ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ (ਡਬਲਿਊਸੀਡੀ) ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਦੇ ਤਹਿਤ "ਪੋਸ਼ਣ ਭੀ, ਪੜ੍ਹਾਈ ਭੀ", ਨਾਮਕ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪ੍ਰੋਗਰਾਮ ਲਾਂਚ ਕੀਤਾ; ਕਿਹਾ ਕਿ ਸਰਕਾਰ ਐੱਨਈਪੀ ਦੇ ਤਹਿਤ ਪਛਾਣੇ ਗਏ ਮੁੱਖ ਵਿਕਾਸ ਖੇਤਰਾਂ ਵਿੱਚ ਹੁਨਰ ਨਿਰਮਾਣ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ

Posted On: 12 MAY 2023 10:04AM by PIB Chandigarh

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ (ਡਬਲਿਊਸੀਡੀ), ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ 10 ਮਈ 2023 ਨੂੰ ਵਿਗਿਆਨ ਭਵਨ ਵਿਖੇ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਨੂੰ ਮਜ਼ਬੂਤ ​​ਕਰਨ ਲਈ ਆਯੋਜਿਤ ਇੱਕ ਰਾਸ਼ਟਰੀ ਸਮਾਗਮ ਦੌਰਾਨ, ਸ਼੍ਰੀ ਮੁੰਜਪਾਰਾ ਮਹਿੰਦਰਭਾਈ, ਰਾਜ ਮੰਤਰੀ ਐੱਮਡਬਲਿਊਸੀਡੀ;  ਸ਼੍ਰੀ ਇੰਦਰਵਰ ਪਾਂਡੇ, ਸਕੱਤਰ (ਡਬਲਿਊਸੀਡੀ) ਅਤੇ ਸ਼੍ਰੀ ਸੰਜੇ ਕੌਲ, ਮੰਤਰਾਲੇ ਦੀ ਈਸੀਸੀਈ ਟਾਸਕ ਫੋਰਸ ਦੇ ਚੇਅਰਪਰਸਨ ਦੀ ਮੌਜੂਦਗੀ ਵਿੱਚ "ਪੋਸ਼ਣ ਭੀ, ਪੜ੍ਹਾਈ ਭੀ", ਯਾਨੀ "ਪੋਸ਼ਣ ਦੇ ਨਾਲ ਸਿੱਖਿਆ" ਦੀ ਸ਼ੁਰੂਆਤ ਕੀਤੀ।

 

 

ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ 800 ਤੋਂ ਵੱਧ ਸੂਬਾ ਪ੍ਰਤੀਨਿਧਾਂ, ਆਈਸੀਡੀਐੱਸ ਕਾਰਜਕਰਤਾਵਾਂ, ਸੀਡੀਪੀਓਜ਼, ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਦੀ ਮੌਜੂਦਗੀ ਵਿੱਚ, ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ 2020 (ਐੱਨਈਪੀ) ਦੇ ਤਹਿਤ ਪਛਾਣੇ ਗਏ ਮੁੱਖ ਵਿਕਾਸ ਖੇਤਰਾਂ ਜਿਵੇਂ ਕਿ, ਸਰੀਰਕ/ਮੋਟਰ, ਬੋਧਾਤਮਕ, ਸਮਾਜਿਕ-ਭਾਵਨਾਤਮਕ-ਨੈਤਿਕ, ਸੱਭਿਆਚਾਰਕ/ਕਲਾਤਮਕ, ਅਤੇ ਸੰਚਾਰ ਅਤੇ ਸ਼ੁਰੂਆਤੀ ਭਾਸ਼ਾ, ਸਾਖਰਤਾ ਅਤੇ ਸੰਖਿਆ ਦੇ ਵਿਕਾਸ ਦੇ ਮੁੱਖ ਖੇਤਰਾਂ ਵਿੱਚ ‘ਪੋਸ਼ਣ ਭੀ, ਪੜ੍ਹਾਈ ਭੀ' ਦੇ ਤਹਿਤ ਉਨ੍ਹਾਂ ਦੇ ਹੁਨਰ ਨਿਰਮਾਣ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, 6 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ ਜੋ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਸਥਾਪਿਤ ਈਸੀਸੀਈ ਟਾਸਕਫੋਰਸ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਹੈ। ਟਾਸਕ ਫੋਰਸ ਦੀਆਂ ਸਿਫਾਰਿਸ਼ਾਂ ਰਾਜ ਸਰਕਾਰਾਂ, ਮਾਹਿਰਾਂ ਅਤੇ ਸਭ ਤੋਂ ਮਹੱਤਵਪੂਰਨ ਤੌਰ 'ਤੇ ਮਾਪਿਆਂ ਅਤੇ ਕਮਿਊਨਿਟੀ ਨਾਲ ਵਿਆਪਕ ਸਲਾਹ-ਮਸ਼ਵਰੇ ਦਾ ਨਤੀਜਾ ਸਨ।

 

 

ਨਵੀਂ ਅਧਿਆਪਨ ਸਮੱਗਰੀ (ਟੀਐੱਲਐੱਮ) ਅਤੇ ਵਿਧੀਆਂ ਬਾਰੇ ਬੋਲਦੇ ਹੋਏ, ਕੇਂਦਰੀ ਮੰਤਰੀ ਨੇ ਦੱਸਿਆ ਕਿ ਈਸੀਸੀਈ ਸਮੱਗਰੀ ਅਤੇ ਆਡੀਓ-ਵਿਜ਼ੂਅਲ ਸਮੱਗਰੀ ਦੀ 10,000 ਤੋਂ ਵੱਧ ਭਾਈਚਾਰਿਆਂ ਵਿੱਚ 1.5 ਮਿਲੀਅਨ ਮਾਪਿਆਂ ਨਾਲ 1 ਲੱਖ ਗਤੀਵਿਧੀਆਂ ਰਾਹੀਂ ਜਾਂਚ ਕੀਤੀ ਗਈ ਹੈ। ਉਨ੍ਹਾਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਤੇ ਰਾਜਾਂ ਵਿੱਚ ਸਬੰਧਿਤ ਵਿਭਾਗਾਂ ਦੇ ਸਹਿਯੋਗ ਨਾਲ ਸੰਮਲਿਤ ਟੀਚਿੰਗ ਲਰਨਿੰਗ ਸਮੱਗਰੀ ਨੂੰ ਵਿਕਸਿਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਦਿਵਿਆਂਗ ਬੱਚਿਆਂ ਲਈ ਈਸੀਸੀਈ ਵਿੱਚ ਵਿਧੀਆਂ ਵਿਕਸਿਤ ਕੀਤੀਆਂ ਜਾ ਸਕਣ ਅਤੇ ਆਂਗਣਵਾੜੀ ਵਰਕਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਂਗਣਵਾੜੀ ਕੇਂਦਰ ਵਿੱਚ ਭੇਜਣ ਲਈ ਸਲਾਹ ਦੇ ਸਕਣ। 

 

ਬੁਨਿਆਦੀ ਵਿਕਾਸ ਵਿੱਚ ਟੀਐੱਲਐੱਮ ਦੇ ਰੂਪ ਵਿੱਚ ਖਿਡੌਣਿਆਂ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਸਥਾਨਕ ਅਤੇ ਅਸਾਨੀ ਨਾਲ ਉਪਲਬਧ ਸਮੱਗਰੀ ਜਿਵੇਂ ਕਿ ਲੱਕੜ, ਕੱਪੜਾ, ਚਿੱਕੜ, ਮਿੱਟੀ ਆਦਿ ਨਾਲ ਸਵਦੇਸ਼ੀ ਅਤੇ ਡੀਆਈਵਾਈ ਖਿਡੌਣਿਆਂ ਦੀ ਰਚਨਾ ਬਾਰੇ ਵੀ ਗੱਲ ਕੀਤੀ ਜਿਸ ਨੇ ਆਂਗਣਵਾੜੀ ਕੇਂਦਰਾਂ ਨੂੰ ਨੈਸ਼ਨਲ ਐਕਸ਼ਨ ਪਲਾਨ ਫਾਰ ਟੌਇਸ (ਐੱਨਏਪੀਟੀ) ਦੇ ਅਧੀਨ ਲਿਆਂਦਾ ਹੈ।

 

ਕੇਂਦਰੀ ਮੰਤਰੀ ਨੇ ਆਂਗਣਵਾੜੀ ਵਰਕਰਾਂ ਦੇ ਜਜ਼ਬੇ ਅਤੇ ਵਚਨਬੱਧਤਾ ਨੂੰ ਪਛਾਣਿਆ ਅਤੇ ਵਧਾਈ ਦਿੱਤੀ ਜਿਨ੍ਹਾਂ ਨੇ ਡਬਲਯੂਐੱਚਓ ਦੇ ਮਾਪਦੰਡਾਂ ਅਨੁਸਾਰ ਲਗਭਗ 7 ਕਰੋੜ ਬੱਚਿਆਂ ਦੇ ਕੱਦ ਅਤੇ ਵਜ਼ਨ ਦਾ ਮਾਪ ਲਿਆ ਅਤੇ ਫਿਰ ਮਾਰਚ 2023 ਵਿੱਚ ਪੋਸ਼ਣ ਪਖਵਾੜਾ ਦੌਰਾਨ ਪੋਸ਼ਨ ਟਰੈਕਰ ਆਈਸੀਟੀ ਪਲੇਟਫਾਰਮ 'ਤੇ ਜਾਣਕਾਰੀ ਅਪਲੋਡ ਕੀਤੀ। ਇਸ ਪ੍ਰਾਪਤੀ ਨੂੰ ਵਿਸ਼ਵ ਵਿੱਚ ਵਿਲੱਖਣ ਦੱਸਦਿਆਂ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਆਂਗਣਵਾੜੀ ‘ਭੈਣਾਂ’ ਵਿੱਚ ਦੇਸ਼ ਦੇ ਸਮੂਹਿਕ ਵਿਸ਼ਵਾਸ ਅਤੇ ਬੱਚਿਆਂ ਦੇ ਵਿਕਾਸ ਵਿੱਚ ਸਰਵਪੱਖੀ ਯੋਗਦਾਨ ਪਾਉਣ ਦੀ ਉਨ੍ਹਾਂ ਦੀ ਯੋਗਤਾ ਨੂੰ ਦੁਹਰਾਇਆ। ਨੈਸ਼ਨਲ ਇੰਸਟੀਚਿਊਟ ਫਾਰ ਪਬਲਿਕ ਕੋਆਪ੍ਰੇਸ਼ਨ ਐਂਡ ਚਾਈਲਡ ਡਿਵੈਲਪਮੈਂਟ (ਐੱਨਆਈਪੀਸੀਸੀਡੀ) ਦੀ ਅਗਵਾਈ ਵਿੱਚ ਖੇਡ-ਅਧਾਰਿਤ ਸਿੱਖਿਆ ਸ਼ਾਸਤਰ ਦੇ ਨਾਲ ਤਿੰਨ ਦਿਨਾਂ ਦੀ ਵਿਸ਼ੇਸ਼ ਈਸੀਸੀਈ ਟ੍ਰੇਨਿੰਗ ਦੁਆਰਾ 1.3 ਮਿਲੀਅਨ ਤੋਂ ਵੱਧ ਆਂਗਣਵਾੜੀ ਵਰਕਰਾਂ ਨੂੰ ਈਸੀਸੀਈ ਟ੍ਰੇਨਿੰਗ ਅਤੇ ਅਧਿਆਪਨ ਲਰਨਿੰਗ ਸਮੱਗਰੀ ਲਈ ਪ੍ਰਸਤਾਵਿਤ ਵਧੇ ਹੋਏ ਬਜਟ ਦੇ ਨਾਲ "ਪੋਸ਼ਣ ਭੀ, ਪੜ੍ਹਾਈ ਭੀ" ਪ੍ਰੋਗਰਾਮ ਦੇ ਤਹਿਤ ਵਾਧੂ ਸਹਾਇਤਾ ਦਾ ਐਲਾਨ ਵੀ ਕੀਤਾ ਗਿਆ। 

 

