ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਤਾਵਾਂ ਦੀ ਮੌਤ ਦਰ ਵਿੱਚ ਹੋਈ ਮਹੱਤਵਪੂਰਨ ਕਮੀ ਦੀ ਸ਼ਲਾਘਾ ਕੀਤੀ
Posted On:
30 NOV 2022 4:36PM by PIB Chandigarh
ਪ੍ਰਤੀ ਲੱਖ ਜੀਵਿਤ ਜਨਮਾਂ ਵਿੱਚ ਮਾਤਾਵਾਂ ਦੀ ਮੌਤ ਦਰ 2014-16 ਦੇ 130 ਦੀ ਤੁਲਨਾ ਵਿੱਚ 2018-20 ਵਿੱਚ 97 ਹੋ ਗਈ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਤਾਵਾਂ ਮੌਤ ਦਰ ਵਿੱਚ ਹੋਈ ਇਸ ਮਹੱਤਵਪੂਰਨ ਕਮੀ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਹਿਲਾ ਸਸ਼ਕਤੀਕਰਣ ਨਾਲ ਜੁੜੇ ਸਾਰੇ ਪਹਿਲੂ ਬਹੁਤ ਮਜ਼ਬੂਤ ਰਹੇ ਹਨ।
ਪ੍ਰਧਾਨ ਮੰਤਰੀ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ;
“ਇੱਕ ਬਹੁਤ ਹੀ ਉਤਾਹਜਨਕ ਰੁਝਾਨ। ਇਸ ਬਦਲਾਅ ਨੂੰ ਦੇਖ ਕੇ ਖੁਸ਼ੀ ਹੋਈ। ਮਹਿਲਾ ਸਸ਼ਕਤੀਕਰਣ ਨਾਲ ਸੰਬੰਧਿਤ ਸਾਰੇ ਪਹਿਲੂਆਂ ਨੂੰ ਅੱਗੇ ਵਧਾਉਣ ’ਤੇ ਸਾਡਾ ਜ਼ੋਰ ਕਾਫ਼ੀ ਮਜ਼ਬੂਤ ਰਿਹਾ ਹੈ।
*****
ਡੀਐੱਸ/ਟੀਐੱਸ
(Release ID: 1880253)
Visitor Counter : 132
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam