ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿਲਵਾਸਾ, ਦਾਦਰ ਅਤੇ ਨਾਗਰ ਹਵੇਲੀ ਵਿੱਚ 4850 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਨਮੋ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਇੰਸਟੀਟਿਊਟ ਦਾ ਦੌਰਾ ਕੀਤਾ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

ਦਿਉ ਅਤੇ ਸਿਲਵਾਸਾ ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਲਾਭਾਰਥੀਆਂ ਨੂੰ ਚਾਬੀਆਂ ਸੌਂਪੀਆਂ

“ਇਨ੍ਹਾਂ ਪ੍ਰੋਜੈਕਟਾਂ ਨਾਲ ਈਜ਼ ਆਵ੍ ਲਿਵਿੰਗ, ਟੂਰਿਜ਼ਮ, ਟ੍ਰਾਂਸਪੋਰਟੇਸ਼ਨ ਅਤੇ ਬਿਜ਼ਨਸ ਵਿੱਚ ਅਸਾਨੀ ਹੋਵੇਗੀ। ਇਹ ਸਮਾਂ ‘ਤੇ ਡਿਲਿਵਰੀ ਦੇ ਨਵੇਂ ਕਾਰਜ ਸੱਭਿਆਚਾਰ ਦੀ ਉਦਾਹਰਣ ਹੈ”

“ਦੇਸ਼ ਦੇ ਹਰ ਖੇਤਰ ਦਾ ਸੰਤੁਲਿਤ ਵਿਕਾਸ ਹੋਵੇ, ਇਸ ‘ਤੇ ਸਾਡਾ ਬਹੁਤ ਜ਼ੋਰ ਹੈ”

“ਸੇਵਾ ਭਾਵਨਾ ਇੱਥੋਂ ਦੇ ਲੋਕਾਂ ਦੀ ਪਹਿਚਾਣ ਹੈ”

“ਮੈਂ ਹਰ ਵਿਦਿਆਰਥੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਕੋਈ ਕਸਰ ਨਹੀਂ ਛੱਡੇਗੀ”

“ਮਨ ਕੀ ਬਾਤ ਭਾਰਤ ਦੇ ਲੋਕਾਂ ਦੇ ਪ੍ਰਯਤਨਾਂ ਅਤੇ ਭਾਰਤ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨ ਦਾ ਇੱਕ ਬਹੁਤ ਚੰਗਾ ਮੰਚ ਬਣ ਗਿਆ ਹੈ”

“ਮੈਂ ਦਮਨ, ਦਿਉ ਅਤੇ ਦਾਦਰ ਅਤੇ ਨਾਗਰ ਹਵੇਲੀ ਨੂੰ ਕੋਸਟਲ ਟੂਰਿਜ਼ਮ ਦੇ ਇੱਕ ਉੱਜਵਲ ਸਥਾਨ ਦੇ ਰੂਪ ਵਿੱਚ ਦੇਖ ਰਿਹਾ ਹਾਂ”

“ਅੱਜ ਦੇਸ਼ ਵਿੱਚ ‘ਤੁਸ਼ਟੀਕਰਣ’ ‘ਤੇ ਨਹੀਂ ਬਲਕਿ ‘ਸੰਤੁਸ਼ਟੀਕਰਣ’ ‘ਤੇ ਬਲ ਦਿੱਤਾ ਜਾ ਰਿਹਾ ਹੈ”

“ਵੰਚਿਤਾਂ ਨੂੰ ਵਰੀਯਤਾ, ਇਹ ਬੀਤੇ 9 ਵਰ੍ਹੇ ਦੇ ਸੁਸ਼ਾਸਨ ਦੀ ਪਹਿਚਾਣ ਬਣ ਚੁੱਕੀ ਹੈ”

“’ਸਬਕਾ ਪ੍ਰਯਾਸ’ ਨਾਲ ਹਾਸਲ ਹੋਵੇਗਾ ਵਿਕਸਿਤ ਭਾਰਤ ਦਾ ਸੰਕਲਪ ਅਤੇ ਸਿੱਧੀ”

Posted On: 25 APR 2023 6:37PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਲਵਾਸਾਦਾਦਰ ਅਤੇ ਨਾਗਰ ਹਵੇਲੀ ਵਿੱਚ 4850 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਿਲਵਾਸਾ ਵਿੱਚ ਨਮੋ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਇੰਸਟੀਟਿਊਟ ਨੂੰ ਰਾਸ਼ਟਰ ਨੂੰ ਸਪਰਿਤ ਕਰਨਾ ਅਤੇ ਦਮਨ ਵਿੱਚ ਸਰਕਾਰੀ ਸਕੂਲਾਂਸਰਕਾਰੀ ਇੰਜੀਨੀਅਰਿੰਗ ਕਾਲਜਵੱਖ-ਵੱਖ ਸੜਕਾਂ ਦੇ ਸੁੰਦਰੀਕਰਣਮਜ਼ਬੂਤੀਕਰਣ ਅਤੇ ਚੌੜਾਕਰਣਮੱਛੀ ਬਜ਼ਾਰ ਅਤੇ ਸ਼ੋਪਿੰਗ ਸੈਂਟਰ ਅਤੇ ਜਲ ਸਪਲਾਈ ਯੋਜਨਾ ਆਦਿ ਦਾ ਵਿਸਤਾਰ ਜਿਹੇ 96 ਪ੍ਰੋਜੈਕਟਾਂ ਦਾ ਨਹੀਂ ਪੱਥਰ ਰੱਖਣਾ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਦਿਉ ਅਤੇ ਸਿਲਵਾਸਾ ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਸ਼ਹਿਰੀ ਦੇ ਲਾਭਾਰਥੀਆਂ ਨੂੰ ਘਰ ਦੀਆਂ ਚਾਬੀਆਂ ਵੀ ਸੌਂਪੀਆਂ।

