ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਾਵੜਾ ਤੋਂ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਅਤੇ ਕੋਲਕਾਤਾ ਮੈਟਰੋ ਦੀ ਪਰਪਲ ਲਾਈਨ ਦੇ ਜੋਕਾ-ਤਾਰਾਤਲਾ ਸਟ੍ਰੈੱਚ ਦੇ ਉਦਘਾਟਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 30 DEC 2022 3:21PM by PIB Chandigarh

ਨਮਸਕਾਰ, 

ਪੱਛਮ ਬੰਗਾਲ ਦੇ ਰਾਜਪਾਲ ਸੀ ਵੀ ਆਨੰਦਬੋਸ ਜੀ, ਮੁੱਖ ਮੰਤਰੀ ਆਦਰਣੀਯ ਮਮਤਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਸੁਭਾਸ਼ ਸਰਕਾਰ ਜੀ, ਨਿਸਿਥ ਪ੍ਰਾਮਾਣਿਕ ਜੀ, ਜੌਨ ਬਾਰਲਾ ਜੀ, ਨੇਤਾ ਵਿਰੋਧੀ ਧਿਰ ਸੁਵੇਂਦੁ ਅਧਿਕਾਰੀ ਜੀ, ਸਾਂਸਦ ਪ੍ਰਸੂਨ ਜੀ, ਮੰਚ ‘ਤੇ ਬਿਰਾਜਮਾਨ ਹੋਰ ਸਾਥੀ, ਦੇਵੀਓ ਅਤੇ ਸੱਜਣੋਂ!

ਅੱਜ ਮੈਨੂੰ ਆਪ ਸਭ ਦੇ ਰੂਬਰੂ ਆਉਣਾ ਸੀ, ਲੇਕਿਨ ਮੇਰੇ ਨਿਜੀ ਕਾਰਨਾਂ ਦੇ ਕਾਰਨ ਮੈਂ ਆਪ ਸਭ ਦੇ ਦਰਮਿਆਨ ਨਹੀਂ ਆ ਪਾਇਆ ਹਾਂ, ਇਸ ਦੇ ਲਈ ਮੈਂ ਤੁਹਾਡੇ ਤੋਂ, ਬੰਗਾਲ ਤੋਂ ਖਿਮਾ ਚਾਹੁੰਦਾ ਹਾਂ। ਬੰਗਾਲ ਦੀ ਪੁਣਯ ਧਰਤੀ ਨੂੰ, ਕੋਲਕਾਤਾ ਦੀ ਇਤਿਹਾਸਿਕ ਧਰਤੀ ਨੂੰ ਅੱਜ ਮੇਰੇ ਲਈ ਨਮਨ ਕਰਨ ਦਾ ਅਵਸਰ ਹੈ। ਬੰਗਾਲ ਦੇ ਕਣ-ਕਣ ਵਿੱਚ ਆਜ਼ਾਦੀ ਦੇ ਅੰਦੋਲਨ ਦਾ ਇਤਿਹਾਸ ਸਮਾਹਿਤ ਹੈ। ਜਿਸ ਧਰਤੀ ਤੋਂ ਵੰਦੇ ਮਾਤਰਮ ਦਾ ਜੈਘੋਸ਼ ਹੋਇਆ, ਉੱਥੇ ਹੁਣੇ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ। ਅੱਜ 30 ਦਸੰਬਰ ਦੀ ਤਾਰੀਖ ਦਾ ਵੀ ਇਤਿਹਾਸ ਵਿੱਚ ਆਪਣਾ ਬਹੁਤ ਮਹੱਤਵ ਹੈ। 30 ਦਸੰਬਰ, 1943, ਉਸ ਦਿਨ ਹੀ ਨੇਤਾਜੀ ਸੁਭਾਸ਼ ਨੇ ਅੰਡਮਾਨ ਵਿੱਚ ਤਿਰੰਗਾ ਫਹਿਰਾ ਕੇ ਭਾਰਤ ਦੀ ਆਜ਼ਾਦੀ ਦਾ ਬਿਗੁਲ ਵਜਾਇਆ ਸੀ।

ਇਸ ਘਟਨਾ ਦੇ 75 ਵਰ੍ਹੇ ਹੋਣ ‘ਤੇ ਸਾਲ 2018 ਵਿੱਚ ਮੈਂ ਅੰਡਮਾਨ ਗਿਆ ਸੀ, ਨੇਤਾਜੀ ਦੇ ਨਾਮ ‘ਤੇ ਇੱਕ ਦ੍ਵੀਪ ਦਾ ਨਾਮਕਰਣ ਵੀ ਕੀਤਾ ਸੀ। ਅਤੇ ਹੁਣ ਇਸ ਸਮੇਂ ਦੇਸ਼ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ 475 ਵੰਦੇ ਭਾਰਤ ਟ੍ਰੇਨਾਂ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ। ਅੱਜ ਇਸੇ ਵਿੱਚੋਂ ਇੱਕ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਟ੍ਰੇਨ ਇੱਥੇ ਕੋਲਕਾਤਾ ਤੋਂ ਸ਼ੁਰੂ ਹੋਈ ਹੈ। ਅੱਜ ਹੀ ਰੇਲਵੇ ਅਤੇ ਮੈਟਰੋ ਦੀ ਕਨੈਕਟੀਵਿਟੀ ਨਾਲ ਜੁੜੇ ਹੋਰ ਪ੍ਰੋਜੈਕਟਸ ਦਾ ਵੀ ਲੋਕਅਰਪਣ ਅਤੇ ਸ਼ਿਲਾਨਿਆਸ ਹੋਇਆ (ਨੀਂਹ ਪੱਥਰ ਰੱਖਿਆ)ਹੈ। ਕਰੀਬ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਜੋਕਾ-ਬੀਬੀਡੀ ਬਾਗ ਮੈਟਰੋ ਪ੍ਰੋਜੈਕਟ ‘ਤੇ ਕੰਮ ਹੋ ਰਿਹਾ ਹੈ। ਇਸ ਵਿੱਚੋਂ ਜੋਕਾ-ਤਾਰਾਤਲਾ ਮੈਟਰੋ ਰੂਟ ਬਣ ਕੇ ਤਿਆਰ ਹੋ ਗਿਆ ਹੈ। ਇਸ ਨਾਲ ਸ਼ਹਿਰ ਦੇ ਲੋਕਾਂ ਦੀ Ease of Living ਹੋਰ ਵਧੇਗੀ।

ਸਾਥੀਓ,

ਕੁਝ ਦੇਰ ਬਾਅਦ ਹੀ ਮੈਨੂੰ ਗੰਗਾ ਜੀ ਦੀ ਸਵੱਛਤਾ ਅਤੇ ਪੀਣ ਦੇ ਪਾਣੀ ਨਾਲ ਜੁੜੀਆਂ ਅਨੇਕ ਪਰਿਯੋਜਨਾਵਾਂ ਪੱਛਮ ਬੰਗਾਲ ਨੂੰ ਸੌਂਪਣ ਦਾ ਅਵਸਰ ਮਿਲੇਗਾ। ਨਮਾਮਿ ਗੰਗੇ ਮਿਸ਼ਨ ਦੇ ਤਹਿਤ ਪੱਛਮ ਬੰਗਾਲ ਵਿੱਚ ਸੀਵਰੇਜ ਦੇ 25 ਤੋਂ ਜ਼ਿਆਦਾ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 11 ਪ੍ਰੋਜੈਕਟ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਅਤੇ 7 ਪ੍ਰੋਜੈਕਟ ਅੱਜ ਪੂਰੇ ਹੋ ਰਹੇ ਹਨ। ਅੱਜ ਡੇਢ ਹਜ਼ਾਰ ਕਰੋੜ ਦੀ ਲਾਗਤ ਨਾਲ 5 ਨਵੀਆਂ ਪਰਿਯੋਜਨਾਵਾਂ ‘ਤੇ ਕੰਮ ਵੀ ਸ਼ੁਰੂ ਹੋ ਰਿਹਾ ਹੈ। ਇਸ ਵਿੱਚ ਜੋ ਪ੍ਰਮੁੱਖ ਹੈ, ਉਹ ਹੈ ਆਦਿ ਗੰਗਾ ਨਦੀ ਦੀ ਬਹਾਲੀ। ਮੈਨੂੰ ਦੱਸਿਆ ਗਿਆ ਹੈ ਕਿ ਹਾਲੇ ਆਦਿ ਗੰਗਾ ਨਦੀ ਦੀ ਸਥਿਤੀ ਬਦਕਿਸਮਤੀ ਨਾਲ ਬਹੁਤ ਖ਼ਰਾਬ ਹੈ। ਇਸ ਵਿੱਚ ਜੋ ਕੂੜਾ-ਕਚਰਾ ਗਿਰਦਾ ਹੈ, ਸੀਵਰ ਦਾ ਗੰਦਾ ਪਾਣੀ ਗਿਰਦਾ ਹੈ, ਉਸ ਦੀ ਸਫਾਈ ਦੇ ਲਈ 600 ਕਰੋੜ ਰੁਪਏ ਤੋਂ ਅਧਿਕ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ।

ਅਸੀਂ ਲੋਕ ਅਕਸਰ ਵਿਅਕਤੀ ਦੇ ਜੀਵਨ ਵਿੱਚ Preventive Healthcare ਦੀ ਬਾਤ ਤਾਂ ਕਰਦੇ ਰਹਿੰਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਕਿ ਦਿਨਚਰਯਾ(ਰੋਜ਼ਾਨਾ ਰੁਟੀਨ) ਉਹ ਹੋਣੀ ਚਾਹੀਦੀ ਹੈ ਕਿ ਬਿਮਾਰੀ ਦੀ ਨੌਬਤ ਹੀ ਨਾ ਆਵੇ। ਠੀਕ ਇਸੇ ਤਰ੍ਹਾਂ ਨਦੀ ਦੀ ਗੰਦਗੀ ਨੂੰ ਸਾਫ ਕਰਨ ਦੇ ਨਾਲ ਹੀ ਕੇਂਦਰ ਸਰਕਾਰ prevention ‘ਤੇ ਵੀ ਬਹੁਤ ਜ਼ੋਰ ਦੇ ਰਹੀ ਹੈ। ਅਤੇ ਇਸ prevention ਦਾ ਸਭ ਤੋਂ ਬੜਾ ਅਤੇ ਆਧੁਨਿਕ ਤਰੀਕਾ ਹੈ, ਜ਼ਿਆਦਾ ਤੋਂ ਜ਼ਿਆਦਾ ਆਧੁਨਿਕ Sewage Treatment ਪਲਾਂਟ।

