ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਇਤਿਹਾਸਿਕ ਫ਼ੈਸਲੇ ਦੇ ਤਹਿਤ ਗ੍ਰਹਿ ਮੰਤਰਾਲੇ ਨੇ ਸੀਏਪੀਐੱਫਸ (CAPFs) ਲਈ ਹਿੰਦੀ ਅਤੇ ਅੰਗ੍ਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਪਰੀਖਿਆ ਆਯੋਜਿਤ ਕਰਨ ਨੂੰ ਮਨਜ਼ੂਰੀ ਦਿੱਤੀ

ਇਹ ਇਤਿਹਾਸਿਕ ਫ਼ੈਸਲਾ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪਹਿਲ ‘ਤੇ ਸੀਏਪੀਐੱਫ ਵਿੱਚ ਸਥਾਨਿਕ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਅਤੇ ਖੇਤਰੀ ਭਾਸ਼ਾਵਾਂ ਨੂੰ ਪ੍ਰੋਤਸਾਹਨ ਦੇਣ ਲਈ ਲਿਆ ਗਿਆ ਹੈ

ਪ੍ਰਸ਼ਨ ਪੱਤਰ ਹਿੰਦੀ ਅਤੇ ਅੰਗ੍ਰੇਜ਼ੀ ਤੋਂ ਇਲਾਵਾ ਅਸਮਿਆ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਤਮਿਲ, ਤੇਲੁਗੂ, ਓੜੀਆ, ਉਰਦੂ, ਪੰਜਾਬੀ, ਮਣੀਪੁਰੀ ਅਤੇ ਕੋਂਕਣੀ ਵਿੱਚ ਤਿਆਰ ਕੀਤਾ ਜਾਵੇਗਾ

ਇਸ ਫ਼ੈਸਲੇ ਦੇ ਨਤੀਜੇ ਸਦਕਾ ਲੱਖਾਂ ਉਮੀਦਵਾਰ ਆਪਣੀ ਮਾਤ (ਮਾਤ੍ਰ) ਭਾਸ਼ਾ/ ਖੇਤਰੀ ਭਾਸ਼ਾ ਵਿੱਚ ਪਰੀਖਿਆ ਵਿੱਚ ਹਿੱਸਾ ਲੈ ਸਕਣਗੇ ਜਿਸਦੇ ਨਾਲ ਉਨ੍ਹਾਂ ਦੀਆਂ ਸਿਲੈਕਸ਼ਨ ਦੀਆਂ ਸੰਭਾਵਨਾਵਾਂ ਵਧਣਗੀਆਂ

ਕਾਂਸਟੇਬਲ (ਜਨਰਲ ਡਿਊਟੀ), ਸਟਾਫ਼ ਸਿਲੈਕਸ਼ਨ ਕਮਿਸ਼ਨ ਦੁਆਰਾ ਆਯੋਜਿਤ ਪ੍ਰਮੁੱਖ ਪਰੀਖਿਆਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਉਮੀਦਵਾਰ ਹਿੱਸਾ ਲੈਂਦੇ ਹਨ

ਹਿੰਦੀ ਅਤੇ ਅੰਗ੍ਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਪਰੀਖਿਆ ਦਾ ਆਯੋਜਨ 01 ਜਨਵਰੀ, 2024 ਤੋਂ ਹੋਵੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲਾ, ਖੇਤਰੀ ਭਾਸ਼ਾਵਾਂ ਦੇ ਉਪਯੋਗ ਅਤੇ ਵਿਕਾਸ ਦੇ ਪ੍ਰੋਤਸਾਹਨ ਲਈ ਪ੍ਰਤੀਬੱਧ ਹੈ

Posted On: 15 APR 2023 11:44AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਇੱਕ ਇਤਿਹਾਸਿਕ ਫ਼ੈਸਲੇ ਦੇ ਤਹਿਤ ਗ੍ਰਹਿ ਮੰਤਰਾਲੇ  ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ  (CAPFs)  ਲਈ ਹਿੰਦੀ ਅਤੇ ਅੰਗ੍ਰੇਜ਼ੀ  ਦੇ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਕਾਂਸਟੇਬਲ  (ਜਨਰਲ ਡਿਊਟੀ) ਪਰੀਖਿਆ ਆਯੋਜਿਤ ਕਰਨ ਨੂੰ ਮਨਜ਼ੂਰੀ  ਦੇ ਦਿੱਤੀ ਹੈ।  ਇਹ ਇਤਿਹਾਸਿਕ ਫ਼ੈਸਲਾ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪਹਿਲ ‘ਤੇ ਸੀਏਪੀਐੱਫ ਵਿੱਚ ਸਥਾਨਿਕ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਅਤੇ ਖੇਤਰੀ ਭਾਸ਼ਾਵਾਂ ਨੂੰ ਪ੍ਰੋਤਸਾਹਨ ਦੇਣ ਲਈ ਲਿਆ ਗਿਆ ਹੈ।

 

ਹਿੰਦੀ ਅਤੇ ਅੰਗ੍ਰੇਜ਼ੀ ਤੋਂ ਇਲਾਵਾ ਪ੍ਰਸ਼ਨ ਪੱਤਰ ਨਿਮਨ 13 ਖੇਤਰੀ ਭਾਸ਼ਾਵਾਂ ਵਿੱਚ ਤਿਆਰ ਕੀਤਾ ਜਾਵੇਗਾ—

  1. ਅਸਮਿਆ  

  2. ਬੰਗਾਲੀ

  3. ਗੁਜਰਾਤੀ

  4. ਮਰਾਠੀ

  5. ਮਲਿਆਲਮ

  6. ਕੰਨੜ

  7. ਤਮਿਲ

  8. ਤੇਲੁਗੂ

  9. ਓੜੀਆ

10. ਉਰਦੂ

11. ਪੰਜਾਬੀ 

12. ਮਣੀਪੁਰੀ

13.  ਕੋਂਕਣੀ 

 

ਇਸ ਫ਼ੈਸਲੇ ਦੇ ਨਤੀਜੇ ਸਦਕਾ ਲੱਖਾਂ ਉਮੀਦਵਾਰ ਆਪਣੀ ਮਾਤ (ਮਾਤ੍ਰ) ਭਾਸ਼ਾ/ਖੇਤਰੀ ਭਾਸ਼ਾ ਵਿੱਚ ਪਰੀਖਿਆ ਵਿੱਚ ਹਿੱਸਾ ਲੈ ਸਕਣਗੇ ਜਿਸ ਦੇ ਨਾਲ ਉਨ੍ਹਾਂ ਦੀਆਂ ਸਿਲੈਕਸ਼ਨ ਦੀਆਂ ਸੰਭਾਵਨਾਵਾਂ ਵਧਣਗੀਆਂ।

 

ਗ੍ਰਹਿ ਮੰਤਰਾਲਾ ਅਤੇ ਸਟਾਫ਼ ਸਿਲੈਕਸ਼ਨ ਕਮਿਸ਼ਨ ਕਈ ਭਾਰਤੀ ਭਾਸ਼ਾਵਾਂ ਵਿੱਚ ਪਰੀਖਿਆ ਦੇ ਸੰਚਾਲਨ ਦੀ ਸੁਵਿਧਾ ਲਈ ਮੌਜੂਦਾ ਸਹਿਮਤੀ ਪੱਤਰ  ਨਾਲ ਸਬੰਧਿਤ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕਰਨਗੇ । 

 

ਕਾਂਸਟੇਬਲ  (ਜਨਰਲ ਡਿਊਟੀ),  ਸਟਾਫ਼ ਸਿਲੈਕਸ਼ਨ ਕਮਿਸ਼ਨ ਦੁਆਰਾ ਆਯੋਜਿਤ ਪ੍ਰਮੁੱਖ ਪਰੀਖਿਆਵਾਂ ਵਿੱਚੋਂ ਇੱਕ ਹੈ,  ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਉਮੀਦਵਾਰ ਹਿੱਸਾ ਲੈਂਦੇ ਹਨ।  ਹਿੰਦੀ ਅਤੇ ਅੰਗ੍ਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਪਰੀਖਿਆ ਦਾ ਆਯੋਜਨ 01 ਜਨਵਰੀ,  2024 ਤੋਂ ਹੋਵੇਗਾ । 

 

ਇਸ ਫ਼ੈਸਲੇ ਤੋਂ ਬਾਅਦ ਇਹ ਉਮੀਦ ਹੈ ਕਿ ਰਾਜ/ਕੇਂਦਰਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸਥਾਨਿਕ ਨੌਜਵਾਨਾਂ ਨੂੰ ਆਪਣੀ ਮਾਤ੍ਰ ਭਾਸ਼ਾ ਵਿੱਚ ਪਰੀਖਿਆ ਦੇਣ ਦੇ ਇਸ ਅਵਸਰ ਦਾ ਉਪਯੋਗ ਕਰਨ ਅਤੇ ਦੇਸ਼ ਦੀ ਸੇਵਾ ਵਿੱਚ ਕਰੀਅਰ ਬਣਾਉਣ ਲਈ ਵੱਡੀ ਸੰਖਿਆ ਵਿੱਚ ਅੱਗੇ ਆਉਣ ਲਈ ਪ੍ਰੋਤਸਾਹਿਤ ਕਰਨ ਦੇ ਲਈ ਵਿਆਪਕ ਅਭਿਆਨ ਸ਼ੁਰੂ ਕਰਨਗੇ ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲਾ,  ਖੇਤਰੀ ਭਾਸ਼ਾਵਾਂ  ਦੇ ਉਪਯੋਗ ਅਤੇ ਵਿਕਾਸ  ਦੇ ਪ੍ਰੋਤਸਾਹਨ ਲਈ ਪ੍ਰਤੀਬੱਧ ਹੈ।

*****

ਆਰਕੇ/ਏਵਾਈ/ਏਕੇਐੱਸ/ਆਰਆਰ/ਏਐੱਸ



(Release ID: 1916977) Visitor Counter : 104