ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੋਸਟਾ ਰੀਕਾ ਦੇ ਫਿਲਮ ਨਿਰਮਾਤਾ ਵੈਲਨਟੀਨਾ ਮੌਰੇਲ ਦੁਆਰਾ ਸਪੈਨਿਸ਼ ਫਿਲਮ 'ਆਈ ਹੈਵ ਇਲੈਕਟ੍ਰਿਕ ਡ੍ਰੀਮਜ਼' ਨੇ ਬਾਲਗ ਹੋਣ ਦੇ ਅਦਭੁੱਤ ਚਿੱਤਰਣ ਲਈ ਗੋਲਡਨ ਪੀਕੌਕ ਜਿੱਤਿਆ
ਹੁਣ ਤੱਕ ਅਸੀਂ ਆਪਣੇ ਮਨ, ਤਨ, ਦਿਲ ਅਤੇ ਆਤਮਾ ਨਾਲ ਫਿਲਮਾਂ ਦਾ ਉਤਸਵ ਮਨਾਉਂਦੇ ਰਹੇ ਹਾਂ, ਅਤੇ ਹੁਣ ਇਫ਼ੀ ਦੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਜਿਊਰੀ ਸਾਨੂੰ ਇਸ ਮਹਾਨ ਕਲਾ ਦੇ ਰੂਪ ਦੀ ਇੱਕ ਗਿਆਨਵਾਨ ਪ੍ਰਸ਼ੰਸਾ ਵਿੱਚ ਆਪਣੇ ਆਪ ਨੂੰ ਲੀਨ ਕਰਨ ਲਈ ਸੱਦਾ ਦੇ ਰਹੀ ਹੈ। ਹਾਂ, ਹੁਣ ਤੁਸੀਂ ਦਿਲਾਂ ਨੂੰ ਥੰਮ੍ਹ ਕੇ ਬੈਠੋ ਕਿਉਂਕਿ ਅਸੀਂ ਹੁਣ ਤੁਹਾਡੇ ਲਈ ਉਨ੍ਹਾਂ ਫਿਲਮਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਜਿਊਰੀ ਨੇ ਨਾ ਸਿਰਫ ਸਾਡੇ ਸਨਮਾਨ, ਬਲਕਿ ਪੂਰੀ ਤਰ੍ਹਾਂ ਨਾਲ ਸਵੀਕਾਰ ਕਰਨ ਅਤੇ ਸ਼ਲਾਘਾ ਦੇ ਵੀ ਯੋਗ ਪਾਇਆ ਹੈ।
ਸਪੈਨਿਸ਼ ਫਿਲਮ 'ਆਈ ਹੈਵ ਇਲੈਕਟ੍ਰਿਕ ਡ੍ਰੀਮਜ਼' ਸਰਬੋਤਮ ਫਿਲਮ
ਇਸ ਉਤਸਵ ਦੀ ਸਰਵੋਤਮ ਫਿਲਮ ਲਈ ਵੱਕਾਰੀ ਗੋਲਡਨ ਪੀਕੌਕ ਸਪੈਨਿਸ਼ ਫਿਲਮ ਟੇਂਗੋ ਸੁਏਨੋਇਲੈਕਟ੍ਰਿਕੋਸ/ਆਈ ਹੈਵ ਇਲੈਕਟ੍ਰਿਕ ਡ੍ਰੀਮਜ਼ ਨੇ ਜਿੱਤਿਆ। ਜਿਊਰੀ ਦੇ ਅਨੁਸਾਰ, ਇਹ ਇੱਕ ਅਜਿਹੀ ਫਿਲਮ ਹੈ ਜਿਸ ਵਿੱਚ ਸਿਨੇਮਾ ਦੇ ਵਰਤਮਾਨ ਅਤੇ ਭਵਿੱਖ ਨੂੰ ਪਰਦੇ 'ਤੇ ਪੇਸ਼ ਕੀਤਾ ਗਿਆ ਹੈ। ਕੋਸਟਾ ਰੀਕਾ ਦੇ ਫਿਲਮ ਨਿਰਮਾਤਾ ਵੈਲੇਨਟੀਨਾ ਮੌਰੇਲ ਦੁਆਰਾ ਨਿਰਦੇਸ਼ਤ ਇਸ ਫਿਲਮ 16 ਸਾਲਾ ਲੜਕੀ ਈਵਾ ਦੇ ਬਾਲਗ ਹੋਣ ਦਾ ਅਦਭੁੱਤ ਚਿੱਤਰਣ ਕੀਤਾ ਗਿਆ ਹੈ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕੇਵਲ ਉਮਰ ਵਧਣ ਦੇ ਬਾਰੇ ਵਿੱਚ ਨਹੀਂ ਹੈ, ਸਗੋਂ ਇੱਕ ਪ੍ਰਕਿਰਿਆ ਵੀ ਹੈ ਜੋ ਇੰਨੀ ਡੂੰਘੀ ਹੈ ਕਿ ਕਦੇ-ਕਦੇ ਇਹ ਸਬੰਧਤ ਵਿਅਕਤੀ ਨੂੰ ਇੱਕ ਨਿਸ਼ਚਿਤ ਤਰੀਕੇ ਨਾਲ ਅੰਦਰੋਂ ਪੂਰੀ ਤਰ੍ਹਾਂ ਝੰਜੋੜ ਵੀ ਸਕਦੀ ਹੈ। ਇਸ ਫਿਲਮ ਵਿੱਚ ਜੀਵਨ ਦੀ ਗੁੰਝਲਤਾ ਦੇ ਇਮਾਨਦਾਰ ਚਿੱਤਰਣ ਦੀ ਚਰਚਾ ਹੋਏ ਜਿਊਰੀ ਨੇ ਟਿੱਪਣੀ ਕੀਤੀ ਕਿ ਹਿੰਸਾ ਅਤੇ ਦਯਾ, ਗੁੱਸਾ ਅਤੇ ਨੇੜਤਾ ਸਮਾਨਾਰਥੀ ਬਣ ਗਏ ਹਨ। ਜਿਊਰੀ ਨੇ ਕਿਹਾ, "ਇਹ ਚਿਤਰਣ ਇੰਨਾ ਅਦਭੁੱਤ ਅਤੇ ਜੀਵੰਤ ਸੀ ਕਿ ਇਸ ਫਿਲਮ ਨੂੰ ਦੇਖਦੇ ਹੋਏ ਸਾਨੂੰ ਲੱਗਾ ਜਿਵੇਂ ਕਿ ਅਸੀਂ ਖੁਦ ਕੰਬ ਰਹੇ ਹਾਂ।"
ਫਿਲਮ 'ਆਈ ਹੈਵ ਇਲੈਕਟ੍ਰਿਕ ਡ੍ਰੀਮਜ਼' ਦਾ ਇੱਕ ਚਿੱਤਰ
ਬੇਨੋਇਟ ਰੋਲੈਂਡ ਅਤੇ ਗ੍ਰੇਜਾਇਰ ਡੇਬੇਲੀ ਦੁਆਰਾ ਨਿਰਮਿਤ ਫਿਲਮ, ਲੋਕਾਂ ਨੂੰ ਦੁਨੀਆ ਦੇ ਦੂਜੇ ਪਾਸੇ ਦੀਆਂ ਕਹਾਣੀਆਂ ਨੂੰ ਪਛਾਣਨ ਵਿੱਚ ਮਦਦ ਕਰ ਸਕਦੀ ਹੈ ਅਤੇ ਨਾਲ ਹੀ ਇਹ ਦਰਸ਼ਕਾਂ ਨੂੰ ਉਨ੍ਹਾਂ ਪਰਿਵਾਰਕ ਕਦਰਾਂ-ਕੀਮਤਾਂ ਜਾਂ ਭਾਵਨਾਵਾਂ ਨਾਲ ਜੋੜਦੀ ਹੈ, ਜੋ ਸਰਵਵਿਆਪਕ ਹਨ।
ਈਰਾਨੀ ਲੇਖਕ ਅਤੇ ਨਿਰਦੇਸ਼ਕ ਨਾਦੇਰ ਸੈਅਵਰ ਨੂੰ "ਨੋ ਐਂਡ" ਲਈ ਸਰਬੋਤਮ ਨਿਰਦੇਸ਼ਕ ਦੇ ਸਿਲਵਰ ਪੀਕੌਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਫਿਲਮ ਈਰਾਨ ਦੀ ਪਿਛਾਖੜੀ ਸਮਾਜਿਕ-ਰਾਜਨੀਤਿਕ ਵਿਵਸਥਾ ਦਾ ਜਾਦੂਈ ਅਤੇ ਸੂਖਮ ਚਿੱਤਰਣ ਹੈ
ਤੁਰਕੀ ਦੀ ਫਿਲਮ ਨੋ ਐਂਡ/ਬੀ ਪਾਯਨ, ਜਿਸ ਵਿੱਚ ਇਰਾਨ ਦੀ ਗੁਪਤ ਪੁਲਿਸ ਦੀ ਚਲਾਕੀ ਅਤੇ ਚਾਲਬਾਜ਼ੀ ਨੂੰ ਦਰਸਾਇਆ ਗਿਆ ਹੈ, ਦੇ ਨਿਰਦੇਸ਼ਕ ਨਾਦੇਰ ਸੈਅਵਰ ਨੂੰ ਸਰਬੋਤਮ ਨਿਰਦੇਸ਼ਕ ਲਈ ਸਿਲਵਰ ਪੀਕੌਕ ਮਿਲਿਆ ਹੈ। ਇਸ ਫਿਲਮ ਵਿੱਚ ਅਯਾਜ਼ ਦੀ ਕਹਾਣੀ ਦਾ ਚਿੱਤਰਣ ਹੈ, ਜੋ ਸ਼ਾਂਤੀਪੂਰਨ ਨਿਸ਼ਠਾ ਵਾਲਾ ਵਿਅਕਤੀ ਹੈ ਅਤੇ ਜੋ ਆਪਣੇ ਘਰ ਨੂੰ ਬਰਕਰਾਰ ਰੱਖਣ ਦੇ ਇੱਕ ਬੇਤਾਬ ਯਤਨ ਵਿੱਚ ਗੁਪਤ ਪੁਲਿਸ ਨੂੰ ਸ਼ਾਮਲ ਕਰਨ ਵਾਲੇ ਝੂਠ ਨਾਲ ਜੁੜ ਜਾਂਦਾ ਹੈ। ਚੀਜ਼ਾਂ ਗੁੰਝਲਦਾਰ ਹੋ ਜਾਂਦੀਆਂ ਹਨ, ਜਦੋਂ ਅਸਲ ਗੁਪਤ ਪੁਲਿਸ ਸਾਹਮਣੇ ਆਉਂਦੀ ਹੈ। ਇਹ ਘੋਸ਼ਣਾ ਕਰਦੇ ਹੋਏ ਕਿ ਪੁਰਸਕਾਰ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ, ਜਿਊਰੀ ਨੇ ਜ਼ਿਕਰ ਕੀਤਾ ਕਿ ਈਰਾਨ ਦੀ ਕਹਾਣੀ ਵਿੱਚ ਇੱਕ ਪਿੱਛੇ ਵੱਲ ਲਿਜਾਣ ਵਾਲੀ ਸਮਾਜਿਕ-ਰਾਜਨੀਤਿਕ ਵਿਵਸਥਾ ਦਾ ਇੱਕ ਜਾਦੂਈ ਅਤੇ ਸੂਖਮ ਚਿੱਤਰਣ ਹੈ - ਜੋ ਸਾਡੀ ਸੰਵੇਦਨਸ਼ੀਲਤਾ ਨੂੰ ਹੌਲੀ-ਹੌਲੀ, ਪਰ ਡੂੰਘਾਈ ਨਾਲ ਪ੍ਰਭਾਵਿਤ ਕਰਦੀ ਹੈ।
"ਨੋ ਐਂਡ" ਦੇ ਮੁੱਖ ਅਭਿਨੇਤਾ ਵਾਹਿਦ ਮੋਬਾਸੇਰੀ ਨੂੰ ਸਰਵੋਤਮ ਅਦਾਕਾਰ (ਪੁਰਸ਼) ਦੇ ਸਿਲਵਰ ਪੀਕੌਕ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਕੇਂਦਰੀ ਪਾਤਰ ਦੀਆਂ ਤਕਲੀਫ਼ਦਾਇਕ ਭਾਵਨਾਵਾਂ ਦੀ ਗੁੰਝਲਤਾ ਨੂੰ ਪਰਦੇ 'ਤੇ ਲਾਹਿਆ
ਜਿਊਰੀ ਨੇ ਸਰਬਸੰਮਤੀ ਨਾਲ ਵਾਹਿਦ ਮੋਬਾਸੇਰੀ ਨੂੰ ਨਿਰਦੇਸ਼ਕ ਨਾਦੇਰ ਸੈਅਵਰ ਦੀ ਫ਼ਿਲਮ "ਨੋ ਐਂਡ" ਵਿੱਚ ਅਯਾਜ਼ ਦੀ ਦੀ ਭੂਮਿਕਾ ਦਾ ਅਦਭੁੱਤ ਚਿੱਤਰਣ ਕਰਨ ਲਈ ਸਰਬੋਤਮ ਅਦਾਕਾਰ ਵਜੋਂ ਚੁਣਿਆ ਹੈ। ਜਿਊਰੀ ਨੇ ਕਿਹਾ ਕਿ ਵਾਹਿਦ ਨੂੰ ਇਹ ਪੁਰਸਕਾਰ ਇਸ ਲਈ ਦਿੱਤਾ ਗਿਆ ਕਿ "ਇਹ ਅਦਾਕਾਰ ਵਿਲੱਖਣ ਢੰਗ ਨਾਲ ਪ੍ਰਗਟ ਅਦਾਕਾਰੀ ਕਰਦਾ ਹੈ।" ਬਹੁਤ ਹੀ ਸੀਮਤ ਇਸ਼ਾਰਿਆਂ ਵਿੱਚ ਅਤੇ ਬਿਨਾਂ ਕੋਈ ਸ਼ਬਦ ਬੋਲੇ ਉਹ ਖ਼ੁਦ ਨੂੰ ਜ਼ਾਹਰ ਕਰ ਜਾਂਦੇ ਹਨ। ਸਿਰਫ਼ ਆਪਣੇ ਚਿਹਰੇ ਨਾਲ, ਉਹ ਫਿਲਮ ਦੇ ਨਾਇਕ ਨੂੰ ਕਸ਼ਟ ਦੇਣ ਵਾਲੀਆਂ ਭਾਵਨਾਵਾਂ ਦੀ ਗੁੰਝਲਤਾ ਨੂੰ ਪ੍ਰਗਟ ਕਰਨ ਵਿੱਚ ਸਮਰੱਥ ਹੁੰਦੇ ਹਨ।" ਵਿਰੋਧ-ਪ੍ਰਦਰਸ਼ਨ 'ਤੇ ਅਧਾਰਤ ਇਸ ਡਰਾਮੇ ਵਿੱਚ, ਇੱਕ ਆਮ ਇਮਾਨਦਾਰ ਨਾਗਰਿਕ ਸਾਫ਼ ਤੌਰ 'ਤੇ ਦਰਸ਼ਕ ਦੇ ਮਨ ਵਿੱਚ ਉੱਭਰ ਆਉਂਦਾ ਹੈ - ਇੱਕ ਬੇਵੱਸ, ਸਪੱਸ਼ਟ, ਬਹੁਤ ਕਮਜ਼ੋਰ ਆਮ ਈਰਾਨੀ ਨਾਗਰਿਕ।
ਸਰਬੋਤਮ ਫਿਲਮ 'ਆਈ ਹੈਵ ਇਲੈਕਟ੍ਰਿਕ ਡ੍ਰੀਮਜ਼' ਦੀ ਮੁੱਖ ਅਦਾਕਾਰਾ ਡੇਨੀਏਲਾ ਮਾਰਨ ਨਵਾਰੋ ਨੂੰ ਸਰਬੋਤਮ ਅਭਿਨੇਤਰੀ (ਮਹਿਲਾ) ਦੇ ਲਈ ਸਿਲਵਰ ਪੀਕੌਕ ਨਾਲ ਸਨਮਾਨਿਤ ਕੀਤਾ ਗਿਆ
ਸਪੈਨਿਸ਼ ਫਿਲਮ "ਆਈ ਹੈਵ ਇਲੈਕਟ੍ਰਿਕ ਡ੍ਰੀਮਜ਼" ਵਿੱਚ 16 ਸਾਲਾ ਲੜਕੀ ਈਵਾ ਦੀ ਭੂਮਿਕਾ ਨਿਭਾਉਣ ਵਾਲੀ 19 ਸਾਲਾ ਪਹਿਲੀ ਅਭਿਨੇਤਰੀ ਡੇਨੀਏਲਾ ਮਾਰਨ ਨਵਾਰੋ ਨੂੰ ਸਰਬੋਤਮ ਅਭਿਨੇਤਰੀ (ਮਹਿਲਾ) ਚੁਣਿਆ ਗਿਆ ਹੈ। ਪ੍ਰਸੰਸਾ ਪੱਤਰ ਵਿੱਚ, ਜਿਊਰੀ ਦੇ ਮੈਂਬਰਾਂ ਨੇ ਕਿਹਾ ਕਿ ਡੇਨੀਏਲਾ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ "ਬਹੁਤ ਸਹਿਜਤਾ, ਤਾਜ਼ਗੀ ਅਤੇ ਯਕੀਨ ਨਾਲ ਇਹ ਅਭਿਨੇਤਰੀ ਆਪਣਾ ਕੰਮ ਕਰਦੀ ਹੈ, ਆਪਣੇ ਕਿਰਦਾਰ ਨੂੰ ਜਿਊਂਦਾ ਕਰ ਦਿੰਦੀ ਹੈ, ਜੋ ਕਿ ਭੋਲੇਪਣ ਨਾਲ ਭਰਿਆ ਹੈ, ਜੋ ਕਿ ਬਾਲਗ ਅਵਸਥਾ ਦੀ ਮੁਸ਼ਕਿਲ ਉਮਰ ਵਿੱਚ ਬਹੁਤ ਆਮ ਹੁੰਦਾ ਹੈ।" ਫਿਲਮ ਵਿੱਚ ਡੇਨੀਏਲਾ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਲੋਕਾਰਨੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਵੀ ਮਿਲਿਆ ਹੈ।
ਫਿਲੀਪੀਨਜ਼ ਦੇ ਫਿਲਮ ਨਿਰਮਾਤਾ ਲਾਵ ਡਿਆਜ਼ ਨੂੰ 'ਵੈੱਨ ਦ ਵੇਵਜ਼ ਆਰ ਗੌਨ' ਲਈ ਸਪੈਸ਼ਲ ਜਿਊਰੀ ਪੁਰਸਕਾਰ ਮਿਲਿਆ
ਇਫ਼ੀ -53 ਸਪੈਸ਼ਲ ਜਿਊਰੀ ਪੁਰਸਕਾਰ ਫਿਲੀਪੀਨਜ਼ ਦੇ ਫਿਲਮ ਨਿਰਮਾਤਾ ਲਾਵ ਡਿਆਜ਼ ਨੂੰ 'ਵੈੱਨ ਦ ਵੇਵਜ਼ ਆਰ ਗੌਨ' ਲਈ ਦਿੱਤਾ ਗਿਆ ਹੈ। ਜਿਊਰੀ ਨੇ ਲਿਖਿਆ ਕਿ "ਇਹ ਫਿਲਮ ਵਿਜ਼ੂਅਲ ਸਟੋਰੀ ਟੈਲਿੰਗ ਦੀ ਤਾਕਤ ਦੀ ਇੱਕ ਵਿਲੱਖਣ ਮਿਸਾਲ ਹੈ, ਜਿੱਥੇ ਸ਼ਬਦ ਘੱਟੋ-ਘੱਟ ਇਸਤੇਮਾਲ ਹੋਏ ਹਨ, ਫਿਰ ਵੀ ਭਾਵਨਾਵਾਂ, ਖਾਸਕਰ ਗੁੱਸੇ ਨੂੰ ਪੂਰੀ ਪ੍ਰਚੰਡਤਾ ਨਾਲ ਦਿਖਾਇਆ ਗਿਆ ਹੈ।"
ਫਿਲਮ 'ਵੈੱਨ ਦ ਵੇਵਜ਼ ਆਰ ਗੌਨ' ਦਾ ਇੱਕ ਚਿੱਤਰ
ਇਹ ਫਿਲਮ ਫਿਲੀਪੀਨਜ਼ ਦੇ ਇੱਕ ਅਜਿਹੇ ਖੋਜੀ ਦੀ ਕਹਾਣੀ ਹੈ ਜੋ ਇੱਕ ਡੂੰਘੇ ਨੈਤਿਕ ਸੰਕਟ ਵਿੱਚੋਂ ਲੰਘਦਾ ਹੈ। ਇਹ ਫਿਲਮ ਉਸਦੇ ਉਸ ਕਾਲੇ ਅਤੀਤ ਦੀ ਚਰਚਾ ਕਰਦੀ ਹੈ, ਜੋ ਉਸ ਨੂੰ ਲਗਾਤਾਰ ਪਰੇਸ਼ਾਨ ਕਰਦੀ ਹੈ। ਖਾਸਕਰ, ਉਸ ਸਥਿਤੀ ਵਿੱਚ ਜਦੋਂ ਉਹ ਗੰਭੀਰ ਉਦਾਸੀ ਅਤੇ ਅਪਰਾਧ ਬੋਧ ਦੀ ਸਮੱਸਿਆ ਤੋਂ ਉਭਰਨ ਦੀ ਕੋਸ਼ਿਸ਼ ਕਰਦਾ ਹੈ। ਲਾਵ ਡਿਆਜ਼ ਨੂੰ ਉਨ੍ਹਾਂ ਦੇ ਆਪਣੀ ਤਰ੍ਹਾਂ ਦੇ 'ਸਿਨੇਮਈ ਪਲ' ਵਿਕਸਤ ਕਰਨ ਲਈ ਜਾਣਿਆ ਜਾਂਦਾ ਹੈ।
ਅਸਿਮੀਨਾ ਪ੍ਰੋਏਡਰੋ ਨੂੰ ਬਿਹਾਈਂਡ ਦ ਹੇਸਟੈਕਸ ਲਈ ਇੱਕ ਨਿਰਦੇਸ਼ਕ ਦੀ ਸਰਵੋਤਮ ਪਹਿਲੀ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ
ਇਫ਼ੀ ਨੇ ਏਥਨਜ਼ ਦੀ ਨਿਰਦੇਸ਼ਕ ਅਸਿਮੀਨਾ ਪ੍ਰੋਏਡਰੋ ਨੂੰ ਫਿਲਮ ਬਿਹਾਈਂਡ ਦ ਹੇਸਟੈਕਸ ਲਈ ਇੱਕ ਨਿਰਦੇਸ਼ਕ ਦੀ ਸਰਬੋਤਮ ਪਹਿਲੀ ਫੀਚਰ ਫਿਲਮ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਫਿਲਮ ਦਾ ਅੰਤਰਰਾਸ਼ਟਰੀ ਪ੍ਰੀਮੀਅਰ ਇਸ ਮਹੋਤਸਵ ਵਿੱਚ ਹੋਇਆ ਸੀ। ਜਿਊਰੀ ਦਾ ਕਹਿਣਾ ਹੈ ਕਿ ਇਹ ਫਿਲਮ "ਵਿਅਰਥ ਨੈਤਿਕਤਾ ਦੀ ਇੱਕ ਤੀਬਰ ਮਨੋਵਿਗਿਆਨਕ ਪੜਤਾਲ ਅਤੇ ਜਾਤੀ ਸ਼ਰਨਾਰਥੀ ਸੰਕਟ ਅਤੇ ਜਾਗ੍ਰਿਤ ਕਿਸ਼ੋਰ ਚੇਤਨਾ ਦੇ ਪ੍ਰਤੀ ਡੂੰਘੇ ਵਿਰੋਧਾਭਾਸ" ਦਾ ਸਿਖਰ ਹੈ। ਇਹ ਕਹਾਣੀ ਦਰਸ਼ਕਾਂ ਲਈ ਇੱਕ ਅਜਿਹੇ ਵਿਅਕਤੀ, ਉਸਦੀ ਪਤਨੀ ਅਤੇ ਉਸ ਦੀ ਬੇਟੀ ਦੀ ਯਾਤਰਾ ਵਿੱਚ ਭਾਗ ਲੈਣ ਲਈ ਸੱਦਾ ਦਿੰਦੀ ਹੈ, ਜਿਨ੍ਹਾਂ ਨੂੰ ਪਹਿਲੀ ਵਾਰ ਇੱਕ ਸੰਕਟ ਸਮੇਂ ਆਪਣੇ ਕਰਮਾਂ ਦੀ ਕੀਮਤ ਅਦਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਫਿਲਮ 'ਬਿਹਾਈਂਡ ਦ ਹੇਸਟੈਕਸ' ਦੇ ਚਿੱਤਰ
ਪ੍ਰਵੀਨ ਕੰਦਰੇਗੁਲਾ ਨੂੰ ਸਿਨੇਮਾ ਬੰਦੀ ਲਈ ਵਿਸ਼ੇਸ਼ ਸਨਮਾਨ ਮਿਲਿਆ
ਨਿਰਦੇਸ਼ਕ, ਲੇਖਕ ਅਤੇ ਸਿਨੇਮੈਟੋਗ੍ਰਾਫਰ ਪ੍ਰਵੀਨ ਕੰਦਰੇਗੁਲਾ ਨੂੰ ਜਿਊਰੀ ਦੁਆਰਾ ਉਨ੍ਹਾਂ ਦੀ ਫਿਲਮ ਸਿਨੇਮਾ ਬੰਦੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਪ੍ਰਾਪਤ ਹੋਇਆ ਹੈ, ਜੋ ਇੱਕ ਗਰੀਬ ਅਤੇ ਸੰਘਰਸ਼ਸ਼ੀਲ ਆਟੋ ਚਾਲਕ ਦੀ ਕਹਾਣੀ ਹੈ, ਜਿਸ ਨੂੰ ਕਿਤੋਂ ਇੱਕ ਮਹਿੰਗਾ ਕੈਮਰਾ ਮਿਲ ਜਾਂਦਾ ਹੈ, ਜੋ ਉਸਦੇ ਇੱਕ ਆਟੋ ਚਾਲਕ ਤੋਂ ਫਿਲਮ ਨਿਰਮਾਤਾ ਬਣਨ ਦੀ ਯਾਤਰਾ 'ਤੇ ਲੈ ਜਾਂਦਾ ਹੈ। ਜਿਊਰੀ ਨੇ ਹਵਾਲਾ ਦਿੱਤਾ ਕਿ ਫਿਲਮ ਭਾਰਤ ਵਿੱਚ ਸਿਨੇਮਾ ਲਈ ਆਸਾਂ ਅਤੇ ਜਨੂੰਨ ਨੂੰ ਬਿਆਨ ਕਰਦੀ ਹੈ।
ਇਸ ਲਈ, ਸਿਨੇਮਈ ਮਨੋਰਮ ਦੇ ਰਾਹੀਂ ਭਾਰਤੀ ਅਤੇ ਵਿਸ਼ਵ ਸਿਨੇਮਾ ਦੇ ਸਰਬੋਤਮ ਦੀ ਪਛਾਣ ਕਰਨ ਦਾ ਚੁਣੌਤੀਪੂਰਨ ਕੰਮ ਕਿਸ ਨੇ ਕੀਤਾ ਹੈ? ਅੰਤਰਰਾਸ਼ਟਰੀ ਮੁਕਾਬਲੇ ਲਈ ਜਿਊਰੀ ਦੀ ਪ੍ਰਧਾਨਗੀ ਇਜ਼ਰਾਈਲੀ ਲੇਖਕ ਅਤੇ ਫਿਲਮ ਨਿਰਦੇਸ਼ਕ ਨਦਵ ਲਾਪਿਡ ਨੇ ਕੀਤੀ, ਜਿਊਰੀ ਦੇ ਹੋਰ ਮੈਂਬਰਾਂ ਵਿੱਚ ਅਮਰੀਕੀ ਨਿਰਮਾਤਾ ਜਿੰਕੋ ਗੋਟੋਹ, ਫਰਾਂਸੀਸੀ ਫਿਲਮ ਸੰਪਾਦਕ ਪਾਸਕਲ ਚਾਵਾਂਸ, ਫਰਾਂਸੀਸੀ ਦਸਤਾਵੇਜ਼ੀ ਫਿਲਮ ਨਿਰਮਾਤਾ, ਫਿਲਮ ਆਲੋਚਕ ਅਤੇ ਪੱਤਰਕਾਰ ਜੇਵੀਅਰ ਐਂਗੁਲੋ ਬਾਰਟੁਰੇਨ ਅਤੇ ਭਾਰਤੀ ਫਿਲਮ ਨਿਰਦੇਸ਼ਕ ਸੁਦੀਪਤੋ ਸੇਨ ਸ਼ਾਮਲ ਹਨ।
*********
ਐੱਮਜੀ/ਏਐੱਮ/ਆਰਆਰਐੱਸ/ਜੇਕੇ/ਜੀਬੀ/ਆਰ/ਕੇਸੀਵੀ/ਐੱਸਕੇ
(Release ID: 1879693)
Visitor Counter : 187
Read this release in:
English
,
Urdu
,
Hindi
,
Marathi
,
Assamese
,
Bengali
,
Gujarati
,
Odia
,
Tamil
,
Telugu
,
Malayalam