ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਭ ਤੋਂ ਵੱਧ ਰੈਵੇਨਿਊ ਜੈਨਰੇਸ਼ਨ ਦੇ ਲਈ ਐੱਚਏਐੱਲ ਦੀ ਸਰਾਹਨਾ ਕੀਤੀ

Posted On: 01 APR 2023 9:21AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰਿਚਾਲਨ ਦੁਆਰਾ ਪਿਛਲੇ ਵਿੱਤ ਵਰ੍ਹੇ ਦੇ 24,620 ਰੁਪਏ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2022-23 ਦੇ ਲਈ ਲਗਭਗ 26,500 ਕਰੋੜ ਰੁਪਏ (ਪ੍ਰੋਵੀਜ਼ਨਲ ਅਤੇ ਅਨ-ਔਡਿਟਿਡ) ਦੇ ਸਭ ਤੋਂ ਵੱਧ ਰੈਵੇਨਿਊ ਜਨਰੇਸ਼ਨ ਦੇ ਲਈ ਐੱਚਏਐੱਲ ਦੀ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ ਹੈ। ਕੰਪਨੀ ਨੇ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਇਸ ਵਰ੍ਹੇ 8 ਪ੍ਰਤੀਸ਼ਤ ਦਾ ਰੈਵੇਨਿਊ ਵਾਧਾ ਦਰਜ ਕੀਤਾ ਹੈ।

ਐੱਚਏਐੱਲ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਬੇਮਿਸਾਲ! ਮੈਂ ਐੱਚਏਐੱਲ ਦੀ ਪੂਰੀ ਟੀਮ ਦੀ ਉਨ੍ਹਾਂ ਦੇ ਜ਼ਿਕਰਯੋਗ ਉਤਸ਼ਾਹ ਅਤੇ ਜਨੂਨ ਦੇ ਲਈ ਸਰਾਹਨਾ ਕਰਦਾ ਹਾਂ।”

****

ਡੀਐੱਸ/ਐੱਸਟੀ


(Release ID: 1912947) Visitor Counter : 113