Posted On:
02 JAN 2023 9:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਭੁਗਤਾਨ ਨੂੰ ਅਪਣਾਉਣ ਦੇ ਲਈ ਦੇਸ਼ਵਾਸੀਆਂ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਭਾਰਤ ਨੇ ਦਸੰਬਰ 2022 ਵਿੱਚ 12.8 ਲੱਖ ਕਰੋੜ ਰੁਪਏ ਦੇ 782 ਕਰੋੜ ਯੂਪੀਆਈ ਲੈਣ-ਦੇਣ ਕਰਨ ਦੀ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ।
ਇੱਕ ਫਿਨਟੈੱਕ ਮਾਹਰ ਦੇ ਟਵੀਟ ਥ੍ਰੈੱਡ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਜਿਸ ਤਰ੍ਹਾਂ ਤੁਸੀਂ ਯੂਪੀਆਈ ਦੀ ਮਕਬੂਲੀਅਤ ਵਧਾਈ ਹੈ, ਉਹ ਮੈਨੂੰ ਅੱਛਾ ਲਗਿਆ। ਮੈਂ ਡਿਜੀਟਲ ਭੁਗਤਾਨ ਨੂੰ ਅਪਣਾਉਣ ਦੇ ਲਈ ਆਪਣੇ ਦੇਸ਼ਵਾਸੀਆਂ ਦੀ ਸ਼ਲਾਘਾ ਕਰਦਾ ਹਾਂ! ਉਨ੍ਹਾਂ ਨੇ ਤਕਨੀਕ ਅਤੇ ਇਨੋਵੇਸ਼ਨ ਦੇ ਪ੍ਰਤੀ ਜ਼ਿਕਰਯੋਗ ਅਨੁਕੂਲਤਾ ਦਿਖਾਈ ਹੈ।
*****
ਡੀਐੱਸ/ਟੀਐੱਸ