ਪ੍ਰਧਾਨ ਮੰਤਰੀ ਦਫਤਰ

ਭਾਰਤ ਊਰਜਾ ਵਿੱਚ ਆਤਮਨਿਰਭਰਤਾ ਅਤੇ ਟਿਕਾਊ ਵਿਕਾਸ ਨੂੰ ਵਧਾਉਣ ਦੇ ਲਈ ਸੰਕਲਪਿਤ ਹੈ: ਪ੍ਰਧਾਨ ਮੰਤਰੀ

Posted On: 15 MAR 2023 8:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਊਰਜਾ ਵਿੱਚ ਆਤਮਨਿਰਭਰਤਾ ਅਤੇ ਟਿਕਾਊ ਵਿਕਾਸ ਨੂੰ ਵਧਾਉਣ ਦੇ ਲਈ ਸੰਕਲਪਿਤ ਹੈ।

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਟਵੀਟ ਵਿੱਚ ਉਲੇਖ ਕੀਤਾ ਸੀ ਕਿ ਭਾਰਤ ਊਰਜਾ ਉਪਭੋਗਤਾ ਦੇ ਰੂਪ ਵਿੱਚ ਵਿਸ਼ਵ ਦਾ ਤੀਸਰਾ ਸਭ ਤੋਂ ਵੱਡਾ ਦੇਸ਼, ਤੇਲ ਉਪਭੋਗਤਾ ਵਿੱਚ ਵਿਸ਼ਵ ਦਾ ਤੀਸਰਾ ਸਭ ਤੋਂ ਵੱਡਾ ਦੇਸ਼, ਐੱਲਐੱਨਜੀ ਆਯਾਤਕਾਂ ਵਿੱਚ ਚੌਥਾ ਸਭ ਤੋਂ ਵੱਡਾ ਦੇਸ਼, ਤੇਲ ਸੋਧਣ ਵਿੱਚ ਚੌਥਾ ਸਭ ਤੋਂ ਵੱਡਾ ਦੇਸ਼ ਅਤੇ ਮੋਟਰ-ਵਾਹਨ ਬਜ਼ਾਰ ਵਿੱਚ ਚੌਥਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਇਸ ਟਵੀਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਭਾਰਤ ਊਰਜਾ ਵਿੱਚ ਆਤਮਨਿਰਭਰਤਾ ਅਤੇ ਟਿਕਾਊ ਵਿਕਾਸ ਨੂੰ ਵਧਾਉਣ ਦੇ ਲਈ ਸੰਕਲਪਿਤ ਹੈ।”

*****

ਡੀਐੱਸ/ਟੀਐੱਸ(Release ID: 1907562) Visitor Counter : 78