ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਖੇਤਰ ਦੇ ਸਿਖਰਲੇ ਟੂਰਿਸਟ ਸਥਲ ਦੇ ਰੂਪ ਵਿੱਚ ਉੱਭਰਣ ’ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 04 APR 2023 10:12AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰ-ਪੂਰਬ ਖੇਤਰ ਦੇ ਸਿਖਰਲੇ ਟੂਰਿਸਟ ਸਥਲ ਦੇ ਰੂਪ ਵਿੱਚ ਉੱਭਰਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਟੂਰਿਸਟ ਵਿੱਚ ਵਾਧੇ ਦਾ ਅਰਥ ਇਸ ਖੇਤਰ ਦੀ ਸਮ੍ਰਿੱਧੀ ਵਿੱਚ ਵਾਧਾ ਹੈ।

ਕੇਂਦਰੀ ਮੰਤਰੀ ਸ਼੍ਰੀ ਜੀ. ਕ੍ਰਿਸ਼ਨ ਰੈੱਡੀ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਜਿਸ ਵਿੱਚ ਕੇਂਦਰੀ ਮੰਤਰੀ ਨੇ ਸੂਚਿਤ ਕੀਤਾ ਸੀ ਕਿ ਸਾਲ 2022 ਦੇ ਦੌਰਾਨ 11.8 ਮਿਲੀਅਨ ਵਿੱਚ ਅਧਿਕ ਘਰੇਲੂ  ਟੂਰਿਸਟਾਂ ਅਤੇ 100,000 ਤੋਂ ਅਧਿਕ ਅੰਤਰਰਾਸ਼ਟਰੀ ਯਾਤਰੀਆਂ ਦੇ ਨਾਲ ਉੱਤਰ ਪੂਰਬੀ ਖੇਤਰ ਵਿੱਚ ਰਿਕਾਰਡ ਤੋੜ ਟੂਰਿਜ਼ਮ ਦਰਜ ਕੀਤਾ ਗਿਆ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਸੁਖਦ ਰੁਝਾਨ। ਟੂਰਿਸਟ ਵਿੱਚ ਵਾਧੇ ਦਾ ਅਰਥ ਇਸ ਖੇਤਰ ਦੀ ਸਮ੍ਰਿੱਧੀ ਵਿੱਚ ਵਾਧਾ ਹੈ।”

 

****

ਡੀਐੱਸ/ਐੱਸਟੀ



(Release ID: 1913883) Visitor Counter : 101