ਸਿੱਖਿਆ ਮੰਤਰਾਲਾ

ਕੇਂਦਰ ਨੇ ਵਿਦਿਆਰਥੀਆਂ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਦੇ ਲਈ ਜਾਗਰੂਕਤਾ ਪੈਦਾ ਕਰਨ ਅਤੇ ਕਦਮ ਉਠਾਉਣ ਦੀ ਰਾਜਾਂ ਨੂੰ ਤਾਕੀਦ ਕੀਤੀ

Posted On: 22 DEC 2022 9:24AM by PIB Chandigarh

ਮੁੱਖ ਬਾਤਾਂ:

ਟੀਕਾਕਰਣ ਦੇ ਲਈ ਰਾਸਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਨੇ ਵਿਆਪਕ ਟੀਕਾਕਰਣ ਪ੍ਰੋਗਰਾਮ (ਯੂਆਈਪੀ) ਵਿੱਚ 9-14 ਸਾਲ ਦੀਆਂ ਕਿਸ਼ੋਰ ਕੁੜੀਆਂ ਦੇ ਲਈ ਵਨ ਟਾਈਮ ਕੈਚ-ਅੱਪ ਦੇ ਨਾਲ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਕਰਨ ਦੀ ਸਿਫਾਰਿਸ਼ ਕੀਤੀ ਹੈ, ਜਿਸ ਦੇ ਬਾਅਦ 9 ਸਾਲ ਵਿੱਚ ਨਿਯਮਿਤ ਰੂਪ ਨਾਲ ਟੀਕਾਕਰਣ ਕੀਤਾ ਜਾਂਦਾ ਹੈ। ਮੁੱਖ ਰੂਪ ਨਾਲ ਸਕੂਲਾਂ (ਗ੍ਰੇਡ ਅਧਾਰਿਤ ਦ੍ਰਿਸ਼ਟੀਕੋਣ: 5ਵੀਂ-10ਵੀਂ) ਦੁਆਰਾ ਟੀਕਾਕਰਣ ਕੀਤਾ ਜਾਵੇਗਾ। ਅਭਿਯਾਨ ਦੇ ਦਿਨ ਸਕੂਲ ਨਹੀਂ ਜਾ ਸਕਣ ਵਾਲੀਆਂ ਲੜਕੀਆਂ ਦਾ ਸਿਹਤ ਕੇਂਦਰ ਵਿੱਚ ਟੀਕਾਕਰਣ ਕੀਤਾ ਜਾਵੇਗਾ, ਜਦੋਂ ਕਿ ਸਕੂਲ ਨਾ ਜਾਣ ਵਾਲੀਆਂ ਲੜਕੀਆਂ ਦੇ ਲਈ ਸਮੁਦਾਇਕ ਆਉਟਰੀਚ ਅਤੇ ਮੋਬਾਇਲ ਟੀਮਾਂ ਦੁਆਰਾ ਰਾਹੀਂ ਅਭਿਯਾਨ ਚਲਾਇਆ ਜਾਵੇਗਾ। 

ਕੇਂਦਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੇਸ਼ ਭਰ ਵਿੱਚ ਵਿਦਿਆਰਥੀਆਂ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਅਤੇ ਐੱਚਪੀਵੀ ਵੈਕਸੀਨ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਾਕੀਦੀ ਕੀਤੀ ਹੈ।

ਕੇਂਦਰੀ ਸਿਹਤ ਸਕੱਤਰ ਸ੍ਰੀ ਸੰਜੈ ਕੁਮਾਰ ਅਤੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਦੇ ਇੱਕ ਸੰਯੁਕਤ ਪੱਤਰ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਵਿਸ਼ਵ ਪੱਧਰ ’ਤੇ ਸਰਵਾਈਕਲ ਕੈਂਸਰ ਮਹਿਲਾਵਾਂ ਵਿੱਚ ਹੋਣ ਵਾਲੇ ਚੌਥਾ ਸਭ ਤੋਂ ਆਮ ਕੈਂਸਰ ਹੈ। ਭਾਰਤ ਵਿੱਚ, ਸਰਵਾਈਕਲ ਕੈਂਸਰ ਮਹਿਲਾਵਾਂ ਵਿੱਚ ਦੂਸਰਾ ਸਭ ਤੋਂ ਆਮ ਕੈਂਸਰ ਹੈ ਅਤੇ ਭਾਰਤ ਗਲੋਬਲ ਸਰਵਾਈਕਲ ਕੈਂਸਰ ਦੇ ਬੋਝ ਦਾ ਸਭ ਤੋਂ ਵੱਡਾ ਹਿੱਸਾ ਹੈ। ਸਰਵਾਈਕਲ ਕੈਂਸਰ ਇੱਕ ਰੋਕਥਾਮਯੋਗ ਅਤੇ ਇਲਾਜ ਯੋਗ ਬਿਮਾਰੀ ਹੈ, ਜਦੋਂਕਿ ਇਸ ਦਾ ਜਲਦੀ ਪਤਾ ਚਲ ਜਾਵੇ ਅਤੇ ਪ੍ਰਭਾਵੀ ਢੰਗ ਨਾਲ ਇਸ ਦਾ ਪ੍ਰਬੰਧਨ ਨਾ ਕੀਤਾ ਜਾਵੇ। ਜ਼ਿਆਦਾਤਰ ਸਰਵਾਈਕਲ ਕੈਂਸਰ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਨਾਲ ਜੁੜੇ ਹੁੰਦੇ ਹਨ ਅਤੇ ਐੱਚਪੀਵੀ ਵੈਕਸੀਨ ਸਰਵਾਈਕਲ ਕੈਂਸਰ ਦੇ ਜ਼ਿਆਦਾਤਰ ਕੇਸਾਂ ਦੀ ਰੋਕਥਾਮ ਕਰ ਸਕਦਾ ਹੈ  ਜਦੋਂ ਵੈਕਸੀਨ ਲੜਕੀਆਂ ਜਾਂ ਮਹਿਲਾਵਾਂ ਨੂੰ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਟੀਕਾਕਰਣ ਦੇ ਮਾਧਿਅਮ ਰਾਹੀਂ ਰੋਕਥਾਮ ਸਰਵਾਈਕਲ ਕੈਂਸਰ ਦੇ ਖਾਤਮੇ ਦੇ ਲਈ ਵਿਸ਼ਵ ਸਿਹਤ ਸੰਗਠਨ ਦੁਆਰਾ ਅਪਣਾਈ ਗਈ ਗਲੋਬਲ ਰਣਨੀਤੀ ਦੇ ਮੁੱਖ ਅਧਾਰਾਂ ਵਿੱਚੋਂ ਇੱਕ ਹੈ।

ਇਹ ਉਲੇਖ ਕੀਤਾ ਗਿਆ ਹੈ ਕਿ ਟੀਕਾਕਰਣ ਦੇ ਲਈ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਨੇ ਵਿਆਪਕ ਟੀਕਾਕਰਣ ਪ੍ਰੋਗਰਾਮ (ਯੂਆਈਪੀ) ਵਿੱਚ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਦੀ ਸਿਫਾਰਿਸ਼ ਕੀਤੀ ਹੈ, ਜਿਸ ਵਿੱਚ 9-14 ਸਾਲਾਂ ਦੀਆਂ ਕਿਸ਼ੋਰ ਲੜਕੀਆਂ ਦੇ ਲਈ ਵਨ ਟਾਈਮ ਕੈਚ-ਅਪ ਦੇ ਨਾਲ 9 ਸਾਲ ਵਿੱਚ ਨਿਯਮਿਤ ਟੀਕਾਕਰਣ ਕੀਤਾ ਜਾਂਦਾ ਹੈ।

ਟੀਕਾਕਰਣ ਮੁੱਖ ਰੂਪ ਨਾਲ ਸਕੂਲਾਂ (ਗ੍ਰੇਡ ਅਧਾਰਿਤ ਦ੍ਰਿਸ਼ਟੀਕੋਣ: 5ਵੀਂ-10ਵੀਂ) ਦੁਆਰਾ ਪ੍ਰਦਾਨ ਕੀਤਾ ਜਾਵੇਗਾ ਕਿਉਂਕਿ ਅਧਿਕ ਲੜਕੀਆਂ ਦਾ ਸਕੂਲ ਵਿੱਚ ਨਾਮਾਂਕਨ ਹੈ। ਅਭਿਯਾਨ ਦੇ ਦਿਨ ਸਕੂਲ ਨਹੀਂ ਜਾ ਸਕਣ ਵਾਲੀਆਂ ਲੜਕੀਆਂ ਤਕ ਪਹੁੰਚਣ ਦੇ ਲਈ ਸਿਹਤ ਕੇਂਦਰ ਵਿੱਚ ਟੀਕਾਕਰਣ ਕੀਤਾ ਜਾਵੇਗਾ, ਜਦੋਂ ਕਿ ਸਕੂਲ ਨਾ ਜਾਣ ਵਾਲੀਆਂ ਲੜਕੀਆਂ ਦੇ ਲਈ ਉਮਰ (9-14 ਸਾਲ) ਦੇ ਅਧਾਰ ’ਤੇ ਸਮੁਦਾਇਕ ਆਉਟਰੀਚ ਅਤੇ ਮੋਬਾਇਲ ਟੀਮਾਂ ਦੇ ਮਾਧਿਅਮ ਰਾਹੀਂ ਅਭਿਯਾਨ ਚਲਾਇਆ ਜਾਵੇਗਾ। ਪੰਜੀਕਰਣ, ਰਿਕਾਰਡਿੰਗ ਅਤੇ ਟੀਕਾਕਰਣ ਸੰਖਿਆ ਦੀ ਰਿਪੋਰਟਿੰਗ ਦੇ ਲਈ ਯੂ-ਵਿਨ ਐਪ ਦਾ ਉਪਯੋਗ ਕੀਤਾ ਜਾਵੇਗਾ।

ਪੱਤਰ ਵਿੱਚ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਅਭਿਯਾਨ ਨੂੰ ਸਫਲ ਬਣਾਉਣ ਦੇ ਲਈ ਨਿਮਨਿਲਿਖਿਤ ਗਤੀਵਿਧੀਆਂ ਚਲਾਉਣ ਦੇ ਲਈ ਉੱਚਿਤ ਪੱਧਰਾਂ ’ਤੇ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਤਾਕੀਦ ਕੀਤੀ ਗਈ ਹੈ:

·         ਟੀਕਾਕਰਣ ਦੇ ਲਈ ਸਕੂਲਾਂ ਵਿੱਚ ਐੱਚਪੀਵੀ ਟੀਕਾਕਰਣ ਕੇਂਦਰਾਂ ਦਾ ਆਯੋਜਨ ਕਰਨਾ।

·         ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜ਼ਿਲ੍ਹਾ ਟੀਕਾਕਰਣ ਅਧਿਕਾਰੀ ਦਾ ਸਮਰਥਨ ਕਰਨ ਅਤੇ ਜ਼ਿਲ੍ਹਾ ਅਧਿਕਾਰੀ ਦੇ ਅਧੀਨ ਟੀਕਾਕਰਣ ’ਤੇ ਜ਼ਿਲ੍ਹਾ ਟਾਸਕ ਫੋਰਸ (ਡੀਟੀਐੱਫਆਈ) ਦੇ ਪ੍ਰਯਾਸਾਂ ਦਾ ਹਿੱਸਾ ਬਣਨ ਦਾ ਨਿਰਦੇਸ਼ ਦੇਣਾ।

