ਵਿੱਤ ਮੰਤਰਾਲਾ
azadi ka amrit mahotsav

‘ਕੋਈ ਪਿੱਛੇ ਨੇ ਛੂਟ ਜਾਏ’ ਮੰਤਰ ਨੇ 2014 ਵਿੱਚ ਸਮਾਵੇਸ਼ੀ ਵਿਕਾਸ ਦੇ ਰੂਪ ਵਿੱਚ ਪਰਿਣਾਮ ਦਿੱਤਾ ਹੈ


ਪ੍ਰਤੀ ਵਿਅਕਤ ਆਮਦਨ ਵਿੱਚ ਦੋਗੁਣਾ ਤੋਂ ਅਧਿਕ ਵਾਧਾ

​​​​​​​ ਭਾਰਤੀ ਆਰਥਵਿਵਸਥਾ ਹੁਣ ਦਨੀਆ ਦੀ 5ਵੀਂ ਵੱਡੀ ਆਰਥਵਿਵਸਥਾ

ਈਪੀਐੱਫਓ ਦੀ ਮੈਂਬਰਸ਼ਿਪ ਦੋਗੁਣਾ ਤੋਂ ਅਧਿਕ ਵਧ ਕੇ 27 ਕਰੋੜ

2022 ਵਿੱਚ ਯੂਪੀਆਈ ਦੇ ਰਾਹੀਂ 126 ਲੱਖ ਕਰੋੜ ਰੁਪਏ ਦੇ 7400 ਕਰੋੜ ਡਿਜੀਟਲ ਭੁਗਤਾਨ

Posted On: 01 FEB 2023 1:33PM by PIB Chandigarh

2014 ਤੋਂ ਹੁਣ ਤੱਕ ਦੀ ਦੇਸ਼ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਉਂਦੇ ਹੋਏ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2023 ਨੂੰ ਸੰਸਦ ਤੋਂ ਕੇਂਦਰੀ ਬਜਟ 2023-24 ਪੇਸ਼ ਕਰਨ ਦੇ ਦੌਰਾਨ ਜੋਰ ਦਿੰਦੇ ਹੋਏ ਕਿਹਾ ਕਿ ‘ਕੋਈ ਪਿੱਛੇ ਨਾ ਛੂਟ ਜਾਏ’ ਮੰਤਰ ਨੇ ਦੇਸ਼ ਦੇ ਸਮਾਵੇਸ਼ੀ ਵਿਕਾਸ ਦੇ ਰੂਪ ਵਿੱਚ ਪਰਿਣਾਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੰਤਰ ਨੇ ਸਾਰੇ ਨਾਗਰਿਕਾਂ  ਨੂੰ  ਗੁਣਵੱਤਾਪੂਰਣ ਅਤੇ ਸਮਾਨਜਨਕ ਜੀਵਨ ਸੁਨਿਸ਼ਚਿਤ ਕੀਤਾ ਹੈ।

ਸਾਲ 2014 ਤੋਂ ਸਰਕਾਰ ਦੀਆਂ ਕਈ ਉਪਲਬਧੀਆਂ ਨੂੰ ਗਿਣਾਉਂਦੇ  ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਤੀ ਵਿਅਕਤੀ ਆਮਦਨ ਦੋਗੁਣਾ ਤੋਂ ਅਧਿਕ ਵਧਕੇ 1.97 ਲੱਖ ਰੁਪਏ ਹੋ ਗਈ ਹੈ।

ਇਸ ਦੇ ਇਲਾਵਾ ਪਿਛਲੇ 9 ਵਰ੍ਹਿਆਂ ਵਿੱਚ ਭਾਰਤੀ ਆਰਥਵਿਵਸਥਾ 10ਵੇਂ ਸਥਾਨ ਤੋਂ ਅੱਗੇ ਵਧਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਥਵਿਵਸਥਾ ਬਣ ਗਈ ਹੈ। ਉਨ੍ਹਾਂ ਨੇ ਕਿਹਾ, ਅਸੀਂ ਵਪਾਰ ਦੇ  ਸਕਾਰਾਤਮਕ ਵਾਤਾਵਰਣ ਦੇ ਨਾਲ ਬਿਹਤਰ ਵਿਵਸਥਿਤ ਅਤੇ ਇਨੋਵੇਟਿਵ ਦੇਸ਼ ਦੇ ਰੂਪ ਵਿੱਚ ਆਪਣੀ ਸਥਿਤੀ ਵਿੱਚ ਕਾਫੀ ਸੁਧਾਰ ਕੀਤਾ ਹੈ ਜਿਵੇਂ ਕਿ ਵੱਖ-ਵੱਖ ਗਲੋਬਲ ਸੂਚਕਾਂਕਾਂ ਵਿੱਚ ਦਿਖਾਉਂਦਾ ਹੈ ਅਤੇ ਅਸੀਂ ਟਿਕਾਊ ਵਿਕਾਸ ਦੇ ਕਈ ਟੀਚਿਆਂ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਕੀਤੀ ਹੈ।

