ਪ੍ਰਧਾਨ ਮੰਤਰੀ ਦਫਤਰ

ਸਵਾਗਤ ਪਹਿਲ ਦੇ 20 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਿਤ ਕੀਤਾ


ਗੁਜਰਾਤ ਵਿੱਚ ਸਵਾਗਤ ਪਹਿਲ ਦਰਸਾਉਂਦੀ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮਾਧਾਨ ਕਰਨ ਦੇ ਲਈ ਟੈਕਨੋਲੋਜੀ ਦਾ ਕੁਸ਼ਲਤਾਪੂਰਨ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ

ਮੇਰਾ ਦ੍ਰਿਸ਼ਟੀਕੋਣ ਸਪਸ਼ਟ ਸੀ ਕਿ ਮੈਂ ਕੁਰਸੀ ਦਾ ਗ਼ੁਲਾਮ ਨਹੀਂ ਬਣਾਂਗਾ ਅਤੇ ਜਨਤਾ-ਜਨਾਰਦਨ ਦੇ ਵਿੱਚ ਰਹਾਂਗਾ, ਅਤੇ ਉਨ੍ਹਾਂ ਦੇ ਲਈ ਉਪਲਬਧ ਰਹਾਂਗਾ

ਸਵਾਗਤ – ਈਜ਼ ਆਵ੍ ਲਿਵਿੰਗ ਅਤੇ ਰੀਚ ਆਵ੍ ਗਵਰਨੈਂਸ ਦੇ ਵਿਚਾਰ ਦਾ ਸਮਰਥਨ ਕਰਦਾ ਹੈ

ਮੇਰੇ ਲਈ, ਸਭ ਤੋਂ ਵੱਡਾ ਪੁਰਸਕਾਰ ਇਹ ਹੈ ਕਿ ਅਸੀਂ ਸਵਾਗਤ ਦੇ ਮਾਧਿਅਮ ਨਾਲ ਗੁਜਰਾਤ ਦੇ ਲੋਕਾਂ ਦੀ ਸੇਵਾ ਕਰ ਸਕੀਏ

ਅਸੀਂ ਸਾਬਤ ਕੀਤਾ ਹੈ ਕਿ ਸ਼ਾਸਨ ਪੁਰਾਣੇ ਨਿਯਮਾਂ ਅਤੇ ਕਾਨੂੰਨਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਸ਼ਾਸਨ ਦਾ ਮੂਲ, ਨਵੇਂ ਵਿਚਾਰ ਅਤੇ ਇਨੋਵੇਸ਼ਨਸ ਹਨ

ਸ਼ਾਸਨ ਦੇ ਕਈ ਸਮਾਧਨਾਂ ਦੇ ਲਈ ਸਵਾਗਤ – ਪ੍ਰੇਰਣਾ ਸਰੋਤ ਬਣਿਆ, ਕਈ ਰਾਜ ਇਸ ਤਰ੍ਹਾਂ ਦੀ ਪ੍ਰਣਾਲੀ ‘ਤੇ ਕੰਮ ਕਰ ਰਹੇ ਹਨ

ਪ੍ਰਗਤੀ ਨੇ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਦੇ ਤੇਜ਼ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ
ਇਹ ਧਾਰਨਾ ਵੀ ਸਵਾਗਤ ਦੇ ਮੂਲ ਵਿਚਾਰ ‘ਤੇ ਅਧਾਰਿਤ ਹੈ


Posted On: 27 APR 2023 5:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਗੁਜਰਾਤ ਵਿੱਚ ਟੈਕਨੋਲੋਜੀ ਦੇ ਪ੍ਰਯੋਗ ਨਾਲ ਸ਼ਿਕਾਇਤਾਂ ਦੇ ਨਿਵਾਰਣ ਨਾਲ ਸਬੰਧਿਤ ਪ੍ਰੋਗਰਾਮ ਸਵਾਗਤ ਦੇ 20 ਸਾਲ ਪੂਰੇ ਹੋਣ ਦੇ ਅਵਸਰ ‘ਤੇ ਇਕੱਠ ਨੂੰ ਸੰਬੋਧਿਤ ਕੀਤਾ। ਗੁਜਰਾਤ ਸਰਕਾਰ ਪਹਿਲ ਦੇ 20 ਸਾਲ ਸਫ਼ਲਤਾਪੂਰਵਕ ਪੂਰਾ ਕਰਨ ‘ਤੇ ਸਵਾਗਤ ਸਪਤਾਹ ਦਾ ਆਯੋਜਨ ਕਰ ਰਹੀ ਹੈ।

ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਯੋਜਨਾ ਨਾਲ ਲਾਭਾਰਥੀਆਂ ਨਾਲ ਵੀ ਗੱਲਬਾਤ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਤੋਸ਼ ਵਿਅਕਤ ਕੀਤਾ ਕਿ ਸਵਾਗਤ ਪਹਿਲ ਨੂੰ ਸ਼ੁਰੂ ਕਰਨ ਦੇ ਉਦੇਸ਼ ਨੂੰ ਸਫ਼ਲਤਾਪੂਰਵਕ ਪ੍ਰਾਪਤ ਕੀਤਾ ਗਿਆ ਹੈ। ਇਸ ਦੇ ਮਾਧਿਅਮ ਨਾਲ ਨਾਗਰਿਕ ਨਾ ਸਿਰਫ਼ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਪਾਉਂਦੇ ਹਨ ਬਲਕਿ ਸਮੁਦਾਏ ਦੇ ਸੈਂਕੜਿਆਂ ਮੁੱਦਿਆਂ ਨੂੰ ਵੀ ਉਠਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਮੈਤ੍ਰੀਪੂਰਨ ਹੋਣਾ ਚਾਹੀਦਾ ਹੈ ਅਤੇ ਆਮ ਨਾਗਰਿਕ ਆਸਾਨੀ ਨਾਲ ਆਪਣੇ ਮੁੱਦਿਆਂ ਨੂੰ ਸਰਕਾਰ ਦੇ ਨਾਲ ਸਾਂਝਾ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਗਤ ਪਹਿਲ ਆਪਣੀ ਹੋਂਦ ਦੇ 20 ਵਰ੍ਹੇ ਪੂਰੇ ਕਰ ਰਹੀ ਹੈ। ਉਨ੍ਹਾਂ ਨੇ ਲਾਭਾਰਥੀਆਂ ਦੇ ਨਾਲ ਗੱਲਬਾਤ ਵਿੱਚ ਆਪਣੇ ਪਿਛਲੇ ਅਨੁਭਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਨਾਗਰਿਕਾਂ ਦੇ ਪ੍ਰਯਤਨ ਅਤੇ ਸਮਰਪਣ ਹੈ ਜੋ ਸਵਾਗਤ ਪਹਿਲ ਨੂੰ ਇੱਕ ਸ਼ਾਨਦਾਰ ਸਫ਼ਲਤਾ ਬਣਾਉਂਦਾ ਹੈ ਅਤੇ ਇਸ ਦਿਸ਼ਾ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਯੋਜਨਾ ਦੀ ਨੀਅਤੀ ਉਸ ਯੋਜਨਾ ਦੀ ਨੀਅਤ ਅਤੇ ਦੂਰਦਰਸ਼ਿਤਾ ਨਾਲ ਤੈਅ ਹੁੰਦੀ ਹੈ, ਜਦੋਂ ਉਸ ਦੀ ਕਲਪਨਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ 2003 ਵਿੱਚ ਜਦੋਂ ਇਹ ਪਹਿਲ ਸ਼ੁਰੂ ਕੀਤੀ ਗਈ ਸੀ ਤਦ ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੀ ਉਮਰ ਅਧਿਕ ਨਹੀਂ ਸੀ ਅਤੇ ਉਨ੍ਹਾਂ ਨੂੰ ਵੀ ਇਸ ਆਮ ਗੱਲ ਦਾ ਸਾਹਮਣਾ ਕਰਨਾ ਪਿਆ ਸੀ ਕਿ ਸੱਤਾ ਸਭ ਨੂੰ ਬਦਲ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਪਸ਼ਟ ਸੀ ਕਿ ਮੈਂ ਕੁਰਸੀ ਦੀਆਂ ਸੀਮਾਵਾਂ ਦਾ ਗ਼ੁਲਾਮ ਨਹੀਂ ਬਣਾਂਗਾ ਅਤੇ ਲੋਕਾਂ ਦੇ ਵਿੱਚ ਰਹਾਂਗਾ ਅਤੇ ਉਨ੍ਹਾਂ ਦੇ ਲਈ ਉਪਲਬਧ ਰਹਾਂਗਾ। ਇਸ ਦ੍ਰਿੜ੍ਹ ਸੰਕਲਪ ਨਾਲ ਟੈਕਨੋਲੋਜੀ ਦੇ ਪ੍ਰਯੋਗ (ਸਵਾਗਤ) ਦੁਆਰਾ ਜਨ ਸ਼ਿਕਾਇਤਾਂ ‘ਤੇ ਧਿਆਨ ਦੇਣ ਦੀ ਪ੍ਰਕਿਰਿਆ ਦਾ ਪ੍ਰਕੋਪ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਗਤ ਦੀ ਹੋਂਦ ਦਾ ਮੂਲ ਵਿਚਾਰ ਲੋਕਤਾਂਤਰਿਕ ਸੰਸਥਾਵਾਂ ਵਿੱਚ ਆਮ ਨਾਗਰਿਕਾਂ ਦੇ ਵਿਚਾਰਾਂ ਦਾ ਸਵਾਗਤ ਕਰਨਾ ਸੀ, ਚਾਹੇ ਉਹ ਕਾਨੂੰਨ ਹੋਵੇ ਜਾਂ ਸਮਾਧਾਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਗਤ ਈਜ਼ ਆਵ੍ ਲਿਵਿੰਗ ਅਤੇ ਰੀਚ ਆਵ੍ ਗਵਰਨੈਂਸ ਦੇ ਵਿਚਾਰ ਦੇ ਨਾਲ ਖੜ੍ਹਾ ਹੈ।

ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਗੁਜਰਾਤ ਦੇ ਸੁਸ਼ਾਸਨ ਮਾਡਲ ਨੇ ਪੂਰੀ ਇਮਾਨਦਾਰੀ ਅਤੇ ਸਮਪਰਣ ਦੇ ਨਾਲ ਸਰਕਾਰ ਦੁਆਰਾ ਕੀਤੇ ਗਏ ਪ੍ਰਯਤਨਾਂ ਦੇ ਕਾਰਨ ਵਿਸ਼ਵ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਦੂਰਸੰਚਾਰ ਸੰਗਠਨ ਦਾ ਜ਼ਿਕਰ ਕੀਤਾ ਜਿਸ ਨੇ ਈ-ਪਾਰਦਰਸ਼ਿਤਾ ਅਤੇ ਈ-ਜਵਾਬਦੇਹੀ ਦੇ ਰੂਪ ਵਿੱਚ ਸਵਾਗਤ ਦੁਆਰਾ ਸੁਸ਼ਾਸਨ ਦਾ ਪ੍ਰਮੁੱਖ ਉਦਾਹਰਣ ਪੇਸ਼ ਕੀਤਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਵਾਗਤ ਪਹਿਲ ਦੀ ਸੰਯੁਕਤ ਰਾਸ਼ਟਰ ਨੇ ਬਹੁਤ ਸ਼ਲਾਘਾ ਕੀਤੀ ਅਤੇ ਉਸ ਨੂੰ ਜਨਤਕ ਸੇਵਾ ਦੇ ਲਈ ਪ੍ਰਤਿਸ਼ਠਿਤ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੁਜਰਾਤ ਨੂੰ 2011 ਵਿੱਚ ਕਾਂਗਰਸ ਸ਼ਾਸਨ ਦੇ ਦੌਰਾਨ ਸਵਾਗਤ ਪਹਿਲ ਦੀ ਸਫ਼ਲਤਾ ਦੇ ਕਾਰਨ ਈ-ਗਵਰਨੈਂਸ ਦੇ ਲਈ ਭਾਰਤ ਸਰਕਾਰ ਤੋਂ ਸਵਰਣ (ਗੋਲਡ) ਪੁਰਸਕਾਰ ਵੀ ਮਿਲਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਲਈ ਇਹ ਸਭ ਤੋਂ ਵੱਡਾ ਪੁਰਸਕਾਰ ਹੈ ਕਿ ਅਸੀਂ ਸਵਾਗਤ ਪਹਿਲ ਦੇ ਮਾਧਿਅਮ ਨਾਲ ਗੁਜਰਾਤ ਦੇ ਲੋਕਾਂ ਦੀ ਸੇਵਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਵਿਵਹਾਰਿਕ ਪ੍ਰਣਾਲੀ ਤਿਆਰ ਕੀਤੀ। ਜਨ ਸੁਣਵਾਈ ਦੀ ਪਹਿਲੀ ਪ੍ਰਣਾਲੀ ਖੰਡ ਅਤੇ ਤਹਿਸੀਲ ਪੱਧਰ ‘ਤੇ ਬਣਾਈ ਗਈ ਸੀ। ਉਸ ਦੇ ਬਾਅਦ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਅਧਿਕਾਰੀ ਨੂੰ ਜ਼ਿੰਮੇਦਾਰੀ ਸੌਂਪੀ ਗਈ। ਉੱਥੇ ਰਾਜ ਪੱਧਰ ‘ਤੇ ਉਨ੍ਹਾਂ ਨੇ ਆਪਣੇ ਮੌਢਿਆਂ ‘ਤੇ ਜ਼ਿੰਮੇਦਾਰੀ ਲਈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵਿਭਿੰਨ ਪਹਿਲ ਅਤੇ ਯੋਜਨਾਵਾਂ ਦੇ ਪ੍ਰਭਾਵ ਅਤੇ ਪਹੁੰਚ ਤੇ ਇਨ੍ਹਾਂ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਅੰਤਿਮ ਲਾਭਾਰਥੀਆਂ ਦੇ ਵਿੱਚ ਸਬੰਧਾਂ ਨੂੰ ਸਮਝਣ ਵਿੱਚ ਬਹੁਤ ਮਦਦ ਮਿਲੀ। ਸਵਾਗਤ ਨੇ ਨਾਗਰਿਕਾਂ ਨੂੰ ਸਸ਼ਕਤ ਬਣਾਇਆ ਅਤੇ ਭਰੋਸੇਯੋਗਤਾ ਹਾਸਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਸਵਾਗਤ ਪ੍ਰੋਗਰਾਮ ਸਪਤਾਹ ਵਿੱਚ ਸਿਰਫ਼ ਇੱਕ ਵਾਰ ਆਯੋਜਿਤ ਕੀਤਾ ਜਾਂਦਾ ਸੀ, ਲੇਕਿਨ ਇਸ ਨਾਲ ਸਬੰਧਿਤ ਕਾਰਜ ਪੂਰੇ ਮਹੀਨੇ ਕੀਤੇ ਜਾਂਦੇ ਸਨ, ਕਿਉਂਕਿ ਸੈਂਕੜੇ ਸ਼ਿਕਾਇਤਾਂ ਸਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਇਹ ਸਮਝਣ ਦੇ ਲਈ ਇੱਕ ਵਿਸ਼ਲੇਸ਼ਣ ਕਰਨਗੇ ਕਿ ਕੀ ਕੋਈ ਵਿਸ਼ਿਸ਼ਟ ਵਿਭਾਗ, ਅਧਿਕਾਰੀ ਜਾਂ ਖੇਤਰ ਸਨ ਜਿਨ੍ਹਾਂ ਦੀ ਸ਼ਿਕਾਇਤਾਂ ਦੂਸਰਿਆਂ ਦੀ ਤੁਲਨਾ ਵਿੱਚ ਅਧਿਕ ਬਾਰ ਦਰਜ ਕੀਤੀ ਗਈ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਜ਼ਰੂਰਤ ਪੈਣ ‘ਤੇ ਨੀਤੀਆਂ ਵਿੱਚ ਵੀ ਸੰਸ਼ੋਧਨ ਕੀਤਾ ਗਿਆ, ਇਸ ਦਾ ਗਹਿਣ ਵਿਸ਼ਲੇਸ਼ਣ ਕੀਤਾ ਗਿਆ, ਇਸ ਨਾਲ ਆਮ ਨਾਗਰਿਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਉਤਪੰਨ ਹੋਈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਸਮਾਜ ਵਿੱਚ ਸੁਸ਼ਾਸਨ ਦਾ ਪੈਮਾਨਾ ਲੋਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਗੁਣਵੱਤਾ ‘ਤੇ ਨਿਰਭਰ ਹੈ ਅਤੇ ਇਹੀ ਲੋਕਤੰਤਰ ਦੀ ਸੱਚੀ ਪ੍ਰੀਖਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਗਤ ਨੇ ਸਰਕਾਰ ਵਿੱਚ ਬਣੀਆਂ ਬਣਾਈਆਂ ਲਕੀਰਾਂ ‘ਤੇ ਚਲਣ ਦੀ ਪੁਰਾਣੀ ਧਾਰਨਾ ਨੂੰ ਬਦਲ ਦਿੱਤਾ। ਉਨ੍ਹਾਂ ਨੇ ਕਿਹਾ, “ਅਸੀਂ ਇਹ ਸਾਬਿਤ ਕੀਤਾ ਕਿ ਸ਼ਾਸਨ ਪੁਰਾਣੇ ਨਿਯਮਾਂ ਅਤੇ ਕਾਨੂੰਨਾਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਸ਼ਾਸਨ ਹੁੰਦਾ ਹੈ ਇਨੋਵੇਸ਼ਨਾਂ ਅਤੇ ਨਵੇਂ ਵਿਚਾਰਾਂ ਨਾਲ।” ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ 2003 ਵਿੱਚ ਉਸ ਸਮੇਂ ਦੀਆਂ ਸਰਕਾਰਾਂ ਦੁਆਰਾ ਈ-ਗਵਰਨੈਂਸ ਨੂੰ ਬਹੁਤ ਅਧਿਕ ਪ੍ਰਾਥਮਿਕਤਾ ਨਹੀਂ ਦਿੱਤੀ ਗਈ ਸੀ। ਕਾਗਜੀ ਕਾਰਵਾਈਆਂ ਅਤੇ ਵਾਸਤਵਿਕ ਫਾਈਲਾਂ ਦੇ ਕਾਰਨ ਬਹੁਤ ਦੇਰੀ ਅਤੇ ਪੇਰਸ਼ਾਨੀ ਹੋਈ। ਵੀਡੀਓ ਕਾਨਫਰੰਸਿੰਗ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਸੀ। “ਇਨ੍ਹਾਂ ਸਥਿਤੀਆਂ ਵਿੱਚ, ਗੁਜਰਾਤ ਨੇ ਭਵਿੱਖਵਾਦੀ ਵਿਚਾਰਾਂ ‘ਤੇ ਕੰਮ ਕੀਤਾ। ਅਤੇ ਅੱਜ ਸਵਾਗਤ ਜਿਹੀ ਵਿਵਸਥਾ ਸ਼ਾਸਨ ਦੇ ਅਨੇਕ ਸਮਾਧਾਨਾਂ ਦੀ ਪ੍ਰੇਰਣਾ ਬਣ ਗਈ ਹੈ। ਕਈ ਰਾਜ ਇਸ ਤਰ੍ਹਾਂ ਦੀ ਵਿਵਸਥਾ ‘ਤੇ ਕੰਮ ਕਰ ਰਹੇ ਹਨ। ਕੇਂਦਰ ਵਿੱਚ ਅਸੀਂ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਦੇ ਲਈ ਪ੍ਰਗਤੀ ਨਾਮ ਦਾ ਇੱਕ ਸਿਸਟਮ ਵੀ ਬਣਾਇਆ ਹੈ। ਪ੍ਰਗਤੀ ਨੇ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਦੇ ਤੇਜ਼ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਹ ਧਾਰਨਾ ਵੀ ਸਵਾਗਤ ਦੇ ਲਈ ਵਿਚਾਰ ‘ਤੇ ਅਧਾਰਿਤ ਹੈ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਗਤੀ ਦੇ ਮਾਧਿਅਮ ਨਾਲ ਲਗਭਗ 16 ਲੱਖ ਕਰੋੜ ਰੁਪਏ ਦੇ ਵਿਭਿੰਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਹੈ ਅਤੇ ਇਸ ਨਾਲ ਕਈ ਪ੍ਰੋਜੈਕਟਾਂ ਵਿੱਚ ਤੇਜ਼ੀ ਆਈ ਹੈ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਬੀਜ ਦੇ ਉੱਗਣ ਤੋਂ ਬਾਅਦ ਸੈਂਕੜੇਂ ਸ਼ਾਖਾਵਾਂ ਵਾਲੇ ਇੱਕ ਵਿਸ਼ਾਲ ਰੁੱਖ ਵਿੱਚ ਵਿਕਸਿਤ ਹੋਣ ਦੀ ਉਪਮਾ ਦਿੱਤੀ ਅਤੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਸਵਾਗਤ ਦਾ ਵਿਚਾਰ ਸ਼ਾਸਨ ਵਿੱਚ ਹਜ਼ਾਰਾਂ ਨਵੇਂ ਇਨੋਵੇਸ਼ਨਾਂ ਦਾ ਮਾਰਗ ਪ੍ਰਸ਼ਸਤ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸ਼ਾਸਨ ਦੀ ਸਬੰਧੀ ਪਹਿਲ ਨੂੰ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਉਨ੍ਹਾਂ ਵਿੱਚ ਨਵੀਂ ਜਾਨ ਅਤੇ ਊਰਜਾ ਦਾ ਸੰਚਾਰ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਲੋਕ-ਮੁਖੀ ਸ਼ਾਸਨ ਦਾ ਇੱਕ ਮਾਡਲ ਬਣ ਕੇ ਜਨਤਾ ਦੀ ਸੇਵਾ ਕਰਨਾ ਜਾਰੀ ਰੱਖੇਗਾ।”

