ਸੈਰ ਸਪਾਟਾ ਮੰਤਰਾਲਾ
azadi ka amrit mahotsav g20-india-2023

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਨਵੀਨਤਮ ਸੰਸਕਰਣ ਵਿੱਚ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਭਾਰਤੀ ਸੰਗੀਤ ਦੇ ਮਹੱਤਵ ‘ਤੇ ਚਾਨਣਾ ਪਾਇਆ


ਸਾਡੀਆਂ ਪਰੰਪਰਾਵਾਂ ਅਤੇ ਪਾਰੰਪਰਿਕ ਗਿਆਨ ਦੀ ਸੰਭਾਲ ਕਰਨਾ, ਇਸ ਨੂੰ ਹੁਲਾਰਾ ਦੇਣਾ ਅਤੇ ਇਸ ਨੂੰ ਜਿੰਨਾ ਸੰਭਵ ਹੋ ਸਕੇ ਅੱਗੇ ਵਧਾਉਣਾ ਸਾਡੀ ਸਭ ਦੀ ਜ਼ਿੰਮੇਦਾਰੀ ਹੈ: ਸ਼੍ਰੀ ਨਰੇਂਦਰ ਮੋਦੀ

Posted On: 29 NOV 2022 1:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਨਵੰਬਰ, 2022 ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦੇ 95ਵੇਂ ਸੰਸਕਰਣ ਦੇ ਦੌਰਾਨ ਕਿਹਾ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਪੁਰਾਣੀ ਪਰੰਪਰਾਵਾਂ ਦਾ ਘਰ ਹੈ। ਇਸ ਲਈ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਪਾਰੰਪਰਿਕ ਗਿਆਨ ਦੀ ਸੰਭਾਲ ਕਰੀਏ, ਇਸ ਨੂੰ ਹੁਲਾਰਾ ਦਈਏ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲੈ ਜਾਈਏ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਭਾਰਤੀ ਸੰਗੀਤ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਲੋਕਾਂ ਦੇ ਦਰਮਿਆਨ ਨਿਕਟਤਾ ਲਿਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗੀਤ ਨਾ ਸਿਰਫ ਸ਼ਰੀਰ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ, ਬਲਕਿ ਮਨ ਨੂੰ ਵੀ ਆਨੰਦ ਦਿੰਦਾ ਹੈ, ਸੰਗੀਤ ਸਾਡੇ ਸਮਾਜ ਨੂੰ ਵੀ ਜੋੜਦਾ ਹੈ। ਪ੍ਰਧਾਨ ਮੰਤਰੀ ਨੇ ਨਾਗਾ ਭਾਈਚਾਰੇ ਅਤੇ ਉਨ੍ਹਾਂ ਦੀ ਗੌਰਵਸ਼ਾਲੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਸੁਰੱਖਿਆ ਦੇ ਲਈ ਉਨ੍ਹਾਂ ਦੇ ਦੁਆਰਾ ਕੀਤੇ ਜਾ ਰਹੇ ਪ੍ਰਯਤਨਾਂ ਦੀ ਵੀ ਉਦਾਹਰਣ ਦਿੱਤੀ।


 

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਦੌਰਾਨ, ਗ੍ਰੀਸ ਦੇ ਗਾਇਕ –ਕੌਂਸਟੇਂਟਿਨੋਸ ਕਲਾਈਤਜ਼ਿਸ 'Konstantinos Kalaitzis' ਬਾਰੇ ਗੱਲ ਕੀਤੀ, ਜਿਨ੍ਹਾਂ ਨੇ ਗਾਂਧੀ ਜੀ ਦੀ 150ਵੀਂ ਜਯੰਤੀ ਸਮਾਰੋਹ ਦੇ ਦੌਰਾਨ ਬਾਪੂ ਦਾ ਪਸੰਦੀਦਾ ਗੀਤ ਗਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਗਾਇਕ ਦਾ ਭਾਰਤ ਨਾਲ ਇੰਨਾ ਲਗਾਵ ਹੈ, ਕਿ ਪਿਛਲੇ 42 ਸਾਲਾਂ ਵਿੱਚ ਉਹ ਲਗਭਗ ਹਰ ਵਰ੍ਹੇ ਭਾਰਤ ਆਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਸੰਗੀਤ ਦੀ ਉਤਪੱਤੀ (origin), ਅਲੱਗ-ਅਲੱਗ ਭਾਰਤੀ ਸੰਗੀਤ ਵਿਧੀਆਂ, ਵਿਭਿੰਨ ਪ੍ਰਕਾਰ ਦੇ ਰਾਗ, ਤਾਲ ਅਤੇ ਰਾਸ ਦੇ ਨਾਲ-ਨਾਲ ਵਿਭਿੰਨ ਘਰਾਣਿਆਂ ਦੇ ਬਾਰੇ ਵੀ ਅਧਿਐਨ ਕੀਤਾ ਹੈ। ਉਨ੍ਹਾਂ ਨੇ ਭਾਰਤ ਦੇ ਕਲਾਸੀਕਲ ਨਾਚਾਂ ਦੇ ਵਿਭਿੰਨ ਪਹਿਲੂਆਂ ਨੂੰ ਬਾਰੀਕੀ ਨਾਲ ਸਮਝਿਆ ਹੈ। ਹੁਣ ਉਨ੍ਹਾਂ ਨੇ ਭਾਰਤ ਨਾਲ ਜੁੜੇ ਇਨ੍ਹਾਂ ਸਾਰੇ ਅਨੁਭਵਾਂ ਨੂੰ ਬਹੁਤ ਖੂਬਸੂਰਤੀ ਨਾਲ ਇੱਕ ਕਿਤਾਬ ਵਿੱਚ ਦਰਜ ਕੀਤਾ ਹੈ। ਇੰਡੀਅਨ ਮਿਊਜ਼ਿਕ ਨਾਮ ਦੀ ਉਨ੍ਹਾਂ ਦੀ ਪੁਸਤਕ ਵਿੱਚ ਲਗਭਗ 760 ਤਸਵੀਰਾਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਤਸਵੀਰਾਂ ਉਨ੍ਹਾਂ ਨੇ ਖ਼ੁਦ ਹੀ ਖਿੱਚੀਆਂ ਹਨ। ਦੂਸਰੇ ਦੇਸ਼ਾਂ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਲੈ ਕੇ ਅਜਿਹਾ ਉਤਸ਼ਾਹ ਅਤੇ ਆਕਰਸ਼ਣ ਵਾਸਤਵ ਵਿੱਚ ਦਿਲ ਨੂੰ ਛੂਹ ਲੈਣ ਵਾਲਾ ਹੈ।

 

ਪ੍ਰਧਾਨ ਮੰਤਰੀ ਨੇ ਇੱਕ ਹੋਰ ਦਿਲਚਸਪ ਤੱਥ ‘ਤੇ ਚਾਨਣਾ ਪਾਇਆ ਕਿ ਪਿਛਲੇ 8 ਵਰ੍ਹਿਆਂ ਵਿੱਚ ਭਾਰਤ ਤੋਂ ਮਿਊਜ਼ੀਕਲ ਇੰਸਟਰੂਮੈਂਟਾਂ ਦਾ ਨਿਰਯਾਤ ਸਾਢੇ ਤਿੰਨ ਗੁਣਾਂ ਵਧ ਗਿਆ ਹੈ। ਇਲੈਕਟ੍ਰੀਕਲ ਮਿਊਜ਼ੀਕਲ ਇੰਸਟਰੂਮੈਂਟਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਇੰਸਟਰੂਮੈਂਟਾਂ ਦਾ ਨਿਰਯਾਤ 60 ਗੁਣਾਂ ਵਧਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤੀ ਸੰਸਕ੍ਰਿਤੀ ਅਤੇ ਸੰਗੀਤ ਦਾ ਸ਼ੌਕ ਦੁਨੀਆ ਭਰ ਵਿੱਚ ਵਧ ਰਿਹਾ ਹੈ। ਇੰਡੀਅਨ ਮਿਊਜ਼ੀਕਲ ਇੰਸਟਰੂਮੈਂਟਾਂ ਦੇ ਸਭ ਤੋਂ ਵੱਡੇ ਖਰੀਦਦਾਰ ਯੂ.ਐੱਸ.ਏ. (ਅਮਰੀਕਾ), ਜਰਮਨੀ, ਫਰਾਂਸ, ਜਪਾਨ ਅਤੇ ਯੂ.ਕੇ. (ਬ੍ਰਿਟੇਨ) ਜਿਹੇ ਵਿਕਸਿਤ ਦੇਸ਼ ਹਨ। ਇਹ ਸਾਡੇ ਸਾਰਿਆਂ ਦੇ ਲਈ ਸੁਭਾਗ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਸੰਗੀਤ, ਨਾਚ ਅਤੇ ਕਲਾ ਦੀ ਇੰਨੀ ਸਮ੍ਰਿੱਧ ਵਿਰਾਸਤ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਮਹਾਨ ਸੰਤ ਕਵੀ ਭਰਤ੍ਰੀਹਰੀ (Bhartrihari) ਨੂੰ ਉਨ੍ਹਾਂ ਦੇ ‘ਨਿਤੀਸ਼ਤਕ’ ਦੇ ਲਈ ਜਾਣਦੇ ਹਾਂ। ਇੱਕ ਸਲੋਕ ਵਿੱਚ ਉਹ ਕਹਿੰਦੇ ਹਨ ਕਿ ਕਲਾ, ਸੰਗੀਤ ਅਤੇ ਸਾਹਿਤ ਨਾਲ ਸਾਡਾ ਲਗਾਅ ਹੀ ਮਨੁੱਖਤਾ ਦੀ ਅਸਲੀ ਪਹਿਚਾਣ ਹੈ। ਅਸਲ ਵਿੱਚ ਸਾਡੀ ਸੰਸਕ੍ਰਿਤੀ ਇਸ ਨੂੰ ਮਨੁੱਖਤਾ ਤੋਂ ਵੀ ਉੱਪਰ, ਬ੍ਰਹਮਤਾ ਤੱਕ ਲਿਜਾਂਦੀ ਹੈ। ਵੇਦਾਂ ਵਿੱਚ ਸਾਮਵੇਦ ਨੂੰ ਸਾਡੇ ਵਿਭਿੰਨ ਸੰਗੀਤਾਂ ਦਾ ਸਰੋਤ ਕਿਹਾ ਗਿਆ ਹੈ। ਮਾਂ ਸਰਸਵਤੀ ਦੀ ਵੀਣਾ ਹੋਵੇ, ਭਗਵਾਨ ਕ੍ਰਿਸ਼ਨ ਦੀ ਬੰਸਰੀ ਹੋਵੇ ਜਾਂ ਫਿਰ ਭੋਲੇਨਾਥ ਦਾ ਡਮਰੂ, ਸਾਡੇ ਦੇਵੀ-ਦੇਵਤਾ ਵੀ ਸੰਗਤ ਤੋਂ ਵੱਖ ਨਹੀਂ ਹਨ। ਅਸੀਂ ਭਾਰਤੀ ਹਰ ਚੀਜ਼ ਵਿੱਚ ਸੰਗੀਤ ਤਲਾਸ਼ ਹੀ ਲੈਂਦੇ ਹਾਂ। ਨਦੀ ਦੀ ਕਲ-ਕਲ ਹੋਵੇ, ਬਾਰਿਸ਼ ਦੀਆਂ ਬੂੰਦਾਂ ਹੋਣ, ਪੰਛੀਆਂ ਦਾ ਸ਼ੋਰ ਹੋਵੇ ਜਾਂ ਫਿਰ ਹਵਾ ਦਾ ਗੂੰਜਦਾ ਸੁਰ, ਸੰਗੀਤ ਸਾਡੀ ਸੱਭਿਅਤਾ ਵਿੱਚ ਹਰ ਜਗ੍ਹਾ ਮੌਜੂਦ ਹੈ। ਇਹ ਸੰਗੀਤ ਨਾ ਸਿਰਫ਼ ਸਰੀਰ ਨੂੰ ਸਕੂਨ ਦਿੰਦਾ ਹੈ, ਬਲਕਿ ਮਨ ਨੂੰ ਵੀ ਆਨੰਦਿਤ ਕਰਦਾ ਹੈ। ਸੰਗੀਤ ਸਾਡੇ ਸਮਾਜ ਨੂੰ ਵੀ ਜੋੜਦਾ ਹੈ। ਜੇਕਰ ਭੰਗੜਾ ਅਤੇ ਲਾਵਨੀ ਵਿੱਚ ਜੋਸ਼ ਅਤੇ ਆਨੰਦ ਦਾ ਭਾਵ ਹੈ ਤਾਂ ਰਵੀਂਦਰ ਸੰਗੀਤ ਸਾਡੀ ਆਤਮਾ ਨੂੰ ਅਨੰਦ ਨਾਲ ਭਰ ਦਿੰਦਾ ਹੈ। ਦੇਸ਼ ਭਰ ਦੇ ਆਦਿਵਾਸੀਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੰਗੀਤ ਪਰੰਪਰਾਵਾਂ ਹਨ। ਉਹ ਸਾਨੂੰ ਇੱਕ ਦੂਸਰੇ ਦੇ ਨਾਲ ਅਤੇ ਕੁਦਰਤ ਦੇ ਨਾਲ ਸਦਭਾਵ ਨਾਲ ਰਹਿਣ ਦੀ ਪ੍ਰੇਰਣਾ ਦਿੰਦੀਆਂ ਹਨ। ਸੰਗੀਤ ਦੇ ਸਾਡੇ ਰੂਪਾਂ ਨੇ ਨਾ ਸਿਰਫ ਸਾਡੀ ਸੰਸਕ੍ਰਿਤੀ ਨੂੰ ਸਮ੍ਰਿੱਧ ਕੀਤਾ ਹੈ, ਸਗੋਂ ਦੁਨੀਆ ਭਰ ਦੇ ਸੰਗੀਤ ’ਤੇ ਆਪਣੀ ਅਮਿੱਟ ਛਾਪ ਵੀ ਛੱਡੀ ਹੈ। ਪ੍ਰਧਾਨ ਮੰਤਰੀ ਨੇ ਦੋਹਰਾਇਆ ਹੈ ਕਿ ਭਾਰਤੀ ਸੰਗੀਤ ਦੀ ਪ੍ਰਸਿੱਧੀ ਵਿਸ਼ਵ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕੀ ਹੈ। 

 

ਪ੍ਰਧਾਨ ਮੰਤਰੀ ਨੇ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਦੱਖਣ ਅਮਰੀਕੀ ਦੇਸ਼ ਗੁਯਾਨਾ (Guyana) ਤੱਕ ਭਾਰਤੀ ਪਰੰਪਰਾਵਾਂ ਅਤੇ ਸੱਭਿਆਚਾਰ ਦੇ ਪ੍ਰਭਾਵ ਬਾਰੇ ਵੀ ਦੱਸਿਆ। 19ਵੀਂ ਅਤੇ 20ਵੀਂ ਸਦੀ ਵਿੱਚ ਭਾਰਤ ਤੋਂ ਵੱਡੀ ਗਿਣਤੀ ’ਚ ਲੋਕ ਗੁਯਾਨਾ (Guyana) ਗਏ। ਉਹ ਭਜਨ ਕੀਰਤ ਦੀਆਂ ਪਰੰਪਰਾਵਾਂ ਸਹਿਤ ਭਾਰਤ ਦੀ ਕਈ ਪਰੰਪਰਾਵਾਂ ਨੂੰ ਵੀ ਆਪਣੇ ਨਾਲ ਲੈ ਗਏ। ਜਿਸ ਪ੍ਰਕਾਰ ਨਾਲ ਅਸੀਂ ਭਾਰਤ ਵਿੱਚ ਹੋਲੀ ਮਨਾਉਂਦੇ ਹਾਂ, ਉਸੇ ਪ੍ਰਕਾਰ ਨਾਲ ਗੁਯਾਨਾ ਵਿੱਚ ਵੀ ਹੋਲੀ ਦੇ ਰੰਗ ਉਤਸਾਹ ਨਾਲ ਸਜੀਵ ਹੋ ਉਠਦੇ ਹਨ। ਜਿੱਥੇ ਹੋਲੀ ਦੇ ਰੰਗ ਹੁੰਦੇ ਹਨ, ਉੱਥੇ ਫਗਵਾ ਯਾਨੀ ਫਗੂਆ ਦਾ ਸੰਗੀਤ ਵੀ ਹੁੰਦਾ ਹੈ। ਗੁਯਾਨਾ (Guyana) ਦੇ ਫਗਵਾ ਵਿੱਚ ਉੱਥੇ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਨਾਲ ਜੁੜੇ ਵਿਆਹ ਦੇ ਗੀਤ ਗਾਉਣ ਦੀ ਇੱਕ ਵਿਸ਼ੇਸ਼ ਪਰੰਪਰਾ ਹੈ। ਇਨ੍ਹਾਂ ਗੀਤਾਂ ਨੂੰ ਚੌਤਾਲ ਕਿਹਾ ਜਾਂਦਾ ਹੈ। ਉਹ ਬਰਾਬਰ ਪ੍ਰਕਾਰ ਦੀ ਧੁਨ ‘ਤੇ  ਅਤੇ ਹਾਈ ਪਿੱਚ ’ਤੇ ਗਾਏ ਜਾਂਦੇ ਹਨ, ਜਿਵੇਂ ਕਿ ਅਸੀਂ ਇੱਥੇ ਗਾਇਆ ਕਰਦੇ ਹਾਂ। ਇੰਨਾ ਹੀ ਨਹੀਂ ਗੁਆਨਾ ਵਿੱਚ ਚੌਤਾਲ ਮੁਕਾਬਲਿਆਂ ਵਿੱਚ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ, ਕਈ ਭਾਰਤੀ, ਖ਼ਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ, ਫਿਜ਼ੀ ਵੀ ਗਏ ਹਨ। ਉਹ ਰਵਾਇਤੀ ਭਜਨ-ਕੀਰਤਨ, ਮੁੱਖ ਤੌਰ ’ਤੇ ਰਾਮ ਚਰਿਤ ਮਾਨਸ ਦੇ ਦੋਹੇ ਗਾਉਂਦੇ ਸਨ। ਉਨ੍ਹਾਂ ਨੇ ਫਿਜ਼ੀ ਵਿੱਚ ਵੀ ਭਜਨ-ਕੀਰਤਨ ਨਾਲ ਜੁੜੀਆਂ ਕਈ ਮੰਡਲੀਆਂ ਵੀ ਬਣਾਈਆਂ। ਫਿਜ਼ੀ ਵਿੱਚ ਅੱਜ ਵੀ ਰਮਾਇਣ ਮੰਡਲੀ ਦੇ ਨਾਮ ਤੋਂ 2000 ਤੋਂ ਜ਼ਿਆਦਾ ਭਜਨ-ਕੀਰਤਨ ਮੰਡਲੀਆਂ ਹਨ। ਅੱਜ ਉਨ੍ਹਾਂ ਨੂੰ ਹਰ ਪਿੰਡ ਅਤੇ ਇਲਾਕਿਆਂ ਵਿੱਚ ਦੇਖਿਆ ਜਾ ਸਕਦਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਭ ਨੂੰ ਹਮੇਸ਼ਾ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਪ੍ਰਾਚੀਨ ਪਰੰਪਰਾਵਾਂ ਦਾ ਘਰ ਹੈ। ਇਸ ਲਈ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਰਵਾਇਤੀ ਗਿਆਨ ਦੀ ਸੰਭਾਲ਼ ਕਰੀਏ, ਇਸ ਨੂੰ ਹੁਲਾਰਾ ਦਈਏ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲੈ ਜਾਈਏ। ਅਜਿਹਾ ਹੀ ਇੱਕ ਸ਼ਲਾਘਾਯੋਗ ਯਤਨ ਸਾਡੇ ਪੂਰਬ-ਉੱਤਰ ਰਾਜ ਨਾਗਾਲੈਂਡ ਦੇ ਕੁਝ ਸਾਥੀ ਕਰ ਰਹੇ ਹਨ। ਇਨ੍ਹਾਂ ਪਰੰਪਰਾਵਾਂ ਅਤੇ ਕੌਸ਼ਲਾਂ ਨੂੰ ਬਚਾਅ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਉੱਥੋਂ ਦੇ ਲੋਕਾਂ ਨੇ ਇੱਕ ਸੰਸਥਾ ਬਣਾਈ ਹੈ - ਜਿਸ ਦਾ ਨਾਮ ਹੈ - ‘ਲਿਡਿ-ਕ੍ਰੋ-ਯੂ’ ਨਾਗਾ ਸੰਸਕ੍ਰਿਤੀ ਦੇ ਜਿਹੜੇ ਖੂਬਸੂਰਤ ਆਯਾਮ ਹੌਲ਼ੀ-ਹੌਲ਼ੀ ਗੁਆਚਣ ਲਗੇ ਸਨ, ‘ਲਿਡਿ-ਕ੍ਰੋ-ਯੂ’ ਸੰਸਥਾ ਨੇ ਉਨ੍ਹਾਂ ਨੂੰ ਮੁੜ੍ਹ ਸੁਰਜੀਤ ਕਰਨ ਦਾ ਕੰਮ ਕੀਤਾ ਹੈ। ਉਦਾਹਰਣ ਦੇ ਤੌਰ ’ਤੇ ਨਾਗਾ ਲੋਕ ਸੰਗੀਤ ਆਪਣੇ ਆਪ ਵਿੱਚ ਇੱਕ ਬਹੁਤ ਸਮ੍ਰਿੱਧ ਵਿਧਾ ਹੈ। ਇਸ ਸੰਸਥਾ ਨੇ ਨਾਗਾ ਸੰਗੀਤ ਦੀ ਐਲਬਮ ਲਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਹੁਣ ਤੱਕ ਅਜਿਹੀਆਂ ਤਿੰਨ ਐਲਬਮਸ ਲਾਂਚ ਕੀਤੀਆਂ ਜਾ ਚੁੱਕੀਆਂ ਹਨ। ਇਹ ਲੋਕ, ਲੋਕ-ਸੰਗੀਤ, ਲੋਕ-ਨਾਚ ਨਾਲ ਜੁੜੀਆਂ ਵਰਕਸ਼ਾਪਾਂ ਵੀ ਆਯੋਜਿਤ ਕਰਦੇ ਹਨ। ਨੌਜਵਾਨਾਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਏਨਾ ਹੀ ਨਹੀਂ, ਨਾਗਾਲੈਂਡ ਦੀ ਰਵਾਇਤੀ ਸ਼ੈਲੀ ਵਿੱਚ ਕੱਪੜੇ ਬਣਾਉਣ, ਸਿਲਾਈ-ਬੁਣਾਈ ਜਿਹੇ ਜੋ ਕੰਮ, ਉਨ੍ਹਾਂ ਦੀ ਵੀ ਟ੍ਰੇਨਿੰਗ ਨੌਜਵਾਨਾਂ ਨੂੰ ਦਿੱਤੀ ਜਾਂਦੀ ਹੈ। ਪੂਰਬ-ਉੱਤਰ ਵਿੱਚ ਬਾਂਸ ਤੋਂ ਹੀ ਕਿੰਨੇ ਹੀ ਤਰ੍ਹਾਂ ਦੇ ਉਤਪਾਦ ਬਣਾਏ ਜਾਂਦੇ ਹਨ। ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਬਾਂਸ ਦੀਆਂ ਵਸਤਾਂ ਬਣਾਉਣਾ ਵੀ ਸਿਖਾਇਆ ਜਾਂਦਾ ਹੈ। ਇਸ ਨਾਲ ਇਨ੍ਹਾਂ ਨੌਜਵਾਨਾਂ ਦਾ ਆਪਣੀ ਸੰਸਕ੍ਰਿਤੀ ਨਾਲ ਜੁੜਾਅ ਤਾਂ ਹੁੰਦਾ ਹੀ ਹੈ, ਨਾਲ ਹੀ ਉਨ੍ਹਾਂ ਦੇ ਲਈ ਰੋਜ਼ਗਾਰ ਦੇ ਨਵੇਂ-ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਨਾਗਾ ਲੋਕ ਸੰਸਕ੍ਰਿਤੀ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕ ਜਾਣਨ, ਇਸ ਦੇ ਲਈ ਵੀ ‘ਲਿਡਿ-ਕ੍ਰੋ-ਯੂ’ ਦੇ ਲੋਕ ਯਤਨ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸੇ ਤਰ੍ਹਾਂ ਦੀ ਪਹਿਲ ਕਰਨ ਅਤੇ ਆਪਣੇ-ਆਪਣੇ ਖੇਤਰ ਅਤੇ ਇਲਾਕਿਆਂ ਵਿੱਚ ਸੱਭਿਆਚਾਰਕ ਸ਼ੈਲੀਆਂ ਅਤੇ ਪਰੰਪਰਾਵਾਂ ਦੀ ਸੰਭਾਲ ਦੇ ਲਈ ਕੰਮ ਕਰਨ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਵਿਭਿੰਨ ਸੰਸਕਰਣਾਂ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਨੂੰ ਗੌਰਵਪੂਰਨ ਸਥਾਨ ਦਿੱਤਾ ਹੈ।

*******

ਐੱਨਬੀ/ਓਏ(Release ID: 1879825) Visitor Counter : 67