ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 27 ਅਪ੍ਰੈਲ ਨੂੰ ‘ਸੁਆਗਤ’ ਪਹਿਲ ਦੇ 20 ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ


‘ਸੁਆਗਤ’ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ 2003 ਵਿੱਚ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਦੇ ਰੂਪ ਵਿੱਚ ਕੀਤੀ ਸੀ


ਇਹ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਟੈੱਕ - ਅਧਾਰਿਤ ਸ਼ਿਕਾਇਤ ਨਿਵਾਰਣ ਪ੍ਰੋਗਰਾਮ ਸੀ




ਇਸ ਪਹਿਲ ਨੇ ਤਤਕਾਲੀਨ ਮੁੱਖ ਮੰਤਰੀ ਸ਼੍ਰੀ ਮੋਦੀ ਦੁਆਰਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਟੈਕਨੋਲੋਜੀ ਦੀਆਂ ਸਮਰੱਥਾਵਾਂ ਨੂੰ ਕਾਫ਼ੀ ਪਹਿਲਾਂ ਹੀ ਪਹਿਚਾਣੇ ਜਾਣ ਨੂੰ ਦਰਸਾਇਆ





‘ਸੁਆਗਤ’ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਮ ਆਦਮੀ ਨੂੰ ਆਪਣੀਆਂ ਸ਼ਿਕਾਇਤਾਂ ਸਿੱਧੇ ਮੁੱਖ ਮੰਤਰੀ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ



ਇਹ ਤੁਰੰਤ, ਕੁਸ਼ਲ ਅਤੇ ਸਮਾਂਬੱਧ ਤਰੀਕੇ ਨਾਲ ਸ਼ਿਕਾਇਤ ਨਿਵਾਰਣ ਸੁਨਿਸ਼ਚਿਤ ਕਰਕੇ ਜੀਵਨ ਜੀਉਣ ਨੂੰ ਅਸਾਨ ਬਣਾਉਂਦਾ ਹੈ





ਹੁਣ ਤੱਕ 99% ਤੋਂ ਅਧਿਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਜਾ ਚੁੱਕਿਆ ਹੈ

Posted On: 25 APR 2023 5:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਪ੍ਰੈਲ ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਵਿੱਚ ਸੁਆਗਤਪਹਿਲ ਦੇ 20 ਸਾਲ ਪੂਰੇ ਹੋਣ ਦੇ ਮੌਕੇ ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਇਸ ਯੋਜਨਾ ਦੇ ਪਿਛਲੇ ਲਾਭਾਰਥੀਆਂ ਨਾਲ ਗੱਲਬਾਤ ਵੀ ਕਰਨਗੇ। ਗੁਜਰਾਤ ਸਰਕਾਰ ਇਸ ਪਹਿਲ ਦੇ 20 ਸਾਲ ਸਫ਼ਲਤਾਪੂਰਵਕ ਪੂਰਾ ਹੋਣ ਤੇ ਸੁਆਗਤ ਸਪਤਾਹਮਨਾ ਰਹੀ ਹੈ ।

ਸੁਆਗਤ (ਸਟੇਟ ਵਾਇਡ ਅਟੈਂਸ਼ਨ ਔਨ ਗ੍ਰੀਵੈਨਸੇਜ ਬਾਈ ਐਪਲੀਕੇਸ਼ਨ ਆਵ੍ ਟੈਕਨੋਲੋਜੀ) ਦੀ ਸ਼ੁਰੂਆਤ ਅਪ੍ਰੈਲ 2003 ਵਿੱਚ ਪ੍ਰਧਾਨ ਮੰਤਰੀ ਦੁਆਰਾ ਉਸ ਸਮੇਂ ਕੀਤੀ ਗਈ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਦੇ ਇਸ ਵਿਸ਼ਵਾਸ ਤੋਂ ਪ੍ਰੇਰਿਤ ਸੀ ਕਿ ਇੱਕ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਆਪਣੇ ਰਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨਾ ਹੈ। ਇਸ ਸੰਕਲਪ ਅਤੇ ਜੀਵਨ ਜੀਉਣ ਨੂੰ ਅਸਾਨ ਬਣਾਉਣ ਦੀ ਟੈਕਨੋਲੋਜੀ ਦੀਆਂ ਸਮਰੱਥਾਵਾਂ ਨੂੰ ਕਾਫ਼ੀ ਪਹਿਲਾਂ ਹੀ ਪਹਿਚਾਣ ਲੈਣ ਦੇ ਨਾਲ, ਤਤਕਾਲੀਨ ਮੁੱਖ ਮੰਤਰੀ ਸ਼੍ਰੀ ਮੋਦੀ ਨੇ ਆਪਣੀ ਤਰ੍ਹਾਂ ਦਾ ਪਹਿਲਾਂ ਟੈੱਕ - ਅਧਾਰਿਤ ਇਸ ਸ਼ਿਕਾਇਤ ਨਿਵਾਰਣ ਪ੍ਰੋਗਰਾਮ ਸ਼ੁਰੂ ਕੀਤਾ ਸੀ ।

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਟੈਕਨੋਲੋਜੀ ਦਾ ਉਪਯੋਗ ਕਰਕੇ ਨਾਗਰਿਕਾਂ ਦੀ ਦਿਨ- ਪ੍ਰਤੀ ਦਿਨ ਦੀਆਂ ਸ਼ਿਕਾਇਤਾਂ ਨੂੰ ਤੁਰੰਤ, ਕੁਸ਼ਲ ਅਤੇ ਸਮਾਂਬੱਧ ਤਰੀਕੇ ਨਾਲ ਹਲ ਕਰਕੇ ਉਨ੍ਹਾਂ ਦੇ ਅਤੇ ਸਰਕਾਰ ਦੇ ਦਰਮਿਆਨ ਇੱਕ ਪੁਲ਼ ਦੇ ਰੂਪ ਵਿੱਚ ਕਾਰਜ ਕਰਨਾ ਸੀ। ਸਮੇਂ ਦੇ ਨਾਲ, ‘ਸੁਆਗਤਨੇ ਲੋਕਾਂ ਦੇ ਜੀਵਨ ਵਿੱਚ ਪਰਿਵਰਤਨਕਾਰੀ ਪ੍ਰਭਾਵ ਪਾਇਆ ਅਤੇ ਇਹ ਕਾਗਜ ਰਹਿਤ, ਪਾਰਦਰਸ਼ੀ ਅਤੇ ਰੁਕਵਾਟ- ਮੁਕਤ ਤਰੀਕੇ ਨਾਲ ਸਮੱਸਿਆਵਾਂ ਨੂੰ ਹਲ ਕਰਨ ਦਾ ਇੱਕ ਪ੍ਰਭਾਵੀ ਉਪਕਰਣ ਬਣ ਗਿਆ ।

ਸੁਆਗਤਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਮ ਆਦਮੀ ਨੂੰ ਆਪਣੀਆਂ ਸ਼ਿਕਾਇਤਾਂ ਸਿੱਧੇ ਮੁੱਖ ਮੰਤਰੀ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਇਹ ਹਰ ਮਹੀਨੇ ਦੇ ਚੌਥੇ ਵੀਰਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਮੁੱਖ ਮੰਤਰੀ ਸ਼ਿਕਾਇਤ ਨਿਵਾਰਣ ਲਈ ਨਾਗਰਿਕਾਂ ਦੇ ਨਾਲ ਗੱਲਬਾਤ ਕਰਦੇ ਹਨ। ਇਹ ਸ਼ਿਕਾਇਤਾਂ ਦੇ ਤੁਰੰਤ ਸਮਾਧਾਨ ਦੇ ਜ਼ਰੀਏ ਆਮ ਲੋਕਾਂ ਅਤੇ ਸਰਕਾਰ ਦੇ ਦਰਮਿਆਨ ਦੀ ਖਾਈ ਨੂੰ ਭਰਨ ਵਿੱਚ ਸਹਾਇਕ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਹਰ ਇੱਕ ਆਵੇਦਕ ਨੂੰ ਫ਼ੈਸਲੇ ਬਾਰੇ ਸੂਚਿਤ ਕੀਤਾ ਜਾਵੇ। ਸਾਰੇ ਐਪਲੀਕੇਸ਼ਨਸ ਦੀ ਕਾਰਵਾਈ ਔਨਲਾਈਨ ਉਪਲੱਬਧ ਹੁੰਦੀ ਹੈ। ਹੁਣ ਤੱਕ ਦਰਜ ਕੀਤੀਆਂ ਗਈਆਂ 99% ਤੋਂ ਅਧਿਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਜਾ ਚੁੱਕਿਆ ਹੈ ।

ਸੁਆਗਤਔਨਲਾਇਨ ਪ੍ਰੋਗਰਾਮ ਦੇ ਚਾਰ ਹਿੱਸਾ ਹਨ: ਰਾਜ ਸੁਆਗਤ, ਜ਼ਿਲ੍ਹਾ ਸੁਆਗਤ, ਤਾਲੁਕਾ ਸੁਆਗਤ ਅਤੇ ਗ੍ਰਾਮ ਸੁਆਗਤ। ਰਾਜ ਸੁਆਗਤ ਦੇ ਦੌਰਾਨ ਮੁੱਖ ਮੰਤਰੀ ਸਵੈ ਜਨ ਸੁਣਵਾਈ ਵਿੱਚ ਸ਼ਾਮਲ ਹੁੰਦੇ ਹਨ। ਜ਼ਿਲ੍ਹਾ ਕਲੈਕਟਰ ਜ਼ਿਲ੍ਹਾ ਸੁਆਗਤ ਦਾ ਇਨਚਾਰਜ ਹੁੰਦਾ ਹੈ, ਜਦੋਂ ਕਿ ਮਾਮਲਾਤਦਾਰ ਅਤੇ ਕਲਾਸ-1 ਪੱਧਰ ਦਾ ਇੱਕ ਅਧਿਕਾਰੀ ਤਾਲੁਕਾ ਸੁਆਗਤ ਦਾ ਪ੍ਰਮੁੱਖ ਹੁੰਦਾ ਹੈ। ਗ੍ਰਾਮ ਸੁਆਗਤ ਵਿੱਚ, ਨਾਗਰਿਕ ਹਰ ਮਹੀਨੇ ਦੀ 1 ਤੋਂ 10 ਤਾਰੀਖ ਤੱਕ ਤਲਾਟੀ/ਮੰਤਰੀ ਦੇ ਕੋਲ ਐਪਲੀਕੇਸ਼ਨ ਦਾਖਲ ਕਰਦੇ ਹਨ। ਇਹ ਐਪਲੀਕੇਸ਼ਨ ਨਿਵਾਰਣ ਲਈ ਤਾਲੁਕਾ ਸੁਆਗਤ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹਨ । ਇਸ ਦੇ ਇਲਾਵਾ, ਨਾਗਰਿਕਾਂ ਲਈ ਇੱਕ ਲੋਕ ਫਰਿਆਦ ਪ੍ਰੋਗਰਾਮ ਵੀ ਚਲ ਰਿਹਾ ਹੈ, ਜਿਸ ਵਿੱਚ ਉਹ ਸੁਆਗਤ ਇਕਾਈ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ।

ਸੁਆਗਤਔਨਲਾਇਨ ਪ੍ਰੋਗਰਾਮ ਨੂੰ ਜਨਤਕ ਸੇਵਾ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਅਨੁਕਿਰਿਆਸ਼ੀਲਤਾ ਨੂੰ ਬਿਹਤਰ ਬਣਾਉਣ ਲਈ 2010 ਵਿੱਚ ਸੰਯੁਕਤ ਰਾਸ਼ਟਰ ਲੋਕ ਸੇਵਾ ਪੁਰਸਕਾਰ ਸਹਿਤ ਕਈ ਪੁਰਸਕਾਰ ਦਿੱਤੇ ਗਏ ਹਨ ।

*****

ਡੀਐੱਸ


(Release ID: 1919961) Visitor Counter : 142