·         ਜ਼ਿਲ੍ਹੇ ਵਿੱਚ ਸਰਕਾਰੀ ਸਕੂਲ ਅਤੇ ਨਿਜੀ ਸਕੂਲ ਪ੍ਰਬੰਧਨ ਬੋਰਡ ਦੇ ਨਾਲ ਤਾਲਮੇਲ ਕਰਨਾ।

·         ਟੀਕਾਕਰਣ ਗਤੀਵਿਧੀਆਂ ਦੇ ਤਾਲਮੇਲ ਦੇ ਲਈ ਹਰੇਕ ਸਕੂਲ ਵਿੱਚ ਇੱਕ ਨੋਡਲ ਵਿਅਕਤੀ ਦੀ ਚੋਣ ਕਰਨਾ ਅਤੇ ਸਕੂਲ ਵਿੱਚ 0-14 ਸਾਲ ਦੀਆਂ ਲੜਕੀਆਂ ਦੀ ਸੰਖਿਆ ਦਾ ਮਿਲਾਨ ਕਰਨਾ ਅਤੇ ਉਸ ਨੂੰ ਯੂ-ਵਿਨ ਵਿੱਚ ਬਲਕ ਅਪਲੋਡ ਕਰਨਾ।

·         ਵਿਸ਼ੇਸ਼ ਮਾਤਾ-ਪਿਤਾ-ਅਧਿਆਪਕ ਬੈਠਕ (ਪੀਟੀਏ) ਦੇ ਦੌਰਾਨ ਸਾਰੇ ਸਾਰੇ-ਮਾਤਾ ਨੂੰ ਸਕੂਲ ਦੇ ਅਧਿਆਪਕਾਂ ਦੇ ਰਾਹੀਂ ਜਾਗਰੂਕਤਾ ਪੈਦਾ ਕਰਨਾ

·         ਸੂਖਮ ਯੋਜਨਾ ਬਣਾਉਣ ਦੇ ਲਈ ਹਰੇਕ ਬਲਾਕ ਵਿੱਚ ਸਾਰੇ ਪ੍ਰਕਾਰ ਦੇ ਸਕੂਲ (ਯੂਡੀਆਈਐੱਸਈ+) ਦੀ ਇੱਕ ਅੱਪਡੇਟ ਕੀਤੀ ਸੂਚੀ ਬਣਾਉਣ ਵਿੱਚ ਸਹਾਇਤਾ ਕਰਨਾ ਅਤੇ ਸੂਖਮ ਯੋਜਨਾ ਵਿਕਸਿਤ ਕਰਨ ਦੇ ਲਈ ਜ਼ਿਲ੍ਹਿਆਂ ਦੇ ਰੋਗ ਪ੍ਰਤੀਰੋਧਕ ਅਧਿਕਾਰੀਆਂ ਨੂੰ ਸਕੂਲਾਂ ਦੀ ਜੀਆਈਐੱਸ ਮੈਪਿੰਗ ਤੱਕ ਪਹੁੰਚ ਕਾਇਮ ਕਰਨਾ, ਤਾਕਿ ਕੋਈ ਵੀ ਸਕੂਲ ਟੀਕਾਕਰਣ ਅਭਿਯਾਨ ਤੋਂ ਛੁੱਟ ਨਾ ਜਾਏ।

·         ਪਰੀਖਿਆ ਅਤੇ ਛੁੱਟੀਆਂ ਦੇ ਮਹੀਨਿਆਂ ਨੂੰ ਛੱਡ ਕੇ ਰਾਜ ਵਿੱਚ ਟੀਕਾਕਰਣ ਅਭਿਯਾਨ ਦੀ ਯੋਜਨਾ ਬਣਾਉਣ ਦੇ ਲਈ ਸਿਹਤ ਟੀਮ ਦਾ ਸਹਿਯੋਗ ਕਰਨਾ।

 

*****

ਐੱਨਬੀ/ਏਕੇ



(Release ID: 1885765) Visitor Counter : 130