ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਪੁਣੇ ਸਥਿਤ ਐੱਨਐੱਫਏਆਈ ਦਾ ਦੌਰਾ ਕੀਤਾ ਅਤੇ ਐੱਨਐੱਫਐੱਚਐੱਮ ਦੀ ਤਰੱਕੀ ਦੀ ਸਮੀਖਿਆ ਕੀਤੀ
ਫ਼ਿਲਮ ਹੈਰੀਟੇਜ਼ ਮਿਸ਼ਨ ਭਾਰਤੀ ਸਿਨੇਮਾ ਦੀ ਵਿਰਾਸਤ ਨੂੰ ਨਵਾਂ ਜੀਵਨ ਦੇ ਰਿਹਾ ਹੈ- ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
12 MAR 2023 11:04AM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਆਪਣੀ ਪੁਣੇ ਯਾਤਰਾ ਦੇ ਦੌਰਾਨ 11 ਮਾਰਚ, 2023 ਨੂੰ ਐੱਨਐੱਫਡੀਸੀ- ਨੈਸ਼ਨਲ ਫ਼ਿਲਮ ਆਰਕਾਈਵ ਆਵ੍ ਇੰਡੀਆ (NFAI) ਦਾ ਦੌਰਾ ਕੀਤਾ ਅਤੇ ਨੈਸ਼ਨਲ ਫ਼ਿਲਮ ਹੈਰੀਟੇਜ਼ ਮਿਸ਼ਨ ਦੇ ਤਹਿਤ ਹੋਈ ਤਰੱਕੀ ਦੀ ਸਮੀਖਿਆ ਕੀਤੀ। ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਐੱਨਐੱਫਐੱਚਐੱਮ ਭਾਰਤੀ ਸਿਨੇਮਾ ਦੀ ਵਿਰਾਸਤ ਨੂੰ ਇੱਕ ਨਵੀਂ ਜੀਵਨ ਰੇਖਾ ਦੇ ਰਿਹਾ ਹੈ, ਜਿੱਥੇ ਕਈ ਫ਼ਿਲਮਾਂ ਜੋ ਕਿ ਪਹਿਲਾਂ ਬਿਲਕੁਲ ਵੀ ਉਪਲਬਧ ਨਹੀਂ ਸਨ, ਉਨ੍ਹਾਂ ਨੂੰ ਵਿਸ਼ਵ ਭਰ ਦੇ ਦਰਸ਼ਕਾਂ ਦੇ ਲਈ ਉਪਲਬਧ ਸਰਵਸ਼੍ਰੇਸ਼ਠ ਗੁਣਵੱਤਾ ਵਿੱਚ ਸੁਲਭ ਕਰਾਇਆ ਜਾਵੇਗਾ, ਇਸ ਦੇ ਨਾਲ ਹੀ ਅਗਲੇ 100 ਵਰ੍ਹਿਆਂ ਅਤੇ ਹੋਰ ਅਧਿਕ ਸਮੇਂ ਦੇ ਲਈ ਭਾਰਤੀ ਸਿਨੇਮਾ ਦੀ ਦੀਰਘਕਾਲੀ ਸੁਰੱਖਿਆ ਨੂੰ ਸੁਨਿਸ਼ਚਿਤ ਕਰੇਗਾ।

ਨੈਸ਼ਨਲ ਫ਼ਿਲਮ ਹੈਰੀਟੇਜ਼ ਮਿਸ਼ਨ (NFHM) ਐੱਨਐੱਫਡੀਸੀ-ਨੈਸ਼ਨਲ ਫ਼ਿਲਮ ਆਰਕਾਈਵ ਆਵ੍ ਇੰਡੀਆ (NFAI), ਪੁਣੇ ਵਿੱਚ ਪੂਰੀ ਗਤੀ ਨਾਲ ਤਰੱਕੀ ਕਰ ਰਿਹਾ ਹੈ। ਐੱਨਐੱਫਐੱਚਐੱਮ ਦੇ ਹਿੱਸੇ ਦੇ ਰੂਪ ਵਿੱਚ, ਐੱਨਐੱਫਡੀਸੀ-ਐੱਨਐੱਫਏਆਈ ਵਿੱਚ 3 ਪ੍ਰਮੁੱਖ ਪ੍ਰੋਜੈਕਟ ਜਾਰੀ ਹਨ: ਫ਼ਿਲਮਾਂ ਦਾ ਡਿਜੀਟਲੀਕਰਣ, ਫ਼ਿਲਮ ਦੀਆਂ ਰੀਲਾਂ ਦੀ ਸੁਰੱਖਿਆ ਅਤੇ ਫ਼ਿਲਮਾਂ ਨੂੰ ਬਚਾਉਣਾ। ਇਹ ਸਾਰੇ ਪ੍ਰੋਜੈਕਟ ਫ਼ਿਲਮ ਸੁਰੱਖਿਆ ਦੇ ਖ਼ੇਤਰ ਵਿੱਚ ਤਰੱਕੀ ਪੱਖੋਂ ਵਿਸ਼ਾਲ ਹਨ ਅਤੇ ਗਲੋਬਲ ਰੂਪ ਨਾਲ ਇਨ੍ਹੇ ਵਿਆਪਕ ਪੱਧਰ ‘ਤੇ ਕਦੇ ਕੋਸ਼ਿਸ਼ ਨਹੀਂ ਕੀਤੀ ਗਈ ਹੈ।


ਹੁਣ ਤੱਕ, 1293 ਫੀਚਰ ਅਤੇ 1062 ਲਘੂ ਤੇ ਡਾਕੂਮੈਂਟਰੀਜ਼ ਨੂੰ 4ਕੇ ਅਤੇ 2ਕੇ ਰੈਜ਼ੋਲਿਊਸ਼ਨ ਵਿੱਚ ਡਿਜੀਟਾਈਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ 2500 ਫੀਚਰ ਅਤੇ ਲਘੂ ਤੇ ਡਾਕੂਮੈਂਟਰੀਜ਼ ਡਿਜੀਟਾਈਜ਼ ਕੀਤੇ ਜਾਣ ਦੀ ਪ੍ਰਕਿਰਿਆ ਵਿੱਚ ਹਨ। ਇਸ ਵਿਚਕਾਰ, 1433 ਸੇਲਯੁਲਾਈਡ ਰੀਲਾਂ ‘ਤੇ ਸੁਰੱਖਿਆ ਕੰਮ ਪੂਰਾ ਕਰ ਲਿਆ ਗਿਆ ਹੈ। ਫ਼ਿਲਮ ਸੁਰੱਖਿਆ ਵਿੱਚ ਵਿਸ਼ਵ ਦੇ ਸਭ ਤੋਂ ਮੋਹਰੀ ਮਾਹਿਰ, ਅੰਤਰਰਾਸ਼ਟਰੀ ਏਜੰਸੀ ਲੀਮੈਯਜੀਨ ਰੀਟ੍ਰੋਵਾਟਾ (L'immagine Ritrovata) ਦੇ ਸਹਿਯੋਗ ਨਾਲ, ਬਹੁਤ ਸਾਵਧਾਨੀ ਦੇ ਨਾਲ ਇਹ ਕੰਮ ਕੀਤਾ ਗਿਆ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਐੱਨਐੱਫਡੀਸੀ-ਐੱਨਐੱਫਏਆਈ ਦੇ ਪਰਿਸਰ ਵਿੱਚ ਨਵੀਂ ਸਥਾਪਿਤ ਫ਼ਿਲਮ ਸੁਰੱਖਿਆ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ ਜਿੱਥੇ ਸੇਲਯੁਲਾਈਡ ਰੀਲਾਂ ਦੀ ਸੁਰੱਖਿਆ ਦਾ ਕੰਮ ਹੋ ਰਿਹਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ਸੈਕੜਾਂ ਹੋਰ ਫ਼ਿਲਮਾਂ ਦੀ ਸੁਰੱਖਿਆ ਕੀਤੀ ਜਾਵੇਗੀ ਅਤੇ ਕੁਝ ਮਾਮਲਿਆਂ ਵਿੱਚ, ਇਹ ਰੀਲਾਂ ਕੁਝ ਦੁਰਲੱਭ ਭਾਰਤੀ ਫ਼ਿਲਮਾਂ ਦੀ ਸਿਰਫ਼ ਬਚੀਆਂ ਹੋਈਆਂ ਕਾਪੀਆਂ ਹੋ ਸਕਦੀਆਂ ਹਨ। ਐੱਨਐੱਫਡੀਸੀ-ਐੱਨਐੱਫਏਆਈ ਨੇ ਹਾਲ ਹੀ ਵਿੱਚ ਬਹਾਲੀ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ, ਜਿੱਥੇ 21 ਫ਼ਿਲਮਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਨ ਦੀ ਪ੍ਰਕਿਰਿਆ ਜਾਰੀ ਹੈ। ਅਗਲੇ 3 ਵਰ੍ਹਿਆਂ ਵਿੱਚ ਕਈ ਫੀਚਰ, ਲਘੂ ਫ਼ਿਲਮਾਂ ਅਤੇ ਡਾਕੂਮੈਂਟਰੀਜ਼ ਨੂੰ ਡਿਜੀਟਲ ਰੂਪ ਵਿੱਚ ਸੰਭਾਲ ਕੇ ਰਖਿਆ ਜਾਵੇਗਾ।

***********
ਐੱਨਐੱਫਏਆਈ/ਐੱਮਆਈ/ਡੀਵਾਈ/ਐੱਚਐੱਨ
(Release ID: 1906361)
Visitor Counter : 135