 

ਇਸ ਤੋਂ ਪਹਿਲਾਂ ਦਿਨ ਵਿੱਚਪ੍ਰਧਾਨ ਮੰਤਰੀ ਨੇ ਸਿਲਾਵਾਸਾ ਵਿੱਚ ਨਮੋ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਇੰਸਟੀਟਿਊਟ ਦਾ ਵੀ ਦੌਰਾ ਕੀਤਾਜਿੱਥੇ ਉਨ੍ਹਾਂ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ ਅਤੇ ਲਕਸ਼ਦ੍ਵੀਪ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਵੀ ਸਨ। ਉਨ੍ਹਾਂ ਨੇ ਇੰਸਟੀਟਿਊਟ ਦਾ ਉਦਘਾਟਨ ਕੀਤਾ ਅਤੇ ਭਗਵਾਨ ਧਨਵੰਤਰੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਕਾਲਜ ਪਰਿਸਰ ਦੇ ਮਾਡਲ ਦਾ ਨਿਰੀਖਣ ਕੀਤਾ ਅਤੇ ਅਕਾਦਮਿਕ ਬਲਾਕ ਵਿੱਚ ਐਨਾਟੋਮੀ ਮਿਊਜ਼ੀਅਮ ਅਤੇ ਡਿਸੈਕਸ਼ਨ ਕਮਰੇ ਦਾ ਅਵਲੋਕਨ ਕੀਤਾ। ਪ੍ਰਧਾਨ ਮੰਤਰੀ ਨੇ ਸੈਂਟ੍ਰਲ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ ਅਤੇ ਸੈਲਾਨੀਆਂ ਦੀ ਪੁਸਤਕ ‘ਤੇ ਦਸਤਖ਼ਤ ਕੀਤੇ। ਉਹ  ਐਮਫੀਥੀਏਟਰ ਦੇ ਵੱਲ ਵੀ ਗਏਜਿੱਥੇ ਉਨ੍ਹਾਂ ਨੇ ਨਿਰਮਾਣ ਕਾਰਜ ਵਿੱਚ ਲਗੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ।

 

ਇਕੱਠ ਨੂੰ ਸੰਬੋਧਿਤ ਕਰਦੇ ਹੋਏਪ੍ਰਧਾਨ ਮੰਤਰੀ ਨੇ ਦਮਨਦਿਉ ਅਤੇ ਦਾਦਰ ਅਤੇ ਨਾਗਰ ਹਵੇਲੀ ਦੀ ਵਿਕਾਸ ਯਾਤਰਾ ਨੂੰ ਦੇਖ ਕੇ ਪ੍ਰਸੰਨਤਾ ਵਿਅਕਤ ਕੀਤੀ. ਉਨ੍ਹਾਂ ਨੇ ਇੱਕ ਮਹਾਨਗਰ ਦੇ ਰੂਪ ਵਿੱਚ ਵਧਦੇ ਸਿਲਵਾਸਾ ਬਾਰੇ ਚਰਚਾ ਕੀਤੀਕਿਉਂ ਕਿ ਇਹ ਦੇਸ਼ ਦੇ ਹਰ ਕੋਨੇ ਦੇ ਲੋਕਾਂ ਦਾ ਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਪਰੰਪਰਾ ਅਤੇ ਆਧੁਨਿਕਤਾ ਦੋਨਾਂ ਦੇ ਪ੍ਰਤੀ ਲੋਕਾਂ ਦੇ ਪ੍ਰੇਮ ਨੂੰ ਦੇਖਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਕਾਸ ਦੇ ਲਈ ਸਰਕਾਰ ਪੂਰੇ ਸਮਰਪਣ ਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ 5500 ਕਰੋੜ ਰੁਪਏ ਦੀ ਵੰਡ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ ਤੇ ਬਹੁਤ ਕੰਮ ਕੀਤਾ ਗਿਆ ਹੈ।

ਉਨ੍ਹਾਂ ਨੇ ਐੱਲਈਡੀ ਲਾਈਟ ਵਾਲੀਆਂ ਸੜਕਾਂਡੋਰ-ਟੂ-ਡੋਰ ਕਚਰਾ ਇਕੱਠ ਕਰਨ ਅਤੇ 100 ਪ੍ਰਤੀਸ਼ਚ ਕਚਰਾ ਪ੍ਰੋਸੈੱਸਿੰਗ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਉਦਯੋਗ ਅਤੇ ਰੋਜ਼ਗਾਰ ਵਧਾਉਣ ਦੇ ਸਾਧਨ ਦੇ ਰੂਪ ਵਿੱਚ ਰਾਜ ਦੀ ਨਵੀਂ ਉਦਯੋਗਿਕ ਨੀਤੀ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, “ਅੱਜ ਮੈਨੂੰ 5000 ਕਰੋੜ ਦੇ ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦਾ ਅਵਸਰ ਮਿਲਿਆ ਹੈ।” ਇਹ ਪ੍ਰੋਜੈਕਟ ਸਿਹਤਆਵਾਸਟੂਰਿਜ਼ਮਸਿੱਖਿਆ ਅਤੇ ਸ਼ਹਿਰੀ ਵਿਕਾਸ ਨਾਲ ਜੁੜੇ ਹਨ। ਉਨ੍ਹਾਂ ਨੇ ਕਿਹਾ, “ਉਹ ਈਜ਼ ਆਵ੍ ਲਿਵਿੰਗਟੂਰਿਜ਼ਮਟ੍ਰਾਂਸਪੋਰਟੇਸ਼ਨ ਅਤੇ ਬਿਜ਼ਨਸ ਵਿੱਚ ਅਸਾਨੀ ਵਿੱਚ ਸੁਧਾਰ ਕਰਨਗੇ।

ਉਨ੍ਹਾਂ ਨੇ ਅੱਜ ਦੇ ਪ੍ਰੋਜੈਕਟਾਂ ਬਾਰੇ ਚਰਚਾ ਦੇ ਦੌਰਾਨ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਖ਼ੁਦ ਪ੍ਰਧਾਨ ਮੰਤਰੀ ਨੇ ਰੱਖਿਆ। ਉਨ੍ਹਾਂ ਨੇ ਇਸ ਤੱਥ ‘ਤੇ ਖੇਦ ਵਿਅਕਤ ਕੀਤਾ ਕਿ ਦੇਸ਼ ਦੇ ਵਿਕਾਸ ਦੇ ਲਈ ਵੱਡੀ ਮਿਆਦ ਦੇ ਲਈ ਸਰਕਾਰੀ ਪ੍ਰੋਜੈਕਟਾਂ ਜਾਂ ਤਾਂ ਅਟਕੇ ਰਹੇਛੱਡ ਦਿੱਤੇ ਗਏ ਜਾ ਭਟਕ ਗਏਕਦੇ-ਕਦੇ ਇਸ ਹਦ ਤੱਕ ਕਿ ਨੀਂਹ ਪੱਥਰ ਹੀ ਮਲਬੇ ਵਿੱਚ ਬਦਲ ਜਾਂਦਾ ਸੀ ਅਤੇ ਪ੍ਰੋਜੈਕਟ ਅਧੂਰੇ ਰਹਿ ਜਾਂਦੇ ਸਨ। ਲੇਕਿਨ ਪਿਛਲੇ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਨਵੀਂ ਕਾਰਜਸ਼ੈਲੀ ਵਿਕਸਿਤ ਹੋਈ ਹੈ ਅਤੇ ਕਾਰਜ ਸੱਭਿਆਚਾਰ ਸ਼ੁਰੂ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਰਕਾਰ ਵਿੱਚ ਹੁਣ ਜਿਸ ਕਾਰਜ ਦੀ ਨਹੀਂ ਰੱਖੀ ਜਾਂਦੀ ਹੈਉਸ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਵੀ ਪੂਰਾ ਪ੍ਰਯਤਨ ਕੀਤਾ ਜਾਂਦਾ ਹੈ ਅਤੇ ਇੱਕ ਕੰਮ ਪੂਰਾ ਕਰਦੇ ਹੀ ਅਸੀਂ ਦੂਸਰਾ ਕੰਮ ਸ਼ੁਰੂ ਕਰ ਦਿੰਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟ ਇਸੇ ਕਾਰਜ ਸੱਭਿਆਚਾਰ ਦੀ ਉਦਾਹਰਣ ਹਨ ਅਤੇ ਵਿਕਾਸ ਕਾਰਜਾਂ ਦੇ ਲਈ ਸਭ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਦੋਹਰਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ “ਸਬਕਾ ਸਾਥ-ਸਬਕਾ ਵਿਕਾਸਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦੇ ਮੰਤਰ ‘ਤੇ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਖੇਤਰ ਦਾ ਵਿਕਾਸ ਹੋਵੇਦੇਸ਼ ਦੇ ਹਰ ਖੇਤਰ ਦਾ ਸੰਤੁਲਿਤ ਵਿਕਾਸ ਹੋਵੇਇਸ ‘ਤੇ ਸਾਡਾ ਬਹੁਤ ਜ਼ੋਰ ਹੈ। ਪ੍ਰਧਾਨ ਮੰਤਰੀ ਨੇ ਲੰਬੇ ਸਮੇਂ ਤੋਂ ਚਲ ਰਹੇਇੱਕ ਪ੍ਰੋਗਰਾਮ-ਵਿਕਾਸ ਨੂੰ ਵੋਟ ਬੈਂਕ ਦੀ ਰਾਜਨੀਤੀ ਦੇ ਚਸ਼ਮੇ ਨਾਲ ਦੇਖਣ ਦੀ ਪ੍ਰਵ੍ਰਤੀ ਦੀ ਆਲੋਚਨਾ ਕੀਤੀ। ਇਸ ਨਾਲ ਆਦਿਵਾਸੀ ਅਤੇ ਸੀਮਾਵਰਤੀ ਖੇਤਰ ਅਣਗੌਲੇ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਛੇਰਿਆਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਛੱਡ ਦਿੱਤਾ ਗਿਆ ਅਤੇ ਦਮਨਦਿਉ ਅਤੇ ਦਾਦਰ ਅਤੇ ਨਾਗਰ ਹਵੇਲੀ ਨੇ ਇਸ ਦੇ ਲਈ ਭਾਰੀ ਕੀਮਤ ਚੁਕਾਈ।

ਪ੍ਰਧਾਨ ਮੰਤਰੀ ਨੇ ਇਸ ਤੱਥ ‘ਤੇ ਧਿਆਨ ਆਕਰਸ਼ਿਤ ਕੀਤਾ ਕਿ ਸੁਤੰਤਰਤਾ ਦੇ ਦਹਾਕਿਆਂ ਦੇ ਬਾਅਦ ਵੀਦਮਨਦਿਉ ਅਤੇ ਦਾਦਰ ਅਤੇ ਨਾਗਰ ਹਵੇਲੀ ਦੇ ਖੇਤਰਾਂ ਵਿੱਚ ਇੱਕ ਵੀ ਮੈਡੀਕਲ ਕਾਲਜ ਨਹੀਂ ਸੀ ਅਤੇ ਨੌਜਵਾਨਾਂ ਨੂੰ ਡਾਕਟਰ ਬਣਨ ਦੇ ਲਈ ਦੇਸ਼ ਦੇ ਹੋਰ ਖੇਤਰਾਂ ਦੇ ਵੱਲ ਜਾਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਅਵਸਰ ਪਾਉਣ ਵਾਲੇ ਆਦਿਵਾਸੀ ਸਮੁਦਾਏ ਦੇ ਨੌਜਵਾਨਾਂ ਦੀ ਸੰਖਿਆ ਲਗਭਗ ਜ਼ੀਰੋ ਸੀਕਿਉਂਕਿ ਦਹਾਕਿਆਂ ਤੱਕ ਦੇਸ਼ ‘ਤੇ ਸ਼ਾਸਨ ਕਰਨ ਵਾਲਿਆਂ ਨੇ ਇਸ ਖੇਤਰ ਦੇ ਲੋਕਾਂ ਦੀਆਂ ਇੱਛਾਵਾਂ ਅਤੇ ਆਕਾਂਖਿਆਵਾਂ ‘ਤੇ ਕੋਈ ਧਿਆਨ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਦਮਨਦਿਉਦਾਦਰ ਅਤੇ ਨਾਗਰ ਹਵੇਲੀ ਨੂੰ ਆਪਣਾ ਪਹਿਲਾ ਰਾਸ਼ਟਰੀ ਅਕਾਦਮਿਕ ਮੈਡੀਕਲ ਸੰਗਠਨ ਜਾਂ ਨਮੋ ਮੈਡੀਕਲ ਕਾਲਜ ਸਿਰਫ਼ ਵਰਤਮਾਨ ਸਰਕਾਰ ਦੇ ਸੇਵਾ-ਓਹੀਐਂਟਿਡ ਦ੍ਰਿਸ਼ਟੀਕੋਣ ਅਤੇ ਸਮਰਪਣ ਦੇ ਕਾਰਨ ਮਿਲਿਆਜੋ 2014 ਦੇ ਬਾਅਦ ਸੱਤਾ ਵਿੱਚ ਆਈ ਸੀ।

ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਹਰ ਸਾਲਖੇਤਰ ਦੇ ਲਗਭਗ 150 ਨੌਜਵਾਨਾਂ ਨੂੰ ਮੈਡੀਕਲ ਦੀ ਸਟਡੀ ਕਰਨ ਦਾ ਮੌਕਾ ਮਿਲੇਗਾ।” ਉਨ੍ਹਾਂ ਨੇ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਇਸ ਖੇਤਰ ਨਾਲ ਲਗਭਗ 1000 ਡਾਕਟਰ ਤਿਆਰ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਇੱਕ ਲੜਕੀ ਦੀ ਇੱਕ ਸਮਾਚਾਰ ਰਿਪੋਰਟ ਬਾਰੇ ਵੀ ਚਰਚਾ ਕੀਤੀਜੋ ਆਪਣੇ ਪਹਿਲੇ ਵਰ੍ਹੇ ਵਿੱਚ ਮੈਡੀਕਲ ਦੀ ਸਟਡੀ ਕਰ ਰਹੀ ਸੀਜਿਸ ਨੇ ਕਿਹਾ ਸੀ ਕਿ ਉਹ ਨਾ ਸਿਰਫ਼ ਆਪਣੇ ਪਰਿਵਾਰ ਵਿੱਚ ਬਲਕਿ ਪੂਰੇ ਪਿੰਡ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਵਾ ਭਾਵਨਾ ਇੱਥੇ ਦੇ ਲੋਕਾਂ ਦੀ ਪਹਿਚਾਣ ਹੈ ਅਤੇ ਕੋਰੋਨਾ ਦੇ ਸਮੇਂ ਵਿੱਚ ਇੱਥੇ ਦੇ ਮੈਡੀਕਲ ਸਟੂਡੈਂਟਸ ਨੇ ਅੱਗੇ ਵਧ ਕੇ ਲੋਕਾਂ ਦੀ ਮਦਦ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਵਿਦਿਆਰਥੀਆਂ ਨੇ ਜੋ ਵਿਲੇਜ ਐਡੌਪਸ਼ਨ ਪ੍ਰੋਗਰਾਮ ਚਲਾਇਆ ਸੀਉਸ ਦਾ ਜ਼ਿਕਰ ਉਨ੍ਹਾਂ ਨੇ ‘ਮਨ ਕੀ ਬਾਤ’ ਵਿੱਚ ਵੀ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਨਾਲ ਸਥਾਨਕ ਮੈਡੀਕਲ ਸੁਵਿਧਾਵਾਂ ‘ਤੇ ਦਬਾਵ ਘੱਟ ਹੋਵੇਗਾ। ਉਨ੍ਹਾਂ ਨੇ ਕਿਹਾ, “300 ਬੈੱਡਾਂ ਵਾਲਾ ਇੱਕ ਨਵਾਂ ਹਸਪਤਾਲ ਨਿਰਮਾਣ ਅਧੀਨ ਹੈ ਅਤੇ ਇੱਕ ਨਵੇਂ ਆਯੁਰਵੈਦਿਕ ਹਸਪਤਾਲ ਦੇ ਲਈ ਅਨੁਮਤੀ ਪ੍ਰਦਾਨ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਦਿਵਾਸੀ ਖੇਤਰਾਂ ਦੇ ਸਕੂਲਾਂ ਵਿੱਚ ਵਿਗਿਆਨ ਦੀ ਸਿੱਖਿਆ ਸ਼ੁਰੂ ਕੀਤੀ। ਉਨ੍ਹਾਂ ਨੇ ਮਾਤ੍ਰਭਾਸ਼ਾ ਵਿੱਚ ਸਿੱਖਿਆ ਨਾ ਹੋਣ ਦੀ ਸਮੱਸਿਆ ਦਾ ਵੀ ਸਮਾਧਾਨ ਕੀਤਾ। ਉਨ੍ਹਾਂ ਨੇ ਕਿਹਾ, “ਹੁਣ ਮੈਡੀਕਲ ਅਤੇ ਇੰਜੀਨੀਅਰਿੰਗ ਸਿੱਖਿਆ ਦਾ ਵਿਕਲਪ ਵੀ ਸਥਾਨਕ ਭਾਸ਼ਾਵਾਂ ਵਿੱਚ ਉਪਲਬਧ ਹੈਜਿਸ ਨਾਲ ਸਥਾਨਕ ਵਿਦਿਆਰਥੀਆਂ ਨੂੰ ਬਹੁਤ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ, “ਇੰਜੀਨੀਅਰਿੰਗ ਕਾਲਜ ਦਾ ਰਾਸ਼ਟਰ ਨੂੰ ਸਮਰਪਿਤ ਹੋਣ ਨਾਲ ਅੱਜ ਹਰ ਸਾਲ 300 ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਪੜ੍ਹਣ ਦਾ ਅਵਸਰ ਮਿਲੇਗਾ।” ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਦਾਦਰ ਅਤੇ ਨਾਗਰ ਹਵੇਲੀ ਵਿੱਚ ਪ੍ਰਮੁੱਖ ਅਕਾਦਮਿਕ ਸੰਸਥਾਨ ਪਰਿਸਰ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਨੇ ਦਮਨ ਵਿੱਚ ਨਿਫ਼ਟ ਸੈਟੇਲਾਈਟ ਕੈਂਪਸ ਸਿਲਵਾਸਾ ਵਿੱਚ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ ਪਰਿਸਰਦਿਉ ਵਿੱਚ ਆਈਆਈਆਈਟੀ ਵਡੋਦਰਾ ਪਰਿਸਰ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਵਾਅਦਾ ਕਰਦੇ ਹੋਏ ਕਿਹਾ, “ਮੈਂ ਹਰ ਵਿਦਿਆਰਥੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਕੋਈ ਕਸਰ ਨਹੀਂ ਛੱਡੇਗੀ।

 

ਸਿਲਵਾਸਾ ਦੀ ਆਪਣੀ ਪਿਛਲੀ ਯਾਤਰਾ ਨੂੰ ਯਾਦ ਕਰਦੇ ਹੋਏਜਦੋਂ ਪ੍ਰਧਾਨ ਮੰਤਰੀ ਨੇ ਵਿਕਾਸ ਦੇ ਪੰਚ ਮਾਪਦੰਡਾਂ ਜਾਂ ‘ਪੰਚਧਾਰਾ’ ਬਾਰੇ ਗੱਲ ਕੀਤੀ ਸੀਭਾਵ ਬੱਚਿਆਂ ਦੀ ਸਿੱਖਿਆਨੌਜਵਾਨਾਂ ਦੇ ਲਈ ਆਮਦਨ ਦਾ ਸਰੋਤਬਜ਼ੁਰਗਾਂ ਦੇ ਲਈ ਸਿਹਤ ਦੇਖਭਾਲਕਿਸਾਨਾਂ ਦੇ ਲਈ ਸਿੰਚਾਈ ਦੀ ਸੁਵਿਧਾ ਅਤੇ ਆਮ ਨਾਗਰਿਕਾਂ ਦੇ ਲਈ ਨਿਵਾਰਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਮਹਿਲਾ ਲਾਭਾਰਥੀਆਂ ਦੇ ਲਈ ਪੱਕੇ ਮਕਾਨਾਂ ਦੇ ਸੰਦਰਭ ਵਿੱਚ ਉਪਯੁਕਤ ਵਿੱਚ ਇੱਕ ਹੋਰ ਪੈਰਾਮੀਟਰ ਜੋੜ੍ਹਣਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਦੇਸ਼ ਵਿੱਚ ਕਰੋੜ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਉਪਲਬਧ ਕਰਵਾਏ ਹਨ ਜਿੱਥੇ 15 ਹਜ਼ਾਰ ਤੋਂ ਅਧਿਕ ਘਰ ਸਰਕਾਰ ਨੇ ਖ਼ੁਦ ਬਣਾਏ ਅਤੇ ਸੌਂਪੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਥੇ 1200 ਤੋਂ ਅਧਿਕ ਪਰਿਵਾਰਾਂ ਨੂੰ ਆਪਣਾ ਘਰ ਮਿਲ ਗਿਆ ਹੈ ਅਤੇ ਮਹਿਲਾਵਾਂ ਨੂੰ ਪੀਐੱਮ ਆਵਾਸ ਯੋਜਨਾ ਦੇ ਤਹਿਤ ਘਰਾਂ ਵਿੱਚ ਬਰਾਬਰ ਦਾ ਹਿੱਸਾ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ, “ਸਰਕਾਰ ਨੇ ਦਮਨਦਿਉਦਾਦਰ ਅਤੇ ਨਾਗਰ ਹਵੇਲੀ ਦੀਆਂ ਹਜ਼ਾਰਾਂ ਮਹਿਲਾਵਾਂ ਨੂੰ ਘਰ ਦੀ ਮਾਲਕਿਨ ਬਣਾ ਦਿੱਤਾ ਹੈ।” ਉਨ੍ਹਾਂ ਨੇ ਕਿਹਾ ਕਿ ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ ਹਰੇਕ ਘਰ ਦੀ ਲਾਗਤ ਕਈ ਲੱਖ ਰੁਪਏ ਹੈ ਜੋ ਇਨ੍ਹਾਂ ਮਹਿਲਾਵਾਂ ਨੂੰ ‘ਲਖਪਤੀ ਦੀਦੀ’ ਬਣਾਉਂਦੀ ਹੈ।

 

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਿਲੇਟ ਵਰ੍ਹੇ ਬਾਰੇ ਚਰਚਾ ਕਰਦੇ ਹੋਏ ਨਾਗਲੀ ਅਤੇ ਨਚਨੀ ਜਿਹੇ ਸਥਾਨਕ ਮਿਲੇਟ ਦੇ ਵੱਲ ਧਿਆਨ ਦਿਵਾਇਆ ਅਤੇ ਕਿਹਾ ਕਿ ਸਰਕਾਰ ਵੱਖ-ਵੱਖ ਰੂਪਾਂ ਵਿੱਚ ਸਥਾਨਕ ਸ਼੍ਰੀ ਅੰਨ ਨੂੰ ਹੁਲਾਰਾ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਅਗਲੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਮਨ ਕੀ ਬਾਤ ਭਾਰਤ ਦੇ ਲੋਕਾਂ ਦੇ ਪ੍ਰਯਤਨਾਂ ਅਤੇ ਭਾਰਤ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨ ਦਾ ਇੱਕ ਬਹੁਤ ਚੰਗਾ ਮੰਚ ਬਣ ਗਿਆ ਹੈ। ਤੁਹਾਡੀ ਤਰ੍ਹਾਂ ਮੈਂ ਵੀ 100ਵੇਂ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।

ਪ੍ਰਧਾਨ ਮੰਤਰੀ ਨੇ ਦਮਨਦਿਉ ਅਤੇ ਦਾਦਰ ਅਤੇ ਨਾਗਰ ਹਵੇਲੀ ਦੇ ਪ੍ਰਮੁੱਖ ਟੂਰਿਜ਼ਮ ਸਥਲਾਂ ਦੇ ਰੂਪ ਵਿੱਚ ਉਭਰਣ ਦੀ ਸੰਭਾਵਨਾ ਬਾਰੇ ਚਰਚਾ ਕਰਦੇ ਹੋਏ ਕਿਹਾ, “ਮੈਂ ਦਮਨਦਿਉ ਅਤੇ ਦਾਦਰ ਅਤੇ ਨਾਗਰ ਹਵੇਲੀ ਨੂੰ ਕੋਸਟਲ ਟੂਰਿਜ਼ਮ ਦੇ ਇੱਕ ਉੱਜਵਲ ਸਥਾਨ ਦੇ ਰੂਪ ਵਿੱਚ ਦੇਖ ਰਿਹਾ ਹਾਂ।” ਉਨ੍ਹਾਂ ਨੇ ਕਿਹਾਇਹ ਉਸ ਸਮੇਂ ਹੋਰ ਵੀ ਮਹੱਤਵਪੂਰਨ ਹੈਜਦੋਂ ਸਰਕਾਰ ਭਾਰਤ ਨੂੰ ਦੁਨੀਆ ਦਾ ਅਗ੍ਰਣੀ ਟੂਰਿਜ਼ਮ ਸਥਲ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਾਨੀ ਦਮਨ ਮਰੀਨ ਓਵਰਵਿਊ (ਨਮੋ) ਪਥ ਨਾਮਕ ਦੋ ਸਮੁੰਦਰੀ ਤਟ ਟੂਰਿਜ਼ਮ ਨੂੰ ਹੁਲਾਰਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਮੁੰਦਰ ਤਟ ਖੇਤਰ ਵਿੱਚ ਇੱਕ ਨਵਾਂ ਟੈਂਟ ਸਿਟੀ ਉਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਪਣੀਆਂ ਗੱਲਾਂ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਇਸ ਦੇ ਇਲਾਵਾਖਾਨਵੇਲ ਰਿਵਰਫ੍ਰੰਟਦੁਧਾਨੀ ਜੇੱਟੀਈਕੋ-ਰਿਸੌਰਟ ਅਤੇ ਤਟੀ ਸੌਰਗਾਹ ਦਾ ਕਾਰਜ ਪੂਰਾ ਹੋਣ ਦੇ ਬਾਅਦ ਟੂਰਿਸਟਾਂ ਦੇ ਲਈ ਆਕਰਸ਼ਣ ਵਧਾਉਣਗੇ।

ਸੰਬੋਧਨ ਦਾ ਸਮਾਪਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ‘ਤੁਸ਼ਟੀਕਰਣ’ ‘ਤੇ ਨਹੀਂ ਬਲਕਿ ‘ਸੰਤੁਸ਼ਟੀਕਰਣ’ ‘ਤੇ ਬਲ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਵੰਚਿਤਾਂ ਨੂੰ ਵਰੀਯਤਾਇਹ ਬੀਤੇ ਵਰ੍ਹੇ ਦੇ ਸੁਸ਼ਾਸਨ ਦੀ ਪਹਿਚਾਣ ਬਣ ਚੁੱਕੀ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕੇਂਦਰ ਸਰਕਾਰ ਦੇਸ਼ਭਰ ਵਿੱਚ ਸਮਾਜ ਦੇ ਹਰ ਵੰਚਿਤ ਵਰਗ ਅਤੇ ਹਰ ਵੰਚਿਤ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਯੋਜਨਾਵਾਂ ਦਾ ਸੈਚੁਰੇਸ਼ਨ ਹੁੰਦਾ ਹੈਜਦੋਂ ਸਰਕਾਰ ਖ਼ੁਦ ਲੋਕਾਂ ਦੇ ਦਰਵਾਜ਼ੇ ਤੱਕ ਜਾਂਦੀ ਹੈਤਾਂ ਭੇਦਭਾਵ ਖ਼ਤਮ ਹੁੰਦਾ ਹੈਭ੍ਰਿਸ਼ਟਾਚਾਰ ਖ਼ਤਮ ਹੁੰਦਾ ਹੈ।” ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਦਮਨਦਿਉਦਾਦਰ ਅਤੇ ਨਾਗਰ ਹਵੇਲੀ ਕੇਂਦਰ ਸਰਕਾਰ ਦੇ ਵੱਖ-ਵੱਖ ਪ੍ਰੋਜੈਕਟਾਂ ਨਾਲ ਪਰਿਪੂਰਨ ਹੋਣ ਦੇ ਬਹੁਤ ਕਰੀਬ ਹਨ। ਪ੍ਰਧਾਨ ਮੰਤਰੀ ਨੇ ਆਖਿਰ ਵਿੱਚ ਕਿਹਾ, “ਸਬਕਾ ਪ੍ਰਯਾਸ” ਦੇ ਨਾਲ ਵਿਕਸਿਤ ਭਾਰਤ ਅਤੇ ਸਮ੍ਰਿੱਧੀ ਦਾ ਸੰਕਲਪ ਹਾਸਲ ਕੀਤਾ ਜਾਵੇਗਾ।

