ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਏਅਰ ਇੰਡੀਆ-ਏਅਰਬਸ ਦੀ ਨਵੀਨ ਸਾਂਝੇਦਾਰੀ ਦੇ ਲਾਂਚ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਐਲ ਮੈਕ੍ਰੋਂ ਦੇ ਨਾਲ ਵੀਡੀਓ ਕਾਲ ਵਾਰਤਾ ਵਿੱਚ ਸ਼ਾਮਲ ਹੋਏ


ਸਾਂਝੇਦਾਰੀ ਦੇ ਤਹਿਤ ਏਅਰ ਇੰਡੀਆ, ਏਅਰਬਸ ਤੋਂ 250 ਏਅਰਕ੍ਰਾਫਟ ਖਰੀਦੇਗੀ; ਇਹ ਭਾਰਤ-ਫਰਾਂਸ ਸਾਮਰਿਕ ਸਾਂਝਾਦਰੀ ਦੀ ਮਜ਼ਬੂਤ ਸਮਰੱਥਾ ਦਾ ਪ੍ਰਤੀਬਿੰਬ ਹੈ

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸ਼ਹਿਰੀ ਹਵਾਬਾਜ਼ੀ ਬਜ਼ਾਰ ਦੇ ਤੇਜ਼ੀ ਨਾਲ ਵਿਸਤਾਰ ਅਤੇ ਵਿਕਾਸ ’ਤੇ ਉਲੇਖ ਕੀਤਾ ਜੋ ਭਾਰਤ ਅਤੇ ਬਾਕੀ ਵਿਸ਼ਵ ਦੇ ਦਰਮਿਆਨ ਅਧਿਕ ਕਨੈਕਟੀਵਿਟੀ ਨੂੰ ਗਤੀ ਦੇਵੇਗਾ

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਫ੍ਰਾਂਸੀਸੀ ਕੰਪਨੀਆਂ ਦੀ ਮਜ਼ਬੂਤ ਉਪਸਥਿਤੀ ਦੀ ਸਰਾਹਨਾ ਕੀਤੀ ਅਤੇ ਫਰਾਂਸ ਦੇ ਏਅਰੋਸਪੇਸ ਇੰਜਣ ਨਿਰਮਾਤਾ

ਸਫਰਾਨ ਦੁਆਰਾ ਭਾਰਤ ਵਿੱਚ ਆਪਣੀ ਸਭ ਤੋਂ ਵੱਡੀ ਐੱਮਆਰਓ ਸੁਵਿਧਾ ਸਥਾਪਿਤ ਕਰਨ ਦੇ ਹਾਲ ਦੇ ਫੈਸਲੇ ਨੂੰ ਯਾਦ ਕੀਤਾ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਮੈਕ੍ਰੋਂ ਦਾ ਭਾਰਤ-ਫਰਾਂਸ ਸਬੰਧਾਂ ਨੂੰ ਅੱਗੇ ਲੈ ਜਾਣ ਵਿੱਚ ਉਨ੍ਹਾਂ ਦੀ ਸਾਂਝੇਦਾਰੀ ਦੇ ਲਈ ਧੰਨਵਾਦ ਕੀਤਾ ਅਤੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਤਹਿਤ ਉਨ੍ਹਾਂ ਦੇ ਨਾਲ ਕਾਰਜ ਕਰਨ ਦੀ ਉਤਸੁਕਤਾ ਜਤਾਈ

Posted On: 14 FEB 2023 8:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਅਰ ਇੰਡੀਆ ਅਤੇ ਏਅਰਬਸ ਦੇ ਦਰਮਿਆਨ ਸਾਂਝੇਦਾਰੀ ਦੇ ਲਾਂਚ ਦੇ ਅਵਸਰ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਐਲ ਮੈਕ੍ਰੋਂ, ਸ਼੍ਰੀ ਰਤਨ ਟਾਟਾ, ਚੇਅਰਮੈਨ ਐਮਰੀਟਸ, ਟਾਟਾ ਸੰਨਸ, ਸ਼੍ਰੀ ਐੱਨ. ਚੰਦਰਸ਼ੇਖਰਨ, ਬੋਰਡ ਦੇ ਚੇਅਰਮੈਨ, ਟਾਟਾ ਸੰਨਸ, ਸ਼੍ਰੀ ਕੈਂਪਬੇਲ ਬਿਲਸਨ, ਸੀਈਓ, ਏਅਰ ਇੰਡੀਆ ਅਤੇ ਸ਼੍ਰੀ ਗਿਲਾਉਮੇ ਫਾਉਰੀ, ਸੀਈਓ ਏਅਰਬਸ ਦੇ ਨਾਲ ਇੱਕ ਵੀਡੀਓ ਵੀਡੀਓ ਕਾਲ ਵਾਰਤਾ ਵਿੱਚ ਹਿੱਸਾ ਲਿਆ।

ਏਅਰ ਇੰਡੀਆ ਅਤੇ ਏਅਰਬਸ ਨੇ ਏਅਰ ਇੰਡੀਆ ਨੂੰ 250 ਏਅਰਕ੍ਰਾਫਟ, 210 ਸਿੰਗਲ-ਆਈਜ਼ਲ ਏ320 ਨਿਯੋਸ ਅਤੇ 40 ਵਾਈਡਬਾਡੀ ਏ350 ਐੱਸ ਦੀ ਸਪਲਾਈ ਦੇ ਲਈ ਇੱਕ ਅਨੁਬੰਧ ’ਤੇ ਦਸਤਖਤ ਕੀਤੇ ਹਨ।

ਹਵਾਬਾਜ਼ੀ ਖੇਤਰ ਦੀਆਂ ਇਨ੍ਹਾਂ ਦੋ ਮੋਹਰੀ ਕੰਪਨੀਆਂ ਦੇ ਦਰਮਿਆਨ ਇਹ ਵਪਾਰਕ ਸਾਂਝੇਦਾਰੀ ਭਾਰਤ-ਫਰਾਂਸ ਸਾਮਰਿਕ ਸਾਂਝੇਦਾਰੀ ਦੀ ਸਮਰੱਥਾ ਨੂੰ ਵੀ ਪ੍ਰਦਰਸ਼ਿਤ ਕਰਦੀ ਹੈ, ਅਤੇ ਇਸ ਸਾਲ ਆਪਣੀ 25ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ।

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਭਾਰਿਤ ਵਿੱਚ ਨਾਗਰਿਕ ਹਵਾਬਾਜ਼ੀ ਬਜ਼ਾਰ ਦੇ ਤੇਜ਼ੀ ਨਾਲ ਵਿਸਤਾਰ ਅਤੇ ਵਿਕਾਸ ’ਤੇ ਚਾਨਣਾ ਪਾਇਆ, ਜੋ ਭਾਰਤ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਦੇ ਦਰਮਿਆਨ ਅਧਿਕ ਕਨੈਕਟੀਵਿਟੀ ਨੂੰ ਗਤੀ ਦੇਵੇਗਾ ਅਤੇ ਬਦਲੇ ਵਿੱਚ ਭਾਰਤ ਵਿੱਚ ਟੂਰਿਜ਼ਮ ਅਤੇ ਵਪਾਰ ਨੂੰ ਪ੍ਰਤੋਸਾਹਿਤ ਕਰੇਗਾ।

ਭਾਰਤ ਵਿੱਚ ਫ੍ਰਾਂਸੀਸੀ ਕੰਪਨੀਆਂ ਦੀ ਮਜ਼ਬੂਤ ਉਪਸਥਿਤੀ ਦੀ ਸਰਾਹਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਫ੍ਰਾਂਸੀਸੀ ਏਅਰਸਪੇਸ ਇੰਜਣ ਨਿਰਮਾਤਾ ਸਫਰਾਨ ਦੁਆਰਾ ਭਾਰਤੀ ਅਤੇ ਅੰਤਰਰਾਸ਼ਟਰੀ ਵਾਹਕ ਦੋਹਾਂ ਦੇ ਲਈ ਏਅਰਕ੍ਰਾਫਟ ਇੰਜਣਾਂ ਦੀ ਸੇਵਾ ਦੇ ਲਈ ਭਾਰਤ ਵਿੱਚ ਆਪਣੀ ਸਭ ਤੋਂ ਵੱਡੀ ਐੱਮਆਰਓ ਸੁਵਿਧਾ ਸਥਾਪਿਤ ਕਰਨ ਦੇ ਹਾਲਿਆ ਫੈਸਲੇ ਨੂੰ ਵੀ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ-ਫਰਾਂਸ ਸਬੰਧਾਂ ਨੂੰ ਅੱਗੇ ਲੈ ਜਾਣ ਵਿੱਚ ਉਨ੍ਹਾਂ ਦੀ ਸਾਂਝੇਦਾਰੀ ਦੇ ਲਈ ਰਾਸ਼ਟਰੀ ਮੈਕ੍ਰੋਂ ਦਾ ਧੰਨਵਾਦ ਕੀਤਾ ਅਤੇ ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਉਨ੍ਹਾਂ ਦੇ ਨਾਲ ਕਾਰਜ ਕਰਨ ਦੀ ਉਮੀਦ ਜਤਾਈ।

*****

 

ਡੀਐੱਸ/ਐੱਲਪੀ/ਏਕੇ


(Release ID: 1899484) Visitor Counter : 134