ਰਾਜ ਮੰਤਰੀ ਐੱਮਡਬਲਿਊਸੀਡੀ, ਸ਼੍ਰੀ ਮੁੰਜਪਾਰਾ ਮਹਿੰਦਰਭਾਈ ਨੇ ਪੋਸ਼ਣ ਨੂੰ ਘਰੇਲੂ ਨਾਮ ਬਣਾਉਣ ਵਿੱਚ ਭਾਰਤ ਦੀ ਪ੍ਰਾਪਤੀ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ, "ਮਿਲ ਕੇ ਅਸੀਂ, ਸਵੱਛ ਭਾਰਤ ਅਭਿਆਨ ਰਾਹੀਂ ਬੁਨਿਆਦੀ ਸਫਾਈ ਤੋਂ ਪੋਸ਼ਣ ਅਭਿਆਨ ਰਾਹੀਂ ਚੰਗੇ ਪੋਸ਼ਣ ਅਭਿਆਸਾਂ, ਅਤੇ ਹੁਣ ‘ਪੋਸ਼ਣ ਭੀ, ਪੜਾਈ ਭੀ’ ਨਾਲ ਆਪਣੀਆਂ ਪ੍ਰਣਾਲੀਆਂ ਅਤੇ ਆਪਣੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ।”

ਐੱਮਡਬਲਿਊਸੀਡੀ ਸਕੱਤਰ, ਸ਼੍ਰੀ ਇੰਦੇਵਰ ਪਾਂਡੇ ਨੇ "ਪੋਸ਼ਣ ਭੀ, ਪੜ੍ਹਾਈ ਭੀ" ਦੇ ਪ੍ਰਭਾਵ ਦੀ ਗੱਲ ਕਰਦੇ ਹੋਏ, ਆਂਗਣਵਾੜੀ ਕੇਂਦਰਾਂ ਵਿੱਚ ਰੋਜ਼ਾਨਾ 2 ਘੰਟੇ ਈਸੀਸੀਈ ਅਧਿਆਪਨ ਨੂੰ ਪ੍ਰਾਪਤ ਕਰਨ ਦੇ ਯਤਨਾਂ ਦਾ ਜ਼ਿਕਰ ਕੀਤਾ ਜੋ ਮਾਂ-ਬੋਲੀ ਵਿੱਚ ਦਿੱਤਾ ਜਾਵੇਗਾ ਅਤੇ ਰਾਜ ਦੇ ਪਾਠਕ੍ਰਮ ਦੁਆਰਾ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੇ ਅਨੁਰੂਪ ਹੋਵੇਗਾ। 

 

ਉਨ੍ਹਾਂ ਦੇਸ਼ ਦੀ ਨੌਜਵਾਨ ਆਬਾਦੀ ਦੇ ਸਰਵਪੱਖੀ ਵਿਕਾਸ ਲਈ ਸਮੂਹਿਕ ਜ਼ਿੰਮੇਵਾਰੀ ਨੂੰ ਵੀ ਰੇਖਾਂਕਿਤ ਕੀਤਾ, ਜਿਸ ਵਿੱਚ 0-3 ਸਾਲ ਦੀ ਉਮਰ ਦੇ ਬੱਚਿਆਂ ਲਈ ਸ਼ੁਰੂਆਤੀ ਉਤੇਜਨਾ ਅਤੇ ਆਂਗਣਵਾੜੀ ਕੇਂਦਰਾਂ ਨੂੰ ਜੀਵੰਤ ਸਿੱਖਣ ਕੇਂਦਰਾਂ ਵਿੱਚ ਬਣਾਉਣ ਦੀ ਜ਼ਰੂਰਤ ਸ਼ਾਮਲ ਹੈ, ਜਿਸ ਵਿੱਚ ਬੱਚੇ ਭਾਗ ਲੈਣ ਲਈ ਉਤਾਵਲੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਦਿਸ਼ਾ ਵਿੱਚ ਦੇਸ਼ ਦੇ ਸਾਰੇ ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਮੁਕੰਮਲ ਆਂਗਣਵਾੜੀ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਨੀਤੀਗਤ ਫੈਸਲਾ ਲਿਆ ਗਿਆ ਹੈ।

 

