ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 15 ਜਨਵਰੀ ਨੂੰ ਸਿਕੰਦਰਾਬਾਦ ਨੂੰ ਵਿਸ਼ਾਖਾਪਟਨਮ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ
Posted On:
13 JAN 2023 4:56PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਜਨਵਰੀ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਿਕੰਦਰਾਬਾਦ ਨੂੰ ਵਿਸ਼ਾਖਾਪਟਨਮ ਨਾਲ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ।
ਇਹ ਟ੍ਰੇਨ ਭਾਰਤੀ ਰੇਲਵੇ ਦੁਆਰਾ ਪੇਸ਼ ਕੀਤੀ ਜਾਣ ਵਾਲੀ ਅੱਠਵੀਂ ਵੰਦੇ ਭਾਰਤ ਐਕਸਪ੍ਰੈੱਸ ਹੋਵੇਗੀ ਅਤੇ ਲਗਭਗ 700 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦਿਆਂ ਤੇਲੁਗੂ ਬੋਲਣ ਵਾਲੇ ਦੋ ਰਾਜਾਂ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਨੂੰ ਜੋੜਨ ਵਾਲੀ ਪਹਿਲੀ ਟ੍ਰੇਨ ਹੋਵੇਗੀ। ਇਹ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਰਾਜਮੁੰਦਰੀ ਅਤੇ ਵਿਜੈਵਾੜਾ ਸਟੇਸ਼ਨਾਂ ਅਤੇ ਤੇਲੰਗਾਨਾ ਦੇ ਖੰਮਮ, ਵਾਰੰਗਲ ਅਤੇ ਸਿਕੰਦਰਾਬਾਦ ਸਟੇਸ਼ਨਾਂ 'ਤੇ ਰੁਕੇਗੀ।
ਵੰਦੇ ਭਾਰਤ ਐਕਸਪ੍ਰੈੱਸ ਦਾ ਸਵਦੇਸ਼ੀ ਤੌਰ 'ਤੇ ਤਿਆਰ ਕੀਤਾ ਗਿਆ ਰੇਲ ਸੈੱਟ ਅਤਿ-ਆਧੁਨਿਕ ਯਾਤਰੀ ਸੁਵਿਧਾਵਾਂ ਨਾਲ ਲੈਸ ਹੈ ਅਤੇ ਰੇਲ ਖਪਤਕਾਰਾਂ ਨੂੰ ਤੇਜ਼, ਅਰਾਮਦਾਇਕ ਤੇ ਸੁਵਿਧਾਜਨਕ ਯਾਤਰਾ ਅਨੁਭਵ ਪ੍ਰਦਾਨ ਕਰੇਗਾ।
*******************
ਡੀਐੱਸ/ਐੱਲਪੀ/ਏਕੇ
(Release ID: 1891311)
Visitor Counter : 131
Read this release in:
Kannada
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Odia
,
Tamil
,
Telugu
,
Malayalam