ਪ੍ਰਧਾਨ ਮੰਤਰੀ ਦਫਤਰ

ਤੰਦਰੁਸਤ ਰਹਿਣ ਦੇ ਲਈ ਯੋਗ ਅਭਿਆਸ ਚੰਗਾ ਤਰੀਕਾ ਹੈ, ਇੱਥੋਂ ਤੱਕ ਕਿ ਕਾਰਜਸਥਲ ’ਤੇ ਵੀ: ਪ੍ਰਧਾਨ ਮੰਤਰੀ

Posted On: 15 MAR 2023 8:43PM by PIB Chandigarh

ਅਤਿਵਿਅਸਤ ਕਾਰਜ ਗਤੀਵਿਧੀਆਂ ਅਤੇ ਬੈਠ ਕੇ ਕੰਮ ਕਰਨ ਦੀ ਜੀਵਨਸ਼ੈਲੀ ਤੋਂ ਉਤਪੰਨ ਚੁਣੌਤੀਆਂ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ ਪ੍ਰੋਤਸਾਹਿਤ ਕੀਤਾ ਹੈ ਕਿ ਉਹ ਅੰਤਰਾਲ ਦੇ ਦੌਰਾਨ ਕਾਰਜਸਥਲ ’ਤੇ ਯੋਗ ਅਭਿਆਸ ਕਰਿਆ ਕਰਨ।

ਕੇਂਦਰੀ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਦੇ ਉਸ ਟਵੀਟ ਨੂੰ ਸਾਂਝਾ ਕਰਦੇ ਹੋਏ, ਜਿਸ ਵਿੱਚ ਸ਼੍ਰੀ ਸੋਨੋਵਾਲ ਨੇ ਯੋਗ ਅਭਿਆਸ ਵਿੱਚ ਜਨ-ਭਾਗੀਦਾਰੀ, ਖਾਸ ਤੌਰ ’ਤੇ ਕਾਰਪੋਰੇਟ ਕਾਰਜ ਸਥਾਲਾਂ ਅਤੇ ਅਤਿ ਵਿਅਸਤ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ “ਵਾਈ-ਬ੍ਰੇਕ” ਨਾਮਕ ਇੱਕ ਮਿੰਟ ਦੀ ਵੀਡੀਓ ਦੇ ਲਾਂਚ ਦੀ ਜਾਣਕਾਰੀ ਦਿੱਤੀ ਹੈ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਅਤਿਵਿਅਸਤ ਕਾਰਜ ਗਤੀਵਿਧੀਆਂ ਅਤੇ ਬੈਠ ਕੇ ਕੰਮ ਕਰਨ ਦੀ ਜੀਵਨਸ਼ੈਲੀ ਆਪਣੇ ਨਾਲ ਚੁਣੌਤੀਆਂ ਵੀ ਲੈ ਕੇ ਆਉਂਦੀਆਂ ਹਨ। ਤੰਦਰੁਸਤ ਰਹਿਣ ਦੇ ਲਈ ਯੋਗ ਅਭਿਆਸ ਚੰਗਾ ਤਰੀਕਾ ਹੈ, ਇੱਥੋਂ ਤੱਕ ਕਿ ਕਾਰਜਸਥਲ ’ਤੇ ਵੀ।”

 

*****

ਡੀਐੱਸ/ਟੀਐੱਸ(Release ID: 1907618) Visitor Counter : 72