ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਵਿਖੇ ਜਨ ਸ਼ਕਤੀ ਕਲਾ ਪ੍ਰਦਰਸ਼ਨੀ ਦਾ ਦੌਰਾ ਕੀਤਾ


ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ

प्रविष्टि तिथि: 14 MAY 2023 2:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਵਿਖੇ ਜਨ ਸ਼ਕਤੀ ਕਲਾ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਦਰਸ਼ਨੀ ਵਿੱਚ ਮਨ ਕੀ ਬਾਤ ਦੇ ਕੁਝ ਪ੍ਰਸੰਗਾਂ (ਥੀਮਾਂ) ‘ਤੇ ਕਲਾ ਦੇ ਅਦਭੁਤ ਨਮੂਨਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ; 

‘‘ਦਿੱਲੀ ਵਿੱਚ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਵਿਖੇ ਜਨ ਸ਼ਕਤੀ ਦਾ ਦੌਰਾ ਕੀਤਾ। ਇਹ ਮਨ ਕੀ ਬਾਤ ਦੇ ਕੁਝ ਪ੍ਰਸੰਗਾਂ (ਥੀਮਾਂ) ‘ਤੇ ਕਲਾ ਦੇ ਅਦਭੁਤ ਨਮੂਨਿਆਂ ਦੀ ਪ੍ਰਦਰਸ਼ਨੀ ਹੈ। ਮੈਂ ਉਨ੍ਹਾਂ ਸਾਰੇ ਕਲਾਕਾਰਾਂ ਨੂੰ ਵਧਾਈਆਂ ਦਿੰਦਾ ਹਾਂ ਜਿਨ੍ਹਾਂ ਨੇ ਆਪਣੀ ਰਚਨਾਤਮਕਤਾ ਨਾਲ ਪ੍ਰਦਰਸ਼ਨੀ ਨੂੰ ਸਮ੍ਰਿੱਧ ਕੀਤਾ ਹੈ।’’

ਪ੍ਰਦਰਸ਼ਨੀ ਦੀਆਂ ਕੁਝ ਹੋਰ ਤਸਵੀਰਾਂ ਨੂੰ ਸਾਝਾਂ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ, ‘‘ਇਹ ਹਨ ਦਿੱਲੀ ਵਿੱਚ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਵਿਖੇ ਜਨ ਸ਼ਕਤੀ ਪ੍ਰਦਰਸ਼ਨੀ ਦੀਆਂ ਇਹ ਹਨ ਕੁਝ ਹੋਰ ਝਲਕੀਆਂ। ’’

 

 

ਹੋਰ ਵੇਰਵੇ ਲਈ:   https://pib.gov.in/PressReleseDetailm.aspx?PRID=1924012

 

***

ਡੀਐੱਸ/ਟੀਐੱਸ 


(रिलीज़ आईडी: 1924244) आगंतुक पटल : 162
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam