ਪ੍ਰਧਾਨ ਮੰਤਰੀ ਦਫਤਰ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 10 MAR 2023 3:37PM by PIB Chandigarh

Your Excellency, Prime Minister  ਏਲਬਾਨੇਸ,

ਦੋਹਾਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,

ਨਮਸਕਾਰ!

ਸਭ ਤੋਂ ਪਹਿਲੇ ਤਾਂ ਮੈਂ ਪ੍ਰਧਾਨ ਮੰਤਰੀ ਏਲਬਾਨੇਸ ਦਾ ਭਾਰਤ ਵਿੱਚ ਉਨ੍ਹਾਂ ਦੇ ਪਹਿਲੇ State Visit  ‘ਤੇ ਹਾਰਦਿਕ ਸੁਆਗਤ ਕਰਦਾ ਹਾਂ। ਪਿਛਲੇ ਸਾਲ ਦੋਹਾਂ ਦੇਸ਼ਾਂ ਨੇ ਪ੍ਰਧਾਨ ਮੰਤਰੀਆਂ ਦੇ ਪੱਧਰ ‘ਤੇ ਸਾਲਾਨਾ Summit  ਕਰਨ ਦਾ ਫ਼ੈਸਲਾ ਲਿਆ ਸੀ। ਅਤੇ ਪ੍ਰਧਾਨ ਮੰਤਰੀ ਏਲਬਾਨੇਸ ਦੀ ਇਸ ਯਾਤਰਾ ਨਾਲ ਇਸ ਲੜੀ ਦਾ ਸ਼ੁਭਾਰੰਭ ਹੋ ਰਿਹਾ ਹੈ। ਭਾਰਤ ਵਿੱਚ ਉਨ੍ਹਾਂ ਦਾ ਆਗਮਨ ਹੋਲੀ ਦੇ ਦਿਨ ਹੋਇਆ। ਅਤੇ ਉਸ ਦੇ ਬਾਅਦ ਅਸੀਂ ਮਿਲ ਕੇ ਕ੍ਰਿਕਟ ਦੇ ਮੈਦਾਨ ‘ਤੇ ਵੀ ਕੁਝ ਸਮਾਂ ਬਿਤਾਇਆ। Colours, ਕਲਚਰ, ਅਤੇ ਕ੍ਰਿਕਟ ਦਾ  ਇਹ Celebration ਇੱਕ ਪ੍ਰਕਾਰ ਨਾਲ ਭਾਰਤ ਅਤੇ ਆਸਟ੍ਰੇਲੀਆ ਦੀ ਮਿੱਤਰਤਾ ਦੇ ਜੋਸ਼ ਅਤੇ ਉਲਾਸ ਦਾ ਉੱਤਮ ਪ੍ਰਤੀਕ ਹੈ।

Friends,
 

ਅੱਜ ਅਸੀਂ ਆਪਸੀ ਸਹਿਯੋਗ ਦੇ ਵਿਭਿੰਨ ਪਹਿਲੂਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਸੁਰੱਖਿਆ ਸਹਿਯੋਗ ਸਾਡੀ Comprehensive Strategic Partnership ਦਾ ਇੱਕ ਮਹੱਤਵਪੂਰਣ ਥੰਮ ਹੈ। ਅੱਜ ਸਾਡੇ ਦਰਮਿਆਨ Indo-Pacific  ਖੇਤਰ ਵਿੱਚ ਮੈਰੀਟਾਈਮ ਸਕਿਊਰਿਟੀ, ਅਤੇ ਆਪਸੀ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ‘ਤੇ ਵਿਸਤਾਰ ਨਾਲ ਚਰਚਾ ਹੋਈ। ਰੱਖਿਆ ਦੇ ਖੇਤਰ ਵਿੱਚ ਅਸੀਂ ਪਿਛਲੇ ਕੁਝ ਵਰ੍ਹਿਆਂ ਵਿੱਚ ਜ਼ਿਕਰਯੋਗ  agreements ਕੀਤੇ ਹਨ,

ਜਿਨ੍ਹਾਂ ਵਿੱਚ ਇੱਕ ਦੂਸਰੇ ਦੀਆਂ ਸੈਨਾਵਾਂ ਦੇ ਲਈ logistics support ਵੀ ਸ਼ਾਮਲ ਹੈ। ਸਾਡੀ ਸੁਰੱਖਿਆ agencies  ਦੇ ਦਰਮਿਆਨ ਵੀ ਨਿਯਮਿਤ ਤੇ ਉਪਯੋਗੀ ਸੂਚਨਾ ਦਾ ਆਦਾਨ-ਪ੍ਰਦਾਨ ਹੈ, ਅਤੇ ਅਸੀਂ ਇਸ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ। ਸਾਡੇ ਯੁਵਾ ਸੈਨਿਕਾਂ ਦੇ ਦਰਮਿਆਨ ਸੰਪਰਕ ਅਤੇ ਮਿੱਤਰਤਾ ਵਧਾਉਣ ਦੇ ਲਈ ਅਸੀਂ General Rawat Officers Exchange Programme ਦੀ ਸਥਾਪਨਾ ਕੀਤੀ ਹੈ, ਜੋ ਇਸੇ ਮਹੀਨੇ ਸ਼ੁਰੂ ਹੋਇਆ ਹੈ।

