ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 23 ਜਨਵਰੀ ਨੂੰ ਅੰਡੇਮਾਨ ਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਸਭ ਤੋਂ ਬੜੇ ਬੇਨਾਮ ਟਾਪੂਆਂ ਨੂੰ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ ਦੇਣ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ



ਟਾਪੂਆਂ ਦਾ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਰੱਖਣਾ ਉਨ੍ਹਾਂ ਲਈ ਸਦੀਵੀ ਸ਼ਰਧਾਂਜਲੀ ਹੋਵੇਗੀ

ਇਹ ਕਦਮ ਅਸਲ ਜੀਵਨ ਦੇ ਨਾਇਕਾਂ ਨੂੰ ਬਣਦਾ ਸਨਮਾਨ ਅਤੇ ਮਾਨਤਾ ਦੇਣ ਲਈ ਪ੍ਰਧਾਨ ਮੰਤਰੀ ਦੇ ਪ੍ਰਯਤਨਾਂ ਦੇ ਅਨੁਰੂਪ ਹੈ

ਪ੍ਰਧਾਨ ਮੰਤਰੀ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ 'ਤੇ ਬਣਾਏ ਜਾਣ ਵਾਲੇ ਨੇਤਾ ਜੀ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕਰਨਗੇ

Posted On: 21 JAN 2023 6:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪਰਾਕ੍ਰਮ ਦਿਵਸ ਮੌਕੇ 23 ਜਨਵਰੀ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਸਭ ਤੋਂ ਬੜੇ ਬੇਨਾਮ ਟਾਪੂਆਂ ਦੇ ਨਾਮ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ ਰੱਖਣ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ 'ਤੇ ਬਣਾਏ ਜਾਣ ਵਾਲੇ ਨੇਤਾ ਜੀ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕਰਨਗੇ।

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਇਤਿਹਾਸਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਯਾਦ ਨੂੰ ਸਨਮਾਨਿਤ ਕਰਨ ਲਈਪ੍ਰਧਾਨ ਮੰਤਰੀ ਦੁਆਰਾ 2018 ਵਿੱਚ ਇਸ ਟਾਪੂ ਦੀ ਯਾਤਰਾ ਦੇ ਦੌਰਾਨ ਰੌਸ ਟਾਪੂ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ ਗਿਆ ਸੀ। ਨੀਲ ਟਾਪੂ ਅਤੇ ਹੈਵਲੌਕ ਟਾਪੂ ਦਾ ਨਾਮ ਬਦਲ ਕੇ ਕ੍ਰਮਵਾਰ ਸ਼ਹੀਦ ਟਾਪੂ ਅਤੇ ਸਵਰਾਜ ਟਾਪੂ ਰੱਖਿਆ ਗਿਆ ਸੀ।

ਪ੍ਰਧਾਨ ਮੰਤਰੀ ਨੇ ਹਮੇਸ਼ਾ ਦੇਸ਼ ਦੇ ਅਸਲ ਜੀਵਨ ਨਾਇਕਾਂ ਨੂੰ ਬਣਦਾ ਸਨਮਾਨ ਦੇਣ ਨੂੰ ਪ੍ਰਮੁੱਖ ਪ੍ਰਾਥਮਿਕਤਾ ਦਿੱਤੀ ਹੈ। ਇਸ ਭਾਵਨਾ ਵਿੱਚ ਅੱਗੇ ਵਧਦਿਆਂ ਹੁਣ ਟਾਪੂ ਸਮੂਹ ਦੇ 21 ਸਭ ਤੋਂ ਬੜੇ ਬੇਨਾਮ ਟਾਪੂਆਂ ਦੇ ਨਾਮ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਭ ਤੋਂ ਬੜੇ ਬੇਨਾਮ ਟਾਪੂ ਦਾ ਨਾਮ ਪਹਿਲੇ ਪਰਮਵੀਰ ਚੱਕਰ ਜੇਤੂ ਦੇ ਨਾਮ 'ਤੇ ਰੱਖਿਆ ਜਾਵੇਗਾਦੂਸਰੇ ਸਭ ਤੋਂ ਬੜੇ ਬੇਨਾਮ ਟਾਪੂ ਦਾ ਨਾਮ ਦੂਸਰੇ ਪਰਮਵੀਰ ਚੱਕਰ ਜੇਤੂ ਦੇ ਨਾਮ 'ਤੇ ਰੱਖਿਆ ਜਾਵੇਗਾਅਤੇ ਇਸ ਤਰ੍ਹਾਂ ਹੀ। ਇਹ ਕਦਮ ਸਾਡੇ ਨਾਇਕਾਂ ਨੂੰ ਇੱਕ ਸਦੀਵੀ ਸ਼ਰਧਾਂਜਲੀ ਹੋਵੇਗਾਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਲਈ ਅੰਤਿਮ ਕੁਰਬਾਨੀ ਦਿੱਤੀ।

ਇਨ੍ਹਾਂ ਟਾਪੂਆਂ ਦੇ ਨਾਮ 21 ਪਰਮਵੀਰ ਚੱਕਰ ਜੇਤੂਆਂ - ਮੇਜਰ ਸੋਮਨਾਥ ਸ਼ਰਮਾਸੂਬੇਦਾਰ ਅਤੇ ਆਨਰੇਰੀ ਕੈਪਟਨ (ਉਸ ਸਮੇਂ ਲਾਂਸ ਨਾਇਕ) ਕਰਮ ਸਿੰਘਐੱਮ.ਐੱਮ.ਸੈਕਿੰਡ ਲੈਫਟੀਨੈਂਟ ਰਾਮ ਰਾਘੋਬਾ ਰਾਣੇਨਾਇਕ ਜਦੂਨਾਥ ਸਿੰਘਕੰਪਨੀ ਹੌਲਦਾਰ ਮੇਜਰ ਪੀਰੂ ਸਿੰਘਕੈਪਟਨ ਜੀ. ਐੱਸ. ਸਲਾਰੀਆਲੈਫਟੀਨੈਂਟ ਕਰਨਲ (ਉਦੋਂ ਮੇਜਰ) ਧੰਨ ਸਿੰਘ ਥਾਪਾਸੂਬੇਦਾਰ ਜੋਗਿੰਦਰ ਸਿੰਘਮੇਜਰ ਸ਼ੈਤਾਨ ਸਿੰਘਸੀ.ਕਿਊ.ਐੱਮ.ਐੱਚ. ਅਬਦੁਲ ਹਮੀਦਲੈਫਟੀਨੈਂਟ ਕਰਨਲ ਅਰਦੇਸ਼ੀਰ ਬੁਰਜੌਰਜੀ ਤਾਰਾਪੋਰਲਾਂਸ ਨਾਇਕ ਅਲਬਰਟ ਏਕਾਮੇਜਰ ਹੁਸ਼ਿਆਰ ਸਿੰਘਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂਮੇਜਰ ਰਾਮਾਸਵਾਮੀ ਪਰਮੇਸ਼ਵਰਨਨਾਇਬ ਸੂਬੇਦਾਰ ਬਾਨਾ ਸਿੰਘਕੈਪਟਨ ਵਿਕਰਮ ਬੱਤਰਾਲੈਫਟੀਨੈਂਟ ਮਨੋਜ ਕੁਮਾਰ ਪਾਂਡੇਸੂਬੇਦਾਰ ਮੇਜਰ (ਉਦੋਂ ਰਾਈਫਲਮੈਨ)ਸੰਜੈ ਕੁਮਾਰ ਅਤੇ ਸੂਬੇਦਾਰ ਮੇਜਰ ਸੇਵਾਮੁਕਤ (ਆਨਰੇਰੀ ਕੈਪਟਨ) ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ ਦੇ ਨਾਮ 'ਤੇ ਰੱਖੇ ਗਏ ਹਨ।

 

 

 **********

ਡੀਐੱਸ/ਐੱਸਐੱਚ



(Release ID: 1892858) Visitor Counter : 130