ਪ੍ਰਧਾਨ ਮੰਤਰੀ ਦਫਤਰ
ਉੱਤਰਾਖੰਡ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
20 FEB 2023 11:54AM by PIB Chandigarh
ਨਮਸਕਾਰ!
ਦੇਵਭੂਮੀ ਉੱਤਰਾਖੰਡ ਦੇ ਯੁਵਾ ਸਾਥੀਆਂ ਨੂੰ ਰੋਜ਼ਗਾਰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ। ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਮਿਲ ਰਹੇ ਹਨ, ਉਨ੍ਹਾਂ ਲਈ ਅੱਜ ਨਵੀਂ ਸ਼ੁਰੂਆਤ ਦਾ ਅਵਸਰ ਹੈ। ਇਸ ਨਾਲ ਨਿਸ਼ਚਿਤ ਰੂਪ ਨਾਲ ਤੁਹਾਡਾ ਜੀਵਨ, ਤੁਹਾਡੇ ਪਰਿਵਾਰ ਦਾ ਜੀਵਨ ਬਦਲਣ ਵਾਲਾ ਹੈ। ਲੇਕਿਨ ਜਿਸ ਸੇਵਾ ਵਿੱਚ ਅੱਜ ਤੁਸੀਂ ਪ੍ਰਵੇਸ਼ ਕਰ ਰਹੇ ਹੋ, ਓਹ ਸਿਰਫ਼ ਤੁਹਾਡਾ ਜੀਵਨ ਬਦਲਣ ਦਾ ਨਹੀਂ ਬਲਕਿ ਉਹ ਵਿਆਪਕ ਬਦਲਾਅ ਦਾ ਇੱਕ ਮਾਧਿਅਮ ਹੈ। ਆਪਣੇ ਭਾਵ ਨਾਲ ਤੁਹਾਨੂੰ ਰਾਜ ਅਤੇ ਰਾਸ਼ਟਰ ਵਿੱਚ ਵਿਕਾਸ ਅਤੇ ਵਿਸ਼ਵਾਸ ਦੇ ਪ੍ਰਯਾਸਾਂ ਵਿੱਚ ਆਪਣਾ ਭਰਪੂਰ ਯੋਗਦਾਨ ਦੇਣਾ ਹੈ। ਤੁਹਾਡੇ ਵਿੱਚੋ ਅਧਿਕਤਰ ਸਾਥੀ ਸਿੱਖਿਆ ਦੇ ਖੇਤਰ ਵਿੱਚ ਸੇਵਾ ਪ੍ਰਦਾਨ ਕਰਨ ਵਾਲੇ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਰਾਹੀਂ ਅਸੀਂ ਭਾਰਤ ਦੇ ਨੌਜਵਾਨਾਂ ਨੂੰ ਨਵੀਂ ਸਦੀ ਲਈ ਤਿਆਰ ਕਰਨ ਦਾ ਸੰਕਲਪ ਅਸੀਂ ਲਿਆ ਹੈ। ਉੱਤਰਾਖੰਡ ਵਿੱਚ ਇਸ ਸੰਕਲਪ ਨੂੰ ਜ਼ਮੀਨ ’ਤੇ ਉਤਾਰਨ ਦੀ ਜ਼ਿਮੇਵਾਰੀ ਤੁਹਾਡੇ ਜੈਸੇ ਨੌਜਵਾਨਾਂ ਦੇ ਮੋਢਿਆਂ ’ਤੇ ਹੈ।
ਸਾਥੀਓ,
ਕੇਂਦਰ ਸਰਕਾਰ ਹੋਵੇ ਜਾਂ ਫਿਰ ਉੱਤਰਾਖੰਡ ਦੀ ਭਾਜਪਾ ਸਰਕਾਰ, ਸਾਡਾ ਇਹ ਨਿਰੰਤਰ ਪ੍ਰਯਾਸ ਹੈ ਕਿ ਹਰ ਨੌਜਵਾਨ ਨੂੰ ਉਸ ਦੀ ਰੁਚੀ ਦੇ ਅਨੁਸਾਰ ਅਤੇ ਯੋਗਤਾ ਦੇ ਅਨੁਸਾਰ ਨਵੇਂ ਅਵਸਰ ਮਿਲਣ ਅਤੇ ਸਭ ਨੂੰ ਅੱਗੇ ਵੱਧਣ ਦਾ ਉਚਿਤ ਮਾਧਿਅਮ ਮਿਲੇ। ਸਰਕਾਰੀ ਸੇਵਾਵਾਂ ਵਿੱਚ ਭਰਤੀ ਦਾ ਇਹ ਅਭਿਯਾਨ ਵੀ ਇਸ ਦਿਸ਼ਾ ਵੱਲ ਉਠਾਇਆ ਗਿਆ ਕਦਮ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਕੇਂਦਰੀ ਸਰਕਾਰ ਨੇ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਦੇਸ਼ ਭਰ ਵਿੱਚ ਜਿੱਥੇ ਵੀ ਭਾਜਪਾ ਸਰਕਾਰਾਂ ਹਨ, ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਉੱਥੇ ਵੀ ਬੜੇ ਪੱਧਰ ’ਤੇ ਇਸ ਤਰ੍ਹਾਂ ਦੇ ਅਭਿਆਨ ਚਲਾਏ ਜਾ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਇਸ ਵਿੱਚ ਉੱਤਰਾਖੰਡ ਵੀ ਜੁੜ ਰਿਹਾ ਹੈ।
ਸਾਥੀਓ,
ਅਸੀਂ ਉਸ ਪੁਰਾਣੀ ਧਾਰਨਾ ਨੂੰ ਬਦਲਣਾ ਹੋਵੇਗਾ ਕਿ ਪਹਾੜ ਦਾ ਪਾਣੀ ਅਤੇ ਪਹਾੜ ਦੀ ਜਵਾਨੀ ਪਹਾੜ ਦੇ ਕੰਮ ਨਹੀਂ ਆਉਂਦੀ। ਇਹ ਚੀਜ਼ ਅਸੀਂ ਬਦਲਣੀ ਹੋਵੇਗੀ, ਇਸ ਲਈ ਕੇਂਦਰ ਸਰਕਾਰ ਦਾ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਉੱਤਰਾਖੰਡ ਦੇ ਨੌਜਵਾਨ ਆਪਣੇ ਪਿੰਡਾਂ ਨੂੰ ਪਰਤਣ। ਇਸ ਦੇ ਲਈ ਪਹਾੜਾਂ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਬਣਾਏ ਜਾ ਰਹੇ ਹਨ। ਅੱਜ ਤੁਸੀਂ ਦੇਖੋ, ਇਤਨੀਆਂ ਸੜਕਾਂ ਬਣ ਰਹੀਆਂ ਹਨ, ਰੇਲਵੇ ਲਾਈਨਾਂ ਬਣਾਏ ਰਹੀਆਂ ਹਨ। ਯਾਨੀ ਉੱਤਰਾਖੰਡ ਵਿੱਚ ਇਨਫ੍ਰਾਸਟ੍ਰਕਚਰ ’ਤੇ ਇਤਨਾ ਨਿਵੇਸ਼ ਹੋ ਰਿਹਾ ਹੈ। ਇਸ ਨਾਲ ਦੂਰ-ਸਦੂਰ ਦੇ ਪਿੰਡਾਂ ਤੱਕ ਆਉਣਾ-ਜਾਣਾ ਤਾਂ ਅਸਾਨ ਹੋ ਹੀ ਰਿਹਾ ਹੈ, ਉੱਥੇ ਬੜੀ ਗਿਣਤੀ ਵਿੱਚ ਰੋਜ਼ਗਾਰ ਵੀ ਬਣ ਰਹੇ ਹਨ। ਕਨਸਟ੍ਰਕਸ਼ਨ ਦੇ ਕੰਮ ਵਿੱਚ ਮਜ਼ਦੂਰ ਹੋਣ, ਇੰਜੀਨੀਅਰ ਹੋਣ ਜਾਂ ਫਿਰ ਰਾਅ ਮਟੀਰੀਅਲ ਦੇ ਉਦਯੋਗ ਹੋਣ, ਦੁਕਾਨਾਂ ਹੋਣ, ਹਰ ਜਗ੍ਹਾ ਕੰਮ ਦੇ ਅਵਸਰ ਵਧ ਰਹੇ ਹਨ। ਟ੍ਰਾਂਸਪੋਰਟ ਸੈਕਟਰ ਵਿੱਚ ਵੀ ਡਿਮਾਂਡ ਵਧਣ ਨਾਲ ਨੌਜਵਾਨਾਂ ਨੂੰ ਨਵੇਂ ਮੌਕੇ ਮਿਲ ਰਹੇ ਹਨ। ਪਹਿਲਾਂ ਪ੍ਰਕਾਰ ਦੇ ਰੋਜ਼ਗਾਰ ਲਈ ਵੀ ਉੱਤਰਾਖੰਡ ਦੇ ਮੇਰੇ ਗ੍ਰਾਮੀਣ ਨੌਜਵਾਨਾਂ ਨੂੰ ਸਾਡੇ ਬੇਟੇ-ਬੇਟੀਆਂ ਨੂੰ ਸ਼ਹਿਰ ਵੱਲ ਭੱਜਣਾ ਪੈਂਦਾ ਹੀ ਸੀ। ਪਿੰਡ-ਪਿੰਡ ਵਿੱਚ ਇੰਟਰਨੈੱਟ ਸੇਵਾ, ਡਿਜੀਟਲ ਸੇਵਾ ਦੇਣ ਵਾਲੇ ਕੌਮਨ ਸਰਵਿਸ ਸੈਂਟਰਸ ਵਿੱਚ ਵੀ ਹਜ਼ਾਰਾਂ ਯੁਵਾ ਅੱਜ ਕੰਮ ਕਰ ਰਹੇ ਹਨ।
ਸਾਥੀਓ
ਜੈਸੇ-ਜੈਸੇ ਉੱਤਰਾਖੰਡ ਦੇ ਦੂਰ-ਸੁਦੂਰ ਦੇ ਇਲਾਕੇ ਨੂੰ ਰੋਡ, ਰੇਲ ਅਤੇ ਇੰਟਰਨੈੱਟ ਦੀ ਕਨੈਕਟੀਵਿਟੀ ਨਾਲ ਜੋੜ ਰਹੇ ਹਨ, ਵੈਸੇ-ਵੈਸੇ ਟੂਰਿਜ਼ਮ ਸੈਕਟਰ ਦਾ ਵੀ ਵਿਸਤਾਰ ਹੋ ਰਿਹਾ ਹੈ। ਨਵੇਂ-ਨਵੇਂ ਟੂਰਿਜ਼ਮ ਸਥਾਨ ਟੂਰਿਜ਼ਮ ਮੈਪ ਵਿੱਚ ਆ ਰਹੇ ਹਨ। ਇਸ ਨਾਲ ਉੱਤਰਾਖੰਡ ਦੇ ਨੌਜਵਾਨਾਂ ਨੂੰ ਉਹੀ ਰੋਜ਼ਗਾਰ ਘਰ ਦੇ ਨਜ਼ਦੀਕ ਮਿਲ ਰਹੇ ਹਨ, ਜਿਸ ਦੇ ਲਈ ਉਹ ਪਹਿਲਾਂ ਵੱਡੇ ਸ਼ਹਿਰਾਂ ਦਾ ਰੁੱਖ ਕਰਦੇ ਸਨ। ਮੁਦਰਾ ਯੋਜਨਾ ਟੂਰਿਜ਼ਮ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਨੂੰ ਬਲ ਦੇਣ ਵਿੱਚ ਬਹੁਤ ਮਦਦ ਕਰ ਰਹੀ ਹੈ। ਇਸ ਨਾਲ ਦੁਕਾਨ, ਢਾਬੇ , ਗੈਸਟ ਹਾਊਸ, ਹੋਮ ਸਟੇਅ, ਅਜਿਹੇ ਵਪਾਰ ਕਰਨ ਵਾਲੇ ਸਾਥੀਆਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾ ਗਰੰਟੀ ਮਿਲ ਰਿਹਾ ਹੈ। ਪੂਰੇ ਦੇਸ਼ ਵਿੱਚ ਹੁਣ ਤੱਕ 38 ਕਰੋੜ ਮੁਦਰਾ ਕਰਜ਼ ਦਿੱਤੇ ਗਏ ਹਨ। ਇਹ ਕਰਜ਼ਾ ਲੈ ਕੇ ਲਗਭਗ 8 ਕਰੋੜ ਯੁਵਾ, ਪਹਿਲੀ ਵਾਰ ਉੱਦਮੀ ਬਣੇ ਹਨ। ਇਸ ਵਿੱਚ ਵੀ ਮਹਿਲਾਵਾਂ, SC/ST/OBC ਵਰਗ ਦੇ ਨੌਜਵਾਨ ਸਾਥੀਆਂ ਦੀ ਹਿੱਸੇਦਾਰੀ ਸਭ ਤੋਂ ਅਧੀਕ ਹੈ। ਉੱਤਰਾਖੰਡ ਦੇ ਹਜ਼ਾਰਾਂ ਸਾਥੀ ਵੀ ਇਸ ਦਾ ਲਾਭ ਲੈ ਚੁੱਕੇ ਹਨ।
ਸਾਥੀਓ,
ਭਾਰਤ ਦੇ ਨੌਜਵਾਨਾਂ ਦੇ ਲਈ ਇਹ ਸ਼ਾਨਦਾਰ ਸੰਭਾਵਨਾਵਾਂ ਦਾ ਅੰਮ੍ਰਿਤਕਾਲ ਹੈ। ਤੁਹਾਨੂੰ ਇਸ ਨੂੰ ਆਪਣੀ ਸੇਵਾਵਾਂ ਦੇ ਰਾਹੀਂ ਨਿਰੰਤਰ ਗਤੀ ਦੇਣੀ ਹੈ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਆਸ਼ਾ ਕਰਦਾ ਹਾਂ ਕਿ ਤੁਸੀ ਉੱਤਰਾਖੰਡ ਦੇ ਲੋਕਾਂ ਦੀ ਉੱਤਮ ਤਰ੍ਹਾਂ ਸੇਵਾ ਕਰੋਗੇ, ਉੱਤਰਾਖੰਡ ਨੂੰ ਉੱਤਮ ਬਣਾਉਣ ਵਿੱਚ ਯੋਗਦਾਨ ਦੇਵੋਗੇ ਅਤੇ ਇਸ ਨਾਲ ਵੀ ਸਾਡਾ ਦੇਸ਼ ਸਸ਼ਕਤ ਹੋਵੇਗਾ, ਸਮੱਰਥ ਹੋਵੇਗਾ, ਸਮ੍ਰਿੱਧ ਹੋਵੇਗਾ! ਬਹੁਤ-ਬਹੁਤ ਧੰਨਵਾਦ!
***
ਡੀਐੱਸ/ਟੀਐੱਸ
(Release ID: 1900864)
Visitor Counter : 143
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam