ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਵਪਾਰ ਅਤੇ ਟੂਰਿਜ਼ਮ ਮੰਤਰੀ ਡੌਨ ਫੈਰੇਲ ਦੁਆਰਾ ਸਾਂਝਾ ਕੀਤਾ ਗਿਆ ਇੱਕ ਕਿੱਸਾ ਟਵੀਟ ਕੀਤਾ
प्रविष्टि तिथि:
12 MAR 2023 3:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਸਮ੍ਰਿੱਧ ਸੱਭਿਆਚਾਰ ਬਾਰੇ ਇੱਕ ਛੋਟੀ-ਜਿਹੀ ਕਹਾਣੀ ਦਾ ਵੇਰਵਾ ਟਵੀਟ ਕੀਤਾ। ਇਹ ਕਿੱਸਾ ਆਸਟ੍ਰੇਲੀਆ ਦੇ ਵਪਾਰ ਅਤੇ ਟੂਰਿਜ਼ਮ ਮੰਤਰੀ ਡੌਨ ਫੈਰੇਲ ਨੇ ਭਾਰਤ ਦੀ ਯਾਤਰਾ ’ਤੇ ਆਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਆਯੋਜਿਤ ਦੁਪਹਿਰ ਦੇ ਭੋਜਨ ਦੇ ਦੌਰਾਨ ਸਾਂਝਾ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਮੇਰੇ ਮਿੱਤਰ ਪ੍ਰਧਾਨ ਮੰਤਰੀ ਐਲਬੋ ਐੱਮਪੀ (@AlboMP) ਦੇ ਸਨਮਾਨ ਵਿੱਚ ਦੁਪਹਿਰ ਦੇ ਭੋਜਨ ਦੇ ਦੌਰਾਨ, ਆਸਟ੍ਰੇਲੀਆ ਦੇ ਵਪਾਰ ਅਤੇ ਟੂਰਿਜ਼ਮ ਮੰਤਰੀ ਡੌਨ ਫੈਰੇਲ ਨੇ ਕੁਝ ਰੋਚਕ ਕਿੱਸਾ ਸਾਂਝਾ ਕੀਤਾ... ਉਨ੍ਹਾਂ ਨੂੰ ਪਹਿਲੀ ਕਲਾਸ ਵਿੱਚ ਸ਼੍ਰੀਮਤੀ ਐਬਰਟ ਦੁਆਰਾ ਪੜ੍ਹਾਇਆ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਜੀਵਨ ’ਤੇ ਗਹਿਰਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਸਿੱਖਿਆ ਦਾ ਕ੍ਰੈਡਿਟ ਦਿੱਤਾ।
ਸ਼੍ਰੀਮਤੀ ਐਬਰਟ, ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੀ ਬੇਟੀ ਲਿਓਨੀ, 1950 ਦੇ ਦਹਾਕੇ ਵਿੱਚ ਭਾਰਤ ਦੇ ਗੋਆ ਤੋਂ ਆਸਟ੍ਰੇਲੀਆ ਦੇ ਐਡੀਲਡ ਚਲੇ ਗਏ ਅਤੇ ਸ਼੍ਰੀਮਤੀ ਐਬਰਟ ਉੱਥੇ ਇੱਕ ਸਕੂਲ ਵਿੱਚ ਪੜ੍ਹਾਉਣ ਲਗੇ। ਉਨ੍ਹਾਂ ਦੀ ਬੇਟੀ ਲਿਓਨੀ ਦੱਖਣ ਆਸਟ੍ਰੇਲਿਆਈ ਅਧਿਆਪਕ ਸੰਸਥਾਨ ਦੇ ਪ੍ਰਧਾਨ ਬਣੇ।
ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਸਮ੍ਰਿੱਧ ਸੱਭਿਆਚਾਰਕ ਜੁੜਾਅ ਦੇ ਮਹੱਤਵ ਚਿੱਤ੍ਰਿਤ ਕਰਨ ਵਾਲਾ ਇੱਕ ਕਿੱਸਾ ਸੁਣ ਕੇ ਮੈਨੂੰ ਖੁਸ਼ੀ ਹੋਈ। ਜਦੋਂ ਕੋਈ ਆਪਣੇ ਅਧਿਆਪਕ ਦਾ ਪਿਆਰ ਨਾਲ ਹਵਾਲਾ ਦਿੰਦਾ ਹੈ ਤਾਂ ਉਸ ਨੂੰ ਸੁਣਨਾ ਵੀ ਉਤਨਾ ਹੀ ਸੁਖਦ ਹੁੰਦਾ ਹੈ।”
*********
ਡੀਐੱਸ/ਏਕੇ
(रिलीज़ आईडी: 1906364)
आगंतुक पटल : 184
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam