ਵਿੱਤ ਮੰਤਰਾਲਾ
azadi ka amrit mahotsav g20-india-2023

ਆਰਥਿਕ ਸਰਵੇਖਣ 2022-23 ਵਿੱਚ ਕੋਵਿਡ ਦੇ ਦੌਰਾਨ ਸੰਕਟ ਪ੍ਰਬੰਧਨ ਵਿੱਚ ਸੈਲਫ ਹੈਲਪ ਗਰੁੱਪ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਗਿਆ


ਐੱਸਐੱਚਜੀ ਦੁਆਰਾ ਮਾਸਕ ਦੇ ਉਤਪਾਦਨ ਨੇ ਦੂਰ-ਦੁਰਾਡੇ ਦੇ ਗ੍ਰਾਮੀਣ ਖੇਤਰਾਂ ਵਿੱਚ ਕਮਿਊਨਿਟੀਆਂ ਤੱਕ ਮਾਸਕ ਦੀ ਪਹੁੰਚ ਅਤੇ ਉਪਯੋਗ ਨੂੰ ਸਮਰੱਥ ਬਣਾਇਆ

ਲੰਮੇ ਸਮੇਂ ਤੋਂ ਗ੍ਰਾਮੀਣ ਪਰਿਵਰਤਨ ਦੇ ਲਈ ਸੰਕਟਾਂ ਦੇ ਦੌਰਾਨ ਐੱਸਐੱਚਜੀ ਦੇ ਲਚੀਲੇਪਨ ਦੇ ਪ੍ਰਦਰਸ਼ਨ ਨੂੰ ਨਿਯਮਿਤ ਕਰਨ ਦੀ ਜ਼ਰੂਰਤ

Posted On: 31 JAN 2023 1:25PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 31 ਜਨਵਰੀ, 2023 ਨੂੰ ਸੰਸਦ ਵਿੱਚ ‘ਆਰਥਿਕ ਸਮੀਖਿਆ 2022-23’ ਪੇਸ਼ ਕਰਦੇ ਹੋਏ ਦੱਸਿਆ ਕਿ ਮਹਾਮਾਰੀ ਦੇ ਵਰ੍ਹਿਆਂ ਨੇ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਮਹਿਲਾਵਾਂ ਨੂੰ ਇੱਕਜੁਟ ਕਰਨ, ਉਨ੍ਹਾਂ ਦੀ ਸਮੂਹਿਕ ਪਹਿਚਾਣ ਨੂੰ ਉਤਕ੍ਰਿਸ਼ਟ ਬਣਾਉਣ ਅਤੇ ਸਮੂਹਿਕ ਤੌਰ ‘ਤੇ ਸੰਕਟ ਪ੍ਰਬੰਧਨ ਵਿੱਚ ਯੋਗਦਾਨ ਦੇਣ ਦੀ ਦਿਸ਼ਾ ਵਿੱਚ ਇੱਕ ਅਵਸਰ ਦੇ ਰੂਪ ਵਿੱਚ ਕੰਮ ਕੀਤਾ। ਉਹ ਸੰਕਟ ਪ੍ਰਬੰਧਨ ਵਿੱਚ ਪ੍ਰਮੁੱਖ ਭਾਗੀਦਾਰ ਦੇ ਰੂਪ ਵਿੱਚ ਉਭਰੇ, ਮਾਸਕ (ਅਸਾਮ ਵਿੱਚ ਗਾਮੁਸਾ ਮਾਸਕ ਜਿਹੇ ਸੱਭਿਆਚਾਰਕ ਰੂਪਾਂ ਦੇ ਨਾਲ), ਸੈਨੀਟਾਈਜ਼ਰ, ਅਤੇ ਸੁਰੱਖਿਆਤਮਕ ਗਿਅਰ ਦੇ ਉਤਪਾਦਨ ਵਿੱਚ ਮਹਾਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ (ਜਿਵੇਂ ਝਾਰਖੰਡ ਦੀ ਪੱਤਰਕਾਰ ਦੀਦੀ), ਜ਼ਰੂਰੀ ਮਾਲ ਨੂੰ ਵੰਡ ਕਰਨ (ਜਿਵੇਂ ਕੇਰਲ ਵਿੱਚ ਫਲੋਟਿੰਗ ਸੁਪਰਮਾਰਕਿਟ), ਕਮਿਊਨਿਟੀ ਕਿਚਨ (ਰਸੋਈ) ਚਲਾਉਣ (ਜਿਵੇਂ ਉੱਤਰ ਪ੍ਰਦੇਸ਼ ਵਿੱਚ ਪ੍ਰੇਰਣਾ ਕੈਂਟੀਨ), ਖੇਤੀਬਾੜੀ ਆਜੀਵਿਕਾ ਦਾ ਸਮਰਥਨ ਕਰਨ (ਜਿਵੇਂ ਪਸ਼ੂ ਸਿਹਤ ਦੇਖਭਾਲ ਸੇਵਾਵਾਂ ਦੇ ਲਈ ਪਸ਼ੂ ਸਖੀ, ਝਾਰਖੰਡ ਵਿੱਚ ਸਬਜੀਆਂ ਦੇ ਲਈ ਆਜੀਵਿਕਾ ਫਾਰਮ ਫ੍ਰੈੱਸ਼ ਔਨਲਾਈਨ ਵਿਕਰੀ ਅਤੇ ਵੰਡ ਤੰਤਰ), ਅਤੇ ਮਨਰੇਗਾ (ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਵਿੱਚ) ਦੇ ਨਾਲ ਸਰਕੂਲੇਸ਼ਨ ਅਤੇ ਵਿੱਤੀ ਸੇਵਾਵਾਂ ਦੀ ਵੰਡ ਵਿੱਚ ਮੋਹਰੀ ਹੋ ਕੇ ਹਿੱਸਾ ਲਿਆ (ਜਿਵੇਂ ਬੈਂਕ ਸਖੀਆਂ ਨੇ ਕੋਵਿਡ-ਰਾਹਤ ਡੀਬੀਟੀ ਨਕਦ ਟ੍ਰਾਂਸਫਰ ਦਾ ਲਾਭ ਉਠਾਉਣ ਦੇ ਲਈ ਬੈਂਕਾਂ ਵਿੱਚ ਭੀੜ ਦਾ ਪ੍ਰਬੰਧਨ ਕੀਤਾ।

