ਖੇਤੀਬਾੜੀ ਮੰਤਰਾਲਾ

ਸਾਲਾਨਾ ਸਮੀਖਿਆ- 2022: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ

Posted On: 26 DEC 2022 12:25PM by PIB Chandigarh
  1. ਬਜਟ ਦੀ ਵੰਡ ਵਿੱਚ ਬੇਮਿਸਾਲ ਵਾਧਾ

ਖੇਤੀਬਾੜੀ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਲਈ 2022-23 ਵਿੱਚ ਬਜਟ ਵੰਡ ਵਧਾਕੇ 1,24,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ।

  1. ਰਿਕਾਰਡ ਖੁਰਾਕ ਪਦਾਰਥ ਅਤੇ ਬਾਗਵਾਨੀ ਉਤਪਾਦਨ

ਖੁਰਾਕ ਪਦਾਰਥ ਉਤਪਾਦਨ ਜਨਵਰੀ 2022 ਦੇ 308.65 ਮਿਲੀਅਨ ਟਨ ਤੋਂ ਵਧਾ ਕੇ ਦਸੰਬਰ 2022 ਵਿੱਚ 315.72 ਮਿਲੀਅਨ ਟਨ (ਚੌਥੇ ਮੋਹਰੀ ਅਨੁਮਾਨਾਂ ਦੇ ਅਨੁਸਾਰ) ਹੋ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਵਧੀਆ ਖੁਰਾਕ ਉਤਪਾਦਨ ਹੈ। ਤੀਜੇ ਮੋਹਰੀ ਅਨੁਮਾਨਾਂ ਦੇ ਅਨੁਸਾਰ, ਬਾਗਵਾਨੀ ਉਤਪਾਦਨ 2020-21 ਦੇ ਦੌਰਾਨ 331.05 ਮਿਲੀਅਨ ਐੱਮਟੀ ਸੀ ਜਿਸ ਨੇ 2021-22 ਦੇ ਦੌਰਾਨ ਵਧਾਕੇ 342.33 ਮਿਲੀਅਨ ਐੱਮਟੀ ਤੱਕ ਪਹੁੰਚ ਗਿਆ। ਇਹ ਭਾਰਤੀ ਬਾਗਵਾਨੀ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਉਤਪਾਦਨ ਹੈ।

  1.  ਉਤਪਾਦਨ ਲਾਗਤ ਦਾ ਡੇਢ ਗੁਣਾ ਐੱਮਐੱਸਪੀ ਤੈਅ ਕਰਨਾ

  • ਸਰਕਾਰ ਨੇ 2018-19 ਤੋਂ ਅਖਿਲ ਭਾਰਤੀ ਔਸਤ ਉਤਪਦਾਨ ਲਾਗਤ ‘ਤੇ ਘੱਟ ਤੋਂ ਘੱਟ 50% ਲਾਭ ਦੇ ਨਾਲ ਸਾਰੇ ਲਾਜਮੀ ਖਰੀਫ, ਰਬੀ ਅਤੇ ਹੋਰ ਵਪਾਰਕ ਫਸਲਾਂ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧਾ ਕੀਤਾ ਹੈ।

  • ਝੋਨੇ ਲਈ ਐੱਮਐੱਸਪੀ ਜਨਵਰੀ, 2022 ਵਿੱਚ 1940 ਰੁਪਏ ਪ੍ਰਤੀ ਕੁਵਿੰਟਲ ਸੀ ਜਿਸ ਨੂੰ ਵਧਾ ਕੇ ਦਸੰਬਰ, 2022 ਵਿੱਚ 2040 ਰੁਪਏ ਪ੍ਰਤੀ ਕੁਵਿੰਟਲ ਕਰ ਦਿੱਤਾ ਗਿਆ ਹੈ।

  • ਅਨਾਜ ਦਾ ਐੱਮਐੱਸਪੀ ਜਨਵਰੀ, 2022 ਦੇ 2015 ਰੁਪਏ ਪ੍ਰਤੀ ਕੁਵਿੰਟਲ ਤੋਂ ਵਧਾਕੇ ਦਸੰਬਰ, 2022 ਵਿੱਚ 2125 ਰੁਪਏ ਪ੍ਰਤੀ ਕੁਵਿੰਟਲ ਕਰ ਦਿੱਤਾ ਗਿਆ।

  1. ਖੁਰਾਕ ਤੇਲਾਂ ਲਈ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ – ਆਇਲ ਪਾਮ

ਐੱਨਐੱਮਈਓ ਨੂੰ 11,040 ਕਰੋੜ ਰੁਪਏ ਦੇ ਕੁੱਲ ਖਰਚੇ ਦੇ ਨਾਲ ਮੰਜ਼ੂਰੀ ਦਿੱਤੀ ਗਈ ਹੈ। ਇਸ ਤੋਂ ਅਗਲੇ 5 ਸਾਲਾਂ ਵਿੱਚ ਉੱਤਰ ਪੂਰਬ ਰਾਜਾਂ ਵਿੱਚ 3.28 ਲੱਖ ਹੈਕਟੇਅਰ ਅਤੇ ਬਾਕੀ ਭਾਰਤ ਵਿੱਚ 3.22 ਹੈਕਟੇਅਰ ਦੇ ਨਾਲ ਆਇਲ ਪਾਮ ਰੁੱਖ ਲਗਾਉਣ ਦੇ ਤਹਿਤ 6.5 ਲੱਖ ਹੈਕਟੇਅਰ ਦਾ ਅਤਿਰਕਿਤ ਖੇਤਰ ਆਵੇਗਾ।