ਇਸ ਈਵੈਂਟ ਵਿੱਚ ਮਹਾਰਾਸ਼ਟਰ, ਮੇਘਾਲਿਆ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਰਾਜਾਂ ਤੋਂ ਈਸੀਸੀਈ ਵਿੱਚ ਸਭ ਤੋਂ ਵਧੀਆ ਵਿਹਾਰਾਂ ਨੂੰ ਉਜਾਗਰ ਕਰਦੇ ਹੋਏ "ਤੁਹਾਡਾ ਰਾਜ ਈਸੀਸੀਈ ਵਿੱਚ ਕਿਵੇਂ ਵਿਕਾਸ ਕਰ ਸਕਦਾ ਹੈ: ਉਦਾਹਰਣ ਤੋਂ ਸਿੱਖਣਾ" ਸਿਰਲੇਖ ਵਾਲੀ ਇੱਕ ਪੈਨਲ ਚਰਚਾ ਦਾ ਆਯੋਜਨ ਵੀ ਕੀਤਾ ਗਿਆ, ਜਿਸ ਦਾ ਸੰਚਾਲਨ ਮੰਤਰਾਲੇ ਦੀ ਈਸੀਸੀਈ ਟਾਸਕ ਫੋਰਸ ਦੇ ਚੇਅਰਪਰਸਨ ਸ਼੍ਰੀ ਸੰਜੇ ਕੌਲ ਨੇ ਕੀਤਾ। ਸ਼੍ਰੀ ਸੰਪਤ ਕੁਮਾਰ, ਪ੍ਰਮੁੱਖ ਸਕੱਤਰ, ਮੇਘਾਲਿਆ ਸਰਕਾਰ ਨੇ ਬੱਚਿਆਂ ਦੀ ਸਿਹਤ, ਸਿੱਖਿਆ ਅਤੇ ਜੀਵਨ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਈਸੀਡੀ ਵਿੱਚ ਨਿਵੇਸ਼ ਦੀ ਮਹੱਤਤਾ ਅਤੇ ਆਂਗਣਵਾੜੀ ਕੇਂਦਰਾਂ ਨੂੰ ਈਸੀਈ ਕੇਂਦਰਾਂ ਵਿੱਚ ਤਬਦੀਲ ਕਰਨ 'ਤੇ ਧਿਆਨ ਦੇਣ ਦੀ ਜ਼ਰੂਰਤ ਬਾਰੇ ਦੱਸਿਆ।

 

ਸ਼੍ਰੀ ਮੁਹੰਮਦ ਜ਼ਫਰ ਖਾਨ, ਡਿਪਟੀ ਡਾਇਰੈਕਟਰ, ਆਈਸੀਡੀਐੱਸ, ਨੇ ਉੱਤਰ ਪ੍ਰਦੇਸ਼ ਰਾਜ ਵਿੱਚ ਵੱਖ-ਵੱਖ ਪਹਿਲਾਂ ਜਿਵੇਂ ਕਿ ਸੰਭਵ (SAMBhav), ਪੋਸ਼ਣ ਪਾਠਸ਼ਾਲਾ ਅਤੇ ਕੁਪੋਸ਼ਣ ਨੂੰ ਘਟਾਉਣ ਲਈ ਇੱਕ ਰੋਡਮੈਪ ਬਾਰੇ ਗੱਲ ਕੀਤੀ। ਸ਼੍ਰੀ ਸੰਪਤ ਕੁਮਾਰ ਵੱਲੋਂ ਆਂਗਣਵਾੜੀ ਕੇਂਦਰਾਂ ਦੀ ਕਾਇਆ ਕਲਪ ਕਰਨ ਦੀ ਲੋੜ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਬਾਲਾ (BaLa) ਪੇਂਟਿੰਗਾਂ, ਬੱਚਿਆਂ ਦੇ ਅਨੁਕੂਲ ਫਰਨੀਚਰ, ਵਾਈਫਾਈ, ਐੱਲਈਡੀ ਟੀਵੀ ਆਦਿ ਸ਼ਾਮਲ ਕਰਨ ਦੀ ਗੱਲ ਕੀਤੀ। 

 

