ਵਿੱਤ ਮੰਤਰਾਲਾ

ਪੂੰਜੀਗਤ ਨਿਵੇਸ਼ ਖਰਚ ਵਿੱਚ 33 ਪ੍ਰਤੀਸ਼ਤ ਵਾਧਾ ਕਰਦੇ ਹੋਏ 10 ਲੱਖ ਕਰੋੜ ਰੁਪਏ ਕੀਤਾ ਗਿਆ


ਕੇਂਦਰ ਦੁਆਰਾ ਪ੍ਰਭਾਵੀ ਪੂੰਜੀਗਤ ਖਰਚ ਜੀਡੀਪੀ ਦਾ 4.5 ਪ੍ਰਤੀਸ਼ਤ ਹੋਵੇਗਾ

ਰਾਜਾਂ ਨੂੰ 50 ਸਾਲ ਵਿਆਜ ਮੁਕਤ ਲੋਨ ਇੱਕ ਹੋਰ ਸਾਲ ਤੱਕ ਜਾਰੀ ਰਹੇਗਾ

ਨਿਜੀ ਨਿਵੇਸ਼ ਲਈ ਹਿਤਧਾਰਕਾਂ ਦੀ ਸਹਾਇਤਾ ਲਈ ਖੋਜ ਵਿੱਤ ਸਕੱਤਰੇਤ

Posted On: 01 FEB 2023 1:01PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2023 ਨੂੰ ਸੰਸਦ ਵਿੱਚ ਕੇਂਦਰੀ ਬਜਟ 2023-24 ਪੇਸ਼ ਕਰਦੇ ਹੋਏ ਕਿਹਾ ਕਿ ਵਿਕਾਸ ਅਤੇ ਰੋਜ਼ਗਾਰ ਦੇ ਵਾਹਕ ਦੇ ਰੂਪ ਵਿੱਚ ਪੂੰਜੀਗਤ ਨਿਵੇਸ਼ ਦੀ ਪਰਿਕਲਪਨਾ ਕਰਦੇ ਹੋਏ ਹਾਲ ਦੇ ਸਾਲਾਂ ਦੀ ਰੁਟੀਨ ਨੂੰ ਜਾਰੀ ਰਖਦੇ ਹੋਏ ਕੇਂਦਰੀ ਬਜਟ 2023-24 ਵਿੱਚ ਪੂੰਜੀਗਤ ਨਿਵੇਸ਼ ਖਰਚ ਵਿੱਚ ਤੀਬਰ ਵਾਧਾ ਦਾ ਪ੍ਰਸਤਾਵ ਕੀਤਾ ਗਿਆ ਹੈ।

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ “ਹੁਣ ਦੇ ਵਰ੍ਹਿਆਂ ਵਿੱਚ ਹੋਏ ਮਹੱਤਵਪੂਰਨ ਵਾਧਾ ਵਿਕਾਸ ਸੰਭਾਵਨਾਵਾਂ ਅਤੇ ਰੋਜ਼ਗਾਰ ਸਿਰਜਨ ਵਿੱਚ ਤੇਜ਼ੀ ਲਿਆਉਣ ਨਿਜੀ ਨਿਵੇਸ਼ਾਂ ਨੂੰ ਜੋਰਦਾਰ ਤਰੀਕੇ ਨਾਲ ਵਧਾਇਆ ਅਤੇ ਗਲੋਬਲ ਮੰਦੀ ਦੇ ਪ੍ਰਤੀ ਸੁਰੱਖਿਆ ਕਵਚ ਲਗਾਉਣ ਦੇ ਸਰਕਾਰ ਦੇ ਯਤਨਾਂ ਦੇ ਮੁਲ ਵਿੱਚ ਹੈ।

ਵਿੱਤ ਮੰਤਰੀ ਨੇ ਪੂੰਜੀਗਤ ਨਿਵੇਸ਼ ਖਰਚ ਵਿੱਚ ਲਗਾਤਾਰ ਤੀਜੇ ਸਾਲ 33 ਪ੍ਰਤੀਸ਼ਤ ਦਾ ਤੀਬਰ ਵਾਧਾ ਕਰਦੇ ਹੋਏ ਇਸੇ 10 ਲੱਖ ਕਰੋੜ ਰੁਪਏ ਤੱਕ ਕਰਨ ਦਾ ਪ੍ਰਸਤਾਵ ਕੀਤਾ ਹੈ ਜੋ ਜੀਡੀਪੀ ਦਾ 3.3 ਪ੍ਰਤੀਸ਼ਤ ਅਤੇ ਸਾਲ 2019-20 ਦੇ ਖਰਚ ਨਾਲ ਲਗਭਗ ਤਿੰਨ ਗੁਣਾ ਅਧਿਕ ਹੋਵੇਗਾ।

 

https://static.pib.gov.in/WriteReadData/userfiles/image/image001KE25.jpg

ਪ੍ਰਭਾਵੀ ਪੂੰਜੀਗਤ ਖਰਚਾ 

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਕੇਂਦਰ ਦੁਆਰਾ ਪ੍ਰਤੱਖ ਪੂੰਜੀਗਤ ਨਿਵੇਸ਼ ਰਾਜਾਂ ਨੂੰ ਸਹਾਇਤਾ ਅਨੁਦਾਨ ਦੇ ਰਾਹੀਂ ਪੂੰਜੀਗਤ ਸੰਪਤੀਆਂ ਦੇ ਸਿਰਜਨ ਲਈ ਕੀਤੇ ਗਏ ਪ੍ਰਾਵਧਾਨ ਦੁਆਰਾ ਸੰਪਰੂਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ “ਪ੍ਰਭਾਵੀ ਪੂੰਜੀਗਤ ਖਰਚ” ਦਾ ਬਜਟ 13.7 ਲੱਖ ਕਰੋੜ ਰੁਪਏ ਅਰਥਾਤ ਜੀਡੀਪੀ ਦਾ 4.5 ਪ੍ਰਤੀਸ਼ਤ ਹੋਵੇਗਾ।

ਰਾਜਾਂ ਨੰ ਵਿਆਜ ਮੁਕਤ ਲੋਨ ਜਾਰੀ ਰਹੇਗਾ

ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਿੱਚ ਤੇਜ਼ੀ ਲਿਆਉਣ ਅਤੇ ਰਾਜਾਂ ਨੰ ਸੰਪੂਰਕ ਨੀਤੀਗਤ ਕਾਰਵਾਈਆਂ ਲਈ ਪ੍ਰੋਤਸਾਹਿਤ ਕਰਨ ਲਈ ਵਿੱਤ ਮੰਤਰੀ ਨੇ ਖਰਚ ਵਿੱਚ 1.3 ਲੱਖ ਕਰੋੜ ਰੁਪਏ ਵਿੱਚ ਜ਼ਿਕਰਯੋਗ ਵਾਧੇ ਦੇ ਨਾਲ ਰਾਜ ਸਰਕਾਰਾਂ ਨੂੰ 50 ਸਾਲ ਵਿਆਜ ਮੁਕਤ ਲੋਨ ਇੱਕ ਹੋਰ ਸਾਲ ਤੱਕ ਜਾਰੀ ਰੱਖਣ ਦਾ ਪ੍ਰਸਤਾਵ ਕੀਤਾ ਹੈ।

ਬੁਨਿਆਦੀ ਢਾਂਚਾ ਵਿੱਤ ਸਕੱਤਰੇਤ

ਵਿੱਤ ਮੰਤਰੀ ਨੇ ਸਾਲ 2023-24 ਦੇ ਬਜਟ ਭਾਸ਼ਣ ਵਿੱਚ ਕਿਹਾ ਕਿ ਮਹਾਮਾਰੀ ਦੀ ਸੁਸਤ ਮਿਆਦ ਦੇ ਬਾਅਦ ਨਿਜੀ ਨਿਵੇਸ਼ ਵਿੱਚ ਦੁਬਾਰਾ ਵਾਧਾ ਹੋ ਰਹੀ ਹੈ। ਪ੍ਰਮੁੱਖ ਜਨਤਕ ਸੰਸਾਧਨਾਂ ‘ਤੇ ਨਿਰਭਰ ਰਹਿਣ ਵਾਲੇ ਖੇਤਰਾਂ ਵਿੱਚ ਨਿਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਨਵਸਥਾਪਿਤ ਬੁਨਿਆਦੀ ਢਾਂਚੇ ਵਿੱਤ ਸਕੱਤਰੇਤ ਰੇਲਵੇ, ਸੜਕ, ਸ਼ਹਿਰੀ ਬੁਨਿਆਦੀ ਢਾਂਚੇ ਅਤੇ ਬਿਜਲੀ ਜਿਹੇ ਢਾਂਚਾਗਤ ਖੇਤਰਾਂ ਵਿੱਚ ਹੋਰ ਅਧਿਕ ਨਿਜੀ ਨਿਵੇਸ਼ ਲਈ ਸਾਰੇ ਹਿਤਧਾਰਕਾਂ ਦੀ ਸਹਾਇਤਾ ਕਰੇਗਾ।

******



(Release ID: 1895453) Visitor Counter : 124