ਮਿਸ਼ਨ ਦਾ ਧਿਆਨ ਮੁੱਖ ਰੂਪ ਤੋਂ ਉਦਯੋਗ ਦੁਆਰਾ ਸੁਨਿਸ਼ਚਿਤ ਖਰੀਦ ਨਾਲ ਜੁੜੇ ਕਿਸਾਨਾਂ ਨੂੰ ਇੱਕ ਸਰਲ ਮੁੱਲ ਨਿਰਧਾਰਣ ਫਾਰਮੂਲੇ ਦੇ ਨਾਲ ਤਾਜੇ ਫਲਾਂ ਦੇ ਗੁੱਛਿਆਂ (ਐੱਫਐੱਫਬੀ) ਦੀ ਸੰਭਵ ਕੀਮਤਾਂ ਪ੍ਰਦਾਨ ਕਰਨਾ ਹੈ। ਜੋ ਉਦਯੋਗ ਦੁਆਰਾ ਭੁਗਤਾਨ ਕੀਤੇ ਗਏ ਮੁੱਲ ਅਕਤੂਬਰ, 2037 ਤੱਕ ਸੰਭਵ ਮੁੱਲ ਤੋਂ ਘੱਟ ਹੈ ਤਾਂ ਕੇਂਦਰ ਸਰਕਾਰ ਕਿਸਾਨਾਂ ਦੀ ਵਿਵਹਾਰਕਿਤਾ ਅੰਤਰ ਭੁਗਤਾਨ ਦੇ ਰਾਹੀਂ ਮੁਆਵਜਾ ਦੇਵੇਗੀ। 

  1. ਕਿਸਾਨਾਂ ਤੋਂ ਖਰੀਦ ਵਿੱਚ ਵਾਧਾ

ਫਸਲ ਸਾਲ 2020-21 ਦੇ ਲਈ, ਸਰਕਾਰ ਨੇ ਆਪਣੀ ਨੌਡਲ ਏਜੰਸੀਆਂ ਦੇ ਰਾਹੀਂ 12,11,619,39 ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜ ਦੀ ਖਰੀਦ ਕੀਤੀ, ਜਿਸ ਦਾ ਐੱਮਐੱਸਪੀ 6,830.18 ਕਰੋੜ ਰੁਪਏ ਹੈ ਜਿਸ ਵਿੱਚ 7,06,552 ਕਿਸਾਨਾਂ ਨੂੰ ਲਾਭ ਹੋਇਆ, ਜਦਕਿ ਸਾਲ 2021-22 ਵਿੱਚ 31,08,941.96 ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜ ਅਤੇ ਖੋਪਰਾ ਜਿਸ ਦਾ ਨਿਊਨਤਮ ਸਮਰਥਨ ਮੁੱਲ 17,093.13 ਕਰੋੜ ਰੁਪਏ ਸੀ ਉਸ ਨੇ 14,68,699 ਕਿਸਾਨਾਂ ਨੂੰ ਲਾਭਾਂਵਿਤ ਕੀਤਾ ਹੈ।

ਇਸ ਦੇ ਇਲਾਵਾ ਖਰੀਫ 2021-22 ਮੌਸਮ ਦੇ ਤਹਿਤ ਜਨਵਰੀ, 2022 ਤੱਕ ਖਰੀਦੇ ਗਏ  2,24,282.01 ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜ ਜਿਸ ਦਾ ਐੱਮਐੱਸਪੀ 1380.17 ਕਰੋੜ ਰੁਪਏ ਸੀ ਉਸ ਵਿੱਚ 1,37,788 ਕਿਸਾਨ ਲਾਭਾਂਵਿਤ ਹੋਏ ਜਦਕਿ ਖਰੀਫ 2022-23 ਖਰੀਦ ਮੌਸਮ ਦੇ ਤਹਿਤ ਦਸੰਬਰ 2022 ਤੱਕ 915.79 ਕਰੋੜ ਰੁਪਏ ਮੁੱਲ ਦੇ ਐੱਮਐੱਸਪੀ ‘ਤੇ 1,03,830.50 ਮੀਟ੍ਰਿਕ ਟਨ ਦਾਲਾਂ, ਤੇਲ  ਬੀਜ ਅਤੇ ਖੋਪਰਾ ਦੀ ਖਰੀਦ ਕੀਤੀ ਗਈ ਜਿਸ ਵਿੱਚ 61,339 ਕਿਸਾਨਾਂ ਨੂੰ ਲਾਭ ਮਿਲਿਆ ਹੈ।

  1. ਪੀਐੱਮ ਕਿਸਾਨ ਦੇ ਰਾਹੀਂ ਕਿਸਾਨਾਂ ਨੂੰ ਆਮਦਨ ਸਹਾਇਤਾ

  • ਪੀਐੱਮ-ਕਿਸਾਨ ਯੋਜਨਾ 2019 ਵਿੱਚ ਸ਼ੁਰੂ ਕੀਤੀ ਗਈ ਸੀ ਜੋ ਕਿ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਸਾਲ 3 ਸਮਾਨ ਕਿਸ਼ਤਾਂ ਵਿੱਚ ਪ੍ਰਦਾਨ ਕਰਨ ਵਾਲੀ ਆਮਦਨ ਸਹਾਇਤਾ ਯੋਜਨਾ ਹੈ।

  • ਪੀਐੱਮ-ਕਿਸਾਨ ਯੋਜਨਾ ਵਿੱਚ , ਜਨਵਰੀ, 2022 ਵਿੱਚ 11.74 ਕਰੋੜ ਤੋਂ ਅਧਿਕ ਕਿਸਾਨਾਂ ਨੂੰ 1.82 ਲੱਖ ਕਰੋੜ ਰੁਪਏ ਜਾਰੇ ਕੀਤੇ ਗਏ ਜਦਕਿ ਦਸੰਬਰ 2022 ਤੱਕ 11 ਕਰੋੜ ਤੋਂ ਅਧਿਕ ਯੋਗ ਕਿਸਾਨਾਂ ਨੂੰ ਹੁਣ ਤੱਕ 2 ਲੱਖ ਕਰੋੜ ਰੁਪਏ ਤੋਂ ਅਧਿਕ ਜਾਰੀ ਕੀਤੇ ਜਾ ਚੁੱਕੇ ਹਨ। 

  1. ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ)

  • ਪੀਐੱਮਐੱਫਬੀਵਾਈ 2016 ਵਿੱਚ ਕਿਸਾਨਾਂ ਲਈ ਉੱਚ ਪ੍ਰੀਮੀਅਮ ਦਰਾਂ ਅਤੇ ਕੈਪਿੰਗ ਦੇ ਕਾਰਨ ਬੀਮਾ ਰਾਸ਼ੀ ਵਿੱਚ ਕਟੌਤੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸ਼ੁਰੂ ਕੀਤੀ ਗਈ ਸੀ।

  • ਲਾਗੂਕਰਨ ਦੇ ਬਾਅਦ 29.39 ਕਰੋੜ ਬਿਨੈਕਾਰ ਕਿਸਾਨਾਂ ਦਾ ਨਾਮ ਦਰਜ ਕੀਤਾ ਗਿਆ ਅਤੇ 9.01 ਕਰੋੜ (ਅਸਥਾਈ)ਤੋਂ ਅਧਿਕ ਬਿਨੈਕਾਰ ਕਿਸਾਨਾਂ ਨੂੰ ਜਨਵਰੀ, 2022 ਤੱਕ 1,04,196 ਕਰੋੜ ਰੁਪਏ ਤੋਂ ਅਧਿਕ ਦੇ ਦਾਅਵੇ ਪ੍ਰਾਪਤ ਹੋਏ, ਜਿਨ੍ਹਾਂ ਦੀ ਸੰਖਿਆ ਦਸੰਬਰ 2022 ਵਿੱਚ ਵਧਾਕੇ 38 ਕਰੋੜ ਨਾਮਾਂਕਿਤ ਬਿਨੈਕਾਰ ਕਿਸਾਨਾਂ ਤੱਕ ਪਹੁੰਚ ਗਈ ਅਤੇ ਬਿਨੈਕਾਰ ਕਰਨ ਵਾਲੇ 12.24 ਕਰੋੜ (ਅਸਥਾਈ) ਤੋਂ ਅਧਿਕ ਕਿਸਾਨਾਂ ਨੂੰ 1,28,522 ਕਰੋੜ ਰਪੁਏ ਤੋਂ ਅਧਿਕ ਦੇ ਦਾਅਵੇ ਪ੍ਰਾਪਤ ਹੋਏ।

  • ਜਨਵਰੀ 2022 ਤੱਕ ਕਿਸਾਨਾਂ ਦੁਆਰਾ ਪ੍ਰੀਮੀਅਮ ਦੇ ਹਿੱਸੇ ਦੇ ਰੂਪ ਵਿੱਚ ਲਗਭਗ 21532 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ ਜਿਸ ਦੇ ਏਵਜ ਵਿੱਚ ਉਨ੍ਹਾਂ ਨੇ 104196 ਕਰੋੜ ਰੁਪਏ (ਅਸਥਾਈ) ਤੋਂ ਅਧਿਕ ਦੇ ਦਾਅਵੇ ਦਾ ਭੁਗਤਾਨ ਕੀਤਾ ਗਿਆ ਸੀ ਇਸ ਪ੍ਰਕਾਰ ਕਿਸਾਨਾਂ ਦੁਆਰਾ ਭੁਗਤਾਨ ਕੀਤਾ ਗਿਆ

  • ਪ੍ਰੀਮੀਅਮ ਦੇ ਹਰੇਕ 100 ਰੁਪਏ ਦੇ ਲਈ ਉਨ੍ਹਾਂ ਨੇ ਦਸੰਬਰ 2022 ਤੱਕ ਦਾਅਵੇ ਦੇ ਰੂਪ ਵਿੱਚ 484 ਰੁਪਏ ਪ੍ਰਾਪਤ ਹੋਏ। ਕਿਸਾਨਾਂ ਦੁਆਰਾ ਪ੍ਰੀਮੀਅਮ ਦੇ ਹਿੱਸੇ ਦੇ ਰਪੂ ਵਿੱਚ ਲਗਭਗ 25,192 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਜਿਸ ਦੇ ਬਦਲੇ ਉਨ੍ਹਾਂ ਨੇ 1,28,522 ਕਰੋੜ ਰੁਪਏ (ਅਸਥਾਈ) ਤੋਂ ਅਧਿਕ ਦੇ ਦਾਅਵੇ ਦਾ ਭੁਗਤਾਨ ਕੀਤਾ ਗਿਆ ਇਸ ਪ੍ਰਕਾਰ ਕਿਸਾਨ ਦੁਆਰਾ ਕੀਤੇ ਗਏ ਹਰੇਕ 100 ਰੁਪਏ ਦੇ ਪ੍ਰੀਮੀਅਮ ਦੇ ਭੁਗਤਾਨ  ‘ਤੇ ਉਨ੍ਹਾਂ ਨੇ ਦਾਅਵੇ ਦੇ ਰੂਪ ਵਿੱਚ ਕਰੀਬ 510 ਰੁਪਏ ਮਿਲੇ ਹਨ।

  1. ਖੇਤੀਬਾੜੀ ਖੇਤਰ ਲਈ ਸੰਸਥਾਗਤ ਲੋਨ

  • ਖੇਤੀਬਾੜੀ ਖੇਤਰ ਲਈ ਸੰਸਥਾਗਤ ਲੋਨ ਜਨਵਰੀ, 2022 ਵਿੱਚ 16.5 ਲੱਖ ਕਰੋੜ ਰੁਪਏ ਸੀ ਜਿਸ ਦਸੰਬਰ , 2022 ਵਿੱਚ ਵਧਾ ਕੇ  18.5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ।

  • ਛੋਟੀ ਮਿਆਦ ਦੀ ਕਾਰਜਕਾਰੀ ਪੂੰਜੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 4% ਪ੍ਰਤੀ ਸਾਲ ਵਿਆਜ ‘ਤੇ ਕੇਸੀਸੀ ਦੇ ਰਾਹੀਂ ਰਿਆਇਤੀ ਸੰਸਥਾਗਤ ਲੋਨ ਦਾ ਲਾਭ ਪਸ਼ੂਪਾਲਨ ਅਤੇ ਮੱਛੀ ਪਾਲਨ ਕਰਨ ਵਾਲੇ ਕਿਸਾਨਾਂ ਨੂੰ ਵੀ ਦਿੱਤਾ ਗਿਆ ਹੈ।

  • ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੇ ਰਾਹੀਂ ਸਾਰੇ ਪੀਐੱਮ-ਕਿਸਾਨ ਲਾਭਾਰਥੀਆਂ ਨੂੰ ਸ਼ਾਮਿਲ ਕਰਨ ‘ਤੇ ਧਿਆਨ ਦੇਣ ਦੇ ਨਾਲ ਰਿਆਇਤੀ ਸੰਸਥਾਗਤ ਲੋਨ ਪ੍ਰਦਾਨ ਕਰਨ ਲਈ ਫਰਵਰੀ 2020 ਤੋਂ ਇੱਕ ਖਾਸ ਅਭਿਯਾਨ ਚਲਾਇਆ ਗਿਆ ਹੈ। ਜਨਵਰੀ, 2022 ਤੱਕ, 3,19,902 ਕਰੋੜ ਰੁਪਏ ਦੀ ਮੰਜ਼ੂਰ ਕ੍ਰੈਡਿਟ ਸੀਮਾ ਦੇ ਨਾਲ 291.67 ਲੱਖ ਨਵੇਂ ਕੇਸੀਸੀ ਬਿਨੈਕਾਰ ਮੰਜ਼ੂਰ ਕੀਤੇ ਗਏ ਸਨ ਜੋ ਦਸੰਬਰ, 2022 ਵਿੱਚ 4,33,426 ਕਰੋੜ ਰੁਪਏ ਦੀ ਮੰਜ਼ੂਰ ਕ੍ਰੈਡਿਟ ਸੀਮਾ ਦੇ ਨਾਲ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਵਧਾਕੇ 376.97 ਲੱਖ ਮੰਜ਼ੂਰ ਕੇਸੀਸੀ ਬਿਨੈਕਾਰ ਹੋ ਗਏ।

