੈ: ਸ਼੍ਰੀ ਅਨੁਰਾਗ ਠਾਕੁਰ

ਭਾਰਤ ਨੇ ਪਹਿਲੀ ਵਾਰ ਕਾਨਸ ਵਿੱਚ ਉੱਤਰ ਪੂਰਬ ਦੇ ਫਿਲਮ ਨਿਰਮਾਤਾਵਾਂ ਦੇ ਨਾਲ ਪ੍ਰਤੀਨਿਧੀ ਮੰਡਲ ਨੂੰ ਭੇਜਿਆ ਹੈ

ਸ਼੍ਰੀ ਅਨੁਰਾਗ ਠਾਕੁਰ ਨੇ ਕਾਨਸ ਵਿੱਚ ਕਲਾਸਿਕ ਸ਼੍ਰੇਣੀ ਦੇ ਤਹਿਤ ਚੁਣੀ ਗਈ ਮਣੀਪੁਰੀ ਫਿਲਮ ‘ਇਸ਼ਾਨੌ’ ਦੇ ਡਿਜੀਟਾਈਜ਼ੇਸ਼ਨ ਦਾ ਐਲਾਨ ਕੀਤਾ

Posted On: 17 MAY 2023 5:44PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਅੱਜ ਕਾਨਸ ਫਿਲਮ ਫੈਸਟੀਵਲ ਵਿੱਚ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ। ਇਸ ਅਵਸਰ ’ਤੇ ਫਰਾਂਸ ਵਿੱਚ ਭਾਰਤ  ਦੇ ਰਾਜਦੂਤ ਸ਼੍ਰੀ ਜਾਵੇਦ ਅਸ਼ਰਫ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਪ੍ਰਿਥੁਲ ਕੁਮਾਰ ਅਤੇ ਭਾਰਤੀ ਫਿਲਮ ਉਦਯੋਗ ਦੇ ਪ੍ਰਮੁਖ ਚੇਹਰੇ ਸ਼ਾਮਲ ਸਨ।

 

ਇਸ ਅਵਸਰ ’ਤੇ ਰਾਜ ਮੰਤਰੀ ਨੇ ਫਿਲਮੀ ਸਿਤਾਰਾਂ ਅਤੇ ਅਧਿਕਾਰੀਆਂ ਸਮੇਤ ਭਾਰਤ ਦੇ ਪ੍ਰਤੀਨਿਧੀਆਂ ਦੇ ਇੱਕਠ ਨੂੰ ਸੰਬੋਧਨ ਕੀਤਾ। ਡਾ. ਮੁਰੂਗਨ ਨੇ ਕਿਹਾ ਕਿ ਅੱਜ ਭਾਰਤ 50 ਤੋਂ ਵਧ ਭਾਸ਼ਾਵਾਂ ਵਿੱਚ 3,000 ਤੋਂ ਅਧਿਕ ਫ਼ਿਲਮਾਂ ਦੇ ਨਿਰਮਾਣ ਦੇ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਫਿਲਮ ਨਿਰਮਾਤਾ ਹੈ। ਇਹ ਫ਼ਿਲਮਾਂ ਕਹਾਣੀ ਕਹਿਣ ਨੂੰ ਲੈਕੇ ਪੂਰੇ ਵਿਸ਼ਵ ਵਿੱਚ ਭਾਰਤ ਦੀ ਮਜ਼ਬੂਤ ਸਥਿਤੀ ਦਾ ਇੱਕ ਸੰਦੇਸ਼ ਦਿੰਦੀਆਂ ਹਨ।

ਉਨ੍ਹਾਂ ਨੇ ਮੁਦੁਮਲਾਈ ਦੇ ਪ੍ਰਸਿੱਧ ਐਲੀਫੈਂਟ ਵਿਵਸਪਰਸ ਦਾ ਉਦਾਹਰਣ ਦੇ ਕੇ ਇਹ ਰੇਖਾਂਕਿਤ ਕੀਤਾ ਕਿ ਅੱਜ ਚੰਗੀ ਸਮਗਰੀ ਦੀ ਕੋਈ ਸੀਮਾ ਨਹੀਂ ਹੈ ਅਤੇ ਅਸੀਂ ਇੱਕ ਅਜਿਹਾ ਯੁਗ ਦੇਖ ਰਹੇ ਹਾਂ, ਜਿੱਥੇ ਭਾਰਤੀ ਸਮਗਰੀ ਦੀ ਪ੍ਰਕਿਰਤੀ ਸਥਾਨਕ ਤੋਂ ਗਲੋਬਲ ਹੋ ਰਹੀ ਹੈ।

