ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 26 ਨਵੰਬਰ ਨੂੰ ਸੁਪਰੀਮ ਕੋਰਟ ਵਿੱਚ ਸੰਵਿਧਾਨ ਦਿਵਸ ਸਮਾਰੋਹ ‘ਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਈ-ਕੋਰਟ ਪ੍ਰੋਜੈਕਟ ਦੇ ਤਹਿਤ ਕਈ ਨਵੀਆਂ ਪਹਿਲਾਂ ਲਾਂਚ ਕਰਨਗੇ

Posted On: 25 NOV 2022 2:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਨਵੰਬਰ, 2022 ਨੂੰ ਸਵੇਰੇ 10 ਵਜੇ ਸੁਪਰੀਮ ਕੋਰਟ ਵਿੱਚ ਸੰਵਿਧਾਨ ਦਿਵਸ ਸਮਾਰੋਹ ‘ਚ ਹਿੱਸਾ ਲੈਣਗੇ। 1949 ਵਿੱਚ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ ਯਾਦ ਵਿੱਚ 2015 ਤੋਂ ਇਸ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।

 

ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਈ-ਕੋਰਟ ਪ੍ਰੋਜੈਕਟ ਦੇ ਤਹਿਤ ਕਈ ਨਵੀਆਂ ਪਹਿਲਾਂ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਜੈਕਟ ਅਦਾਲਤਾਂ ਨੂੰ ਆਈਸੀਟੀ ਸਮਰੱਥ ਬਣਾਏ ਜਾਣ ਜ਼ਰੀਏ ਮੁਕੱਦਮਾ ਕਰਨ ਵਾਲਿਆਂ, ਵਕੀਲਾਂ ਅਤੇ ਨਿਆਂਪਾਲਿਕਾ ਨੂੰ ਸੇਵਾਵਾਂ ਪ੍ਰਦਾਨ ਕਰਨ ਦਾ ਇੱਕ ਪ੍ਰਯਤਨ ਹੈ।

 

ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀਆਂ ਜਾ ਰਹੀਆਂ ਪਹਿਲਾਂ ਵਿੱਚ ਵਰਚੁਅਲ ਜਸਟਿਸ ਕਲਾਕ (Virtual Justice Clock), ਜਸਟਿਸ (JustIS) ਮੋਬਾਈਲ ਐਪ 2.0, ਡਿਜੀਟਲ ਕੋਰਟ ਅਤੇ ਐੱਸ3ਵਾਸ (S3WaaS) ਵੈੱਬਸਾਈਟਾਂ ਸ਼ਾਮਲ ਹਨ।

 

ਵਰਚੁਅਲ ਜਸਟਿਸ ਕਲਾਕ ਅਦਾਲਤੀ ਪੱਧਰ 'ਤੇ ਦਿਨ/ਹਫ਼ਤੇ/ਮਹੀਨੇ ਦੇ ਅਧਾਰ 'ਤੇ ਸਥਾਪਿਤ ਕੀਤੇ ਗਏ ਮਾਮਲਿਆਂ, ਨਿਪਟਾਏ ਗਏ ਕੇਸਾਂ ਅਤੇ ਪੈਂਡਿੰਗ ਕੇਸਾਂ ਦੇ ਵੇਰਵੇ ਦਿੰਦੇ ਹੋਏ ਅਦਾਲਤੀ ਪੱਧਰ 'ਤੇ ਨਿਆਂ ਪ੍ਰਦਾਨ ਪ੍ਰਣਾਲੀ (justice delivery system) ਦੇ ਮਹੱਤਵਪੂਰਨ ਅੰਕੜਿਆਂ ਨੂੰ ਪ੍ਰਦਰਸ਼ਿਤ ਕਰਨ ਦੀ ਇੱਕ ਪਹਿਲ ਹੈ। ਇਹ, ਅਦਾਲਤ ਦੁਆਰਾ ਕੇਸਾਂ ਦੇ ਨਿਪਟਾਰੇ ਦੀ ਸਥਿਤੀ ਨੂੰ ਜਨਤਾ ਨਾਲ ਸਾਂਝਾ ਕਰਕੇ, ਅਦਾਲਤਾਂ ਦੇ ਕੰਮਕਾਜ ਨੂੰ ਜਵਾਬਦੇਹ ਅਤੇ ਪਾਰਦਰਸ਼ੀ ਬਣਾਉਣ ਦੀ ਕੋਸ਼ਿਸ਼ ਹੈ। ਲੋਕ ਜ਼ਿਲ੍ਹਾ ਅਦਾਲਤ ਦੀ ਵੈੱਬਸਾਈਟ 'ਤੇ ਕਿਸੇ ਵੀ ਅਦਾਲਤੀ ਸਥਾਪਨਾ ਦੀ ਵਰਚੁਅਲ ਜਸਟਿਸ ਕਲਾਕ ਤੱਕ ਪਹੁੰਚ ਕਰ ਸਕਦੇ ਹਨ।