  1. ਕਿਸਾਨਾਂ ਨੂੰ ਮੁਦਰਾ ਸਿਹਤ ਕਾਰਡ ਉਪਲਬਧ ਕਰਵਾਉਣਾ

ਪੋਸ਼ਕ ਤੱਤਾਂ ਦੇ ਅਧਿਕਤਮ ਉਪਯੋਗ ਦੇ ਲਈ ਸਾਲ 2014-15 ਵਿੱਚ ਮੁਦਰਾ ਸਿਹਤ ਕਾਰਡ ਯੋਜਨਾ ਸ਼ੁਰੂ ਕੀਤੀ ਗਈ ਸੀ। ਨਿਮਨਲਿਖਤ ਸੰਖਿਆ ਵਿੱਚ ਕਿਸਾਨਾਂ ਨੂੰ ਕਾਰਡ ਜਾਰੀ ਕੀਤੇ ਗਏ।

  1. ਚੱਕਰ-1 (2015 ਤੋਂ 2017)- 10.74 ਕਰੋੜ

  2. ਚੱਕਰ- II (2017 ਤੋਂ 2019)-11.97 ਕਰੋੜ

  3. ਆਦਰਸ਼ ਗ੍ਰਾਮ ਪ੍ਰੋਗਰਾਮ (2019-20)-19.64 ਲੱਖ

ਬਾਇਓਸਟਿਮੂਲੈਂਟਸ ਦੇ ਪ੍ਰਸਾਰ ਲਈ ਮੈਨੁਅਲ ਜਾਰੀ ਕੀਤੀ ਗਈ ਹੈ। ਖਾਦ ਕੰਟਰੋਲ ਆਰਡਰ ਦੇ ਤਹਿਤ ਨੈਨੋ ਯੂਰੀਆ ਨੂੰ ਸ਼ਾਮਲ ਕੀਤਾ ਗਿਆ ਹੈ।

  1. ਦੇਸ਼ ਵਿੱਚ ਜੈਵਿਕ ਖੇਤੀ ਨੂੰ ਹੁਲਾਰਾ ਦੇਣਾ

ਦੇਸ਼ ਵਿੱਚ ਜੈਵਿਕ ਖੇਤੀ ਨੂੰ ਹੁਲਾਰਾ ਦੇਣ ਲਈ 2015-16 ਵਿੱਚ ਪਰੰਪਰਾਗਤ ਖੇਤੀਬਾੜੀ ਵਿਕਾਸ ਯੋਜਨਾ(ਪੀਕੇਵੀਵਾਈ) ਸ਼ੁਰੂ ਕੀਤੀ ਗਈ। ਜਨਵਰੀ, 2022 ਤੱਕ 30934 ਕਲਸਟਰ ਬਣਾਏ ਗਏ ਅਤੇ 6.19 ਲੱਖ ਹੈਕਟੇਅਰ ਖੇਤਰ ਨੂੰ ਕਵਰ ਕੀਤਾ ਗਿਆ ਜਿਸ ਵਿੱਚ 15.47 ਲੱਖ ਕਿਸਾਨ ਲਾਭਾਂਵਿਤ ਹੋਏ, ਜੋ ਦਸੰਬਰ, 2022 ਵਿੱਚ ਵਧਾਕੇ 32384 ਕਲਸਟਰ ਹੋ ਗਏ ਜਿਸ ਵਿੱਚ 16.19 ਲੱਖ ਕਿਸਾਨਾਂ ਨੂੰ ਲਾਭਾਂਵਿਤ ਕਰਦੇ ਹੋਏ।

6.53 ਲੱਖ ਹੈਕਟੇਅਰ ਖੇਤਰ ਨੂੰ ਕਵਰ ਕੀਤਾ ਗਿਆ ਹੈ। ਇਸ ਦੇ ਇਲਾਵਾ, ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ 123620 ਹੈਕਟੇਅਰ ਖੇਤਰ ਨੂੰ ਕਵਰ ਕੀਤਾ ਗਿਆ ਹੈ ਅਤੇ ਕੁਦਰਤੀ ਖੇਤੀ ਦੇ ਤਹਿਤ 4.09 ਲੱਖ ਹੈਕਟੇਅਰ ਖੇਤਰ ਨੂੰ ਕਵਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ ਅਤੇ ਝਾਰਖੰਡ ਵਿੱਚ ਕਿਸਾਨ, ਨਦੀ ਜਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਅਤਿਰਿਕਤ ਆਮਦਨ ਪ੍ਰਾਪਤ ਕਰਨ ਲਈ ਗੰਗਾ ਨਦੀ ਦੇ ਦੋਨਾਂ ਕਿਸਾਨਾਂ ‘ਤੇ ਜੈਵਿਕ ਖੇਤੀ ਕੀਤੀ ਹੈ।

17. ਈ-ਨਾਮ ਵਿਸਤਾਰ ਪਲੈਟਫਾਰਮ ਦੀ ਸਥਾਪਨਾ

 

∙         ਦਸੰਬਰ, 2022 ਤੱਕ, 22 ਰਾਜਾਂ ਅਤੇ 03 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 1260 ਮੰਡੀਆਂ ਨੂੰ ਈ-ਨਾਮ ਪਲੈਟਫਾਰਮ ’ਤੇ ਏਕਕ੍ਰਿਤ ਕੀਤਾ ਗਿਆ ਹੈ, ਜੋ ਜਨਵਰੀ, 2022 ਵਿੱਚ 18 ਰਾਜਾਂ ਅਤੇ 03 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 1000 ਮੰਡੀਆਂ ਸਨ।

∙          ਜਨਵਰੀ 2022 ਤੱਕ ਈ-ਨਾਮ ਪੋਰਟਲ ’ਤੇ 1.72 ਕਰੋੜ ਕਿਸਾਨ ਅਤੇ 2.13 ਲੱਖ ਵਪਾਰੀ ਰਜਿਸਟ੍ਰੇਡ ਸੀ, ਜੋ ਦਸੰਬਰ, 2022 ਵਿੱਚ ਵੱਧ ਕੇ 1.74 ਕਰੋੜ ਤੋਂ ਅਧਿਕ ਕਿਸਾਨ ਅਤੇ 2.37 ਲੱਖ ਵਪਾਰੀ ਹੋ ਗਏ ਹਨ।

ਦਸੰਬਰ 2022 ਤੱਕ ਈ-ਨਾਮ ਪਲੈਟਫਾਰਮ ’ਤੇ ਕੁੱਲ 6.80 ਕਰੋੜ ਮੀਟ੍ਰਿਕ ਟਨ ਅਤੇ 20.05 ਕਰੋੜ ਸੰਖਿਆ (ਬਾਂਸ, ਪਾਨ ਦੇ ਪੱਤੇ, ਨਾਰੀਅਲ, ਨਿੰਬੂ ਅਤੇ ਸਵੀਟ ਕੌਰਨ) ਦਾ ਸਮੂਹਿਕ ਰੂਪ ਨਾਲ ਲਗਭਗ 2.33 ਲੱਖ ਕਰੋੜ ਰੁਪਏ ਦਾ ਵਪਾਰ ਦਰਜ ਕੀਤਾ ਗਿਆ ਹੈ, ਜਦੋਂ ਕਿ ਕੁੱਲ ਮਾਤਰਾ 5.37 ਕਰੋੜ ਟਨ ਅਤੇ 12.29 ਕਰੋੜ ਸੰਖਿਆ (ਬਾਂਸ, ਸੁਪਾਰੀ, ਨਾਰੀਅਲ, ਨਿੰਬੂ ਅਤੇ ਸਵੀਟ ਕੌਰਨ) ਸਮੂਹਿਕ ਰੂਪ ਨਾਲ ਲਗਭਗ 1.72 ਲੱਖ ਕਰੋੜ ਰੁਪਏ ਦਾ ਵਪਾਰ ਜਨਵਰੀ, 2022 ਵਿੱਚ ਦਰਜ ਕੀਤਾ ਗਿਆ ਸੀ।  

 

  1. ਖੇਤੀਬਾੜੀ ਉਪਜ ਰਸਦ ਵਿੱਚ ਸੁਧਾਰ, ਕਿਸਾਨ ਰੇਲ ਦੀ ਸ਼ੁਰੂਆਤ

 

ਰੇਲ ਮੰਤਰਾਲੇ ਨੇ ਵਿਸ਼ੇਸ਼ ਰੂਪ ਨਾਲ ਖਰਾਬ ਹੋਣ ਵਾਲੀ ਖੇਤੀ ਬਾਗਵਾਨੀ ਵਸਤਾਂ ਨੂੰ ਲਿਆਉਣ – ਲੈ ਜਾਣ ਦੇ ਲਈ ਕਿਸਾਨ ਰੇਲ ਸ਼ੁਰੂ ਕੀਤੀ। ਪਹਿਲੀ ਕਿਸਾਨ ਰੇਲ ਜੁਲਾਈ 2020  ਵਿੱਚ ਸ਼ੁਰੂ ਕੀਤੀ ਗਈ ਸੀ। ਜਨਵਰੀ, 2022 ਤੱਕ 155 ਰੂਟਾਂ ’ਤੇ 1900 ਸੇਵਾਵਾਂ ਸੰਚਾਲਿਤ ਕੀਤੀਆਂ ਗਈਆਂ, ਜਿਨ੍ਹਾਂ ਨੇ ਦਸੰਬਰ, 2022 ਵਿੱਚ 167 ਰੂਟਾਂ ’ਤੇ ਵਧਾ ਕੇ 2359 ਸੇਵਾਵਾਂ ਕਰ ਦਿੱਤੀਆਂ ਗਈਆਂ।