ਪਿਛੋਕੜ

ਸਵਾਗਤ (ਸਟੇਟ ਵਾਈਡ ਅਟੈਂਸ਼ਨ ਔਨ ਗ੍ਰੀਵਨਸੇਜ਼ ਬਾਈ ਐਪਲੀਕੇਸ਼ਨ ਆਵ੍ ਟੈਕਨੋਲੋਜੀ) ਦੀ ਸ਼ੁਰੂਆਤ ਅਪ੍ਰੈਲ 2003 ਵਿੱਚ ਪ੍ਰਧਾਨ ਮੰਤਰੀ ਦੁਆਰਾ ਉਸ ਸਮੇਂ ਕੀਤੀ ਗਈ ਸੀ, ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਦੇ ਇਸ ਵਿਸ਼ਵਾਸ ਨਾਲ ਪ੍ਰੇਰਿਤ ਸੀ ਕਿ ਇੱਕ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਆਪਣੇ ਰਾਜ ਦੇ ਲੋਕਾਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਨਾ ਹੈ। ਇਸ ਸੰਕਲਪ ਤੇ ਜੀਵਨਯਾਪਨ ਨੂੰ ਆਸਾਨ ਬਣਾਉਣ ਦੀ ਟੈਕਨੋਲੋਜੀ ਦੀਆਂ ਸਮਰੱਥਾਵਾਂ ਨੂੰ ਬਹੁਤ ਪਹਿਲਾਂ ਹੀ ਪਹਿਚਾਣ ਲੈਣ ਦੇ ਨਾਲ, ਤਤਕਾਲੀਨ ਮੁੱਖ ਮੰਤਰੀ ਸ਼੍ਰੀ ਮੋਦੀ ਨੇ ਆਪਣੀ ਤਰ੍ਹਾਂ ਦਾ ਪਹਿਲਾ ਤਕਨੀਕ-ਅਧਾਰਿਤ ਇਸ ਸ਼ਿਕਾਇਤ ਨਿਵਾਰਣ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੀ।

 

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਟੈਕਨੋਲੋਜੀ ਦਾ ਉਪਯੋਗ ਕਰਕੇ ਨਾਗਰਿਕਾਂ ਦੀ ਦਿਨ-ਪ੍ਰਤੀਦਿਨ ਦੀਆਂ ਸ਼ਿਕਾਇਤਾਂ ਨੂੰ ਤੇਜ਼, ਕੁਸ਼ਲ ਅਤੇ ਸਮਾਂਬੱਧ ਤਰੀਕੇ ਨਾਲ ਸਮਾਧਾਨ ਕਰਕੇ ਉਨ੍ਹਾਂ ਦੇ ਅਤੇ ਸਰਕਾਰ ਦੇ ਵਿੱਚ ਇੱਕ ਪੁਲ਼ ਦੇ ਰੂਪ ਵਿੱਚ ਕੰਮ ਕਰਨਾ ਸੀ। ਸਮੇਂ ਦੇ ਨਾਲ, ਸਵਾਗਤ ਨੇ ਲੋਕਾਂ ਦੇ ਜੀਵਨ ਵਿੱਚ ਪਰਿਵਰਤਕਾਰੀ ਪ੍ਰਭਾਵ ਪਾਇਆ ਅਤੇ ਇਹ ਕਾਗਜ ਰਹਿਤ, ਪਾਰਦਰਸ਼ੀ ਤੇ ਰੁਕਾਵਟ-ਮੁਕਤ ਤਰੀਕੇ ਨਾਲ ਸਮੱਸਿਆਵਾਂ ਦਾ ਸਮਾਧਾਨ ਕਰਨ ਦਾ ਇੱਕ ਪ੍ਰਭਾਵੀ ਉਪਕਰਣ ਬਣ ਗਿਆ।

ਸਵਾਗਤ ਦੀ ਵਿਸ਼ਿਸ਼ਟਤਾ ਇਹ ਹੈ ਕਿ ਇਹ ਆਮ ਆਦਮੀ ਨੂੰ ਆਪਣੀਆਂ ਸ਼ਿਕਾਇਤਾਂ ਸਿੱਧਾ ਮੁੱਖ ਮੰਤਰੀ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਇਹ ਹਰ ਮਹੀਨੇ ਦੇ ਚੌਥੇ ਵੀਰਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਮੁੱਖ ਮੰਤਰੀ ਸ਼ਿਕਾਇਤ ਨਿਵਾਰਣ ਦੇ ਲਈ ਨਾਗਰਿਕਾਂ ਦੇ ਨਾਲ ਗੱਲਬਾਤ ਕਰਦੇ ਹਨ। ਇਹ ਸ਼ਿਕਾਇਤਾਂ ਦੇ ਤੇਜ਼ ਸਮਾਧਾਨ ਦੇ ਜ਼ਰੀਏ ਆਮ ਲੋਕਾਂ ਅਤੇ ਸਰਕਾਰ ਦੇ ਵਿੱਚ ਦੀ ਖਾਈ ਨੂੰ ਪੱਟਣ ਵਿੱਚ ਸਹਾਇਕ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਹਰੇਕ ਆਵੇਦਕ ਨੂੰ ਫ਼ੈਸਲੇ ਬਾਰੇ ਸੂਚਿਤ ਕੀਤਾ ਜਾਵੇ। ਸਾਰੇ ਆਵੇਦਨਾਂ ਦੀ ਕਾਰਵਾਈ ਔਨਲਾਈਨ ਉਪਲਬਧ ਹੁੰਦੀ ਹੈ। ਹੁਣ ਤੱਕ ਦਰਜ ਕੀਤੀ ਗਈ 99 ਪ੍ਰਤੀਸ਼ਤ ਤੋਂ ਅਧਿਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਜਾ ਚੁੱਕਿਆ ਹੈ।

ਸਵਾਗਤ ਔਨਲਾਈਨ ਪ੍ਰੋਗਰਾਮ ਦੇ ਚਾਰ ਘਟਕ ਹਨ: ਰਾਜ ਸਵਾਗਤ, ਜ਼ਿਲ੍ਹਾ ਸਵਾਗਤ, ਤਾਲੁਕਾ ਸਵਾਗਤ ਅਤੇ ਗ੍ਰਾਮ ਸਵਾਗਤ। ਰਾਜ ਸਵਾਗਤ ਦੇ ਦੌਰਾਨ ਮੁੱਖ ਮੰਤਰੀ ਖ਼ੁਦ ਜਨਸੁਣਵਾਈ ਵਿੱਚ ਸ਼ਾਮਲ ਹੁੰਦੇ ਹਨ। ਜ਼ਿਲ੍ਹਾ ਕਲੈਕਟਰ ਜ਼ਿਲ੍ਹਾ ਸਵਾਗਤ ਦਾ ਪ੍ਰਭਾਰੀ ਹੁੰਦਾ ਹੈ, ਜਦਕਿ ਮਾਮਲਾਤਦਾਰ ਅਤੇ ਸੰਵਰਗ-1 ਪੱਧਰ ਦਾ ਇੱਕ ਅਧਿਕਾਰੀ ਤਾਲੁਕਾ ਸਵਾਗਤ ਦਾ ਪ੍ਰਮੁੱਖ ਹੁੰਦਾ ਹੈ। ਗ੍ਰਾਮ ਸਵਾਗਤ ਵਿੱਚ, ਨਾਗਰਿਕ ਹਰ ਮਹੀਨੇ ਦੀ 1 ਤੋਂ 10 ਮਿਤੀ ਤੱਕ ਤਲਾਟੀ/ਮੰਤਰੀ ਦੇ ਕੋਲ ਆਵੇਦਨ ਦਾਖਲ ਕਰਦੇ ਹਨ। ਇਹ ਆਵੇਦਨ ਨਿਵਾਰਣ ਦੇ ਲਈ ਤਾਲੁਕਾ ਸਵਾਗਤ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹਨ। ਇਸ ਦੇ ਇਲਾਵਾ, ਨਾਗਰਿਕਾਂ ਦੇ ਲਈ ਇੱਕ ਲੋਕ ਫਰਿਆਦ ਪ੍ਰੋਗਰਾਮ ਵੀ ਚਲ ਰਿਹਾ ਹੈ, ਜਿਸ ਵਿੱਚ ਉਹ ਸਵਾਗਤ ਇਕਾਈ ਵਿੱਚ ਆਪਣੀ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ।

ਸਵਾਗਤ ਔਨਲਾਈਨ ਪ੍ਰੋਗਰਾਮ ਨੂੰ ਜਨਤਕ ਸੇਵਾ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਅਨੁਕ੍ਰਿਯਸ਼ੀਲਤਾ ਨੂੰ ਬਿਹਤਰ ਬਣਾਉਣ ਦੇ ਲਈ 2010 ਵਿੱਚ ਸਯੁੰਕਤ ਰਾਸ਼ਟਰ ਲੋਕ ਸੇਵਾ ਪੁਰਸਕਾਰ ਸਹਿਤ ਕਈ ਪੁਰਸਕਾਰ ਦਿੱਤੇ ਗਏ ਹਨ।

https://youtu.be/-1hR0mUSaFk 

*****

 

ਡੀਐੱਸ/ਟੀਐੱਸ



(Release ID: 1920464) Visitor Counter : 114