ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਯੂਪੀ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

Posted On: 26 FEB 2023 12:52PM by PIB Chandigarh

ਇਨੀਂ ਦਿਨਾਂ ਰੋਜ਼ਗਾਰ ਮੇਲਾ ਮੇਰੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਬਣ ਗਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਮੈਂ ਦੇਖ ਰਿਹਾ ਹਾਂ ਕਿ ਹਰ ਸਪਤਾਹ ਬੀਜੇਪੀ ਸ਼ਾਸਿਤ ਕਿਸੇ ਰਾਜ ਵਿੱਚ ਰੋਜ਼ਗਾਰ ਮੇਲੇ ਹੋ ਰਹੇ ਹਨ ਹਜਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਲਈ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ।  ਮੇਰਾ ਸੁਭਾਗ ਹੈ ਕਿ ਮੈਨੂੰ ਉਨ੍ਹਾਂ ਵਿੱਚ ਸਾਕਸ਼ੀ ਬਨਣ ਦਾ ਸੁਭਾਗ ਮਿਲ ਰਿਹਾ ਹੈ। ਇਹ ਪ੍ਰਤਿਭਾਸ਼ਾਲੀ ਯੁਵਾ, ਸਰਕਾਰੀ ਸਿਸਟਮ ਵਿੱਚ ਨਵੇਂ ਵਿਚਾਰ ਲੈ ਕੇ ਆ ਰਹੇ ਹਨ, Efficiency ਵਧਾਉਣ ਵਿੱਚ ਮਦਦ ਕਰ ਰਹੇ ਹਨ।

ਸਾਥੀਓ, 

ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਅੱਜ ਦੇ ਰੋਜ਼ਗਾਰ ਮੇਲੇ ਦਾ ਵਿਸ਼ੇਸ਼ ਮਹੱਤਵ ਹੈ। ਇਹ ਰੋਜ਼ਗਾਰ ਮੇਲਾ 9 ਹਜ਼ਾਰ ਪਰਿਵਾਰਾਂ ਦੇ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਹੀ ਨਹੀਂ ਆਇਆ, ਬਲਕਿ ਯੂਪੀ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਰਿਹਾ ਹੈ। ਨਵੀਆਂ ਭਰਤੀਆਂ ਤੋਂ ਉੱਤਰ ਪ੍ਰਦੇਸ਼ ਪੁਲਿਸ ਬਲ ਜ਼ਿਆਦਾ ਸਸ਼ਕਤ ਅਤੇ ਬਿਹਤਰ ਹੋਵੇਗਾ। ਅੱਜ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ ਉਨ੍ਹਾਂ ਨੂੰ ਨਵੀਂ ਸ਼ੁਰੂਆਤ ਅਤੇ ਨਵੀਆਂ ਜਿੰਮੇਦਾਰੀਆਂ ਦੀ ਮੇਰੀ ਤਰਫ਼ ਤੋਂ ਬਹੁਤ-ਬਹੁਤ ਵਧਾਈ। ਮੈਨੂੰ ਦੱਸਿਆ ਗਿਆ ਹੈ ਕਿ 2017 ਤੋਂ ਹੁਣ ਤੱਕ ਯੂਪੀ ਪੁਲਿਸ ਵਿੱਚ ਡੇਢ  ਲੱਖ ਤੋਂ ਜ਼ਿਆਦਾ ਨਵੀਆਂ ਨਿਯੁਕਤੀਆਂ ਹੋਈਆਂ ਹਨ, ਇਕੱਲੇ ਇੱਕ ਡਿਪਾਰਟਮੈਂਟ ਵਿੱਚ। ਯਾਨੀ ਭਾਜਪਾ ਦੇ ਸ਼ਾਸਨ ਵਿੱਚ ਰੋਜ਼ਗਾਰ ਅਤੇ ਸੁਰੱਖਿਆ, ਦੋਨਾਂ ਵਿੱਚ ਹੀ ਵਾਧਾ ਹੋਈਆ ਹੈ।

ਸਾਥੀਓ, 

ਇੱਕ ਸਮਾਂ ਸੀ ਜਦੋਂ ਯੂਪੀ ਦੀ ਪਹਿਚਾਣ ਮਾਫਿਆਵਾਂ ਅਤੇ ਧਵਸਤ ਕਾਨੂੰਨ ਵਿਵਸਥਾ ਦੀ ਵਜ੍ਹਾ ਨਾਲ ਹੁੰਦੀ ਸੀ। ਅੱਜ ਯੂਪੀ ਦੀ ਪਹਿਚਾਣ ਬਿਹਤਰ ਕਾਨੂੰਨ ਵਿਵਸਥਾ ਦੇ ਲਈ ਹੁੰਦੀ ਹੈ, ਵਿਕਾਸ  ਦੇ ਵੱਲ ਆਗੂ ਰਾਜਾਂ ਵਿੱਚ ਹੁੰਦੀ ਹੈ। ਭਾਜਪਾ ਸਰਕਾਰ ਨੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਅਸੀਂ ਸਭ ਜਾਣਦੇ ਹਾਂ ਕਿ ਜਿੱਥੇ ਵੀ ਕਾਨੂੰਨ-ਵਿਵਸਥਾ ਮਜ਼ਬੂਤ ਹੁੰਦੀ ਹੈ, ਉੱਥੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਅਨੇਕ ਗੁਣਾ ਵੱਧ ਜਾਂਦੀਆਂ ਹਨ। ਜਿੱਥੇ ਵੀ ਬਿਜਨਸ ਦੇ ਲਈ ਸੁਰੱਖਿਅਤ ਮਾਹੌਲ ਬਣਦਾ ਹੈ, ਉੱਥੇ ਇੰਵੈਸਟਮੈਂਟ ਵਧਣ ਲੱਗਦਾ ਹੈ। 

ਹੁਣ ਤੁਸੀਂ ਦੇਖੋ ਟੁਰਿਜ਼ਮ ਦੇ ਲਈ ਇੱਕ ਤਰੀਕੇ ਨਾਲ ਹਿੰਦੁਸਤਾਨ ਦੇ ਨਾਗਰਿਕਾਂ ਦੇ ਲਈ ਸਭ ਤੋਂ ਬੜਾ ਸ਼ਰਧਾ ਦਾ ਕੇਂਦਰ ਹੈ। ਅਨੇਕ ਤੀਰਥ ਖੇਤਰ ਹਨ। ਹਰ ਪਰੰਪਰਾ ਨੂੰ ਮੰਨਣ ਵਾਲਿਆਂ ਦੇ ਲਈ ਉੱਤਰ ਪ੍ਰਦੇਸ਼ ਵਿੱਚ ਸਭ ਕੁਝ ਹੈ। ਜਦੋਂ ਕਾਨੂੰਨ ਵਿਵਸਥਾ ਮਜ਼ਬੂਤ ਹੈ, ਐਸੀ ਖ਼ਬਰ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚਦੀ ਹੈ, ਤਾਂ ਉੱਤਰ ਪ੍ਰਦੇਸ਼ ਵਿੱਚ ਯਾਤਰੀਆਂ ਦੀ ਸੰਖਿਆ ਵੀ ਵਧਦੀ ਹੈ ਅਤੇ ਇਨ ਦਿਨਾਂ ਅਸੀਂ ਦੇਖ ਵੀ ਰਹੇ ਹਾਂ ਭਾਜਪਾ ਦੀ ਡਬਲ ਇੰਜਣ ਸਰਕਾਰ, ਜਿਸ ਤਰ੍ਹਾਂ ਯੂਪੀ ਵਿੱਚ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੀ ਹੈ, ਉਸ ਨਾਲ ਹਰ ਸੈਕਟਰ ਵਿੱਚ, ਅਲੱਗ ਅਲੱਗ ਰੋਜ਼ਗਾਰ ਦੇ ਮੌਕੇ ਵਧਦੇ ਹੀ ਜਾ ਰਹੇ ਹਨ। 

ਇੱਕ ਤੋਂ ਵਧ ਕੇ ਇੱਕ ਆਧੁਨਿਕ ਐਕਸਪ੍ਰੈੱਸਵੇਅ ਦਾ ਨਿਰਮਾਣ, ਨਵੇਂ ਏਅਰਪੋਰਟਸ, ਡੈਡਿਕੇਟਿਡ ਫ੍ਰੇਟ ਕੋਰੀਡੋਰ ਦਾ ਨਿਰਮਾਣ, ਨਵਾਂ ਡਿਫੈਂਸ ਕੋਰੀਡੋਰ ਦੀ ਵਿਵਸਥਾ, ਨਵੀਂ ਮੋਬਾਈਲ ਮੈਨੂਫੈਕਚਰਿੰਗ ਯੂਨਿਟਸ, ਆਧੁਨਿਕ ਹੁੰਦੇ ਵਾਟਰਵੇਜ, ਯੂਪੀ ਦਾ ਆਧੁਨਿਕ ਹੁੰਦਾ ਇੰਫ੍ਰਾਸਟ੍ਰਕਚਰ ਇੱਥੋਂ ਦੇ ਕੋਨੇ- ਕੋਨੇ ਵਿੱਚ ਅਨੇਕ ਨਵੇਂ ਰੋਜ਼ਗਾਰ ਲਿਆ ਰਿਹਾ ਹੈ।

ਸਾਥੀਓ, 

ਅੱਜ ਯੂਪੀ ਵਿੱਚ ਸਭ ਤੋਂ ਜ਼ਿਆਦਾ ਐਕਸਪ੍ਰੈੱਸਵੇਅ ਹਨ, ਇੱਥੇ ਹਾਈਵੇਜ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ। ਹਾਲੇ ਮੈਨੂੰ ਇੱਕ ਪਰਿਵਾਰ ਮਿਲਣ ਆਇਆ ਸੀ ਉਨ੍ਹਾਂ ਦੇ ਨਾਲ ਇੱਕ ਬੇਟੀ ਵੀ ਸੀ। ਉਨ੍ਹਾਂ ਤੋਂ ਪੁੱਛਿਆ ‘ਤੁਸੀਂ ਉੱਤਰ ਪ੍ਰਦੇਸ਼ ਤੋਂ ਹੋ?” ਉਨ੍ਹਾਂ ਨੇ ਕਿਹਾ “ਨਹੀਂ ਮੈਂ ਤਾਂ ਐਕਸਪ੍ਰੈੱਸ ਪ੍ਰਦੇਸ਼ ਤੋਂ ਹਾਂ”। ਦੇਖੋ ਇਹ ਉੱਤਰ ਪ੍ਰਦੇਸ਼ ਦੀ ਪਹਿਚਾਣ ਬਣੀ ਹੈ। ਹਰ ਸ਼ਹਿਰ ਤੋਂ ਹਾਈਵੇ ਨੂੰ ਜੋੜਨ ਦੇ ਲਈ ਨਵੀਆਂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ। ਵਿਕਾਸ ਦੇ ਇਹ ਪ੍ਰੋਜੈਕਟ ਰੋਜ਼ਗਾਰ ਦੇ ਅਵਸਰ ਤਾਂ ਬਣਾ ਹੀ ਰਹੇ ਹਨ, ਦੂਸਰੇ ਪ੍ਰੋਜੈਕਟਾਂ ਦੇ ਯੂਪੀ ਆਉਣ ਦਾ ਰਸਤਾ ਵੀ ਤਿਆਰ ਕਰ ਰਹੇ ਹਨ। 

ਯੂਪੀ ਸਰਕਾਰ ਨੇ ਜਿਸ ਤਰ੍ਹਾਂ ਆਪਣੇ ਇੱਥੇ ਟੂਰਿਜਮ ਇੰਡਸਟ੍ਰੀ ਨੂੰ ਹੁਲਾਰਾ ਦਿੱਤਾ ਹੈ, ਨਵੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ, ਉਸ ਨਾਲ ਵੀ ਰੋਜ਼ਗਾਰ ਦੀ ਸੰਖਿਆ ਵਿੱਚ ਬੜਾ ਵਾਧਾ ਹੋਇਆ ਹੈ। ਕੁਝ ਦਿਨ ਪਹਿਲਾਂ ਮੈਂ ਪੜ੍ਹ ਰਿਹਾ ਸੀ ਕਿ ਲੋਕ ਕ੍ਰਿਸਮਸ ਦੇ ਸਮੇਂ ਗੋਆ ਜਾਂਦੇ ਹਨ।  ਗੋਆ ਪੂਰੀ ਤਰ੍ਹਾਂ ਬੁੱਕ ਰਹਿੰਦਾ ਹੈ। ਇਸ ਵਾਰ ਅੰਕੜੇ ਆਏ ਹਨ ਕਿ ਗੋਆ ਤੋਂ ਜ਼ਿਆਦਾ ਬੁਕਿੰਗ ਕਾਸ਼ੀ ਵਿੱਚ ਸੀ। 

ਕਾਸ਼ੀ ਦੇ ਸਾਂਸਦ ਦੇ ਨਾਤੇ ਮੈਨੂੰ ਬਹੁਤ ਆਨੰਦ ਆਇਆ। ਹੁਣ ਤੋਂ ਕੁਝ ਦਿਨ ਪਹਿਲਾਂ ਗਲੋਬਲ ਇੰਵੈਸਟਰ ਸਮਿਟ ਵਿੱਚ ਮੈਂ ਨਿਵੇਸ਼ਕਾਂ ਦਾ ਉਤਸ਼ਾਹ ਦੇਖਿਆ ਹੈ। ਹਜਾਰਾਂ ਕਰੋੜ ਦਾ ਇਹ ਨਿਵੇਸ਼,  ਇੱਥੇ ਸਰਕਾਰੀ ਅਤੇ ਗ਼ੈਰ-ਸਰਕਾਰੀ, ਦੋਨਾਂ ਹੀ ਤਰ੍ਹਾਂ ਦੇ ਰੋਜ਼ਗਾਰ ਦੇ ਅਵਸਰ ਵਧਣ ਵਾਲੇ ਹਨ।

ਸਾਥੀਓ, 

ਸੁਰੱਖਿਆ ਅਤੇ ਰੋਜ਼ਗਾਰ ਦੀ ਸਾਂਝਾ ਸ਼ਕਤੀ ਤੋਂ ਯੂਪੀ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੀ ਹੈ।  ਬਿਨਾਂ ਗਾਰੰਟੀ 10 ਲੱਖ ਰੁਪਏ ਤੱਕ ਦਾ ਲੋਨ ਦੇਣ ਵਾਲੀ ਮੁਦਰਾ ਯੋਜਨਾ ਨੇ ਯੂਪੀ ਦੇ ਲੱਖਾਂ ਨੌਜਵਾਨਂ ਦੇ ਸੁਪਨਿਆਂ ਨੂੰ ਨਵੇਂ ਖੰਭ ਦਿੱਤੇ ਹਨ। ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਨੇ ਹਰ ਜ਼ਿਲ੍ਹੇ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਾਏ ਹਨ। ਇਸ ਤੋਂ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਬੜੇ ਬਾਜ਼ਾਰ ਤੱਕ ਪਹੁੰਚਾਉਣ ਦੀ ਸੁਵਿਧਾ ਮਿਲੀ ਹੈ। ਯੂਪੀ ਵਿੱਚ ਲੱਖਾਂ ਰਜਿਸਟਰਡ MSME’s ਹਨ, ਜੋ ਭਾਰਤ ਵਿੱਚ ਲਘੂ ਉਦਯੋਗਾਂ ਦਾ ਸਭ ਤੋਂ ਬੜਾ ਬੇਸ ਹੈ। ਨਵੇਂ entrepreneurs ਦੇ ਲਈ ਸਟਾਰਟਅੱਪ ਈਕੋਸਿਸਟਮ ਬਣਾਉਣ ਵਿੱਚ ਉੱਤਰ ਪ੍ਰਦੇਸ਼ ਲੀਡਰ ਦੀ ਭੂਮਿਕਾ ਨਿਭਾ ਰਿਹਾ ਹੈ।

ਸਾਥੀਓ, 

ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ, ਉਨ੍ਹਾਂ ਨੂੰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਡੇ ਜੀਵਨ ਵਿੱਚ ਨਵੀਆਂ ਜ਼ਿੰਮੇਦਾਰੀਆਂ, ਨਵੀਆਂ ਚੁਣੌਤੀਆਂ ਅਤੇ ਨਵੇਂ ਅਵਸਰ ਆਉਣ ਵਾਲੇ ਹਨ। ਰੋਜ ਨਵਾਂ ਅਵਸਰ ਤੁਹਾਡੇ ਲਈ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਬਾਵਜੂਦ,  ਮੈਂ ਤੁਹਾਨੂੰ ਵਿਅਕਤੀਗਤ ਰੂਪ ਤੋਂ, ਉੱਤਰ ਪ੍ਰਦੇਸ਼ ਦੇ ਇੱਕ ਸਾਂਸਦ ਦੇ ਰੂਪ ਵਿੱਚ, ਅਤੇ ਇਤਨੇ ਸਾਲ  ਦੇ ਮੇਰੇ ਜਨਤਕ ਜੀਵਨ ਦੇ ਅਨੁਭਵ ਦੇ ਚਲਦੇ ਮੈਂ ਕਹਿੰਦਾ ਹਾਂ ਕਿ ਸਾਥੀਓ ਭਲੇ ਹਾਈ ਅੱਜ ਤੁਹਾਨੂੰ ਨਿਯੁਕਤੀ ਪੱਤਰ ਮਿਲਿਆ ਹੈ। 

ਤੁਸੀਂ ਆਪਣੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਾਰਨ ਮਤ ਦੇਣਾ। ਹਰ ਪਲ ਨਵਾਂ ਸਿੱਖਣਾ,   ਸਮਰੱਥਾ ਵਧਾਉਣਾ, ਕੈਪੇਬਿਲਿਟੀ ਵਧਾਉਣਾ। ਹੁਣ ਤਾਂ ਔਨਲਾਈਨ ਵੀ ਇਤਨੀ ਸਿੱਖਿਆ ਦੀ ਵਿਵਸਥਾ ਹੋ ਗਈ ਹੈ ਇਤਨਾ ਕੁਝ ਸਿੱਖਣ ਨੂੰ ਮਿਲਦਾ ਹੈ। ਤੁਹਾਡੀ ਪ੍ਰਗਤੀ ਦੇ ਲਈ ਇਹ ਬਹੁਤ ਜ਼ਰੂਰੀ ਹੈ। ਆਪਣੇ ਜੀਵਨ ਨੂੰ ਕਦੇ ਵੀ ਸਥਗਿਤ ਮਤ ਹੋਣ ਦੇਣਾ। ਜੀਵਨ ਵੀ ਗਤੀਸ਼ੀਲ ਰਹੇ ।  ਜੀਵਨ ਵੀ ਨਵੀਆਂ ਉਚਾਈਆਂ ਨੂੰ ਪਾਰ ਕਰ ਚਲੇ। ਇਸ ਦੇ ਲਈ ਯੋਗਤਾ ਨੂੰ ਵਧਾਉਣਾ। 

ਤੁਹਾਨੂੰ ਸਰਕਾਰੀ ਸੇਵਾ ਵਿੱਚ ਪ੍ਰਵੇਸ਼ ਮਿਲਿਆ ਹੈ, ਤੁਹਾਡੇ ਜੀਵਨ ਦੀ ਇੱਕ ਸ਼ੁਰੂਆਤ ਹੋਈ ਹੈ।   ਅਤੇ ਇਸ ਨੂੰ ਤੁਸੀਂ ਆਪਣਾ ਅਰੰਭ ਹੀ ਸਮਝੋ। ਤੁਹਾਨੂੰ ਆਪਣੇ ਵਿਅਕਤੀਤਵ ਦੇ ਵਿਕਾਸ, ਆਪਣੀ ਪ੍ਰਗਤੀ ’ਤੇ ਵੀ ਧਿਆਨ ਦੇਣਾ ਹੈ, ਆਪਣਾ ਗਿਆਨ ਵਧਾਉਂਦੇ ਰਹਿਣਾ ਹੈ। ਜਦੋਂ ਤੁਸੀਂ ਇਸ ਸੇਵਾ ਵਿੱਚ ਆਉਂਦੇ ਹੋ ਤੁਹਾਨੂੰ ਨਿਯੁਕਤੀ ਪੱਤਰ ਮਿਲਿਆ ਹੈ। ਤੁਸੀਂ ਪੁਲਿਸ ਦੇ ਗਣਵੇਸ਼ ਵਿੱਚ ਸੱਜ ਹੋਣ ਵਾਲੇ ਹੋ ਤਾਂ ਸਰਕਾਰ ਤੁਹਾਨੂੰ ਡੰਡਾ ਦਿੰਦੀ ਹੈ ਹੱਥ ਵਿੱਚ ਲੇਕਿਨ ਇਹ ਮਤ ਭੁੱਲਣਾ ਸਰਕਾਰ ਬਾਅਦ ਵਿੱਚ ਆਈ ਹੈ ਪਹਿਲਾਂ ਪਰਮਾਤਮਾ ਨੇ ਤੁਹਾਨੂੰ ਦਿਲ ਵੀ ਦਿੱਤਾ ਹੈ। ਇਸ ਲਈ ਤੁਹਾਨੂੰ ਡੰਡੇ ਤੋਂ ਜ਼ਿਆਦਾ ਦਿਲ ਨੂੰ ਵੀ ਸਮਝਣਾ ਹੋਵੇਗਾ। 

ਤੁਹਾਨੂੰ ਸੰਵੇਦਨਸ਼ੀਲ ਵੀ ਰਹਿਣਾ ਹੈ ਅਤੇ ਵਿਵਸਥਾ ਨੂੰ ਵੀ ਸੰਵੇਦਨਸ਼ੀਲ ਬਣਾਉਣਾ ਹੈ।  ਜਿਨ੍ਹਾਂ ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਮਿਲਿਆ ਹੈ, ਉਨ੍ਹਾਂ ਦੀ ਟ੍ਰੇਨਿੰਗ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਵੇਦਨਸ਼ੀਲ ਬਣਾਇਆ ਜਾਵੇ।  ਯੂਪੀ ਸਰਕਾਰ, ਪੁਲਿਸ ਬਲ ਦੀ ਟ੍ਰੇਨਿੰਗ ਵਿੱਚ ਕਈ ਬਦਲਾਵ ਕਰ ਤੇਜ਼ੀ ਨਾਲ ਸੁਧਾਰਣ ਦਾ ਕੰਮ ਕਰ ਰਹੀ ਹੈ। ਯੂਪੀ ਵਿੱਚ ਸਮਾਰਟ ਪੁਲਿਸਿੰਗ ਨੂੰ ਹੁਲਾਰਾ ਦੇਣ ਦੇ ਲਈ ਨੌਜਵਾਨਾਂ ਨੂੰ ਸਾਇਬਰ ਕ੍ਰਾਇਮ, ਫੋਰੈਂਸਿਕ ਸਾਇੰਸ ਅਤੇ ਅਤਿਆਧੁਨਿਕ ਟੈਕਨੋਲਜੀ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।

ਸਾਥੀਓ, 

ਅੱਜ ਨਿਯੁਕਤੀ ਪੱਤਰ ਪਾਉਣ ਵਾਲੇ ਸਾਰੇ ਨੌਜਵਾਨਾਂ ’ਤੇ ਆਮ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ- ਨਾਲ ਸਮਾਜ ਨੂੰ ਦਿਸ਼ਾ ਦੇਣ ਦੀ ਵੀ ਜ਼ਿੰਮੇਦਾਰੀ ਹੈ। ਆਪ ਲੋਕਾਂ ਦੇ ਲਈ ਸੇਵਾ ਅਤੇ ਸ਼ਕਤੀ, ਦੋਨਾਂ ਦਾ ਪ੍ਰਤੀਬਿੰਬ ਹੋ ਸਕਦੇ ਹਨ। ਤੁਸੀਂ ਆਪਣੀ ਨਿਸ਼ਠਾ ਅਤੇ ਮਜ਼ਬੂਤ ਸੰਕਲਪਾਂ ਨਾਲ ਐਸਾ ਵਾਤਾਵਰਣ ਬਣਾਓ ਜਿੱਥੇ ਅਪਰਾਧੀ ਭੈਭੀਤ ਰਹਿਣ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੇ ਲੋਕ ਸਭ ਤੋਂ ਜ਼ਿਆਦਾ ਨਿਡਰ ਰਹਿਣ। ਇੱਕ ਵਾਰ ਫਿਰ ਆਪ ਸਾਰਿਆਂ ਨੂੰ ਸ਼ੁਭਕਾਮਨਾਵਾਂ। ਤੁਹਾਡੇ ਪਰਿਵਾਰਜਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

*****

ਡੀਐੱਸ/ਏਕੇ


(Release ID: 1902754) Visitor Counter : 135