 

ਆਰਥਿਕ ਸਰਵੇਖਣ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਐੱਸਐੱਚਜੀ ਦੁਆਰਾ ਮਾਸਕ ਦਾ ਉਤਪਾਦਨ ਇੱਕ ਜ਼ਿਕਰਯੋਗ ਯੋਗਦਾਨ ਰਿਹਾ ਹੈ, ਜਿਸ ਨੂੰ ਦੂਰ-ਦੁਰਾਡੇ ਗ੍ਰਾਮੀਣ ਖੇਤਰਾਂ ਵਿੱਚ ਕਮਿਊਨਿਟੀਆਂ ਤੱਕ ਮਾਸਕ ਦੀ ਪਹੁੰਚ ਬਣਾਉਣ ਅਤੇ ਉਪਯੋਗ ਕਰਨ ਵਿੱਚ ਸਮਰੱਥ ਬਣਾਇਆ ਤੇ ਕੋਵਿਡ-19 ਵਾਇਰਸ ਦੇ ਖ਼ਿਲਾਫ਼ ਮਹੱਤਵਪੂਰਨ ਸੁਰੱਖਿਆ ਪ੍ਰਦਾਨ ਕੀਤੀ। 4 ਜਨਵਰੀ, 2023 ਤੱਕ, ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਸੈਲਫ ਹੈਲਪ ਗਰੁੱਪਾਂ ਦੁਆਰਾ 16.9 ਕਰੋੜ ਤੋਂ ਵੱਧ ਮਾਸਕ ਦਾ ਉਤਪਾਦਨ ਕੀਤਾ ਗਿਆ ਸੀ।

 

ਸੈਲਫ ਹੈਲਪ ਗਰੁੱਪਾਂ ਦੇ ਲਈ ਸਰਕਾਰ ਦਾ ਕੋਵਿਡ-19 ਪੈਕੇਜ

  • ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਦੇ ਤਹਿਤ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਾਂ ਦੇ ਲਈ ਜਮਾਂਦਰੂ-ਮੁਕਤ (collateral-free) ਲੋਨ ਦੀ ਸੀਮਾ ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ। ਇਸ ਨਾਲ 63 ਲੱਖ ਮਹਿਲਾ ਐੱਸਐੱਚਜੀ ਅਤੇ 6.85 ਕਰੋੜ ਪਰਿਵਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ।

  • ਰਾਸ਼ਟਰੀ ਖੇਤਰੀ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਨੇ ਕੋਵਿਡ ਹੌਟਸਪੌਟ ਖੇਤਰਾਂ ਅਤੇ ਕਮਜ਼ੋਰ ਗਰੁੱਪਾਂ ਦੇ ਲਈ ਗ੍ਰਾਮ ਸੰਗਠਨਾਂ (ਵੀਓ) ਨੂੰ 1.5 ਲੱਖ ਰੁਪਏ ਦੀ ਵਾਧੂ ਕਮਜ਼ੋਰੀ ਘਟਾਉਣ ਦੇ ਫੰਡ (Vulnerability Reduction Fund) ਨੂੰ ਪ੍ਰਵਾਨਗੀ ਦਿੱਤੀ ਹੈ।

 

ਅੱਗੇ ਦਾ ਰਸਤਾ

ਆਖਰੀ ਖੇਤਰ ਤੱਕ ਉਨ੍ਹਾਂ ਦੀ ਪਹੁੰਚ, ਕਮਿਊਨਿਟੀਆਂ ਦੇ ਵਿਸ਼ਵਾਸ ਅਤੇ ਇੱਕਜੁਟਤਾ ਨੂੰ ਲਿਆਉਣ ਦੀ ਸਮਰੱਥਾ, ਸਥਾਨਕ ਗਤੀਸ਼ੀਲਤਾ ਦਾ ਗਿਆਨ, ਅਤੇ ਮੈਂਬਰਾਂ ਦੀਆਂ ਆਰਥਿਕ ਗਤੀਵਿਧੀਆਂ ਦੇ ਇੱਕਸੁਰਤਾ ਦੇ ਮਾਧਿਅਮ ਨਾਲ ਸਰਲ ਉਤਪਾਦਾਂ ਅਤੇ ਸੇਵਾਵਾਂ ਦਾ ਤੇਜ਼ੀ ਨਾਲ ਨਿਰਮਾਣ ਸਮਰੱਥਾ ਦੇ ਕਾਰਨ ਐੱਸਐੱਚਜੀ ਸਮਗ੍ਰ ਗ੍ਰਾਮੀਣ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਸੁਵਿਵਸਥਿਤ ਹੈ। ਬਜਟ-ਪੂਰਵ ਸਰਵੇਖਣ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਲੰਮੇ ਸਮੇਂ ਤੋਂ ਗ੍ਰਾਮੀਣ ਪਰਿਵਰਤਨ ਦੇ ਲਈ ਕੋਵਿਡ ਸਮੇਤ ਅਨੇਕ ਸੰਕਟਾਂ ਦੀ ਮਿਆਦ ਵਿੱਚ ਐੱਸਐੱਚਜੀ ਦੇ ਬਿਹਤਰ ਅਤੇ ਲਚੀਲੇਪਨ ਕੰਮ ਦੇ ਪ੍ਰਦਰਸ਼ਨ ਨੂੰ ਨਿਯੰਤ੍ਰਿਤ ਕਰਨ ਦੀ ਜ਼ਰੂਰਤ ਹੈ। ਇਸ ਵਿੱਚ ਹੋਰ ਗੱਲਾਂ ਦੇ ਇਲਾਵਾ, ਐੱਸਐੱਚਜੀ ਦੀ ਗਤੀਵਿਧੀ ਨੂੰ ਤੇਜ਼ ਕਰਨ ਵਿੱਚ ਅੰਤਰ-ਖੇਤਰੀ ਅਸਮਾਨਤਾ ਨੂੰ ਖਤਮ ਕਰਨਾ, ਐੱਸਐੱਚਜੀ ਮੈਂਬਰਾਂ ਨੂੰ ਮਾਈਕਰੋ-ਉੱਦਮੀਆਂ ਵਿੱਚ ਸ਼ਾਮਲ ਕਰਨਾ, ਉਤਪਾਦਾਂ ਅਤੇ ਸੇਵਾਵਾਂ ਵਿੱਚ ਵੈਲਿਊ ਚੇਨ ਨੂੰ ਉੱਪਰ ਲੈ ਜਾਣ ਦੇ ਲਈ ਸੱਭਿਆਚਾਰਕ ਤੌਰ ‘ਤੇ ਪ੍ਰਾਸੰਗਿਕ ਕੌਸ਼ਲ ਵਿਕਾਸ, ਅਤੇ ਐੱਸਐੱਚਜੀ ਅੰਬ੍ਰੇਲਾ ਦੇ ਤਹਿਤ ਘੱਟ ਤੋਂ ਘੱਟ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨਾ ਸ਼ਾਮਲ ਹੈ।

*********


ਆਰਐੱਮ/ਐੱਮਵੀ/ਐੱਮ/ਪੀ(Release ID: 1895344) Visitor Counter : 46