 

ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ ਅਤੇ ਲਕਸ਼ਦ੍ਵੀਪ ਦੇ ਪ੍ਰਸ਼ਾਸਨਸ਼੍ਰੀ ਪ੍ਰਫੁੱਲ ਪਟੇਲਦਾਦਰ ਅਤੇ ਨਾਗਰ ਹਵੇਲੀ ਅਤੇ ਕੌਸ਼ਾਂਬੀ ਦੇ ਸਾਂਸਦ ਕ੍ਰਮਵਾਰਸ਼੍ਰੀਮਤੀ ਕਲਾਬੇਨ ਮੋਹਨਭਾਈ ਡੇਲਕਰ ਅਤੇ ਵਿਨੋਦ ਸੋਨਕਰ ਹੋਰ ਲੋਕਾਂ ਦੇ ਨਾਲ ਇਸ ਅਵਸਰ ‘ਤੇ ਉਪਸਥਿਤ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਸਿਲਵਾਸਾ ਵਿੱਚ ਨਮੋ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਇੰਸਟੀਟਿਊਟ ਦਾ ਦੌਰਾ ਕੀਤਾ ਅਤੇ ਉਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾਜਿਸ ਦਾ ਨੀਂਹ ਪੱਥਰ ਵੀ ਖ਼ੁਦ ਪ੍ਰਧਾਨ ਮੰਤਰੀ ਨੇ ਜਨਵਰੀ 2019 ਵਿੱਚ ਰੱਖਿਆ ਸੀ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਨਾਗਰਿਕਾਂ ਦੇ ਲਈ ਸਿਹਤ ਸੇਵਾਵਾਂ ਨੂੰ ਬਦਲ ਦੇਵੇਗਾ। ਅਤਿਆਧੁਨਿਕ ਮੈਡੀਕਲ ਕਾਲਜ ਵਿੱਚ ਨਵੀਨਤਮ ਰਿਸਰਚ ਕੇਂਦਰਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਤ੍ਰਿਕਾਵਾਂ ਤੱਕ ਪਹੁੰਚ ਨਾਲ ਲੈਸ 24 ਘੰਟੇ ਦਿਨ ਸੰਚਾਲਿਤ ਇੱਕ ਸੈਂਟ੍ਰਲ ਲਾਇਬ੍ਰੇਰੀਵਿਸ਼ੇਸ਼ ਮੈਡੀਕਲ ਕਰਮਚਾਰੀਮੈਡੀਕਲ ਲੈਬਾਂਸਮਾਰਟ ਲੈਕਚਰ ਹਾਲਰਿਸਰਚਰ ਲੈਬਾਂਇੱਕ ਐਨਾਟੌਮੀ ਮਿਊਜ਼ੀਅਮਇੱਕ ਕਲੱਬ ਹਾਉਸਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਲਈ ਖੇਡ ਸੁਵਿਧਾਵਾਂ ਅਤੇ ਆਵਾਸ਼ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਸਿਲਵਾਸਾ ਦੇ ਸਾਯਲੀ ਮੈਦਾਨ ਵਿੱਚ 4850 ਕਰੋੜ ਰੁਪਏ ਤੋਂ ਵੀ ਵੱਧ ਦੇ 96 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਦਾਦਰ ਅਤੇ ਨਾਗਰ ਹਵੇਲੀ ਜ਼ਿਲ੍ਹੇ ਦੇ ਮੋਰਖਲਖੇਰਰੀਸਿੰਦੋਨੀ ਅਤੇ ਮਸਾਟ ਦੇ ਸਰਕਾਰੀ ਸਕੂਲਅੰਬਾਵਾੜੀਪਿਰਯਾਰੀਦਮਨਵਾੜਾਖਾਰੀਵਾੜ ਦੇ ਸਰਕਾਰੀ ਸਕੂਲ ਅਤੇ ਸਰਕਾਰੀ ਇੰਜੀਨੀਅਰਿੰਗ ਕਾਲਜਦਮਨਦਾਦਰ ਅਤੇ ਨਾਗਰ ਹਵੇਲੀ ਜ਼ਿਲ੍ਹੇ ਵਿੱਚ ਵੱਖ-ਵੱਖ ਸੜਕਾਂ ਦਾ ਸੌਂਦਰੀਕਰਣਮਜ਼ਬੂਤੀਕਰਣ ਅਤੇ ਚੌੜੀਕਰਣਮੋਤੀ ਦਮਨ ਅਤੇ ਨਾਨੀ ਦਮਨ ਵਿੱਚ ਮੱਛੀ ਬਜ਼ਾਰ ਅਤੇ ਸ਼ੋਪਿੰਗ ਕੰਪਲੈਕਸ ਅਤੇ ਨਾਨੀ ਦਮਨ ਵਿੱਚ ਜਲ ਸਪਲਾਈ ਯੋਜਨਾ ਦਾ ਵਿਸਤਾਰ ਸ਼ਾਮਲ ਹੈ।

 

***

ਡੀਐੱਸ/ਟੀਐੱਸ



(Release ID: 1920128) Visitor Counter : 101