ਡਾ. ਇੰਦੂਰਾਣੀ ਜਾਖੜ, ਕਮਿਸ਼ਨਰ (ਐਡੀਸ਼ਨਲ ਚਾਰਜ), ਆਈਸੀਡੀਐੱਸ ਨੇ ਮਹਾਰਾਸ਼ਟਰ ਵਿੱਚ ਲਾਗੂ ਕੀਤੇ ਗਏ ਸਰਵੋਤਮ ਈਸੀਸੀਈ ਵਿਹਾਰਾਂ ਬਾਰੇ ਗੱਲ ਕੀਤੀ ਅਤੇ ਟ੍ਰਿਪਲ ਏ: ਆਰੰਭ, ਆਕਾਰ, ਅੰਕੁਰ ਦੀ ਆਪਣੀ ਰਣਨੀਤੀ ਨੂੰ ਰੇਖਾਂਕਿਤ ਕੀਤਾ। ਆਕਾਰ ਆਂਗਣਵਾੜੀ ਕੇਂਦਰ ਪੱਧਰ 'ਤੇ ਈਸੀਸੀਈ ਨਾਲ ਸਬੰਧਿਤ ਹੈ ਅਤੇ 2016 ਤੋਂ ਲਾਗੂ ਕੀਤਾ ਗਿਆ ਇੱਕ ਬਾਲ ਕੇਂਦਰਿਤ ਪ੍ਰੀਸਕੂਲ ਸਿੱਖਿਆ ਪ੍ਰੋਗਰਾਮ ਹੈ। ਇਹ ਅਨੁਭਵੀ ਸਿੱਖਣ ਦੁਆਰਾ ਬੱਚੇ ਦੇ ਸੰਪੂਰਨ ਵਿਕਾਸ 'ਤੇ ਕੇਂਦਰਿਤ ਹੈ ਅਤੇ ਇਸਦੇ ਲਾਗੂ ਹੋਣ ਦੇ ਪਿਛਲੇ 5 ਸਾਲਾਂ ਵਿੱਚ ਸਿੱਖਣ ਦੇ ਨਤੀਜਿਆਂ ਵਿੱਚ ਬਹੁਤ ਵਾਧਾ ਹੋਇਆ ਹੈ।

 

ਸ਼੍ਰੀ ਐੱਸਜੇ ਚਿਰੂ, ਪ੍ਰਮੁੱਖ ਸਕੱਤਰ, ਸਮਾਜ ਕਲਿਆਣ ਅਤੇ ਮਹਿਲਾ ਸਸ਼ਕਤੀਕਰਨ ਨੇ ਤਾਮਿਲਨਾਡੂ ਦੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਂਦਾ ਜਿੱਥੇ 54 ਹਜ਼ਾਰ ਆਂਗਣਵਾੜੀਆਂ 22 ਲੱਖ ਤੋਂ ਵੱਧ ਬੱਚਿਆਂ ਦੀ ਸੇਵਾ ਕਰਦੀਆਂ ਹਨ। ਸਭ ਤੋਂ ਵਧੀਆ ਵਿਹਾਰਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ  ਆਦੀ ਪੱਦੀ ਵਿਯਾਦੂ ਪੱਪਾ (ਏਪੀਵੀਪੀ) ਪ੍ਰੋਗਰਾਮ ਬਾਰੇ ਗੱਲ ਕੀਤੀ ਜੋ ਇੱਕ ਵਿਕਾਸ ਅਤੇ ਉਮਰ ਦੇ ਅਨੁਕੂਲ ਸਾਲਾਨਾ ਅਤੇ ਪ੍ਰਸੰਗਿਕ ਪਾਠਕ੍ਰਮ ਹੈ ਜਿੱਥੇ ਆਂਗਣਵਾੜੀ ਵਰਕਰਾਂ ਨੂੰ 11 ਬਾਲ-ਅਨੁਕੂਲ-ਥੀਮ ਅਧਾਰਿਤ ਗਤੀਵਿਧੀਆਂ (ਮਿੰਟ ਤੋਂ ਮਿੰਟ ਪ੍ਰੋਗਰਾਮ) ਵੰਡੀਆਂ ਜਾਂਦੀਆਂ ਹਨ।

 

ਰਾਸ਼ਟਰੀ ਪ੍ਰੋਗਰਾਮ ਦੀ ਸਮਾਪਤੀ ਆਂਗਣਵਾੜੀ ਵਰਕਰਾਂ ਵੱਲੋਂ ਨਵੀਂ ਕਾਰਜਪ੍ਰਣਾਲੀ ਅਤੇ ਸਬੰਧਿਤ ਤਕਨੀਕਾਂ ਦੇ ਦਿਲਚਸਪ ਪ੍ਰਦਰਸ਼ਨ ਨਾਲ ਹੋਈ।

 

 

 

 

 


 

 **********


ਐੱਸਐੱਸ/ਏਕੇਐੱਸ



(Release ID: 1923867) Visitor Counter : 120