 

Friends,

ਅੱਜ ਅਸੀਂ ਭਰੋਸੇਯੋਗ ਅਤੇ ਮਜ਼ਬੂਤ ਆਲਮੀ ਸਪਲਾਈ-ਚੇਨ ਵਿਕਸਿਤ ਕਰਨ ਦੇ ਲਈ ਆਪਸੀ ਸਹਿਯੋਗ ‘ਤੇ ਵਿਚਾਰ-ਮਸ਼ਵਰਾ ਕੀਤਾ। Renewable Energy  ਦੋਨੋਂ ਦੇਸ਼ਾਂ ਦੇ ਲਈ ਪ੍ਰਾਥਮਿਕਤਾ ਅਤੇ ਫੋਕਸ ਦਾ ਖੇਤਰ ਹਨ, ਅਤੇ ਅਸੀਂ ਕਲੀਨ ਹਾਈਡ੍ਰੌਜਨ ਅਤੇ ਸੋਲਰ ਵਿੱਚ ਸਾਥ ਮਿਲ ਕੇ ਕੰਮ ਕਰ ਰਹੇ ਹਾਂ। ਪਿਛਲੇ ਸਾਲ ਲਾਗੂ ਹੋਏ Trade Agreement – ECTA (ਏਕਤਾ) ਨਾਲ ਦੋਨੋਂ ਦੇਸ਼ਾਂ ਦੇ ਦਰਮਿਆਨ Trade ਅਤੇ Investment  ਦੇ ਬਿਹਤਰ ਅਵਸਰ ਖੁੱਲ੍ਹੇ ਹਨ। ਅਤੇ ਸਾਡੀਆਂ ਟੀਮਾਂ Comprehensive Economic Cooperation Agreement  ‘ਤੇ  ਵੀ ਕੰਮ ਕਰ ਰਹੀਆਂ ਹਨ।

Friends,

People to people ਸਬੰਧ ਭਾਰਤ-ਆਸਟ੍ਰੇਲੀਆ ਮਿੱਤਰਤਾ ਦਾ ਇੱਕ ਪ੍ਰਮੁੱਖ ਅਧਾਰ ਹਨ। ਅਸੀਂ educational qualifications ਦੀ ਆਪਸੀ ਮਾਨਵਤਾ ਦੇ ਲਈ ਇੱਕ mechanism ‘ਤੇ ਹਸਤਾਖਰ ਕੀਤੇ ਹਨ, ਜੋ ਸਾਡੇ ਵਿਦਿਆਰਥੀ ਸਮੁਦਾਇ ਦੇ ਲਈ ਉਪਯੋਗੀ ਹੋਣਗੇ। ਅਸੀਂ Mobility Agreement ‘ਤੇ ਵੀ ਅੱਗੇ ਵਧ ਰਹੇ ਹਾਂ। ਇਹ ਵਿਦਿਆਰਥੀਆਂ, ਅਤੇ ਪ੍ਰੋਫੈਸ਼ਨਲਸ ਦੇ ਲਈ ਲਾਭਦਾਇਕ ਹੋਵੇਗਾ। ਭਾਰਤੀ ਪ੍ਰਵਾਸੀ ਹੁਣ ਆਸਟ੍ਰੇਲੀਆ ਵਿੱਚ ਦੂਸਰਾ ਸਭ ਤੋਂ ਬੜਾ immigrant ਸਮੁਦਾਇ ਹੈ। ਇਹ  Indian Community ਆਸਟ੍ਰੇਲੀਆ ਦੇ ਸਮਾਜ ਅਤੇ ਅਰਥਵਿਵਸਥਾ ਵਿੱਚ ਜ਼ਿਕਰਯੋਗ ਯੋਗਦਾਨ ਦੇ ਰਿਹਾ ਹੈ। ਇਹ ਖੇਡ ਦਾ ਵਿਸ਼ਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਆਸਟ੍ਰੇਲੀਆ ਵਿੱਚ ਮੰਦਿਰਾਂ ‘ਤੇ ਹਮਲਿਆਂ ਦੀਆਂ ਖਬਰਾਂ ਨਿਯਮਿਤ ਤੌਰ ‘ਤੇ ਆ ਰਹੀਆਂ ਹਨ। ਸੁਭਾਵਿਕ ਹੈ ਕਿ ਐਸੇ ਸਮਾਚਾਰ ਭਾਰਤ ਵਿੱਚ ਸਾਰੇ ਲੋਕਾਂ ਨੂੰ ਚਿੰਤਿਤ ਕਰਦੇ ਹਨ , ਸਾਡੇ ਮਨ ਨੂੰ ਪ੍ਰੇਸ਼ਾਨ ਕਰਦੇ ਹਨ। ਸਾਡੀਆਂ ਇਨ੍ਹਾਂ ਭਾਵਨਾਵਾਂ ਅਤੇ ਚਿੰਤਾਵਾਂ ਨੂੰ ਮੈਂ ਪ੍ਰਧਾਨ ਮੰਤਰੀ ਏਲਬਾਨੇਸ ਦੇ ਸਮਰੱਥ ਰੱਖਿਆ। ਅਤੇ ਉਨ੍ਹਾਂ ਨੇ ਮੈਨੂੰ ਭਰੋਸਾ ਦਿਲਾਇਆ ਹੈ ਕਿ ਭਾਰਤੀ ਸਮੁਦਾਇ ਦੀ safety  ਉਨ੍ਹਾਂ ਦੇ ਲਈ ਵਿਸ਼ੇਸ਼ ਪ੍ਰਾਥਮਿਕਤਾ ਹੈ। ਇਸ ਵਿਸ਼ੇ ‘ਤੇ ਸਾਡੀ teams ਨਿਯਮਿਤ ਸੰਪਰਕ ਵਿੱਚ ਰਹੇਗੀ, ਅਤੇ ਹਰ ਸੰਭਵ ਸਹਿਯੋਗ ਕਰਨਗੇ।

Friends,

ਪ੍ਰਧਾਨ ਮੰਤਰੀ ਏਲਬਾਨੇਸ ਅਤੇ ਮੈਂ ਇਸ ਬਾਤ ‘ਤੇ ਸਹਿਮਤ ਹਾਂ ਕਿ ਸਾਡੇ ਦੁਵੱਲੇ ਸਬੰਧ ਆਲਮੀ ਚੁਣੌਤੀਆਂ ਨੂੰ ਨਿਪਟਨ ਦੇ ਲਈ ਅਤੇ ਆਲਮੀ ਭਲਾਈ ਦੇ ਲਈ ਮਹੱਤਵਪੂਰਨ ਹਨ। ਮੈਂ ਪ੍ਰਧਾਨ ਮੰਤਰੀ ਏਲਬਾਨੇਸ ਨੂੰ ਭਾਰਤ ਦੀ G20  ਪ੍ਰਧਾਨਗੀ ਦੀਆਂ ਪ੍ਰਾਥਮਿਕਤਾਵਾਂ ਬਾਰੇ ਦੱਸਿਆ ਅਤੇ ਆਸਟ੍ਰੇਲੀਆ ਦੇ ਟਿਕਾਊ ਸਹਿਯੋਗ ਦੇ ਲਈ ਉਨ੍ਹਾਂ ਦਾ ਆਭਾਰ ਵੀ ਵਿਅਕਤ ਕੀਤਾ। ਭਾਰਤ ਅਤੇ ਆਸਟ੍ਰੇਲੀਆ ਦੋਨਾਂ Quad ਦੇ ਮੈਂਬਰ ਹਨ, ਅਤੇ ਅੱਜ ਅਸੀਂ ਇਸ ਪਲੈਟਫਾਰਮ ‘ਤੇ ਸਾਡੇ ਦਰਮਿਆਨ ਸਹਿਯੋਗ ‘ਤੇ ਵੀ ਚਰਚਾ ਕੀਤੀ।

ਇਸ ਸਾਲ ਮਈ ਵਿੱਚ Quad Leaders’ Summit  ਦੇ ਲਈ ਮੈਨੂੰ ਸੱਦਾ ਦੇ ਲਈ ਮੈਂ ਪ੍ਰਧਾਨ ਮੰਤਰੀ ਏਲਬਾਨੇਸ ਦਾ ਧੰਨਵਾਦ ਕਰਦਾ ਹਾਂ। ਉਸ ਦੇ ਬਾਅਦ ਸਤੰਬਰ ਵਿੱਚ G20 Summit ਦੇ ਦੌਰਾਨ, ਪ੍ਰਧਾਨ ਮੰਤਰੀ ਏਲਬਾਨੇਸ ਦਾ ਫਿਰ ਤੋਂ ਸੁਆਗਤ ਕਰਨ ਦਾ ਮੈਨੂੰ ਅਵਸਰ ਮਿਲੇਗਾ ਅਤੇ ਮੈਨੂੰ ਬਹੁਤ ਖੁਸ਼ੀ ਹੋਵੇਗੀ। ਇੱਕ ਵਾਰ ਫਿਰ, ਪ੍ਰਧਾਨ ਮੰਤਰੀ ਏਲਬਾਨੇਸ ਦਾ ਭਾਰਤ ਵਿੱਚ ਹਰਦਿਕ ਸੁਆਗਤ ਹੈ। ਮੈਨੂੰ  ਪੂਰਾ ਵਿਸ਼ਵਾਸ ਹੈ ਕਿ ਉਨਾਂ ਦੀ ਇਸ ਯਾਤਰਾ ਵਿੱਚ ਸਾਡੇ ਸਬੰਧਾਂ ਨੂੰ ਨਵੀਂ ਗਤੀ ਅਤੇ ਮੋਮੈਂਟਸ ਮਿਲੇਗਾ।

ਧੰਨਵਾਦ।

***********

 

ਡੀਐੱਸ/ਏਕੇ



(Release ID: 1906879) Visitor Counter : 82