ਪ੍ਰਧਾਨ ਮੰਤਰੀ ਦਫਤਰ
ਲੋਕਾਂ ਦੇ ਲਈ ‘ਈਜ਼ ਆਵ੍ ਲਿਵਿੰਗ’ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਟੈਕਨੋਲੋਜੀ ਨੂੰ ਬਹੁਤ ਮਹੱਤਵ ਦਿੰਦਾ ਹੈ: ਪ੍ਰਧਾਨ ਮੰਤਰੀ
प्रविष्टि तिथि:
17 FEB 2023 10:34AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਲੋਕਾਂ ਦੇ ਲਈ ‘ਈਜ਼ ਆਵ੍ ਲਿਵਿੰਗ’ ਨੂੰ ਹੁਲਾਰਾ ਦੇਣ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਨੂੰ ਬਹੁਤ ਮਹੱਤਵ ਦਿੰਦਾ ਹੈ। ਉਹ ਸਿਹਤ ਮੰਤਰਾਲੇ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸੀ ਜਿਸ ਵਿੱਚ ਏਮਸ ਰਿਸ਼ੀਕੇਸ਼ ਦੁਆਰਾ ਡ੍ਰੋਨਸ ਦਾ ਟਾਈਲ ਰਨ ਕਰਨ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਦਾ ਇਸਤੇਮਾਲ ਏਮਸ ਰਿਸ਼ੀਕੇਸ਼ ਤੋਂ ਦੋ ਕਿਲੋ ਵਜ਼ਨ ਦੀਆਂ ਟੀਬੀ ਦੀਆਂ ਦਵਾਈਆਂ ਟਿਹਰੀ ਗੜ੍ਹਵਾਲ ਜ਼ਿਲ੍ਹਾ ਹਸਪਤਾਲ ਤੱਕ ਲੈ ਜਾਣ ਦੇ ਲਈ ਕੀਤਾ ਗਿਆ। ਇਸ ਨੇ ਲਗਭਗ 40 ਕਿਲੋਮੀਟਰ (ਇੱਕ ਪਾਸੇ ਦੀ) ਦੀ ਹਵਾਈ ਦੂਰੀ ਨੂੰ 30 ਮਿੰਟ ਵਿੱਚ ਪੂਰਾ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਭਾਰਤ ਲੋਕਾਂ ਦੇ ਲਈ ‘ਈਜ਼ ਆਵ੍ ਲਿਵਿੰਗ’ ਨੂੰ ਹੋਰ ਵਧਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਨੂੰ ਬਹੁਤ ਮਹੱਤਵ ਦਿੰਦਾ ਹੈ।”
****
ਡੀਐੱਸ/ਐੱਸਟੀ/ਏਕੇ
(रिलीज़ आईडी: 1900170)
आगंतुक पटल : 197
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam