ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਐੱਸਜੇਵੀਐੱਨ ਵਲੋਂ ਹਿਮਾਚਲ ਪ੍ਰਦੇਸ਼ ਵਿੱਚ 382 ਮੈਗਾਵਾਟ ਸੁੰਨੀ ਡੈਮ ਪਣ ਬਿਜਲੀ ਪ੍ਰੋਜੈਕਟ ਲਈ ਨਿਵੇਸ਼ ਨੂੰ ਪ੍ਰਵਾਨਗੀ

Posted On: 04 JAN 2023 4:04PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਐੱਸਜੇਵੀਐੱਨ ਲਿਮਿਟਿਡ ਦੁਆਰਾ  ਹਿਮਾਚਲ ਪ੍ਰਦੇਸ਼ ਵਿੱਚ 382 ਮੈਗਾਵਾਟ ਦੇ ਸੁੰਨੀ ਡੈਮ ਪਣ ਬਿਜਲੀ ਪ੍ਰੋਜੈਕਟ ਲਈ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਅਨੁਮਾਨਿਤ ਲਾਗਤ 2614.51 ਕਰੋੜ ਰੁਪਏ ਹੈ, ਜਿਸ ਵਿੱਚ ਬੁਨਿਆਦੀ ਢਾਂਚੇ ਨੂੰ ਸਮਰੱਥ ਬਣਾਉਣ ਲਈ ਭਾਰਤ ਸਰਕਾਰ ਤੋਂ ਬਜਟ ਸਹਾਇਤਾ ਵਜੋਂ 13.80 ਕਰੋੜ ਰੁਪਏ ਸ਼ਾਮਲ ਹਨ। ਜਨਵਰੀ, 2022 ਤੱਕ 246 ਕਰੋੜ ਰੁਪਏ ਦੇ ਸੰਚਿਤ ਖਰਚਿਆਂ ਲਈ ਕਾਰਜ- ਉਪਰੰਤ ਪ੍ਰਵਾਨਗੀ ਦਿੱਤੀ ਗਈ ਹੈ।

2614 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਵਿੱਚ ਕ੍ਰਮਵਾਰ 2246.40 ਕਰੋੜ ਰੁਪਏ ਦੀ ਸਖ਼ਤ ਲਾਗਤ (hard cost), ਉਸਾਰੀ ਦੌਰਾਨ ਵਿਆਜ (ਆਈਡੀਸੀ) ਅਤੇ 358.96 ਕਰੋੜ ਰੁਪਏ ਅਤੇ 9.15 ਕਰੋੜ ਰੁਪਏ ਦੇ ਵਿੱਤੀ ਖਰਚੇ (ਐੱਫਸੀ) ਸ਼ਾਮਲ ਹਨ। ਮਾਤਰਾ ਵਿੱਚ ਤਬਦੀਲੀਆਂ (ਜੋੜਨ/ਬਦਲਣ/ਵਾਧੂ ਆਈਟਮਾਂ ਸਮੇਤ) ਅਤੇ ਡਿਵੈਲਪਰ ਦੇ ਕਾਰਨ ਸਮੇਂ ਦੇ ਵਾਧੇ ਕਾਰਨ ਲਾਗਤ ਵਿੱਚ ਤਬਦੀਲੀਆਂ ਲਈ ਸੋਧੀਆਂ ਲਾਗਤ ਪ੍ਰਵਾਨਗੀਆਂ ਨੂੰ ਮਨਜ਼ੂਰਸ਼ੁਦਾ ਲਾਗਤ ਦੇ 10% ਤੱਕ ਸੀਮਤ ਕੀਤਾ ਜਾਵੇਗਾ।

ਆਤਮਨਿਰਭਰ ਭਾਰਤ ਅਭਿਯਾਨ ਦੇ ਉਦੇਸ਼ਾਂ ਅਤੇ ਮੰਤਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਐੱਸਜੇਵੀਐੱਨ ਦੁਆਰਾ 382 ਮੈਗਾਵਾਟ ਸੁੰਨੀ ਡੈਮ ਪਣ ਬਿਜਲੀ ਪ੍ਰੋਜੈਕਟ ਦੀ ਸਥਾਪਨਾ ਲਈ ਮੌਜੂਦਾ ਪ੍ਰਸਤਾਵ ਸਥਾਨਕ ਸਪਲਾਇਰਾਂ/ਸਥਾਨਕ ਉੱਦਮਾਂ/ਐੱਮਐੱਸਐੱਮਈਜ਼ ਨੂੰ ਵੱਖ-ਵੱਖ ਲਾਭ ਪ੍ਰਦਾਨ ਕਰੇਗਾ ਅਤੇ ਰੋਜ਼ਗਾਰ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਦੇਸ਼ ਦੇ ਅੰਦਰ ਉੱਦਮਤਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰੇਗਾ ਅਤੇ ਖੇਤਰ ਦਾ ਸਮਾਜਿਕ-ਆਰਥਿਕ ਵਿਕਾਸ ਕਰੇਗਾ।  ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਪ੍ਰੋਜੈਕਟ ਦੇ ਸਿਖਰ ਨਿਰਮਾਣ ਦੌਰਾਨ ਲਗਭਗ 4000 ਵਿਅਕਤੀਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਮਿਲੇਗਾ।

**********

ਡੀਐੱਸ 



(Release ID: 1888843) Visitor Counter : 114