ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਰਲ ਦੇ ਤਿਰੂਵਨੰਤਪੁਰਮ ਸੈਂਟ੍ਰਲ ਸਟੇਸ਼ਨ ’ਤੇ ਤਿਰੂਵਨੰਤਪੁਰਮ ਅਤੇ ਕਾਸਰਗੋਡ ਦੇ ਦਰਮਿਆਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 25 APR 2023 2:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿਰੂਵਨੰਤਪੁਰਮ ਸੈਂਟ੍ਰਲ ਸਟੇਸ਼ਨ ’ਤੇ ਤਿਰੂਵਨੰਤਪੁਰਮ ਅਤੇ ਕਾਸਰਗੋਡ ਦੇ ਦਰਮਿਆਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰੋਗਰਾਮ ਸਥਾਨ ਪਹੁੰਚਣ ’ਤੇ, ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ-ਕਾਸਰਗੋਡ ਵੰਦੇ ਭਾਰਤ ਐਕਸਪ੍ਰੈੱਸ ਦਾ ਨਿਰੀਖਣ ਕੀਤਾ ਅਤੇ ਬੱਚਿਆਂ ਦੇ ਨਾਲ-ਨਾਲ ਟ੍ਰੇਨ ਦੇ ਚਾਲਕ ਦਲ ਦੇ ਨਾਲ ਗੱਲਬਾਤ ਕੀਤੀ।

ਇਹ ਟ੍ਰੇਨਾਂ 11 ਜ਼ਿਲ੍ਹਿਆਂ  ਤਿਰੂਵਨੰਤਪੁਰਮਕੋਲਮਕੋਟਾਯਮਏਰਨਾਕੁਲਮਤ੍ਰਿਸ਼ੂਰਪਲੱਕੜਪੱਤਨਮਤਿੱਟਾਮਲੱਪਪੁਰਮਕੋਜੀਕੋਡਕੰਨੂਰ ਅਤੇ ਕਾਸਰਗੋਡ ਵਰਗੇ ਜ਼ਿਲ੍ਹਿਆਂ ਕਵਰ ਕਰੇਗੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਤਿਰੂਵਨੰਤਪੁਰਮ ਤੋਂ ਕਾਸਰਗੋਡ ਤੱਕ ਰੇਲ-ਕਨੈਕਟੀਵਿਟੀ ਸੰਪਰਕ ਵਧਾਏਗੀ।”

ਪ੍ਰਧਾਨ ਮੰਤਰੀ ਦੇ ਨਾਲ ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਅਤੇ ਰੇਲ ਮੰਤਰੀ ਸ਼੍ਰੀ ਅਸ਼ਿਵਨੀ ਵੈਸ਼ਣਵ ਵੀ ਮੌਜੂਦ ਸਨ।

 

 

***

ਡੀਐੱਸ/ਟੀਐੱਸ


(Release ID: 1919739) Visitor Counter : 121