ਆਉਣ ਵਾਲੇ 10-15 ਸਾਲ ਬਾਅਦ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਵਿੱਚ ਅੱਜ ਹੀ ਆਧੁਨਿਕ ਸੀਵੇਜ ਟ੍ਰੀਟਮੈਂਟ ਪਲਾਂਟ ਲਗਵਾਏ ਜਾ ਰਹੇ ਹਨ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸਾਨੂੰ Forward Looking ਸੋਚ ਅਤੇ ਅਪ੍ਰੋਚ ਦੇ ਨਾਲ ਦੇਸ਼ ਨੂੰ ਅੱਗੇ ਲੈ ਜਾਣਾ ਹੈ।

ਸਾਥੀਓ,

ਇਸ 21ਵੀਂ ਸਦੀ ਵਿੱਚ ਭਾਰਤ ਦੇ ਤੇਜ਼ ਵਿਕਾਸ ਦੇ ਲਈ ਭਾਰਤੀ ਰੇਲਵੇ ਦੀ ਵੀ ਤੇਜ਼ ਵਿਕਾਸ, ਭਾਰਤੀ ਰੇਲਵੇ ਵਿੱਚ ਤੇਜ਼ ਸੁਧਾਰ, ਇਹ ਸਾਰੀਆਂ ਬਾਤਾਂ ਜ਼ਰੂਰੀ ਹਨ। ਇਸ ਲਈ ਅੱਜ ਕੇਂਦਰ ਸਰਕਾਰ ਭਾਰਤੀ ਰੇਲਵੇ ਨੂੰ ਆਧੁਨਿਕ ਬਣਾਉਣ ਦੇ ਲਈ, ਰੇਲਵੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਲਈ ਰਿਕਾਰਡ investment ਕਰ ਰਹੀ ਹੈ। ਅੱਜ ਭਾਰਤ ਵਿੱਚ ਭਾਰਤੀ ਰੇਲਵੇ ਦੇ ਕਾਇਆਕਲਪ ਦਾ ਰਾਸ਼ਟਰਵਿਆਪੀ ਅਭਿਯਾਨ ਚਲ ਰਿਹਾ ਹੈ।

ਅੱਜ ਵੰਦੇ ਭਾਰਤ, ਤੇਜਸ, ਹਮਸਫਰ ਜਿਹੀਆਂ ਆਧੁਨਿਕ ਟ੍ਰੇਨਾਂ ਦੇਸ਼ ਵਿੱਚ ਬਣ ਰਹੀਆਂ ਹਨ। ਅੱਜ ਵਿਸਟਾ-ਡੋਮ ਕੋਚੇਜ਼ ਰੇਲ ਯਾਤਰੀਆਂ ਨੂੰ ਨਵੇਂ ਅਨੁਭਵ ਕਰਾ ਰਹੇ ਹਨ। ਅੱਜ ਸੁਰੱਖਿਅਤ, ਆਧੁਨਿਕ ਕੋਚੇਜ਼ ਦੀ ਸੰਖਿਆ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ। ਅੱਜ ਰੇਲਵੇ ਸਟੇਸ਼ਨ ਨੂੰ ਵੀ ਏਅਰਪੋਰਟ ਦੀ ਤਰ੍ਹਾਂ ਵਿਕਸਿਤ ਕੀਤਾ ਜਾ ਰਿਹਾ ਹੈ। ਨਿਊ ਜਲਪਾਈਗੁੜੀ ਸਟੇਸ਼ਨ ਵੀ ਇਸੇ ਲਿਸਟ ਵਿੱਚ ਸ਼ਾਮਲ ਹੈ।

ਅੱਜ ਰੇਲਵੇ ਲਾਈਨਾਂ ਦਾ ਦੋਹਰੀਕਰਣ, ਰੇਲਵੇ ਲਾਈਨਾਂ ਦਾ ਬਿਜਲੀਕਰਣ ਜਿਸ ਰਫ਼ਤਾਰ ਨਾਲ ਹੋ ਰਿਹਾ ਹੈ, ਇਹ ਪਹਿਲਾਂ ਕਦੇ ਨਹੀਂ ਹੋਇਆ। ਦੇਸ਼ ਵਿੱਚ ਜੋ ਈਸਟਰਨ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਬਣ ਰਹੇ ਹਨ, ਉਹ ਲੌਜਿਸਟਿਕ ਸੈਕਟਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲੇ ਹਨ। ਸੁਰੱਖਿਆ ਹੋਵੇ, ਸਵੱਛਤਾ ਹੋਵੇ, ਸਮਰੱਥਾ ਹੋਵੇ, ਤਾਲਮੇਲ ਹੋਵੇ, ਸਮੇਂ ਦੀ ਪਾਬੰਦੀ ਹੋਵੇ, ਸਹੂਲੀਅਤ ਹੋਵੇ, ਭਾਰਤੀ ਰੇਲਵੇ ਅੱਜ ਇੱਕ ਨਵੀਂ ਪਹਿਚਾਣ ਬਣਾਉਣ ਦੀ ਸਾਡੀ ਸਭ ਦੀ ਕੋਸ਼ਿਸ਼ ਰੰਗ ਲਿਆ ਰਹੀ ਹੈ।

ਬੀਤੇ ਅੱਠ ਵਰ੍ਹਿਆਂ ਵਿੱਚ ਭਾਰਤੀ ਰੇਲਵੇ ਨੇ ਆਧੁਨਿਕਤਾ ਦੀ ਨੀਂਹ ‘ਤੇ ਕੰਮ ਕੀਤਾ ਹੈ। ਹੁਣ ਆਉਣ ਵਾਲੇ ਅੱਠ ਵਰ੍ਹਿਆਂ ਵਿੱਚ, ਅਸੀਂ ਭਾਰਤੀ, ਭਾਰਤੀ ਰੇਲਵੇ ਨੂੰ ਆਧੁਨਿਕਤਾ ਦੀ ਨਵੀਂ ਯਾਤਰਾ ‘ਤੇ ਨਿਕਲਦੇ ਹੋਏ ਦੇਖਾਂਗੇ। ਭਾਰਤ ਜਿਹੇ ਯੁਵਾ ਦੇਸ਼ ਦੇ ਲਈ ਭਾਰਤੀ ਰੇਲ ਵੀ ਯੁਵਾ ਅਵਤਾਰ ਲੈਣ ਜਾ ਰਹੀ ਹੈ। ਅਤੇ ਇਸ ਵਿੱਚ ਨਿਸ਼ਚਿਤ ਤੌਰ ‘ਤੇ 475 ਤੋਂ ਜ਼ਿਆਦਾ ਵੰਦੇ ਭਾਰਤ ਟ੍ਰੇਨਾਂ ਦੀ ਬੜੀ ਭੂਮਿਕਾ ਹੋਵੇਗੀ।

ਸਾਥੀਓ,

ਆਜ਼ਾਦੀ ਦੇ ਬਾਅਦ ਦੇ ਸੱਤ ਦਹਾਕਿਆਂ ਵਿੱਚ 20 ਹਜ਼ਾਰ ਰੂਟ ਕਿਲੋਮੀਟਰ ਰੇਲ ਲਾਈਨ ਦਾ ਬਿਜਲੀਕਰਣ ਹੋਇਆ। ਉੱਥੇ ਹੀ 2014 ਵਿੱਚ ਸਾਡੀ ਸਰਕਾਰ ਬਣਨ ਦੇ ਬਾਅਦ ਬੀਤੇ 7-8 ਵਰ੍ਹਿਆਂ ਵਿੱਚ ਹੀ 32 ਹਜ਼ਾਰ ਰੂਟ ਕਿਲੋਮੀਟਰ ਤੋਂ ਜ਼ਿਆਦਾ ਰੇਲ ਲਾਈਨ ਦਾ ਬਿਜਲੀਕਰਣ ਹੋ ਚੁੱਕਿਆ ਹੈ। ਇਹ ਹੈ ਦੇਸ਼ ਦੇ ਕੰਮ ਕਰਨ ਦੀ ਰਫ਼ਤਾਰ, ਰੇਲਵੇ ਦੇ ਆਧੁਨਿਕੀਕਰਣ ਦੀ ਰਫ਼ਤਾਰ। ਅਤੇ ਇਸ ਰਫ਼ਤਾਰ ਨੂੰ ਤੇਜ਼ ਕਰਨ ਦੇ ਲਈ ਹੁਣ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਬਿਜਲੀ ਦੇ ਰੇਲ-ਇੰਜਣਾਂ ਦਾ ਵੀ ਤੇਜ਼ੀ ਨਾਲ ਨਿਰਮਾਣ ਹੋ ਰਿਹਾ ਹੈ।

ਸਾਥੀਓ,

ਅੱਜ ਦੇ ਭਾਰਤ ਦੀ ਸਪੀਡ ਅਤੇ ਸਕੇਲ ਦਾ ਇੱਕ ਹੋਰ ਪ੍ਰਮਾਣ ਸਾਡਾ ਮੈਟਰੋ ਰੇਲ ਸਿਸਟਮ ਹੈ। ਕੋਲਕਾਤਾ ਦੇ ਲੋਕ ਜਾਣਦੇ ਹਨ ਕਿ ਦਹਾਕਿਆਂ ਤੋਂ ਮੈਟਰੋ ਰੇਲ, ਪਬਲਿਕ ਟ੍ਰਾਂਸਪੋਰਟ ਦਾ ਕਿਤਨਾ ਬਿਹਤਰੀਨ ਮਾਧਿਅਮ ਰਹੀ ਹੈ। 2014 ਤੋਂ ਪਹਿਲਾਂ ਤੱਕ ਦੇਸ਼ ਵਿੱਚ ਕੁੱਲ ਮੈਟਰੋ ਨੈੱਟਵਰਕ 250 ਕਿਲੋਮੀਟਰ ਤੋਂ ਵੀ ਘੱਟ ਸੀ। ਅਤੇ ਇਸ ਵਿੱਚ ਵੀ ਸਭ ਤੋਂ ਬੜੀ ਹਿੱਸੇਦਾਰੀ ਦਿੱਲੀ- ਐੱਨਸੀਆਰ ਦੀ ਹੀ ਸੀ। ਕੇਂਦਰ ਸਰਕਾਰ ਨੇ ਇਸ ਸਥਿਤੀ ਨੂੰ ਵੀ ਬਦਲਿਆ ਹੈ, ਉਸ ਨੂੰ ਬਦਲਣ ਦਾ ਪੂਰਾ ਪ੍ਰਯਾਸ ਕੀਤਾ ਹੈ ਅਤੇ ਬਹੁਤ ਤੇਜ਼ੀ ਨਾਲ ਬਦਲਿਆ ਹੈ।

ਬੀਤੇ 8 ਵਰ੍ਹਿਆਂ ਵਿੱਚ ਅਸੀਂ ਮੈਟਰੋ ਦਾ 2 ਦਰਜਨ ਤੋਂ ਅਧਿਕ ਸ਼ਹਿਰਾਂ ਤੱਕ ਵਿਸਤਾਰ ਕੀਤਾ ਹੈ। ਅੱਜ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਲਗਭਗ 800 ਕਿਲੋਮੀਟਰ ਟ੍ਰੈਕ ‘ਤੇ ਮੈਟਰੋ ਚਲ ਰਹੀ ਹੈ। 1000 ਕਿਲੋਮੀਟਰ ਦੇ ਨਵੇਂ ਮੈਟਰੋ ਰੂਟ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਜੋਕਾ-ਬੀਬੀਡੀ ਬਾਗ ਮੈਟਰੋ ਪਰਿਯੋਜਨਾ ਇਸੇ ਸੰਕਲਪ ਦਾ ਹਿੱਸਾ ਹੈ।

ਸਾਥੀਓ,

ਪਿਛਲੀ ਸਦੀ ਦੇ ਭਾਰਤ ਦੀਆਂ ਦੋ ਹੋਰ ਬੜੀ ਚੁਣੌਤੀਆਂ ਰਹੀਆਂ ਹਨ, ਜਿਨ੍ਹਾਂ ਨੇ ਦੇਸ਼ ਦੇ ਵਿਕਾਸ ‘ਤੇ ਬਹੁਤ ਨਕਾਰਾਤਮਕ ਅਸਰ ਪਾਇਆ ਹੈ। ਇੱਕ ਚੁਣੌਤੀ ਰਹੀ ਇਨਫ੍ਰਾਸਟ੍ਰਕਚਰ ਦੇ ਕਾਰਜਾਂ ਵਿੱਚ ਵਿਭਿੰਨ ਏਜੰਸੀਆਂ ਵਿੱਚ ਤਾਲਮੇਲ ਦੀ ਕਮੀ। ਅਤੇ ਦੂਸਰੀ ਚੁਣੌਤੀ ਰਹੀ, ਟ੍ਰਾਂਸਪੋਰਟ ਦੇ ਵਿਭਿੰਨ ਸਾਧਨਾਂ ਵਿੱਚ ਵੀ ਆਪਸੀ ਤਾਲਮੇਲ ਦਾ ਜ਼ੀਰੋ ਹੋਣਾ। ਇਸ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਦੇ ਇੱਕ ਵਿਭਾਗ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਦੂਸਰਾ ਵਿਭਾਗ ਕਿੱਥੇ ਨਵਾਂ ਕੰਮ ਸ਼ੁਰੂ ਕਰਨ ਵਾਲਾ ਹੈ। ਇਸ ਦਾ ਖਮਿਆਜ਼ਾ ਦੇਸ਼ ਦੇ ਇਮਾਨਦਾਰ ਟੈਕਸਪੇਅਰਸ ਨੂੰ ਉਠਾਉਣਾ ਪੈਂਦਾ ਸੀ।

ਦੇਸ਼ ਦੇ ਇਮਾਨਦਾਰ ਟੈਕਸਪੇਅਰ ਹਮੇਸ਼ਾ ਤੋਂ ਸਰਕਾਰੀ ਪੈਸੇ ਦੀ ਬਰਬਾਦੀ ਨਾਲ, ਪਰਿਯੋਜਨਾਵਾਂ ਵਿੱਚ ਦੇਰੀ ਨਾਲ, ਭ੍ਰਿਸ਼ਟਾਚਾਰ ਨਾਲ ਨਫ਼ਰਤ ਕਰਦਾ ਹੈ। ਜਦੋਂ ਉਹ ਦੇਖਦਾ ਹੈ ਕਿ ਉਸ ਦੀ ਗਾੜ੍ਹੀ ਕਮਾਈ ਤੋਂ ਦਿੱਤੇ ਹੋਏ ਟੈਕਸ  ਨਾਲ ਗ਼ਰੀਬ ਦਾ ਨਹੀਂ ਬਲਕਿ ਕਿਸੇ ਭ੍ਰਿਸ਼ਟਾਚਾਰੀ ਦਾ ਭਲਾ ਹੋ ਰਿਹਾ ਹੈ, ਤਾਂ ਉਸ ਦਾ ਖਿੰਨ ਹੋਣਾ ਸੁਭਾਵਿਕ ਹੈ।

ਪੈਸੇ ਦੀ ਇਸੇ ਬਰਬਾਦੀ ਨੂੰ ਰੋਕਣ ਦੇ ਲਈ, ਵਿਭਾਗਾਂ ਵਿੱਚ, ਸਰਕਾਰਾਂ ਵਿੱਚ ਤਾਲਮੇਲ ਨੂੰ ਵਧਾਉਣ ਦੇ ਲਈ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਲਾਗੂ ਕੀਤਾ ਗਿਆ ਹੈ। ਹੁਣ ਚਾਹੇ ਵਿਭਿੰਨ ਰਾਜ ਸਰਕਾਰਾਂ ਹੋਣ, ਅਲੱਗ-ਅਲੱਗ ਸਰਕਾਰੀ ਵਿਭਾਗ ਹੋਣ, ਕੰਸਟ੍ਰਕਸ਼ਨ ਨਾਲ ਜੁੜੀਆਂ ਏਜੰਸੀਆਂ ਹੋਣ, ਜਾਂ ਇੰਡਸਟ੍ਰੀ ਦੇ ਲੋਕ ਹੋਣ, ਸਭ ਇੱਕ ਹੀ ਪਲੈਟਫਾਰਮ ‘ਤੇ ਆ ਰਹੇ ਹਨ।

ਪੀਐੱਮ ਗਤਿਸ਼ਕਤੀ ਦੇਸ਼ ਵਿੱਚ ਟ੍ਰਾਂਸਪੋਰਟ ਦੇ ਅਲੱਗ-ਅਲੱਗ ਮਾਧਿਅਮਾਂ ਨੂੰ ਜੋੜਨ, ਮਲਟੀ ਮੋਡਲ ਕਨੈਕਟੀਵਿਟੀ ਦੇ ਕੰਮ ਨੂੰ ਵੀ ਗਤੀ ਦੇ ਰਿਹਾ ਹੈ। ਅੱਜ ਦੇਸ਼ ਵਿੱਚ ਰਿਕਾਰਡ ਤੇਜ਼ੀ ਨਾਲ ਹਾਈਵੇਅ ਬਣ ਰਹੇ ਹਨ, ਏਅਰਪੋਰਟਸ ਬਣ ਰਹੇ ਹਨ, ਵਾਟਰਵੇਅ ਬਣ ਰਹੇ ਹਨ, ਨਵੇਂ ਪੋਰਟਸ ਬਣ ਰਹੇ ਹਨ। ਅਤੇ ਇਸ ਵਿੱਚ ਵੀ ਸਭ ਤੋਂ ਬੜੀ ਬਾਤ ਇਹ ਹੈ ਕਿ ਇਨ੍ਹਾਂ ਨੂੰ ਹੁਣ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਟ੍ਰਾਂਸਪੋਰਟ ਦਾ ਇੱਕ ਮਾਧਿਅਮ, ਟ੍ਰਾਂਸਪੋਰਟ ਦੇ ਦੂਸਰੇ ਮਾਧਿਅਮ ਨੂੰ ਸਪੋਰਟ ਕਰੇ। ਯਾਨੀ ਹਾਈਵੇਅ ਬਿਹਤਰ ਤਰੀਕੇ ਨਾਲ ਰੇਲਵੇ ਸਟੇਸ਼ਨਾਂ ਨਾਲ ਕਨੈਕਟ ਹੋਵੇ, ਰੇਲਵੇ ਸਟੇਸ਼ਨ, ਏਅਰਪੋਰਟਸ ਨਾਲ ਕਨੈਕਟ ਹੋਣ, ਲੋਕਾਂ ਨੂੰ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਸੀਮਲੈੱਸ ਕਨੈਕਟੀਵਿਟੀ ਵੀ ਮਿਲੇ। 

ਸਾਥੀਓ,

21ਵੀਂ ਸਦੀ ਵਿੱਚ ਤੇਜ਼ੀ ਨਾਲ ਅੱਗੇ ਵਧਣ ਦੇ ਲਈ ਸਾਨੂੰ ਦੇਸ਼ ਦੀ ਸਮਰੱਥਾ ਦਾ ਸਹੀ ਇਸਤੇਮਾਲ ਕਰਨਾ ਹੋਵੇਗਾ। ਮੈਂ ਦੇਸ਼ ਦੇ ਲੋਕਾਂ ਨੂੰ ਵਾਟਰਵੇਜ਼ ਦੀ ਉਦਾਹਰਣ ਵੀ ਦੇਣਾ ਚਾਹੁੰਦਾ ਹਾਂ। ਇੱਕ ਸਮਾਂ ਸੀ, ਜਦੋਂ ਭਾਰਤ ਵਿੱਚ ਵਪਾਰ-ਕਾਰੋਬਾਰ ਅਤੇ ਟੂਰਿਜ਼ਮ ਦੇ ਲਈ ਵਾਟਰਵੇਜ਼ ਦਾ ਬੜੇ ਪੈਮਾਨੇ ‘ਤੇ ਇਸਤੇਮਾਲ ਹੁੰਦਾ ਸੀ। ਇਸ ਲਈ ਕਿਤਨੇ ਹੀ ਸ਼ਹਿਰ, ਨਦੀਆਂ ਦੇ ਕਿਨਾਰੇ ਵਸੇ, ਨਦੀਆਂ ਦੇ ਕਿਨਾਰੇ ਇਤਨਾ ਉਦਯੋਗਿਕ ਵਿਕਾਸ ਹੋਇਆ। ਲੇਕਿਨ ਇਸ ਸਮਰੱਥਾ ਨੂੰ ਪਹਿਲਾਂ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਅਤੇ ਫਿਰ ਆਜ਼ਾਦੀ ਦੇ ਬਾਅਦ ਦੀ ਸਰਕਾਰੀ ਉਦਾਸੀਨਤਾ ਨੇ ਤਬਾਹ ਕਰ ਦਿੱਤਾ।

ਹੁਣ ਭਾਰਤ ਆਪਣੀ ਇਸ ਜਲਸ਼ਕਤੀ ਨੂੰ ਵਧਾਉਣ ‘ਤੇ ਕੰਮ ਕਰ ਰਿਹਾ ਹੈ, ਦੇਸ਼ ਵਿੱਚ 100 ਤੋਂ ਜ਼ਿਆਦਾ ਵਾਟਰਵੇਜ਼ ਹੋਰ ਵਿਕਸਿਤ ਕੀਤੇ ਜਾ ਰਹੇ ਹਨ। ਭਾਰਤ ਦੀਆਂ ਨਦੀਆਂ ਵਿੱਚ ਆਧੁਨਿਕ ਕਰੂਜ਼ ਚਲਣ, ਵਪਾਰ ਵੀ ਹੋਵੇ, ਟੂਰਿਜ਼ਮ ਵੀ ਹੋਵੇ, ਇਸ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਕੇਂਦਰ ਸਰਕਾਰ ਨੇ ਬੰਗਲਾਦੇਸ਼ ਸਰਕਾਰ ਦੇ ਸਹਿਯੋਗ ਨਾਲ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦੇ ਦਰਮਿਆਨ ਵਾਟਰਵੇਅ ਲਿੰਕ ਸਥਾਪਿਤ ਕਰਨ ‘ਤੇ ਵੀ ਕੰਮ ਕੀਤਾ ਹੈ।

ਮੈਂ ਅੱਜ ਦੇਸ਼ ਦੇ ਲੋਕਾਂ ਨੂੰ ਇਸ ਨਾਲ ਜੁੜੀ ਵੀ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ। 13 ਜਨਵਰੀ, 2023 ਨੂੰ ਕਾਸ਼ੀ ਤੋਂ, ਵਾਰਾਣਸੀ ਤੋਂ ਇੱਕ ਕਰੂਜ਼ ਜਾ ਰਿਹਾ ਹੈ, ਜੋ 3200 ਕਿਲੋਮੀਟਰ ਲੰਬੇ ਵਾਟਰਵੇਅ ਤੋਂ ਹੁੰਦੇ ਹੋਏ, ਬੰਗਲਾਦੇਸ਼ ਤੋਂ ਹੁੰਦੇ ਹੋਏ, ਡਿਬਰੂਗੜ੍ਹ ਤੱਕ ਪਹੁੰਚੇਗਾ। ਇਹ ਪੂਰੇ ਵਿਸ਼ਵ ਵਿੱਚ ਆਪਣੀ ਤਰ੍ਹਾਂ ਦਾ ਅਭੂਤਪੂਰਵ ਕਰੂਜ਼ ਹੋਵੇਗਾ। ਇਹ ਭਾਰਤ ਵਿੱਚ ਵਧਦੇ ਕਰੂਜ਼ ਟੂਰਿਜ਼ਮ ਦਾ ਵੀ ਪ੍ਰਤੀਬਿੰਬ ਬਣੇਗਾ। ਮੈਂ ਪੱਛਮ ਬੰਗਾਲ ਦੇ ਲੋਕਾਂ ਨੂੰ ਵੀ ਆਗ੍ਰਹ (ਤਾਕੀਦ) ਕਰਾਂਗਾ ਕਿ ਇਸ ਦਾ ਜ਼ਰੂਰ ਲਾਭ ਉਠਾਉਣ।

ਵੈਸੇ ਅੱਜ ਮੈਂ ਇੱਕ ਹੋਰ ਬਾਤ ਦੇ ਲਈ ਵਿਸ਼ੇਸ਼ ਤੌਰ ‘ਤੇ ਬੰਗਾਲ ਦੇ ਲੋਕਾਂ ਨੂੰ ਨਮਨ ਕਰਨਾ ਚਾਹੁੰਦਾ ਹਾਂ। ਬੰਗਾਲ ਦੇ ਲੋਕਾਂ ਵਿੱਚ ਦੇਸ਼ ਦੀ ਮਿੱਟੀ ਦੇ ਪ੍ਰਤੀ ਜੋ ਪ੍ਰੇਮ ਰਿਹਾ ਹੈ, ਉਸ ਦਾ ਤਾਂ ਮੈਂ ਹਮੇਸ਼ਾ ਕਾਇਲ ਰਿਹਾ ਹਾਂ। ਦੇਸ਼ ਦੇ ਵਿਭਿੰਨ ਹਿੱਸਿਆਂ ਨੂੰ ਜਾਣਨ ਦੇ ਲਈ, ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਭ੍ਰਮਣ ਦੇ ਲਈ, ਬੰਗਾਲ ਦੇ ਲੋਕਾਂ ਵਿੱਚ ਜੋ ਉਤਸ਼ਾਹ ਹੁੰਦਾ ਹੈ, ਉਹ ਅਦਭੁਤ ਹੁੰਦਾ ਹੈ।