 

  1. ਐੱਮਆਈਡੀਐੱਚ-ਕਲਸਟਰ ਵਿਕਾਸ ਪ੍ਰੋਗਰਾਮ:

ਕਲਸਟਰ ਵਿਕਾਸ ਪ੍ਰੋਗਰਾਮ (ਸੀਡੀਪੀ) ਨੂੰ ਬਾਗਵਾਨੀ ਸਮੂਹਾਂ ਦੀ ਭੂਗੋਲਿਕ ਵਿਸ਼ੇਸ਼ਤਾ ਦਾ ਲਾਭ ਉਠਾਉਣ ਅਤੇ ਪੂਰਵ-ਉਤਪਾਦਨ, ਉਤਪਾਦਨ, ਕਟਾਈ ਦੇ ਬਾਅਦ, ਰਸਦ, ਬ੍ਰਾਂਡਿੰਗ ਅਤੇ ਮਾਰਕੀਟਿੰਗ ਗਤੀਵਿਧੀਆਂ ਦੇ ਏਕੀਕ੍ਰਿਤ ਅਤੇ ਬਜ਼ਾਰ-ਅਧਾਰਿਤ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ। ਐੱਮਓਏ ਅਤੇ ਐੱਫਡਬਲਿਊ ਨੇ 55 ਬਾਗਵਾਨੀ ਸਮੂਹਾਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 12 ਨੂੰ ਸੀਡੀਪੀ ਦੇ ਪਾਇਲਟ ਪੜਾਅ ਦੇ ਲਈ ਚੁਣਿਆ ਗਿਆ ਹੈ। ਰਾਜ ਸਰਕਾਰ ਦੀ ਸਿਫਾਰਿਸ਼ ’ਤੇ, ਸਾਰੇ ਕਲਸਟਰਾਂ ਦੇ ਲਈ ਕਲਸਟਰ ਵਿਕਾਸ ਏਜੰਸੀਆਂ ਦੀ ਨਿਯੁਕਤੀ ਕੀਤੀ ਗਈ ਹੈ। ਸਾਰੇ 12 ਕਲਸਟਰਾਂ ਦੀ ਕਲਸਟਰ ਗੈਪ ਮੁਲਾਂਕਣ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਲਾਗੂਕਰਨ ਦੇ ਲੀ ਲਾਗੂਕਰਨ ਏਜੰਸੀਆਂ (ਆਈਏ) ਦਾ ਚੋਣ ਕਰਨ ਦੇ ਲਈ ਸਾਰੇ 12 ਕਲਸਟਰਾਂ ਦੇ ਲਈ ਰੁਚੀ ਨੂੰ ਅਭਿਵਿਅਕਤੀ (ਈਓਆਈ) ਜਾਰੀ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ, ਉਨ੍ਹਾਂ ਦੇ ਪ੍ਰਸਤਾਵਾਂ ਨੂੰ ਅਪਲੋਡ ਕਰਨ ਦੇ ਲਈ ਆਵੇਦਨ ਵਿੰਡੋ ਖੋਲ੍ਹੀ ਗਈ ਹੈ। 

  1. ਖੇਤੀਬਾੜੀ ਅਤੇ ਸਬੰਧ ਖੇਤਰ ਵਿੱਚ ਸਟਾਰਟ-ਅੱਪ ਈਕੋ ਸਿਸਟਮ ਬਣਾਉਣਾ

 

∙         ਜਨਵਰੀ, 2022 ਵਿਭਿੰਨ ਨਾਲੇਜ ਪਾਰਟਨਰਸ (ਕੇਪੀ) ਅਤੇ ਐਗਰੀਬਿਜਨੈਸ ਇਨਕਿਊਬੇਟਰਸ (ਆਰਏਬੀਆਈ) ਦੁਆਰਾ 799 ਸਟਾਰਟਅੱਪ ਨੂੰ ਅੰਤਿਮ ਰੂਪ ਨਾਲ ਚੁਣਿਆ ਗਿਆ ਅਤੇ ਦਸੰਬਰ 2022 ਵਿੱਚ ਉਨ੍ਹਾਂ ਦੀ ਸੰਖਿਆ ਵਧ ਕੇ 1055 ਸਟਾਰਟਅੱਪ  ਹੋ ਗਈ

∙         ਦਸੰਬਰ 2022 ਤੱਕ 6317.91  ਲੱਖ ਰੁਪਏ ਦੀ ਅਨੁਦਾਨ ਸਹਾਇਤਾ ਸਬੰਧਿਤ ਕੇਪੀ ਅਤੇ ਆਰ-ਏਬੀਆਈ ਨੂੰ ਡੀਏ ਅਤੇ ਐੱਫਡਬਲਿਊ ਦੁਆਰਾ ਸਮਰਥਨ ਦੇ ਰੂਪ ਵਿੱਚ ਕਿਸ਼ਤਾਂ ਵਿੱਚ ਜਾਰੀ ਕੀਤੀ ਗਈ ਹੈ, ਜਦੋਕਿ ਜਨਵਰੀ 2022 ਵਿੱਚ ਇਹ 3790.11  ਲੱਖ ਸੀ।

 

21.  ਖੇਤੀਬਾੜੀ ਅਤੇ ਸਬੰਧਿਤ ਖੇਤੀਬਾੜੀ-ਵਸਤਾਂ ਦੇ ਨਿਰਯਾਤ ਵਿੱਚ ਉਪਲਬਧੀ

ਦੇਸ਼ ਨੇ ਖੇਤੀਬਾੜੀ ਅਤੇ ਸਬੰਧਿਤ ਵਸਤਾਂ ਦੇ ਨਿਰਯਾਤ ਵਿੱਚ ਜਬਰਦਸਤ ਵਾਧਾ ਦੇਖਿਆ ਹੈ। ਪਿਛਲੇ ਸਾਲ 2020-21 ਦੀ ਤੁਲਨਾ ਵਿੱਚ, ਖੇਤੀਬਾੜੀ ਅਤੇ ਸਬੰਧਿਤ ਨਿਰਯਾਤ 2020-21 ਦੇ 41.86 ਬਿਲੀਅਨ ਅਮਰੀਕੀ ਡਾਲਰ ਤੋਂ ਵਧਾ ਕੇ 2021-22 ਵਿੱਚ 50.24 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ, ਯਾਨੀ 19.99 ਪ੍ਰਤੀਸ਼ਤ ਵਾਧਾ। 

ਪਿਛਲੇ ਸਾਲ ਦੀ ਤੁਲਨਾ ਵਿੱਚ ਮਹੱਤਵਪੂਰਨ ਵਾਧਾ ਦਰਜ ਕਰਨ ਵਾਲੀਆਂ ਪ੍ਰਮੁੱਖ ਵਸਤਾਂ ਵਿੱਚ ਕਣਕ 273.54 ਪ੍ਰਤੀਸ਼ਤ   (567.93 ਤੋਂ 2121.46 ਮਿਲੀਅਨ ਅਮਰੀਕੀ ਡਾਲਰ), ਬਾਸਮਤੀ ਚਾਵਲ ਦੇ ਇਲਾਵਾ 27.29 ਪ੍ਰਤੀਸ਼ਤ   (4810.80 ਤੋਂ 6123.82 ਮਿਲੀਅਨ ਅਮਰੀਕੀ ਡਾਲਰ ), ਬਾਕੀ ਸਹਿਤ ਕੱਚੀ ਕਪਾਹ 48.43 ਪ੍ਰਤੀਸ਼ਤ   (1897.21 ਤੋਂ 2816.24 ਮਿਲੀਅਨ ਅਮਰੀਕੀ ਡਾਲਰ), ਕੈਸਟਰ ਆਇਲ 28.16 ਪ੍ਰਤੀਸ਼ਤ (917.24 ਤੋਂ 1175.51 ਮਿਲੀਅਨ ਅਮਰੀਕੀ ਡਾਲਰ), ਹੋਰ ਅਨਾਜ 53.82 ਪ੍ਰਤੀਸ਼ਤ (705.38 ਤੋਂ 1085.05 ਮਿਲੀਅਨ ਅਮਰੀਕੀ ਡਾਲਰ), ਕਾਫੀ 41.84 ਪ੍ਰਤੀਸ਼ਤ  (719.66 ਤੋਂ 1020.74 ਮਿਲੀਅਨ ਅਮਰੀਕੀ ਡਾਲਰ), ਤਾਜੇ ਫਲ 14.11 ਪ੍ਰਤੀਸ਼ਤ (768.54 ਤੋਂ 876.96 ਮਿਲੀਅਨ ਅਮਰੀਕੀ ਡਾਲਰ) ਸ਼ਾਮਲ ਹਨ। 

ਅਪ੍ਰੈਲ-ਅਕਤੂਬਰ, 2022 ਦੇ ਦੌਰਾਨ ਖੇਤੀਬਾੜੀ ਅਤੇ ਸਬੰਧਿਤ ਵਸਤਾਂ ਦਾ ਨਿਰਯਾਤ 30.21 ਬਿਲੀਅਨ ਅਮਰੀਕੀ ਡਾਲਰ ਰਿਹਾ ਜੋ 2021-22 ਦੀ ਸਮਾਨ ਅਵਧੀ ਵਿੱਚ 11 ਪ੍ਰਤੀਸ਼ਤ ਦਾ ਵਾਧਾ ਹੋ ਕੇ 26.98 ਬਿਲੀਅਨ ਅਮਰੀਕੀ ਡਾਲਰ ਹੋ ਗਿਆ

<><><><> 

ਐੱਮਜੀ/ਏਐੱਮ/ਕੇਪੀ/ਏਜੇ



(Release ID: 1893297) Visitor Counter : 163