ਪ੍ਰਧਾਨ ਮੰਤਰੀ ਦਫਤਰ

ਕਰਨਾਟਕ ਦੇ ਸ਼ਿਵਮੋਗਾ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਸ਼ਿਲਾਨਿਆਸ (ਨੀਂਹ ਪੱਥਰ ਰੱਖਣ ਦੇ) ਸਮਾਰੋਹ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 FEB 2023 2:51PM by PIB Chandigarh

ਕਰਨਾਟਕਾ ਦਾ,

ਏੱਲਾ ਸਹੋਦਰਾ ਸਹੋਦਰੀਯਾਰਿਗੇ, ਨੰਨਾ ਨਮਸਕਾਰਾਗਲੁ!

ਸਿਰਿਗੰਨਡਮ੍ ਗੇਲਗੇ, ਸਿਰਿਗੰਨਡਮ੍ ਬਾਠਗੇ

ਜੈ ਭਾਰਤ ਜਨਨੀਯ ਤਨੁਜਾਤੇ!

ਜਯਾ ਹੇ ਕਰਨਾਟਕ ਮਾਤੇ!

(कर्नाटका दा,

एल्ला सहोदरा सहोदरीयारिगे, नन्ना नमस्कारागलु!

सिरिगन्नडम् गेल्गे, सिरिगन्नडम् बाळ्गे

जय भारत जननीय तनुजाते!

जया हे कर्नाटक माते!)

 

ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਲਈ ਐਸੇ ਸਮਰਪਣ ਭਾਵ ਨੂੰ ਰੱਖਣ ਵਾਲੇ ਰਾਸ਼ਟਰਕਵੀ ਕੁਵੇਂਪੁ ਦੀ ਧਰਤੀ ਨੂੰ ਮੈਂ ਆਦਰਪੂਰਵਕ ਨਮਨ ਕਰਦਾ ਹਾਂ। ਅੱਜ ਮੈਨੂੰ ਇੱਕ ਵਾਰ ਫਿਰ ਕਰਨਾਟਕ ਦੇ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਦੇ ਲੋਕਅਰਪਣ ਅਤੇ ਸ਼ਿਲਾਨਿਆਸ (ਨੀਂਹ ਪੱਥਰ ਰੱਖਣ) ਦਾ ਸੁਭਾਗ ਮਿਲਿਆ ਹੈ।

 

ਹੁਣੇ-ਹੁਣੇ ਸ਼ਿਮੋਗਾ ਵਿੱਚ ਹਾਂ ਅਤੇ ਇੱਥੋਂ ਮੈਨੂੰ ਬੇਲਗਾਵੀ ਜਾਣਾ ਹੈ। ਅੱਜ ਸ਼ਿਮੋਗਾ ਨੂੰ ਆਪਣਾ ਏਅਰਪੋਰਟ ਮਿਲਿਆ ਹੈ। ਲੰਬੇ ਸਮੇਂ ਤੱਕ ਜਿਸ ਦੀ ਡਿਮਾਂਡ ਸੀ, ਉਹ ਅੱਜ ਪੂਰੀ ਹੋਈ ਹੈ। ਸ਼ਿਮੋਗਾ ਏਅਰਪੋਰਟ ਬਹੁਤ ਹੀ ਭਵਯ (ਸ਼ਾਨਦਾਰ) ਬਣਿਆ ਹੈ, ਬਹੁਤ ਹੀ ਸੁੰਦਰ ਹੈ। ਇਸ ਏਅਰਪੋਰਟ ਵਿੱਚ ਵੀ ਕਰਨਾਟਕ ਦੇ ਟ੍ਰੈਡਿਸ਼ਨਲ ਅਤੇ ਟੈਕਨੋਲੋਜੀ ਦਾ ਅਦਭੁਤ ਸੰਗਮ ਨਜ਼ਰ ਆਉਂਦਾ ਹੈ। ਅਤੇ ਇਹ ਸਿਰਫ਼ ਏਅਰਪੋਰਟ ਨਹੀਂ ਹੈ, ਇਹ ਇਸ ਖੇਤਰ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਾ ਅਭਿਯਾਨ ਹੈ। ਅੱਜ ਰੋਡ ਅਤੇ ਰੇਲ ਨਾਲ ਜੁੜੇ ਅਨੇਕ ਪ੍ਰੋਜੈਕਟਸ ਦਾ ਵੀ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ ਗਿਆ) ਹੈ। ਹਰ ਘਰ ਨਲ ਸੇ ਜਲ ਦੇ ਪ੍ਰੋਜੈਕਟਸ ‘ਤੇ ਵੀ ਕੰਮ ਸ਼ੁਰੂ ਹੋ ਰਿਹਾ ਹੈ। ਵਿਕਾਸ ਦੇ ਅਜਿਹੇ ਹਰ ਪ੍ਰੋਜੈਕਟ ਦੇ ਲਈ ਮੈਂ ਸ਼ਿਮੋਗਾ ਦੇ ਅਤੇ ਆਸ-ਪਾਸ ਦੇ ਸਾਰੇ ਜ਼ਿਲ੍ਹਿਆਂ ਦਾ, ਉੱਥੋਂ ਦੇ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਦਾ ਦਿਨ ਇੱਕ ਹੋਰ ਵਜ੍ਹਾ ਨਾਲ ਬਹੁਤ ਵਿਸ਼ੇਸ਼ ਹੈ। ਅੱਜ ਕਰਨਾਟਕ ਦੇ ਲੋਕਪ੍ਰਿਯ (ਮਕਬੂਲ) ਜਨ ਨੇਤਾ ਬੀ. ਐੱਸ. ਯੇਦਿਯੁਰੱਪਾ ਜੀ ਦਾ ਜਨਮਦਿਨ ਹੈ। ਮੈਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਨੇ ਆਪਣਾ ਜੀਵਨ ਗ਼ਰੀਬਾਂ ਦੇ ਕਲਿਆਣ ਦੇ ਲਈ, ਕਿਸਾਨਾਂ ਦੇ ਕਲਿਆਣ ਦੇ ਲਈ ਸਮਰਪਿਤ ਕੀਤਾ ਹੈ। ਯੇਦਿਯੁਰੱਪਾ ਜੀ ਨੇ ਹੁਣੇ ਪਿਛਲੇ ਹਫ਼ਤੇ ਕਰਨਾਟਕ ਅਸੈਂਬਲੀ ਵਿੱਚ ਜੋ ਭਾਸ਼ਣ ਦਿੱਤਾ ਹੈ, ਉਹ ਜਨਤਕ ਜੀਵਨ ਜੀਣ ਵਾਲੇ ਹਰੇਕ ਵਿਅਕਤੀ ਦੇ ਲਈ ਪ੍ਰੇਰਣਾ ਹੈ। ਸਫ਼ਲਤਾ ਦੀ ਇਸ ਉਚਾਈ ‘ਤੇ ਪਹੁੰਚ ਕੇ ਵੀ ਕਿਸ ਤਰ੍ਹਾਂ ਵਿਵਹਾਰ ਵਿੱਚ ਵਿਨਮਰਤਾ ਬਣੀ ਰਹਿਣੀ ਚਾਹੀਦੀ ਹੈ, ਇਹ ਸਾਡੇ ਜਿਹੇ ਹਰ ਕਿਸੇ ਨੂੰ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਯੇਦਿਯੁਰੱਪਾ ਜੀ ਦਾ ਇਹ ਭਾਸ਼ਣ, ਉਨ੍ਹਾਂ ਦਾ ਜੀਵਨ ਹਮੇਸ਼ਾ ਹਮੇਸ਼ਾ ਪ੍ਰੇਰਣਾ ਦੇਣ ਵਾਲਾ ਹੈ।

 

ਸਾਥੀਓ,

ਮੇਰੀ ਆਪ ਸਭ ਨੂੰ ਇੱਕ ਬੇਨਤੀ ਹੈ, ਆਪ ਕਰੋਗੇ? ਅਗਰ ਤੁਹਾਡੇ ਪਾਸ ਮੋਬਾਈਲ ਫੋਨ ਹੈ, ਤਾਂ ਮੋਬਾਈਲ ਫੋਨ ਕੱਢ ਕੇ ਉਸ ਦੀ ਫਲੈਸ਼ ਲਾਈਟ ਸ਼ੁਰੂ ਕਰੋ ਅਤੇ ਯੇਦਿਯੁਰੱਪਾ ਜੀ ਦਾ ਸਨਮਾਨ ਕਰੋ। ਯੇਦਿਯੁਰੱਪਾ ਜੀ ਦੇ ਸਨਮਾਨ ਵਿੱਚ ਸਭ ਲੋਕ ਹਰੇਕ ਦੇ ਮੋਬਾਈਲ ‘ਤੇ ਫਲੈਸ਼ ਲਾਈਟ ਚਲਣੀ ਚਾਹੀਦੀ ਹੈ। ਯੇਦਿਯੁਰੱਪਾ ਜੀ ਦੇ ਸਨਮਾਨ ਵਿੱਚ ਚਲਣੀ ਚਾਹੀਦੀ ਹੈ। 50-60 ਸਾਲ ਦਾ ਜਨਤਕ ਜੀਵਨ ਆਪਣੀ ਪੂਰੀ ਜਵਾਨੀ ਇੱਕ ਵਿਚਾਰ ਦੇ ਲਈ ਖਪਾ ਦਿੱਤੀ ਹੈ। ਹਰ ਕੋਈ ਆਪਣੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਚਾਲੂ ਕਰਕੇ ਆਦਰਯੋਗ ਯੇਦਿਯੁਰੱਪਾ ਜੀ ਦਾ ਸਨਮਾਨ ਕਰੇ। ਸ਼ਾਬਾਸ਼, ਸ਼ਾਬਾਸ਼। ਭਾਰਤ ਮਾਤਾ ਕੀ ਜੈ। ਜਦੋਂ ਮੈਂ ਭਾਜਪਾ ਸਰਕਾਰ ਦੇ ਦੌਰਾਨ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਦੇਖਦਾ ਹਾਂ, ਤਾਂ ਪਾਉਂਦਾ ਹਾਂ: ਕਰਨਾਟਕ, ਅਭਿਵ੍ਰਿਧਿਯਾ ਰਥਾਦਾ, ਮੇਲੇ! ਈ ਰਥਾਵੂ, ਪ੍ਰਗਤਿਯਾ ਪਥਾਦਾ ਮੇਲੇ! (कर्नाटक, अभिवृद्धिया रथादा, मेले ! इ रथावू, प्रगतिया पथादा मेले!)

 

ਬੀਤੇ ਕੁਝ ਵਰ੍ਹਿਆਂ ਵਿੱਚ ਕਰਨਾਟਕ ਦਾ ਵਿਕਾਸ ਅਭਿਵ੍ਰਿਧੀ (ਵਾਧੇ) ਦੇ ਰਥ ‘ਤੇ ਚਲ ਚੁੱਕਿਆ ਹੈ। ਇਹ ਅਭਿਵ੍ਰਿਧੀ (ਵਾਧੇ ਦਾ) ਰਥ, ਪ੍ਰਗਤੀ ਪਥ ‘ਤੇ ਦੌੜ ਰਿਹਾ ਹੈ। ਇਹ ਪ੍ਰਗਤੀ ਪਥ, ਰੇਲਵੇ, ਰੋਡਵੇਜ਼, ਏਅਰਵੇਜ਼ ਅਤੇ ਆਈਵੇਜ਼ ਯਾਨੀ ਡਿਜੀਟਲ ਕਨੈਕਟੀਵਿਟੀ ਦਾ ਹੈ।

 

ਸਾਥੀਓ,

ਅਸੀਂ ਸਭ ਜਾਣਦੇ ਹਾਂ ਕਿ ਕੋਈ ਗੱਡੀ ਹੋਵੇ ਜਾਂ ਸਰਕਾਰ, ਜਦੋਂ ਡਬਲ ਇੰਜਣ ਲਗਦਾ ਹੈ ਨਾ ਤਾਂ ਉਸ ਦੀ ਸਪੀਡ ਕਈ ਗੁਣਾ ਵਧ ਜਾਂਦੀ ਹੈ। ਕਰਨਾਟਕ ਦਾ ਅਭਿਵ੍ਰਿਧੀ (ਵਾਧਾ) ਰਥਾ ਐਸੇ ਹੀ ਡਬਲ ਇੰਜਣ ‘ਤੇ ਚਲ ਰਿਹਾ ਹੈ, ਬਲਕਿ ਤੇਜ਼ੀ ਨਾਲ ਦੌੜ ਰਿਹਾ ਹੈ। ਭਾਜਪਾ ਦੀ ਡਬਲ ਇੰਜਣ ਸਰਕਾਰ ਇੱਕ ਹੋਰ ਬੜਾ ਬਦਲਾਅ ਲੈ ਕੇ ਆਈ ਹੈ। ਪਹਿਲਾਂ ਜਦੋਂ ਕਰਨਾਟਕ ਦੇ ਵਿਕਾਸ ਦੀ ਚਰਚਾ ਹੁੰਦੀ ਸੀ, ਤਾਂ ਇਹ ਬੜੇ ਸ਼ਹਿਰਾਂ ਦੇ ਆਸ-ਪਾਸ ਉੱਥੇ ਤੱਕ ਸੀਮਿਤ ਰਹਿੰਦੀ ਸੀ। ਲੇਕਿਨ ਡਬਲ ਇੰਜਣ ਸਰਕਾਰ ਇਸ ਵਿਕਾਸ ਨੂੰ ਕਰਨਾਟਕ ਦੇ ਪਿੰਡਾਂ ਤੱਕ, ਟੀਅਰ-2 ਸਿਟੀ ਤੱਕ, ਟੀਅਰ-3 ਸਿਟੀ ਤੱਕ ਪਹੁੰਚਾਉਣ ਦਾ ਲਗਾਤਾਰ ਪ੍ਰਯਤਨ ਕਰ ਰਹੇ ਹਨ। ਸ਼ਿਮੋਗਾ ਦਾ ਵਿਕਾਸ ਇਸੇ ਸੋਚ ਦਾ ਪਰਿਣਾਮ ਹੈ।

 

ਭਾਈਓ ਅਤੇ ਭੈਣੋਂ,

ਸ਼ਿਮੋਗਾ ਦਾ ਇਹ ਏਅਰਪੋਰਟ ਐਸੇ ਸਮੇਂ ਵਿੱਚ ਸ਼ੁਰੂ ਹੋ ਰਿਹਾ ਹੈ, ਜਦੋਂ ਭਾਰਤ ਵਿੱਚ ਹਵਾਈ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਤੁਸੀਂ ਹਾਲ ਵਿੱਚ ਹੀ ਦੇਖਿਆ ਹੋਵੇਗਾ ਕਿ ਏਅਰ ਇੰਡੀਆ ਨੇ ਦੁਨੀਆ ਦਾ ਸਭ ਤੋਂ ਬੜਾ ਵਿਮਾਨ (ਹਵਾਈ ਜਹਾਜ਼) ਖਰੀਦਣ ਦਾ ਸੌਦਾ ਕੀਤਾ ਹੈ। 2014 ਤੋਂ ਪਹਿਲਾਂ ਜਦੋਂ ਵੀ ਏਅਰ ਇੰਡੀਆ ਦੀ ਚਰਚਾ ਹੁੰਦੀ ਸੀ, ਤਾਂ ਅਕਸਰ ਨਕਾਰਾਤਮਕ ਖ਼ਬਰਾਂ ਦੇ ਲਈ ਹੀ ਹੁੰਦੀ ਸੀ। ਕਾਂਗਰਸ ਦੇ ਰਾਜ ਵਿੱਚ ਏਅਰ ਇੰਡੀਆ ਦੀ ਪਹਿਚਾਣ ਘੁਟਾਲਿਆਂ ਦੇ ਲਈ ਹੁੰਦੀ ਸੀ, ਘਾਟੇ ਵਾਲੇ ਬਿਜ਼ਨਸ ਮਾਡਲ ਦੇ ਰੂਪ ਵਿੱਚ ਹੁੰਦੀ ਸੀ। ਅੱਜ ਏਅਰ ਇੰਡੀਆ, ਭਾਰਤ ਦੀ ਨਵੀਂ ਸਮਰੱਥਾ ਦੇ ਰੂਪ ਵਿੱਚ ਵਿਸ਼ਵ ਵਿੱਚ ਅੱਗੇ ਨਵੀਂ ਉਚਾਈ, ਨਵੀਂ ਉਡਾਣ ਭਰ ਰਿਹਾ ਹੈ।

 

ਅੱਜ ਭਾਰਤ ਦੇ ਏਵੀਏਸ਼ਨ ਮਾਰਕਿਟ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਵਿਮਾਨਾਂ (ਹਵਾਈ ਜਹਾਜ਼ਾਂ) ਦੀ ਜ਼ਰੂਰਤ, ਭਾਰਤ ਵਿੱਚ ਪੈਣ ਵਾਲੀ ਹੈ। ਇਨ੍ਹਾਂ ਵਿਮਾਨਾਂ (ਹਵਾਈ ਜਹਾਜ਼ਾਂ) ਵਿੱਚ ਕੰਮ ਕਰਨ ਦੇ ਲਈ ਹਜ਼ਾਰਾਂ ਨੌਜਵਾਨਾਂ ਦੀ ਜ਼ਰੂਰਤ ਹੋਵੇਗੀ। ਹੁਣ ਅਸੀਂ ਭਲੇ ਹੀ ਇਹ ਵਿਮਾਨ (ਹਵਾਈ ਜਹਾਜ਼), ਵਿਦੇਸ਼ ਤੋਂ ਮੰਗਾ ਰਹੇ ਹਾਂ, ਲੇਕਿਨ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੇ ਨਾਗਰਿਕ ਮੇਡ ਇਨ ਇੰਡੀਆ ਪੈਸੰਜਰ ਵਾਲੇ ਪਲੇਨ ਵਿੱਚ ਪ੍ਰਵਾਸ ਕਰਨਗੇ। ਏਵੀਏਸ਼ਨ ਸੈਕਟਰ ਵਿੱਚ ਰੋਜ਼ਗਾਰ ਦੇ ਲਈ ਅਨੇਕ ਸੰਭਾਵਨਾਵਾਂ ਖੁੱਲ੍ਹਣ ਵਾਲੀਆਂ ਹਨ।

 

ਸਾਥੀਓ,

ਅੱਜ ਭਾਰਤ ਵਿੱਚ ਹਵਾਈ ਯਾਤਰਾ ਦਾ ਜੋ ਵਿਸਤਾਰ ਹੋਇਆ ਹੈ, ਉਸ ਦੇ ਪਿੱਛੇ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਨਿਰਣੇ (ਫ਼ੈਸਲੇ) ਹਨ। 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ ਬੜੇ ਸ਼ਹਿਰਾਂ ਵਿੱਚ ਹੀ ਏਅਰਪੋਰਟ ‘ਤੇ ਫੋਕਸ ਸੀ। ਛੋਟੇ ਸ਼ਹਿਰ ਵੀ ਹਵਾਈ ਕਨੈਕਟੀਵਿਟੀ ਨਾਲ ਜੁੜਨ, ਇਹ ਕਾਂਗਰਸ ਦੀ ਸੋਚ ਹੀ ਨਹੀਂ ਸੀ। ਅਸੀਂ ਇਸ ਸਥਿਤੀ ਨੂੰ ਬਦਲਣ ਦਾ ਨਿਰਣਾ (ਫ਼ੈਸਲਾ) ਲਿਆ। ਸਾਲ 2014 ਵਿੱਚ ਦੇਸ਼ ਵਿੱਚ 74 ਏਅਰਪੋਰਟਸ ਸਨ। ਯਾਨੀ ਆਜ਼ਾਦੀ ਦੇ ਸੱਤ ਦਹਾਕੇ ਬਾਅਦ ਵੀ ਦੇਸ਼ ਵਿੱਚ 74 ਏਅਰਪੋਰਟਸ ਹੀ ਸਨ। ਜਦਕਿ ਭਾਜਪਾ ਸਰਕਾਰ ਆਪਣੇ 9 ਸਾਲ ਵਿੱਚ 74 ਨਵੇਂ ਏਅਰਪੋਰਟਸ ਬਣਵਾ ਚੁੱਕੀ ਹੈ। ਦੇਸ਼ ਦੇ ਅਨੇਕ ਛੋਟੇ ਸ਼ਹਿਰਾਂ ਦੇ ਵੀ ਪਾਸ ਜਦੋਂ ਉਨ੍ਹਾਂ ਦੇ ਆਪਣੇ ਆਧੁਨਿਕ ਏਅਰਪੋਰਟ ਹਨ।

 

ਆਪ ਕਲਪਨਾ ਕਰ ਸਕਦੇ ਹੋ ਕਿ ਭਾਜਪਾ ਸਰਕਾਰ ਦੇ ਕੰਮ ਕਰਨ ਦੀ ਰਫ਼ਤਾਰ ਕੀ ਹੈ। ਗ਼ਰੀਬਾਂ ਦੇ ਲਈ ਕੰਮ ਕਰਨ ਵਾਲੀ ਭਾਜਪਾ ਸਰਕਾਰ ਨੇ ਇੱਕ ਹੋਰ ਬੜਾ ਕੰਮ ਕੀਤਾ। ਅਸੀਂ ਇਹ ਤੈਅ ਕੀਤਾ ਕਿ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਯਾਤਰਾ ਕਰ ਪਾਵੇ। ਇਸ ਲਈ ਅਸੀਂ ਬਹੁਤ ਹੀ ਘੱਟ ਕੀਮਤ ‘ਤੇ ਹਵਾਈ ਟਿਕਟ ਦੇਣ ਵਾਲੀ ਉਡਾਨ ਯੋਜਨਾ ਸ਼ੁਰੂ ਕੀਤੀ। ਅੱਜ ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਕਿਤਨੇ ਹੀ ਗ਼ਰੀਬ ਭਾਈ-ਭੈਣ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਚੜ੍ਹ ਰਹੇ ਹਨ, ਅਤੇ ਉਸ ਨਾਲ ਮੈਨੂੰ ਸੰਤੋਸ਼ ਹੁੰਦਾ ਹੈ। ਸ਼ਿਮੋਗਾ ਦਾ ਇਹ ਏਅਰਪੋਰਟ ਵੀ ਹੁਣ ਇਸ ਦਾ ਗਵਾਹ ਬਣੇਗਾ।

 

ਸਾਥੀਓ,

Nature, Culture ਅਤੇ Agriculture ਦੀ ਧਰਤੀ, ਸ਼ਿਮੋਗਾ ਦੇ ਲਈ ਇਹ ਨਵਾਂ ਏਅਰਪੋਰਟ ਵਿਕਾਸ ਦੇ ਨਵੇਂ ਦੁਆਰ ਖੋਲ੍ਹਣ ਜਾ ਰਿਹਾ ਹੈ। ਸ਼ਿਮੋਗਾ, ਵੈਸਟਰਨ ਘਾਟ ਦੇ ਲਈ ਮਸ਼ਹੂਰ ਮਲੇ-ਨਾਡੂ ਦਾ ਗੇਟਵੇ ਹੈ। ਜਦੋਂ ਨੇਚਰ ਦੀ ਬਾਤ ਹੁੰਦੀ ਹੈ ਤਾਂ ਇੱਥੋਂ ਦੀ ਹਰਿਆਲੀ, ਇੱਥੋਂ ਦੇ wildlife sanctuaries, ਨਦੀਆਂ ਅਤੇ ਪਹਾੜ ਅਦਭੁਤ ਹਨ। ਤੁਹਾਡੇ ਪਾਸ ਮਸ਼ਹੂਰ ਜੋਗ ਜਲਪਾਤਾ ਵੀ ਹੈ। ਇੱਥੇ ਪ੍ਰਸਿੱਧ ਐਲੀਫੈਂਟ ਕੈਂਪ ਹੈ, ਸਿਮਰਾਧਾਮ ਜਿਹੀ ਲਾਇਨ ਸਫਾਰੀ ਹੈ। ਆਗੁਮਬੇ ਪਰਵਤ ਦੇ ਸੂਰਯਾਸਤ (ਸੂਰਜ ਦੇ ਛਿਪਣ) ਦਾ ਆਨੰਦ ਕੌਣ ਨਹੀਂ ਲੈਣਾ ਚਾਹੇਗਾ? ਇੱਥੇ ਤਾਂ ਕਹਾਵਤ ਹੈ, ਗੰਗਾ ਸਨਾਨਾ, ਤੁੰਗਾ ਪਾਨਾ। ਜਿਸ ਨੇ ਗੰਗਾ ਸਨਾਨ (ਇਸ਼ਨਾਨ) ਨਹੀਂ ਕੀਤਾ ਅਤੇ ਤੁੰਗਾ ਨਦੀ ਦਾ ਪਾਣੀ ਨਹੀਂ ਪੀਤਾ, ਉਸ ਦੇ ਜੀਵਨ ਵਿੱਚ ਕੁਝ ਨਾ ਕੁਝ ਅਧੂਰਾ ਹੈ। 

 

ਸਾਥੀਓ,

ਜਦੋਂ ਅਸੀਂ ਕਲਚਰ ਦੀ ਬਾਤ ਕਰਦੇ ਹਾਂ, ਤਾਂ ਸ਼ਿਮੋਗਾ ਦੇ ਮਿੱਠੇ ਜਲ ਨੇ ਰਾਸ਼ਟਰ ਕਵੀ ਕੁਵੇਂਪੁ ਦੇ ਸ਼ਬਦਾਂ ਵਿੱਚ ਮਿਠਾਸ ਘੋਲੀ ਹੈ। ਦੁਨੀਆ ਦਾ ਇਕਲੌਤਾ ਸੰਸਕ੍ਰਿਤ ਪਿੰਡ-ਮੱਤੂਰੂ ਇਸੇ ਜ਼ਿਲ੍ਹੇ ਵਿੱਚ ਹੈ। ਅਤੇ ਉਹ ਤਾਂ ਇੱਥੇ ਦੂਰ ਵੀ ਨਹੀਂ ਹੈ। ਦੇਵੀ ਸਿੰਗਧੂਰੂ ਚੌਡੇਸ਼ਵਰੀ, ਸ਼੍ਰੀਕੋਟੇ ਆਂਜਨੇਯ, ਸ਼੍ਰੀ ਸ਼੍ਰੀਧਰ ਸੁਆਮੀ ਜੀ ਦਾ ਆਸ਼ਰਮ, ਆਸਥਾ ਅਤੇ ਅਧਿਆਤਮ ਨਾਲ ਜੁੜੇ ਅਜਿਹੇ ਸਥਾਨ ਵੀ ਸ਼ਿਮੋਗਾ ਵਿੱਚ ਹਨ। ਸ਼ਿਮੋਗਾ ਦਾ ਈਸੁਰੂ ਪਿੰਡ ਜਿੱਥੇ ਅੰਗ੍ਰੇਜ਼ਾਂ ਦੇ ਵਿਰੁੱਧ- “ਯੇਸੁਰੂ ਬਿੱਟਰੂ-ਈਸੁਰੂ ਬਿਡੇਵੂ” ਦਾ ਨਾਅਰਾ ਗੂੰਜਿਆ, ਇਹ ਸਾਡੇ ਸਭ ਦੇ ਲਈ ਪ੍ਰੇਰਣਾਸਥਲੀ ਹੈ।

 

ਭਾਈਓ ਅਤੇ ਭੈਣੋਂ,

ਨੇਚਰ ਅਤੇ ਕਲਚਰ ਦੇ ਨਾਲ-ਨਾਲ ਸ਼ਿਮੋਗਾ ਦੇ ਐਗ੍ਰੀਕਲਚਰ ਦੀ ਵੀ ਵਿਵਿਧਤਾ ਹੈ। ਯੇਰੀਜਨ ਦੇਸ਼ ਦੇ ਸਭ ਤੋਂ ਉਪਜਾਊ ਖੇਤਰਾਂ ਵਿੱਚੋਂ ਇੱਕ ਹੈ। ਇੱਥੇ ਜਿਸ ਪ੍ਰਕਾਰ ਫਸਲਾਂ ਦੀ ਵੈਰਾਇਟੀ ਪਾਈ ਜਾਂਦੀ ਹੈ, ਉਹ ਇਸ ਖੇਤਰ ਨੂੰ ਐਗ੍ਰੀਕਲਚਰ ਹੱਬ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ। ਚਾਹ, ਸੁਪਾਰੀ, ਮਸਾਲਿਆਂ ਤੋਂ ਲੈ ਕੇ ਭਾਂਤ-ਭਾਂਤ ਦੇ ਫਲ-ਸਬਜ਼ੀ ਸਾਡੇ ਸ਼ਿਮੋਗਾ ਵਿਸਤਾਰ ਵਿੱਚ ਹੁੰਦੇ ਹਨ। ਸ਼ਿਮੋਗਾ ਦੇ nature, culture ਅਤੇ agriculture ਨੂੰ ਹੁਲਾਰਾ ਦੇਣ ਦੇ ਲਈ ਇੱਕ ਬਹੁਤ ਬੜੀ ਜ਼ਰੂਰਤ ਇੱਥੇ ਸੀ। ਇਹ ਜ਼ਰੂਰਤ ਕਨੈਕਟੀਵਿਟੀ ਦੀ ਹੈ, ਅੱਛੀ ਕਨੈਕਟੀਵਿਟੀ ਦੀ ਹੈ। ਡਬਲ ਇੰਜਣ ਸਰਕਾਰ ਇਸ ਜ਼ਰੂਰਤ ਨੂੰ ਪੂਰਾ ਕਰ ਰਹੀ ਹੈ।

 

ਏਅਰਪੋਰਟ ਦੇ ਬਣਨ ਨਾਲ ਸਥਾਨਕ ਲੋਕਾਂ ਨੂੰ ਸੁਵਿਧਾ ਤਾਂ ਮਿਲੇਗੀ ਹੀ, ਦੇਸ਼-ਵਿਦੇਸ਼ ਦੇ ਟੂਰਿਸਟ ਦੇ ਲਈ ਇੱਥੇ ਆਉਣਾ ਅਸਾਨ ਹੋਵੇਗਾ। ਜਦੋਂ ਟੂਰਿਸਟ ਆਉਂਦੇ ਹਨ, ਤਾਂ ਉਹ ਆਪਣੇ ਨਾਲ ਡਾਲਰ ਅਤੇ ਪੌਂਡ ਲੈ ਕੇ ਆਉਂਦੇ ਹਨ, ਅਤੇ ਇੱਕ ਪ੍ਰਕਾਰ ਨਾਲ ਰੋਜ਼ਗਾਰ ਦੇ ਅਵਸਰ ਵੀ ਉਸ ਵਿੱਚ ਹੀ ਹੁੰਦੇ ਹਨ। ਜਦੋਂ ਰੇਲ ਕਨੈਕਟੀਵਿਟੀ ਬਿਹਤਰ ਹੁੰਦੀ ਹੈ ਤਾਂ ਸੁਵਿਧਾ ਅਤੇ ਟੂਰਿਜ਼ਮ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਨਵੇਂ ਬਜ਼ਾਰ ਮਿਲਦੇ ਹਨ। ਕਿਸਾਨ ਆਪਣੀ ਫਸਲ ਘੱਟ ਕੀਮਤ ਵਿੱਚ ਦੇਸ਼ਭਰ ਦੇ ਮਾਰਕਿਟ ਤੱਕ ਪਹੁੰਚਾਉਂਦੇ ਹਨ।

 

ਸਾਥੀਓ,

ਜਦੋਂ ਸ਼ਿਮੋਗਾ-ਸ਼ਿਕਾਰੀਪੁਰਾ-ਰਾਨੀਬੇਨੂੰਰ ਨਵੀਂ ਲਾਈਨ ਪੂਰੀ ਹੋਵੇਗੀ ਤਾਂ ਸ਼ਿਮੋਗਾ ਦੇ ਇਲਾਵਾ ਹਾਵੇਰੀ ਅਤੇ ਦਾਵਣ ਗੇਰੇ ਜ਼ਿਲ੍ਹਿਆਂ ਨੂੰ ਵੀ, ਉਨ੍ਹਾਂ ਨੂੰ ਵੀ ਲਾਭ ਹੋਣ ਵਾਲਾ ਹੈ। ਸਭ ਤੋਂ ਬੜੀ ਬਾਤ, ਇਸ ਲਾਈਨ ਵਿੱਚ ਲੈਵਲ ਕ੍ਰੌਸਿੰਗ ਨਹੀਂ ਹੋਵੇਗੀ। ਮਤਲਬ ਇਹ ਸੁਰੱਖਿਅਤ ਰੇਲ ਲਾਈਨ ਹੋਵੇਗੀ ਅਤੇ ਇਸ ‘ਤੇ ਤੇਜ਼ ਗਤੀ ਦੀਆਂ ਟ੍ਰੇਨਾਂ ਚਲ ਪੈਣਗੀਆਂ। ਕੋਟੇਗੰਗੌਰ ਹੁਣ ਤੱਕ ਇੱਕ ਛੋਟਾ ਪੜਾਅ ਸਟੇਸ਼ਨ ਸੀ। ਹੁਣ ਨਵਾਂ ਕੋਚਿੰਗ ਟਰਮੀਨਲ ਬਣਨ ਨਾਲ ਇਸ ਦਾ ਮਹੱਤਵ ਵਧ ਜਾਵੇਗਾ, ਇਸ ਦੀ ਕਪੈਸਿਟੀ ਵਧ ਜਾਵੇਗੀ। ਹੁਣ ਇਸ ਨੂੰ 4 ਰੇਲਵੇ ਲਾਈਨਾਂ, 3 ਪਲੈਟਫਾਰਮ ਅਤੇ ਇੱਕ ਰੇਲਵੇ ਕੋਚਿੰਗ ਡਿਪੋ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ।

 

ਇਸ ਨਾਲ ਇੱਥੋਂ ਦੇਸ਼ ਦੇ ਦੂਸਰੇ ਹਿੱਸਿਆਂ ਦੇ ਲਈ ਨਵੀਆਂ ਟ੍ਰੇਨਾਂ ਚਲ ਪੈਣਗੀਆਂ। ਹਵਾਈ ਅਤੇ ਰੇਲ ਟ੍ਰਾਂਸਪੋਰਟ ਦੇ ਨਾਲ-ਨਾਲ ਹੁਣ ਰੋਡ ਵੀ ਅੱਛੀ ਹੁੰਦੀ ਹੈ, ਤਦ ਨੌਜਵਾਨਾਂ (ਯੁਵਾਵਾਂ) ਨੂੰ ਬਹੁਤ ਲਾਭ ਹੁੰਦਾ ਹੈ। ਸ਼ਿਮੋਗਾ ਤਾਂ ਐਜੂਕੇਸ਼ਨਲ ਹੱਬ ਹੈ। ਅੱਛੀ ਕਨੈਕਟੀਵਿਟੀ ਹੋਣ ਨਾਲ, ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਯੁਵਾ ਸਾਥੀਆਂ ਦੇ ਲਈ ਇੱਥੇ ਆਉਣਾ ਅਸਾਨ ਹੋਵੇਗਾ। ਇਸ ਨਾਲ ਨਵੇਂ ਬਿਜ਼ਨਸ ਦੇ ਲਈ, ਨਵੇਂ ਉਦਯੋਗਾਂ ਦੇ ਲਈ ਵੀ ਰਸਤੇ ਖੁੱਲ੍ਹਣਗੇ। ਯਾਨੀ ਅੱਛੀ ਕਨੈਕਟੀਵਿਟੀ ਨਾਲ ਜੁੜਿਆ ਇਨਫ੍ਰਾਸਟ੍ਰਕਚਰ, ਇਸ ਪੂਰੇ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਾਉਣ ਜਾ ਰਿਹਾ ਹੈ।

 

ਭਾਈਓ ਅਤੇ ਭੈਣੋਂ,

ਅੱਜ ਸ਼ਿਮੋਗਾ ਅਤੇ ਇਸ ਖੇਤਰ ਦੀਆਂ ਮਾਤਾਵਾਂ-ਭੈਣਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਇੱਕ ਬੜਾ ਅਭਿਯਾਨ ਚਲ ਰਿਹਾ ਹੈ। ਇਹ ਅਭਿਯਾਨ ਹੈ, ਹਰ ਘਰ ਪਾਈਪ ਨਾਲ ਜਲ ਪਹੁੰਚਾਉਣ ਦਾ। ਸ਼ਿਮੋਗਾ ਜ਼ਿਲ੍ਹੇ ਵਿੱਚ 3 ਲੱਖ ਤੋਂ ਅਧਿਕ ਪਰਿਵਾਰ ਹਨ। ਜਲ ਜੀਵਨ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਇੱਥੇ ਲਗਭਗ 90 ਹਜ਼ਾਰ ਪਰਿਵਾਰਾਂ ਦੇ ਘਰ ਵਿੱਚ ਨਲ ਕਨੈਕਸ਼ਨ ਸੀ। ਡਬਲ ਇੰਜਣ ਸਰਕਾਰ ਹੁਣ ਤੱਕ ਕਰੀਬ ਡੇਢ ਲੱਖ ਨਵੇਂ ਪਰਿਵਾਰਾਂ ਨੂੰ ਪਾਈਪ ਜ਼ਰੀਏ ਪਾਣੀ ਦੀ ਸੁਵਿਧਾ ਦੇ ਚੁੱਕੀ ਹੈ। ਬਾਕੀ ਪਰਿਵਾਰਾਂ ਤੱਕ ਨਲ ਤੋਂ ਜਲ ਪਹੁੰਚਾਉਣ ਦੇ ਲਈ ਵੀ ਅਨੇਕ ਪ੍ਰੋਜੈਕਟਸ ‘ਤੇ ਕੰਮ ਚਲ ਰਿਹਾ ਹੈ। ਬੀਤੇ ਸਾਢੇ 3 ਵਰ੍ਹਿਆਂ ਵਿੱਚ ਕਰਨਾਟਕ ਵਿੱਚ 40 ਲੱਖ ਗ੍ਰਾਮੀਣ ਪਰਿਵਾਰਾਂ ਤੱਕ ਪਾਈਪ ਜ਼ਰੀਏ ਪਾਣੀ ਪਹੁੰਚਾਇਆ ਗਿਆ ਹੈ।

 