ਬਹੁਤ ਸਾਰੇ ਲੋਕ, ਪਹਿਲਾ ਮੌਕਾ ਮਿਲਦੇ ਹੀ ਕਿਸੇ ਹੋਰ ਦੇਸ਼ ਵਿੱਚ ਘੁੰਮਣ ਨਿਕਲ ਜਾਂਦੇ ਹਨ, ਲੇਕਿਨ ਬੰਗਾਲ ਦੇ ਲੋਕ, ਹਮੇਸ਼ਾ ਆਪਣੇ ਦੇਸ਼ ਨੂੰ ਪ੍ਰਾਥਮਿਕਤਾ ਦਿੰਦੇ ਹਨ। ਬੰਗਾਲ ਦੇ ਲੋਕ, ਟੂਰਿਜ਼ਮ ਵਿੱਚ ਵੀ Nation First ਦੀ ਭਾਵਨਾ ਨੂੰ ਲੈ ਕੇ ਚਲਦੇ ਹਨ। ਅਤੇ ਅੱਜ ਜਦੋਂ ਦੇਸ਼ ਵਿੱਚ ਕਨੈਕਟੀਵਿਟੀ ਵਧ ਰਹੀ ਹੈ, ਰੇਲਵੇ-ਹਾਈਵੇਅ-ਆਈਵੇਅ-ਵਾਟਰਵੇਅ ਆਧੁਨਿਕ ਹੋ ਰਹੇ ਹਨ ਤਾਂ ਇਸ ਨਾਲ Ease of Travel ਵੀ ਉਤਨਾ ਹੀ ਵਧ ਰਿਹਾ ਹੈ। ਇਸ ਦਾ ਬੜਾ ਲਾਭ ਬੰਗਾਲ ਦੇ ਲੋਕਾਂ ਨੂੰ ਵੀ ਮਿਲ ਰਿਹਾ ਹੈ।

ਸਾਥੀਓ,

ਗੁਰੂਦੇਵ ਟੈਗੋਰ ਦੁਆਰਾ ਰਚਿਤ ਪ੍ਰਸਿੱਧ ਪੰਕਤੀਆਂ ਹਨ-

“ਓ ਓਮਾਰ ਦੇਸ਼ੇਰ ਮਾਟੀ, ਤੋਮਾਰ ਪੌਰੇ ਠੇਕਾਈ ਮਾਥਾ”

(“ओ ओमार देशेर माटी, तोमार पौरे ठेकाई माथा”)

ਯਾਨੀ, ਹੇ ਮੇਰੇ ਦੇਸ਼ ਦੀ ਮਿੱਟੀ, ਮੈਂ ਤੁਹਾਡੇ ਅੱਗੇ  ਆਪਣਾ ਸਿਰ ਝੁਕਾਉਂਦਾ ਹਾਂ। ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਮਾਤ੍ਰ ਭੂਮੀ ਨੂੰ ਸਸਭ ਤੋਂ ਉੱਪਰ ਰੱਖਦੇ ਹੋਏ ਸਾਨੂੰ ਮਿਲ ਕੇ ਕੰਮ ਕਰਨਾ ਹੈ। ਅੱਜ ਪੂਰੀ ਦੁਨੀਆ ਭਾਰਤ ਨੂੰ ਬਹੁਤ ਭਰੋਸੇ ਨਾਲ ਦੇਖ ਰਹੀ ਹੈ। ਇਸ ਭਰੋਸੇ ਨੂੰ ਬਣਾਈ ਰੱਖਣ ਦੇ ਲਈ ਹਰ ਭਾਰਤੀ ਨੂੰ ਪੂਰੀ ਸ਼ਕਤੀ ਲਗਾ ਦੇਣੀ ਹੈ। ਸਾਨੂੰ ਹਰ ਦਿਨ ਦਾ ਉਪਯੋਗ ਰਾਸ਼ਟਰ ਨਿਰਮਾਣ ਵਿੱਚ ਕਰਨਾ ਹੈ, ਹਰ ਪਲ ਦਾ ਉਪਯੋਗ ਰਾਸ਼ਟਰ ਨਿਰਮਾਣ ਵਿੱਚ ਕਰਨਾ ਹੈ। ਦੇਸ਼ ਸੇਵਾ ਦੇ ਕਾਰਜਾਂ ਵਿੱਚ ਸਾਨੂੰ ਰੁਕਣਾ ਨਹੀਂ ਹੈ।

ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਇਨ੍ਹਾਂ ਅਨੇਕ ਪਰਿਯੋਜਨਾਵਾਂ ਦੇ ਲਈ ਬੰਗਾਲ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਫਿਰ ਇੱਕ ਵਾਰ ਤੁਹਾਡਾ ਅਭਿਵਾਦਨ ਕਰਦਾ ਹਾਂ। ਅਤੇ ਮੈਂ ਆਪਣੀ ਬਾਤ ਨੂੰ ਸਮਾਪਤ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ !

 

*****


ਡੀਐੱਸ/ਐੱਸਟੀ/ਐੱਨਐੱਸ


(Release ID: 1887674) Visitor Counter : 196