ਡਾ. ਮੁਰੂਗਨ ਨੇ ਵਿਸ਼ਵ ਪੱਧਰ ’ਤੇ ਭਾਰਤੀ ਫ਼ਿਲਮਾਂ ਅਤੇ ਫਿਲਮ ਨਿਰਮਾਤਾਵਾਂ ਦੀ ਹਾਲੀਆ ਸ਼ਾਨਦਾਰ ਸਫ਼ਲਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਐਨੀਮੇਸ਼ਨ ਜਾਂ ਵੀਐੱਫਐਕਸ ਦੇ ਕ੍ਰੈਡਿਟ ਵਿੱਚ ਭਾਰਤੀ ਨਾਮ ਦੇ ਬਿਨਾਂ ਇੱਕ ਫਿਲਮ ਲੱਭਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਹਾਲੀਆ ਵਰ੍ਹਿਆਂ ਵਿੱਚ ਭਾਰਤੀ ਫਿਲਮ ਉਦਯੋਗ ਵਿੱਚ ਨਵੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਡਿਜ਼ੀਟਲ ਤੇ ਸਟ੍ਰੀਮਿੰਗ ਪਲੈਟਫਾਰਮਾਂ ਦੇ ਉਭਰਨ ਦੇ ਨਾਲ ਮਹੱਤਵਪੂਰਣ ਪਰਿਵਰਤਨ ਹੋਏ ਹਨ।

ਡਾ. ਮੁਰੂਗਨ ਨੇ ਦੱਸਿਆ ਕਿ ਭਾਰਤੀ ਮੀਡੀਆ ਅਤੇ ਮਨੋਰੰਜਨ ਖੇਤਰ ਸਾਲ 2023 ਵਿੱਚ 11.4 ਫੀਸਦੀ ਦੀ ਅਸਾਧਰਨ ਵਾਧਾ ਦਰ ਨੂੰ ਪ੍ਰਾਪਤ ਕਰਨ ਲਈ ਤਿਆਰ ਹੈ ਅਤੇ ਇਸ ਦੀ ਆਮਦਨ 2.36 ਲੱਖ ਕਰੋੜ ਰੁਪਏ ਦੇ ਚੌਂਕਾਨੇ ਵਾਲੇ ਪੱਧਰ ’ਤੇ ਪਹੁੰਚ ਗਈ ਹੈ। ਇਹ ਜ਼ਿਕਰਯੋਗ ਵਾਧਾ ਤੇਜ਼ੀ ਨਾਲ ਵਿਕਸਿਤ ਹੋ ਰਹੇ ਡਿਜ਼ੀਟਲ ਲੈਂਡਸਕੇਪ ਵਿੱਚ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਦੀ ਮਜ਼ਬੂਤੀ ਅਤੇ ਨਵੇਂ ਅਵਸਰ ਪੈਦਾ ਕਰਨ ਦੀ ਸਮਰੱਥਾ ਦਾ ਇੱਕ ਪ੍ਰਮਾਣ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਭਾਰਤ ਵਿੱਚ ਕੁੱਲ ਬਾਕਸ ਔਫਿਸ ਆਮਦਨ, ਸਾਲ 2021 ਦੀ ਆਮਦਨ ਦੀ ਤੁਲਨਾ ਵਿੱਚ 2022 ਵਿੱਚ ਲਗਭਗ ਤਿੰਨ ਗੁਣਾ ਵਧ ਕੇ 1.3 ਬਿਲੀਅਨ ਅਮਰੀਕੀ ਡਾਲਰ ਹੋ ਗਈ ਅਤੇ ਇਸ ਅੰਕੜੇ ਦੀ 2025 ਤੱਕ 2 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।

ਡਾ. ਮੁਰੂਗਨ ਨੇ ਭਾਰਤ ਵਿੱਚ ਫਿਲਮ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮੰਤਰਾਲੇ ਦੇ ਲਈ ਕੀਤੇ ਗਏ ਉਪਾਵਾਂ ਦਾ ਜ਼ਿਕਰ ਕੀਤਾ। ਡਾ. ਮੁਰੂਗਨ ਨੇ ਕਿਹਾ ਕਿ ਡਿਜ਼ੀਟਲ ਇੰਡੀਆ, ਸਟਾਰਟ ਅੱਪ ਇੰਡੀਆ, ਗ੍ਰਾਮੀਣ ਟੈਲੀਕਾਮ ਕਨੈਕਟੀਵਿਟੀ ਅਤੇ ਡੇਟਾ ਦੀ ਕਿਫਾਇਤੀ ਅਤੇ ਉਪਲਬਧਤਾ ਲਈ ਸਕਾਰਾਤਮਕ ਵਾਤਾਵਰਣ ਦਾ ਨਿਰਮਾਣ ਕਰਨ ਵਾਲੇ ਨੀਤੀਗਤ ਸੁਧਾਰਾਂ ਦੇ ਰਾਹੀਂ ਵੱਖ-ਵੱਖ ਪਹਿਲਾਂ ਇੱਕ ਰਚਨਾਤਮਕ ਅਰਥਵਿਵਸਥਾ ਦੀ ਮਜ਼ਬੂਤ ਨੀਂਹ ਤਿਆਰ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ, “ਆਈਟੀ ਖੇਤਰ ਦੀ ਸਾਡੀ ਵਿਸ਼ੇਸ਼ ਤਕਨੀਕੀ ਸਮਰੱਥਾ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਵੱਡੀ ਸੰਖਿਆ ਦੇ ਨਾਲ ਮਿਲ ਗਈ ਹੈ, ਜੋ ਭਾਰਤ ਨੂੰ ਗਲੋਬਲ ਸਿਨੇਮਾ ਲਈ ਸਮਗਰੀ ਨਿਰਮਾਤਾ ਵਜੋਂ ਸੇਵਾ ਕਰਨ ਲਈ ਸਭ ਤੋਂ ਅਨੁਕੂਲ ਬਣਾਉਂਦੀ ਹੈ। ਸਾਡੀ ਸਰਕਾਰ ਨੇ ਇਸ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਟਾਸਕ ਫੋਰਸ ਦਾ ਗਠਨ ਕੀਤਾ ਸੀ। ਇਸ ਤੋਂ ਇਲਾਵਾ ਏਵੀਜੀਸੀ ਲਈ ਇੱਕ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਵੀ ਪ੍ਰਸਤਾਵਿਤ ਹੈ।”

ਡਾ. ਮੁਰੂਗਨ ਨੇ ਭਾਰਤ ਨੂੰ ਵਿਦੇਸ਼ੀ ਫ਼ਿਲਮਾਂ ਲਈ ਇੱਕ ਆਕਰਸ਼ਨ ਫਿਲਮ ਸਥਾਨ ਦੇ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਸ਼ੂਟਿੰਗ, ਸਹਿ-ਨਿਰਮਾਣ, ਐਨੀਮੇਸ਼ਨ ਅਤੇ ਘੱਟ ਲਾਗਤ ਵਾਲੇ ਪੋਸਟ-ਪ੍ਰੋਡਕਸ਼ਨ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਫਿਲਮ ਉਦਯੋਗ ਲਈ ਇੱਕ ਆਕਰਸ਼ਕ ਸਥਾਨ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ।

ਡਾ. ਮੁਰੂਗਨ ਨੇ ਉਮੀਦ ਜ਼ਾਹਰ ਕੀਤੀ ਕਿ ਪਿਛਲੇ ਸਾਲ ਕਾਨਸ ਵਿੱਚ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੁਆਰਾ ਫਿਲਮ ਪ੍ਰੋਤਸਾਹਨ ਦੇ ਐਲਾਨ ਤੋਂ ਬਾਅਦ ਕਾਨਸ-2023 ਵਿੱਚ ਭਾਰਤ ਦੀ ਸ਼ਾਨਦਾਰ ਮੌਜੂਦਗੀ ਇਸ ਪ੍ਰਗਤੀ ਨੂੰ ਹੋਰ ਅੱਗੇ ਲੈ ਜਾਵੇਗੀ। ਭਾਰਤ ਦੀ ਜੀ-20 ਪ੍ਰਧਾਨਗੀ ਦੀ ਤਿਆਰੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਅਸੀਂ ਸੰਸਕ੍ਰਿਤੀ ਅਤੇ ਟੂਰਿਜ਼ਮ ਦੇ ਮਹੱਤਵ ’ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ।

ਸਾਡਾ ਉਦੇਸ਼ ਸੰਸਕ੍ਰਿਤੀ ਨੂੰ ਸਮਾਵੇਸ਼ੀ, ਸਥਾਈ ਸਮਾਜਿਕ-ਆਰਥਿਕ ਸੁਧਾਰ ਅਤੇ ਵਿਕਾਸ ਲਈ ਇੱਕ ਪ੍ਰੇਰਕ ਸ਼ਕਤੀ ਵਜੋਂ ਸਥਾਪਿਤ ਕਰਨ ਨੂੰ ਲੈ ਕੇ ਮੀਡੀਆ ਅਤੇ ਮਨੋਰੰਜਨ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ, ਜੋ ਸਾਰੀਆਂ ਲਈ ਉੱਜਵਲ ਭਵਿੱਖ ਦਾ ਮਾਰਗ ਤਿਆਰ ਕਰਦਾ ਹੈ। ਇੱਕ ਪ੍ਰਿਥਵੀ-ਇੱਕ ਪਰਿਵਾਰ-ਇੱਕ ਭਵਿੱਖ ਹੀ ਅੱਗੇ ਵਧਣ ਦਾ ਨਿਸ਼ਚਿਤ ਰਸਤਾ ਹੈ।”

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇੱਕ ਵੀਡੀਓ  ਸੰਦੇਸ਼ ਰਾਹੀਂ ਇੱਕਠ ਨੂੰ ਸੰਬੋਧਨ ਕੀਤਾ। ਆਪਣੇ ਸੰਦੇਸ਼ ਵਿੱਚ ਮੰਤਰੀ ਨੇ ਕਿਹਾ ਕਿ ‘ਕਾਨਸ ਫਿਲਮ ਫੈਸਟੀਵਲ’ ਨੇ ਨਾ ਸਿਰਫ਼ ਸਾਡੀ ਸਿਨੇਮਿਕ ਉੱਤਮਤਾ ਨੂੰ ਉਤਸ਼ਾਹਿਤ ਕੀਤਾ ਹੈ ਬਲਕਿ, ਭਾਰਤ-ਫਰਾਂਸ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਵੀ ਆਪਣੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਇਸ ਸਾਲ ਪਹਿਲੀ ਵਾਰ ਅਸੀਂ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾਵਾਂ ਦੇ ਇੱਕ ਅਧਿਕਾਰਿਤ ਪ੍ਰਤੀਨਿਧੀ ਮੰਡਲ ਨੂੰ ਭੇਜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਦੇਸ਼ ਦੇ ਅੰਦਰ ਫਿਲਮ ਨਿਰਮਾਣ ਵਿੱਚ ਖੇਤਰੀ ਵਿਭਿੰਨਤਾ ਨੂੰ ਮਾਨਤਾ ਅਤੇ ਉਤਸ਼ਾਹਿਤ ਕਰਦੇ ਹਾਂ, ਅਜਿਹੀ ਸਥਿਤੀ ਵਿੱਚ ਇਹ ਵਿਚਾਰ ਕਾਨਸ ਵਿੱਚ ਭਾਰਤ ਦੀ ਸਮ੍ਰਿੱਧ ਸਿਨੇਮਾਈ ਸੰਸਕ੍ਰਿਤੀ ਦੀ ਗਹਿਰਾਈ ਅਤੇ ਵਿਭਿੰਨਤਾ ਲਿਆਉਣ ਲਈ ਹੈ। ਉਨ੍ਹਾਂ ਨੇ ਸਰੋਤਿਆਂ ਨੂੰ ਸੂਚਿਤ ਕੀਤਾ ਕਿ ਨੈਸ਼ਨਲ ਫਿਲਮ ਆਰਕਾਈਵ ਆਵ੍ ਇੰਡੀਆ ਨੇ ਇਸ ਸਾਲ ਕਾਨਸ ਕਲਾਸਿਕ ਸੈਕਸ਼ਨ ਵਿੱਚ ਚੁਣੀ ਗਈ ਮਣੀਪੁਰੀ ਭਾਸ਼ਾ ਦੀ ਫਿਲਮ ‘ਇਸ਼ਾਨੌ’ ਦੇ ਨੈਗੇਟਿਵ ਦਾ ਡਿਜੀਟਲੀਕਰਣ ਕਰ ਦਿੱਤਾ ਹੈ।

ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ 3 ਵੱਖ-ਵੱਖ ਸ਼੍ਰੇਣੀਆਂ ਵਿੱਚ 3 ਫ਼ਿਲਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ 2 ਨੂੰ ਔਸਕਰ ਪ੍ਰਾਪਤ ਹੋਇਆ-ਇਸ ਨਾਲ ਵਿਸ਼ਵ ਨੇ ਭਾਰਤੀ ਫਿਲਮ ਉਦਯੋਗ ਦੀ ਰਚਨਾਤਮਕਤਾ, ਸਮਗਰੀ ਅਤੇ ਤਕਨੀਕੀ ਸਮਰੱਥਾਵਾਂ ਨੂੰ ਦੇਖਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦਮਦਾਰ ਕਹਾਣੀ, ਉੱਚਪੱਧਰੀ ਕੌਸ਼ਲ-ਅਧਾਰਿਤ ਸਮਗਰੀ ਨਿਰਮਾਣ ਅਤੇ ਪੋਸਟ-ਪ੍ਰੋਡਕਸ਼ਨ ਸਮਰੱਥਾਵਾਂ ਅਤੇ 16 ਦੇਸ਼ਾਂ ਦੇ ਨਾਲ ਸਹਿ-ਨਿਰਮਾਣ ਸੰਧੀਆਂ ਦੇ ਨਾਲ, ਭਾਰਤ ਪੂਰੇ ਵਿਸ਼ਵ ਵਿਚ ਫਿਲਮ ਨਿਰਮਾਤਾਵਾਂ ਲਈ ਇੱਕ ਆਕਰਸ਼ਕ ਸਥਾਨ ਵਜੋਂ ਉਭਰਿਆ ਹੈ।

ਇਸ ਨਾਲ ਫਰਾਂਸ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਜਾਵੇਦ ਅਸ਼ਰਫ ਨੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਾਨਸ ਅਤ ਹੋਰ ਫੈਸਟੀਵਲਾਂ ਵਿੱਚ ਇੱਕ ਵੱਡੀ ਅਤੇ ਅਧਿਕ ਸੰਗਠਿਤ ਮੌਜੂਦਗੀ ਦੇ ਨਾਲ ਭਾਰਤੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਅਧਿਕ ਉਤਸ਼ਾਹਜਨਕ ਦ੍ਰਿਸ਼ਟੀਕੋਣ ਦਾ ਸੱਦਾ ਦਿੱਤਾ। ਸ਼੍ਰੀ ਅਸ਼ਰਫ ਨੇ ਅੱਗੇ ਕਿਹਾ ਕਿ ਲੋਕਾਂ ਦੀ ਵੱਡੀ ਸੰਖਿਆ ਵਿੱਚ ਮੌਜੂਦਗੀ ਭਾਰਤੀ ਸਿਨੇਮਾ ਦੇ ਪੱਧਰ ਅਤੇ ਮਜ਼ਬੂਤੀ ਦੇ ਨਾਲ ਨਿਆਂ ਕਰੇਗੀ।

ਕਾਨਸ ਫਿਲਮ ਫੈਸਟੀਵਲ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਗੁਇਲੋਮ ਐਸਮੀਓਲ ਨੇ ਕਿਹਾ ਕਿ ਇੱਕ ਮਜ਼ਬੂਤ ਬਾਜ਼ਾਰ ਹੋਣ ਦੇ ਨਾਲ ਫਿਲਮ ਉਦਯੋਗ ਦੇ ਪੱਧਰ ਨੂੰ ਦੇਖਦੇ ਹੋਏ ਭਾਰਤ ਗਲੋਬਲ ਫਿਲਮ ਉਦਯੋਗ ਲਈ ਇੱਕ ਮਹੱਤਵਪੂਰਨ ਦੇਸ਼ ਹੈ।

ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਦੌਰਾਨ ਨਵੰਬਰ, 2023 ਵਿੱਚ ਗੋਆ ਵਿੱਚ ਆਯੋਜਿਤ ਹੋਣ ਵਾਲੇ 54ਵੇਂ ਭਾਰਤੀ ਫਿਲਮ ਫੈਸਟੀਵਲ ਦੇ ਪੋਸਟਰ ਅਤੇ ਟ੍ਰੇਲਰ ਦਾ ਉਦਘਾਟਨ ਵੀ ਕੀਤਾ ਗਿਆ।

 

76ਵੇਂ ਕਾਨਸ ਫਿਲਮ ਫੈਸਟੀਵਲ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਦਾ ਵੀਡੀਓ ਸੰਦੇਸ਼

ਨਸਸਕਾਰ!

76ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਇੰਡੀਆ ਪਵੇਲੀਅਨ ਦੇ ਉਦਘਾਟਨ ਲਈ ਅੱਜ ਇੱਥੇ ਮੌਜੂਦ ਹੋਏ ਸਾਡੇ ਪ੍ਰਤੀਨਿਧੀਆਂ, ,ਸਨਮਾਨਿਤ ਪਤਵੰਤੇ, ਮਹਿਮਾਨਾਂ ਅਤੇ ਸਿਨੇਮਾ ਦੀ ਦੁਨੀਆ ਦੇ ਦੋਸਤਾਂ ਦਾ ਨਿੱਘਾ ਸੁਆਗਤ ਕਰਦਾ ਹਾਂ।

ਮੈਂ ਨਿੱਜੀ ਤੌਰ ’ਤੇ ਤੁਹਾਡੇ ਸਾਰਿਆਂ ਦੇ ਨਾਲ ਉੱਥੇ ਮੌਜੂਦ ਰਹਿਣਾ ਪਸੰਦ ਕਰਦਾ ਹਾਂ, ਪਰ ਮੇਰੇ ਰੁਝੇਵਿਆਂ ਕਾਰਨ ਇਹ ਸੰਭਵ ਨਹੀਂ ਹੋ ਪਾਇਆ। ਇਸ ਕਰਕੇ ਮੈਂ ਟੈਕਨੋਲੋਜੀ ਦਾ ਅਧਿਕਤਮ ਲਾਭ ਉਠਾ ਕੇ ਤੁਹਾਡੇ ਵਿਚਕਾਰ ਹਾਂ।

ਭਾਰਤ ਬਹੁ-ਸੱਭਿਆਚਾਰਕ ਅਨੁਭਵਾਂ ਦਾ ਇੱਕ ਦਿਲਚਸਪ ਅਤੇ ਗੁੰਝਲਦਾਰ ਰੂਪ ਹੈ। ਅਸੀਂ ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਵਿੱਚੋਂ ਇੱਕ ਹੋਣ, ਪ੍ਰਾਚੀਨ ਗਿਆਨ ਦੇ ਵਿਭਿੰਨ ਵਿਚਾਰਾਂ, ਆਰਕੀਟੈਕਚਰ, ਕਮਾਲ ਦੀ ਵਿਰਾਸਤ, ਸਦੀਵੀ ਪਰੰਪਰਾਵਾਂ, ਅਣਗਿਣਤ ਆਕਰਸ਼ਣ, ਸਮ੍ਰਿੱਧ ਸੰਸਕ੍ਰਿਤੀ ਅਤੇ ਰਚਨਾਤਮਕ ਕਲਾ ਦੇ ਮਿਲਣ ਸਥਾਨ ਹੋਣ ’ਤੇ ਮਾਣ ਅਨੁਭਵ ਕਰਦੇ ਹਾਂ।

ਸਿਨੇਮਾ ਨੇ ਭਾਰਤ ਦੇ ਡੂੰਘੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਅਭਿਆਨ ਅਤੇ ਵਿਕਾਸ ਨੂੰ ਸਫ਼ਲਤਾਪੂਰਵਕ ਅਪਣਾਇਆ ਹੈ ਅਤੇ ਇਸ ਦਾ ਵਰਣਨ ਕੀਤਾ ਹੈ । ਅਤੇ ‘ਕਾਨਸ ਫੈਸਟੀਵਲ’ ਨੇ ਨਾ ਸਿਰਫ਼ ਸਾਡੀ ਸਿਨੇਮਾਈ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕੀਤਾ ਹੈ ਬਲਕਿ, ਭਾਰਤ-ਫਰਾਂਸ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਪਿਛਲੇ ਸਾਲ ਇਸ ਫਿਲਮ ਫੈਸਟੀਵਲ ਵਿੱਚ ਸਾਡਾ ਦੇਸ਼ ਪਹਿਲਾ ‘ਕੰਟਰੀ ਆਵ੍ ਆਨਰ’ ਸੀ, ਜਿੱਥੇ ਅਸੀਂ ਫਿਲਮ ਨਿਰਮਾਤਾਵਾਂ ਅਤੇ ਸਮਗਰੀ ਨਿਰਮਾਤਾਵਾਂ ਨੂੰ ਭਾਰਤ ਆਉਣ ਅਤੇ ਸ਼ੂਟਿੰਗ ਕਰਨ ਨੂੰ ਲੈ ਕੇ ਪ੍ਰੋਤਸਾਹਿਤ ਕਰਨ ਲਈ ਦੋ ਯੋਜਨਾਵਾਂ ਦਾ ਐਲਾਨ ਕੀਤਾ ਸੀ। ਇਹ ਯੋਜਨਾਵਾਂ ਸਨ-ਆਡੀਓ-ਵਿਜ਼ੂਅਲ ਸਹਿ-ਨਿਰਮਾਣ ਲਈ ਪ੍ਰੋਤਸਾਹਨ ਯੋਜਨਾ ਅਤੇ ਭਾਰਤ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਲਈ ਪ੍ਰੋਤਸਾਹਨ ਯੋਜਨਾ।

ਇਸ ਸਾਲ ਇੰਡੀਆ ਪਵੇਲਿਅਨ ਦਾ ਉਦੇਸ਼ ਸਮਗਰੀ ਵਿਕਾਸ ਅਤੇ ਪੋਸਟ-ਪ੍ਰੋਡਕਸ਼ਨ ਕੌਸ਼ਲ ਵਿੱਚ ਸਾਡੀ ਸਮਰੱਥਾ ਦਾ ਲਾਭ ਉਠਾ ਕੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਪ੍ਰਦਰਸ਼ਿਤ ਕਰਨਾ ਹੈ।

ਇਸ ਸਾਲ ਪਹਿਲੀ ਵਾਰ ਅਸੀਂ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੇ ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾਵਾਂ ਦਾ ਇੱਕ ਅਧਿਕਾਰਿਤ ਪ੍ਰਤੀਨਿਧੀ ਮੰਡਲ ਭੇਜਿਆ ਹੈ। ਅਸੀਂ ਘਰ ਵਿੱਚ ਫਿਲਮ ਨਿਰਮਾਣ ਵਿੱਚ ਖੇਤਰੀ ਵਿਭਿੰਨਤਾ ਨੂੰ ਮਾਨਤਾ ਦਿੰਦੇ ਅਤੇ ਉਤਸ਼ਾਹਿਤ ਕਰਦੇ ਹਾਂ, ਅਜਿਹੇ ਵਿੱਚ ਇਹ ਵਿਚਾਰ ਤੁਹਾਡੇ ਸਾਹਮਣੇ ਸਾਡੇ ਦੇਸ਼ ਦੀ ਸਮ੍ਰਿੱਧ ਸਿਨੇਮਾਈ ਸੰਸਕ੍ਰਿਤੀ ਦੀ ਗਹਿਰਾਈ ਅਤੇ ਵਿਭਿੰਨਤਾ ਨੂੰ ਪੇਸ਼ ਕਰਨ ਲਈ ਹੈ।

ਮੈਨੂੰ ਤੁਹਾਡੇ ਨਾਲ ਇਹ ਜਾਣਕਾਰੀ ਸਾਂਝਾ ਕਰਦੇ ਹੋਏ ਖੁਸ਼ੀ ਹੋ  ਰਹੀ ਹੈ ਕਿ ਭਾਰਤ ਸਰਕਾਰ ਦੁਆਰਾ ਵਿੱਤਪੋਸ਼ਿਤ ਸੰਗਠਨ-ਨੈਸ਼ਨਲ ਫਿਲਮ ਆਰਕਾਈਵ ਆਵ੍ ਇੰਡੀਆ (ਐੱਨਐੱਫਏਆਈ) ਨੇ ਇਸ ਸਾਲ ਕਾਨਸ ਕਲਾਸਿਕ ਸੈਕਸ਼ਨ ਵਿਚ ਚੁਣੀ ਗਈ ਮਣੀਪੁਰੀ ਭਾਸ਼ਾ ਦੀ ਫਿਲਮ ‘ਇਸ਼ਾਨੌ’ ਦੇ ਨੈਗੇਟਿਵ ਦਾ ਡਿਜਟਲੀਕਰਣ ਕੀਤਾ ਹੈ।

ਇੱਕ ਵਾਰ ਫਿਰ ਇਸ ਸਾਲ ਭਾਰਤ ਨੇ ਸਾਡੇ ਦੇਸ਼ ਦੀ ਸਿਨੇਮਾਈ ਉਤਕ੍ਰਿਸ਼ਟਤਾ, ਤਕਨੀਕੀ ਕੌਸ਼ਲ, ਸਮੁਚੇ ਸਭਿਆਚਾਰ ਅਤੇ ਕਹਾਣੀ ਕਹਿਣ ਦੀ ਸ਼ਾਨਦਾਰ ਵਿਰਾਸਤ ਨੂੰ ਦਿਖਾ ਕੇ ਵਿਸ਼ਵਵਿਆਪੀ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। 3 ਵੱਖ-ਵੱਖ ਸ਼੍ਰੇਣੀਆਂ ਵਿੱਚ 2 ਫਿਲਮਾਂ ਨੂੰ ਸ਼ੌਰਟਲਿਸਟ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ 2 ਨੂੰ ਔਸਕਰ ਪ੍ਰਾਪਤ ਹੋਇਆ-ਇਸ ਨਾਲ ਵਿਸ਼ਵ ਨੇ ਭਾਰਤੀ ਫਿਲਮ ਉਦਯੋਗ ਦੀ ਰਚਨਾਤਮਕਤਾ, ਸਮਗਰੀ ਅਤੇ ਤਕਨੀਕੀ ਸਮਰੱਥਾਵਾਂ ਨੂੰ ਦੇਖਿਆ ਹੈ।

 

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਭਾਰਤ ਸਰਕਾਰ ਫਿਲਮਾਂਕਣ ਲਈ ਸਿੰਗਲ-ਵਿੰਡੋ ਸੁਵਿਧਾ ਅਤੇ ਸਵੀਕ੍ਰਿਤੀ ਅਤੇ ਏਵੀਜੀਸੀ ’ਤੇ ਇੱਕ ਟਾਸਕ ਫੋਰਸ ਸਥਾਪਿਤ ਕਰਨ ਵਰਗੇ ਉਪਾਵਾਂ ਦੇ ਜ਼ਰੀਏ ਫਿਲਮ ਖੇਤਰ ਵਿੱਚ ਅਵਸਰਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਵਿਸਤਾਰਿਤ ਕਰਨ ਲਈ ਕੰਮ ਕਰ ਰਹੀ ਹੈ।

ਦਮਦਾਰ ਕਹਾਣੀ, ਉੱਚ ਪੱਧਰੀ ਕੌਸ਼ਲ-ਅਧਾਰਿਤ ਸਮਗਰੀ ਨਿਰਮਾਣ ਅਤੇ ਪੋਸਟ-ਪ੍ਰੋਡਕਸ਼ਨ ਸਮਰੱਥਾਵਾਂ ਅਤੇ 16 ਦੇਸ਼ਾਂ ਦੇ ਨਾਲ ਸਹਿ-ਨਿਰਮਾਣ ਸੰਧੀਆਂ ਦੇ ਨਾਲ, ਭਾਰਤ ਪੂਰੇ ਵਿਸ਼ਵ ਵਿੱਚ ਫਿਲਮ ਨਿਰਮਾਤਾਵਾਂ ਲਈ ਇੱਕ ਆਕਰਸ਼ਕ ਸਥਾਨ ਵਜੋਂ ਉਭਰਿਆ ਹੈ।

ਮੈਨੂੰ ਵਿਸ਼ਵਾਸ ਹੈ ਕਿ ਇਸ ਫਿਲਮ ਫੈਸਟੀਵਲ ਵਿੱਚ ਇੰਡੀਆ ਪਵੇਲੀਅਨ ਰਚਨਾਤਮਕਤਾ ਅਤੇ ਸਮਗਰੀ ਨਿਰਮਾਣ ’ਤੇ ਨਵੇਂ ਸੰਵਾਦਾਂ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਭਾਰਤ ਤੇ ਵਿਸ਼ਵ ਦੇ ਦਰਮਿਆਨ ਫਿਲਮ ਸਹਿ-ਨਿਰਮਾਣ, ਸਹਿਯੋਗ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

ਅੱਜ ਭਾਰਤ ਮੌਕਿਆਂ ਦਾ ਇੱਕ ਸੁਖਦ ਸਥਾਨ ਉਪਲਬਧ ਕਰਵਾਉਂਦਾ ਹੈ ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਕਹਾਣੀਕਾਰਾਂ ਦੀ ਇਹ ਭੂਮੀ, ਸਿਨੇਮਾਈ ਦੁਨੀਆ ਦੀ ਲਾਈਮਲਾਈਟ ਵਿੱਚ ਹੈ।

ਮੈਂ ਇਸ ਸਾਲ ਦੇ ਅੰਤ ਵਿੱਚ ਗੋਆ ਵਿੱਚ ਆਯੋਜਿਤ ਹੋਣ ਵਾਲੇ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਆਈਐੱਫਐੱਫਆਈ 54) ਵਿੱਚ ਤੁਹਾਨੂੰ ਸਾਰਿਆਂ ਨੂੰ ਦੇਖਣ ਲਈ ਉਤਸੁਕ ਹਾਂ।

ਧੰਨਵਾਦ !

ਜੈ ਹਿੰਦ.

ਜੈ ਭਾਰਤ !

 

****

 

ਸੌਰਭ ਸਿੰਘ



(Release ID: 1925337) Visitor Counter : 111