https://ci5.googleusercontent.com/proxy/jBFsMZNf_gQlyYojuUroaL3xZA2BvTFgfl9XIUQXwgosivhkJujwmnorng8b3Uk94FeuuSjwTreVcUXmJPGK0rb4D5K12Y8BZVO70dGMIZMDV2_l8W2CRJIxcw=s0-d-e1-ft#https://static.pib.gov.in/WriteReadData/userfiles/image/image001VLOS.jpg

 

ਦੇਸ਼ ਦੀ ਅਰਥਵਿਵਸਥਾ ਦੇ ਪਹਿਲੇ ਤੋਂ ਅਧਿਕ ਰਸਮੀ ਤੌਰ ’ਤੇ ਹੋਣ ਦੀ ਗੱਲ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ  ਨੇ ਕਿਹਾ ਕਿ ਇਹ ਈਪੀਐੱਫ ਦੀ ਦੋਗੁਣਾ ਤੋਂ ਅਧਿਕ ਵਧਕੇ 27 ਕਰੋੜ ਮੈਂਬਰਸ਼ਿਪ ਦੇ ਰੂਪ ਵਿੱਚ ਦਿਖਾਉਂਦਾ ਹੈ। ਇਸ ਦੇ ਇਲਾਵਾ ਸਾਲ 2022 ਵਿੱਚ ਯੂਪੀਆਈ ਦੇ ਜ਼ਰੀਏ 126 ਲੱਖ ਕਰੋੜ ਰੁਪਏ ਦੇ 7400 ਕਰੋੜ ਡਿਜੀਟਲ ਭੁਗਤਾਨ ਹੋਇਆ ਹੈ।

        ਕੇਂਦਰੀ ਵਿੱਤ ਮੰਤਰੀ ਨੇ ਸਾਲ 2014 ਤੋਂ ਦੇਸ਼ ਭਰ ਵਿੱਚ ਹੋਏ ਸਮਾਵੇਸ਼ੀ ਵਿਕਾਸ ਲਈ ਲਕਸ਼ਿਤ ਲਾਭਾਂ ਦੇ ਯੂਨੀਵਰਸਲਾਈਜਸ਼ਨ ਦੇ ਨਾਲ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਣ ਨੂੰ ਕ੍ਰੈਡਿਟ ਦਿੱਤਾ।

ਕੁਝ ਮਹੱਤਵਪੂਰਨ ਉਪਲਬਧੀਆਂ ਵਿੱਚ ਸ਼ਾਮਲ ਹਨ:

  1. ਸਵੱਛ ਭਾਰਤ ਮਿਸ਼ਨ ਦੇ ਤਹਿਤ 11.7 ਕਰੋੜ ਘਰਾਂ ਵਿੱਚ ਪਖਾਨੇ

  2. ਉਜੱਵਲਾ ਯੋਜਨਾ ਦੇ ਤਹਿਤ 9.6 ਕਰੋੜ ਐੱਲਪੀਜੀ ਕਨੈਕਸ਼ਨ

  3. 102 ਕਰੋੜ ਲੋਕਾਂ ਦਾ 220 ਕਰੋੜ ਕੋਵਿਡ ਟੀਕਾਕਰਣ

  4. 47.8 ਕਰੋੜ ਪੀਐੱਮ ਜਨਧਨ ਬੈਂਕ ਖਾਤਾ

  5. ਪੀਐੱਮ ਸੁਰੱਖਿਆ ਬੀਮਾ ਅਤੇ ਪੀਐੱਮ ਜੀਵਨ ਜਯੋਤੀ ਯੋਜਨਾ ਦੇ ਤਹਿਤ 44.6 ਕਰੋੜ ਲੋਕਾਂ ਦਾ ਬੀਮਾ ਕਵਰ

  6. ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ 11.4 ਕਰੋੜ ਤੋਂ ਅਧਿਕ ਕਿਸਾਨਾਂ ਨੂੰ 2.2 ਲੱਖ ਕਰੋੜ ਰੁਪਏ ਨਕਦੀ ਦਾ ਟ੍ਰਾਂਸਫਰ

*********

RM/MV/M/PS


(Release ID: 1895688) Visitor Counter : 162