 

JustIS ਮੋਬਾਈਲ ਐਪ 2.0 ਨਿਆਂਇਕ ਅਧਿਕਾਰੀਆਂ ਲਈ ਪ੍ਰਭਾਵੀ ਅਦਾਲਤ ਅਤੇ ਕੇਸ ਪ੍ਰਬੰਧਨ ਲਈ ਉਪਲਬਧ ਇੱਕ ਉਪਕਰਣ ਹੈ, ਜੋ ਨਾ ਸਿਰਫ਼ ਉਨ੍ਹਾਂ ਦੀ ਅਦਾਲਤ ਬਲਕਿ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਵਿਅਕਤੀਗਤ ਜੱਜਾਂ ਦੇ ਪੈਂਡਿੰਗ ਕੇਸਾਂ ਅਤੇ ਨਿਪਟਾਰੇ ਦੀ ਨਿਗਰਾਨੀ ਕਰਦਾ ਹੈ। ਇਹ ਐਪ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਲਈ ਵੀ ਉਪਲਬਧ ਕਰਵਾਈ ਗਈ ਹੈ ਜੋ ਹੁਣ ਆਪਣੇ ਅਧਿਕਾਰ ਖੇਤਰ ਦੇ ਅਧੀਨ ਸਾਰੇ ਰਾਜਾਂ ਅਤੇ ਜ਼ਿਲ੍ਹਿਆਂ ਦੇ ਬਕਾਇਆ ਮਾਮਲਿਆਂ ਅਤੇ ਨਿਪਟਾਰੇ ਦੀ ਨਿਗਰਾਨੀ ਕਰ ਸਕਦੇ ਹਨ।

 

ਡਿਜੀਟਲ ਅਦਾਲਤ ਇੱਕ ਪਹਿਲ ਹੈ ਜਿਸ ਵਿੱਚ ਜੱਜ ਨੂੰ ਅਦਾਲਤੀ ਰਿਕਾਰਡਾਂ ਨੂੰ ਡਿਜੀਟਲ ਰੂਪ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ ਤਾਂ ਜੋ ਅਦਾਲਤਾਂ ਨੂੰ ਕਾਗਜ਼ ਰਹਿਤ ਅਦਾਲਤਾਂ ਵਿੱਚ ਤਬਦੀਲੀ ਕੀਤੀ ਜਾ ਸਕੇ।

 

ਐੱਸ3ਵਾਸ (S3WaaS) ਵੈੱਬਸਾਈਟਸ ਜ਼ਿਲ੍ਹਾ ਨਿਆਂਪਾਲਿਕਾ ਨਾਲ ਸਬੰਧਿਤ ਵਿਸ਼ੇਸ਼ ਜਾਣਕਾਰੀ ਅਤੇ ਸੇਵਾਵਾਂ ਨੂੰ ਪ੍ਰਕਾਸ਼ਿਤ ਕਰਨ ਲਈ ਵੈੱਬਸਾਈਟਾਂ ਨੂੰ ਤਿਆਰ ਕਰਨ, ਸੰਰਚਿਤ ਕਰਨ, ਤੈਨਾਤ ਕਰਨ ਅਤੇ ਪ੍ਰਬੰਧਨ ਲਈ ਇੱਕ ਫਰੇਮਵਰਕ ਹੈ। S3WaaS ਇੱਕ ਕਲਾਊਡ ਸਰਵਿਸ ਹੈ ਜੋ ਸਰਕਾਰੀ ਸੰਸਥਾਵਾਂ ਲਈ ਸੁਰੱਖਿਅਤ, ਸਕੇਲੇਬਲ ਅਤੇ ਸੁਗਮਯਾ (ਪਹੁੰਚਯੋਗ) ਵੈੱਬਸਾਈਟਾਂ ਬਣਾਉਣ ਲਈ ਵਿਕਸਿਤ ਕੀਤੀ ਗਈ ਹੈ। ਇਹ ਬਹੁਭਾਸ਼ਾਈ, ਨਾਗਰਿਕ ਅਨੁਕੂਲ ਅਤੇ ਦਿੱਵਯਾਂਗ ਅਨੁਕੂਲ ਹੈ।

 

 ********

 

ਡੀਐੱਸ/ਐੱਸਟੀ


(Release ID: 1879001) Visitor Counter : 154