ਸਾਥੀਓ,

ਬੀਜੇਪੀ ਦੀ ਸਰਕਾਰ ਪਿੰਡ, ਗ਼ਰੀਬ ਅਤੇ ਵਿਕਾਸ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਗ਼ਰੀਬਾਂ ਦੇ ਕਲਿਆਣ ਦੇ ਲਈ ਕੰਮ ਕਰਨ ਵਾਲੀ ਸਰਕਾਰ ਹੈ, ਬੀਜੇਪੀ ਦੀ ਸਰਕਾਰ, ਮਾਤਾਵਾਂ-ਭੈਣਾਂ ਦਾ ਸੁਵੈ-ਅਭਿਮਾਨ, ਮਾਤਾਵਾਂ-ਭੈਣਾਂ ਦੇ ਲਈ ਅਵਸਰ, ਮਾਤਾਵਾਂ-ਭੈਣਾਂ ਦੇ ਸਸ਼ਕਤੀਕਰਣ ਇਸ ਰਸਤੇ ‘ਤੇ ਚਲਣ ਵਾਲੀ ਸਰਕਾਰ ਹੈ। ਇਸ ਲਈ ਅਸੀਂ ਭੈਣਾਂ ਨਾਲ ਜੁੜੀ ਹਰ ਪਰੇਸ਼ਾਨੀ ਨੂੰ ਦੂਰ ਕਰਨ ਦਾ ਪ੍ਰਯਤਨ ਕੀਤਾ ਹੈ। ਟਾਇਲਟ ਹੋਵੇ, ਰਸੋਈ ਘਰ ਵਿੱਚ, ਕਿਚਨ ਵਿੱਚ ਗੈਸ ਹੋਵੇ ਜਾਂ ਨਲ ਸੇ ਜਲ ਹੋਵੇ, ਇਨ੍ਹਾਂ ਦਾ ਅਭਾਵ ਸਾਡੀਆਂ ਭੈਣਾਂ-ਬੇਟੀਆਂ ਨੂੰ ਹੀ ਸਭ ਤੋਂ ਅਧਿਕ ਪਰੇਸ਼ਾਨ ਕਰਦਾ ਸੀ। ਅੱਜ ਇਸ ਨੂੰ ਅਸੀਂ ਦੂਰ ਕਰ ਰਹੇ ਹਾਂ। ਜਲ ਜੀਵਨ ਮਿਸ਼ਨ ਨਾਲ ਡਬਲ ਇੰਜਣ ਸਰਕਾਰ ਹਰ ਘਰ ਤੱਕ ਜਲ ਪਹੁੰਚਾਉਣ ਦੇ ਲਈ ਇਮਾਨਦਾਰੀ ਨਾਲ ਪ੍ਰਯਾਸ ਕਰ ਰਹੀ ਹੈ।

 

ਸਾਥੀਓ,

ਕਰਨਾਟਕ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਭਾਰਤ ਦਾ ਇਹ ਅੰਮ੍ਰਿਤਕਾਲ, ਵਿਕਸਿਤ ਭਾਰਤ ਬਣਾਉਣ ਦਾ ਕਾਲ ਹੈ। ਆਜ਼ਾਦੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਸਾ ਅਵਸਰ ਆਇਆ ਹੈ। ਪਹਿਲੀ ਵਾਰ ਪੂਰੀ ਦੁਨੀਆ ਵਿੱਚ ਭਾਰਤ ਦੀ ਇਤਨੀ ਗੂੰਜ ਸੁਣਾਈ ਦੇ ਰਹੀ ਹੈ। ਦੁਨੀਆ ਭਰ ਦੇ ਨਿਵੇਸ਼ਕ ਭਾਰਤ ਆਉਣਾ ਚਾਹੁੰਦੇ ਹਨ। ਅਤੇ ਜਦੋਂ ਨਿਵੇਸ਼ ਆਉਂਦਾ ਹੈ ਤਾਂ ਉਸ ਦਾ ਬਹੁਤ ਲਾਭ ਕਰਨਾਟਕ ਨੂੰ ਵੀ ਹੁੰਦਾ ਹੈ, ਇੱਥੋਂ ਦੇ ਨੌਜਵਾਨਾਂ ਨੂੰ ਵੀ ਹੁੰਦਾ ਹੈ। ਇਸ ਲਈ ਕਰਨਾਟਕ ਡਬਲ ਇੰਜਣ ਸਰਕਾਰ ਨੂੰ ਵਾਰ-ਵਾਰ ਅਵਸਰ ਦੇਣ ਦਾ ਮਨ ਬਣਾ ਚੁੱਕਿਆ ਹੈ।

 

ਮੈਂ ਤੁਹਾਨੂੰ ਆਸਵੰਦ ਕਰਦਾ ਹਾਂ ਕਿ ਕਰਨਾਟਕ ਦੇ ਵਿਕਾਸ ਦਾ ਇਹ ਅਭਿਯਾਨ ਹੁਣ ਹੋਰ ਤੇਜ਼ ਹੋਣ ਵਾਲਾ ਹੈ। ਸਾਨੂੰ ਮਿਲ ਕੇ ਅੱਗੇ ਵਧਣਾ ਹੈ, ਮਿਲ ਕੇ ਚਲਣਾ ਹੈ। ਸਾਨੂੰ ਇਕੱਠੇ ਚਲ ਕੇ ਸਾਡੇ ਕਰਨਾਟਕ ਦੇ ਲੋਕਾਂ ਦੇ, ਸਾਡੇ ਸ਼ਿਮੋਗਾ ਦੇ ਲੋਕਾਂ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਸ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।

ਧੰਨਵਾਦ!

*****

ਡੀਐੱਸ/ਆਈਜੀ/ਏਕੇ



(Release ID: 1905564) Visitor Counter : 61